Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣਾ ਪੰਜਾਬ ਸਰਕਾਰ ਦਾ ਪਹਿਲ ਕਦਮ : ਵਿਧਾਇਕ ਘੁਬਾਇਆ

ਵਿਧਾਇਕ ਘੁਬਾਇਆ ਨੇ ਪਿੰਡਾਂ ਅਤੇ ਸ਼ਹਿਰਾਂ ਚ 1.65 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ

Davinder Singh Ghubaya, Fazilka, Congress, Punjab Congress

Web Admin

Web Admin

5 Dariya News

ਫਾਜ਼ਿਲਕਾ , 09 Aug 2021

Last updated on: Aug 09, 2021, 00:00 IST

ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਨਵਜੋਤ ਸਿੰਘ ਸਿੱਧੂ ਸੂਬਾ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਵਿਧਾਇਕ  ਦਵਿੰਦਰ ਸਿੰਘ ਘੁਬਾਇਆ ਨੇ ਪੂਰੇ ਫਾਜ਼ਿਲਕਾ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਅਨੇਕਾਂ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ।ਉਨ੍ਹਾਂ ਨੇ ਅੱਜ ਇਕ ਕਰੋੜ ਪੈਂਠ ਲੱਖ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਜਿਸ ਵਿਚ ਪਿੰਡ ਲਾਲੋ ਵਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਜਿਮ, ਨਵੇਂ ਬਣੇ ਕਮਰੇ, ਵੋਕੇਸ਼ਨਲ ਲੈਬ, ਕੰਪਿਊਟਰ ਲੈਬ, ਲਾਇਬ੍ਰੇਰੀ ਅਤੇ ਪੇਂਟ ਲਈ 30.15 ਲੱਖ ਰੁਪਏ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ।ਇਸ ਤੋ ਇਲਾਵਾ ਫਾਜ਼ਿਲਕਾ ਸ਼ਹਿਰ ਦੇ ਵਾਰਡ ਨੰਬਰ 12, 20 ਅਤੇ ਵਾਰਡ ਨੰਬਰ 24 ਵਿਖੇ 60 ਲੱਖ ਰੁਪਏ ਦੀਆ ਇੰਟਰ ਲੋਕ ਟਾਇਲ ਸੜਕ ਦੇ ਕੰਮ ਨੂੰ ਚਾਲੂ ਕੀਤਾ ਗਿਆ। ਉਨ੍ਹਾਂ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਵਿਖੇ ਪਹਿਲੇ ਨਵੇਂ ਬਣੇ ਆਡੀਟੋਰੀਅਮ ਮੀਟਿੰਗ ਹਾਲ ਬਣ ਕੇ ਤਿਆਰ ਹੋ ਗਿਆ ਸੀ ਉਸ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਜੋ ਕਿ 75.26 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਹੈ।ਵਿਧਾਇਕ ਸ. ਘੁਬਾਇਆ ਨੇ ਕਿਹਾ ਕਿ ਸਿੱਖਿਆ ਮੰਤਰੀ ਸ਼੍ਰੀ ਵਿਜੇ ਇੰਦਰ ਸਿੰਗਲਾ ਨਾਲ ਪਿਛਲੇ ਦਿਨੀਂ ਗੱਲ ਹੋਈ ਕੇ ਸਾਡੇ ਬਾਰਡਰ ਕੰਨੀ ਬੈਠੇ ਪਿੰਡਾਂ ਦੇ ਲੋਕਾਂ ਪ੍ਰਾਈਵੇਟ ਸਕੂਲ ਅਤੇ ਕਾਲਜਾਂ ਚ ਅਪਣੇ ਬੱਚੇ ਨਹੀਂ ਪੜ੍ਹਾ ਸੱਕਦੇ ਤਾਂ ਸਿੱਖਿਆ ਮੰਤਰੀ ਨੇ ਵਿਸ਼ਵਾਸ਼ ਦਿਵਾਇਆ ਕਿ ਹਲਕੇ ਫਾਜ਼ਿਲਕਾ ਦੇ ਸਕੂਲਾਂ ਅਤੇ ਕਾਲਜਾਂ ਦੇ ਸਿੱਖਿਆ ਦੇ ਖੇਤਰ ਨੂੰ ਹੋਰ ਤੇਜ਼ ਕਰਨ ਲਈ ਗਰਾਂਟਾ ਦੇ ਅਨੇਕਾਂ ਗੱਫੇ ਦਿਤੇ ਜਾਣਗੇ।ਸ. ਘੁਬਾਇਆ ਨੇ ਕਿਹਾ ਕਿ ਅੱਜ ਕਾਂਗਰਸ ਪਾਰਟੀ ਅਤੇ ਪੰਜਾਬ ਸਰਕਾਰ ਦੇ ਲਈ ਮਾਣ ਵਾਲੀ ਗੱਲ ਹੈ ਕਿ ਪੂਰੇ ਫਾਜ਼ਿਲਕਾ ਜ਼ਿਲ੍ਹੇ ਚ ਪਹਿਲਾ ਆਡੀਟੋਰੀਅਮ ਹਾਲ ਬਣੀਆਂ ਹੈ ਜਿਥੇ ਸਕੂਲ ਦੇ ਬੱਚੇ ਆਰਟ ਕੰਪੀਟੀਸ਼ਨ, ਸਕੂਲ ਕਲਚਰਲ, ਪ੍ਰਸ਼ਾਸ਼ਨਿਕ ਸੈਮੀਨਾਰ, ਰਿਹਾਇਸਲ ਪ੍ਰੋਗਰਾਮਾਂ ਲਈ ਜਾ ਕਿਸੇ ਡਿਪਾਰਟਮੈਂਟ ਦੀ ਕਾਨਫਰੰਸ ਲਈ ਵਰਤੋ ਚ ਲਿਆਂਦਾ ਜਾ ਸਕੇਗਾ। ਘੁਬਾਇਆ ਨੇ ਕਿਹਾ ਕਿ ਇਸ ਹਾਲ ਨੂੰ ਜਲਦ ਏਸੀ ਹਾਲ ਕੀਤਾ ਜਾਵੇਗਾ ਜਿਸ ਦਾ ਖਰਚ ਤਕਰੀਬਨ ਦੱਸ ਲੱਖ ਰੁਪਏ ਦਾ ਆਵੇਗਾ ਜਲਦ ਹੱਲ ਕੀਤਾ ਜਾਵੇਗਾ।

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਪ੍ਰਦੀਪ ਕੁਮਾਰ ਖਨਗਵਾਲ ਨੇ ਘੁਬਾਇਆ ਸਾਹਿਬ ਦੇ ਸਕੂਲ ਚ ਆਉਣ ਤੇ ਨਿੱਘਾ ਸਵਾਗਤ ਕੀਤਾ ਅਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਘੁਬਾਇਆ ਦੀ ਮੇਹਰਬਾਨੀ ਨਾਲ ਸਾਰੇ ਹਲਕੇ ਦੇ ਸਕੂਲਾਂ ਦੀ ਦਿਸ਼ਾ ਅਤੇ ਦਸ਼ਾ `ਚ ਕਾਫੀ ਸਿਧਾਰ ਆਉਦਾ ਨਜ਼ਰ ਆ ਰਿਹਾ ਹੈ। ਇਸ ਮੌਕੇ ਪੀ ਡਬਲਯੂ ਡੀ ਦੇ ਐਸ ਡੀ ਓ ਸ਼੍ਰੀ ਗੁਰਜਿੰਦਰ ਸਿੰਘ ਨੇ ਕਿਹਾ ਕਿ ਇਹ ਆਡੀਟੋਰੀਅਮ ਹਾਲ ਬੀ ਆਰ ਮਹਿਕਮੇ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ ਜਿਸ ਚ ਤਿੰਨ ਸੌ ਲੋਕ ਮੀਟਿੰਗ ਕਰ ਸੱਕਦੇ ਹਨ।ਇਸ ਹਾਲ ਚ ਮੈਨ ਹਾਲ 40 ਬਾਈ 85, ਪਿਛਲੇ ਪਾਸੇ ਦੋ ਰੂਮ ਸਮੇਤ ਵਾਸ਼ਰੂਮ, ਅਪਾਹਜ਼ ਲੋਕਾਂ ਲਈ ਸਪੈਸ਼ਲ ਟਾਇਲਟ ਅਤੇ ਸਟੇਜ 40 ਬਾਈ 24 ਦੇ ਸਾਈਜ਼ ਦਾ ਬਣਾਇਆ ਗਿਆ ਹੈ। ਐਸ ਡੀ ਓ ਸਾਹਿਬ ਨੇ ਦੱਸਿਆ ਕਿ ਹਵਾ ਲਈ ਪੱਖੇ ਅਤੇ ਰੋਸ਼ਨੀ ਲਈ ਖਾਸ ਲਾਇਟਾਂ ਦੇ ਪ੍ਰਬੰਧ ਕੀਤੇ ਗਏ ਹਨ। ਸ਼੍ਰੀ ਸੁਰਿੰਦਰ ਕੁਮਾਰ ਸਚਦੇਵਾ ਪ੍ਰਧਾਨ ਨਗਰ ਕੌਂਸਲ ਫਾਜ਼ਿਲਕਾ ਨੇ ਕਿਹਾ ਕਿ ਘੁਬਾਇਆ ਜੀ ਦੀ ਸਖ਼ਤ ਮਿਹਨਤ ਨਾਲ ਫਾਜ਼ਿਲਕਾ ਸ਼ਹਿਰ ਦੇ ਹਰ ਵਾਰਡਾਂ ਚ ਵਿਕਾਸ ਦੇ ਕੰਮ ਤੇਜੀ ਦੇ ਨਾਲ ਚੱਲ ਰਹੇ ਹਨ।ਇਸ ਮੌਕੇ ਗੋਲਡੀ ਝਾਂਬ ਹਲਕਾ ਇੰਚਾਰਜ ਫਾਜ਼ਿਲਕਾ, ਮਨੀਸ਼ ਕਟਾਰੀਆ ਸੀਨੀਅਰ ਨੇਤਾ ਕਾਂਗਰਸ ਪਾਰਟੀ, ਗੋਰਵ ਨਾਰੰਗ ਵਾਇਸ ਚੇਅਰਮੈਨ ਪੀ ਏ ਡੀ ਬੀ ਬੈਂਕ ਫਾਜ਼ਿਲਕਾ,ਮਨੋਜ ਕੁਮਾਰ ਸ਼ਰਮਾ ਪਿੰਸੀਪਲ,  ਸੰਦੀਪ ਸਿੰਘ, ਸੁਮਿਤ ਜੁਨੇਜਾ, ਰਾਜੇਸ ਸ਼ਰਮਾ, ਰਾਜੇਸ ਠੁਕਰਾਲ, ਨਵਨੀਤ ਕੌਰ, ਅਨੀਤਾ ਰਾਣੀ, ਸਾਰਿਕਾ ਗਰੋਵਰ, ਪਰਮਜੀਤ ਕੋਰ, ਦੀਪਕ ਕੁਮਾਰ, ਖਰੈਤ ਚੰਦ, ਨਿਸੂ ਬਾਲਾ, ਮਿਲਖ ਰਾਜ, ਨੇਚਰ ਕੰਬੋਜ, ਸੋਨਮ ਖੁਰਾਣਾ, ਅਸ਼ਵਨੀ ਕੁਮਾਰ ਐਮ ਸੀ, ਰਾਧੇ ਸ਼ਾਮ ਐਮ ਸੀ, ਅਸ਼ਵਨੀ ਕੁਮਾਰ ਐਮ ਸੀ, ਰਾਧੇ ਸ਼ਾਮ ਐਮ ਸੀ, ਰੋਮੀ ਸਿੰਘ ਫੁੱਟੇਲਾ, ਮਿੰਟੂ ਕਾਮਰਾ ਇਨਚਾਰਜ ਸ਼ਹਿਰੀ ਫਾਜ਼ਿਲਕਾ, ਨੀਲਾ ਮਦਾਨ, ਜੋਗਿੰਦਰ ਸਿੰਘ ਸਰਪੰਚ, ਮਨਦੀਪ ਸਿੰਘ ਸਰਪੰਚ, ਗੁਰਜੀਤ ਸਿੰਘ ਰਾਣਾ ਸਰਪੰਚ, ਸਾਵਨ ਸਿੰਘ ਐੱਮ ਸੀ, ਰਾਜੇਸ਼ ਗਰੋਵਰ, ਸ਼ਾਮ ਲਾਲ ਗਾਂਧੀ, ਜਗਦੀਸ਼ ਕੁਮਾਰ ਬਜਾਜ ਐਮ ਸੀ, ਬਲਜਿੰਦਰ ਆਵਾ, ਗੁਲਾਬੀ ਸਰਪੰਚ ਲਾਧੂਕਾ, ਰਾਜ ਸਿੰਘ ਨੱਥੂ ਚਿਸਤੀ ਅਤੇ ਹੋਰ ਵੱਖ ਵੱਖ ਦੇ ਸਰਪੰਚ, ਪੰਚ ਅਤੇ ਸੀਨੀਅਰ ਆਗੂ ਸੱਜਣ ਹਾਜ਼ਰ ਸਨ।    

 

Tags: Davinder Singh Ghubaya , Fazilka , Congress , Punjab Congress

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD