Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਗਊਸ਼ਾਲਾ ਦਾ ਮੰਤਵ ਪੂਰੀ ਤਰਾਂ ਦਾਨ-ਪੁੰਨ ਵਾਲਾ ਨਾ ਕਿ ਵਪਾਰਕ : ਬਲਬੀਰ ਸਿੰਘ ਸਿੱਧੂ

ਜ਼ਮੀਨ ਸਬੰਧੀ ਲਗਾਏ ਗਏ ਦੋਸ਼ ਸਿਆਸਤ ਤੋਂ ਪ੍ਰੇਰਿਤ

Balbir Singh Sidhu, Health and Family Welfare Minister, Congress, Chandigarh, S.A.S.Nagar, Mohali, S.A.S. Nagar Mohali, Punjab Congress, Punjab Government, Government of Punjab, Sahibzada Ajit Singh Nagar, Amarjit Singh Jiti Sidhu, Mohali Municipal Corporation, Amrik Singh Somal, Kuljit Singh Bedi, Anurag Aggarwal, Sanjeev Garg, Naresh Kansal

Web Admin

Web Admin

5 Dariya News

ਐਸ.ਏ.ਐਸ. ਨਗਰ , 06 Aug 2021

Last updated on: Aug 06, 2021, 00:00 IST

ਕੁਝ ਲੋਕਾਂ ਵੱਲੋਂ ਗਊਸ਼ਾਲਾ ਜਿਹੇ ਸਮਾਜਿਕ ਕਾਰਜਾਂ ਦਾ ਸਿਆਸੀਕਰਨ ਕਰਨ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕਰਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਉਨਾਂ ’ਤੇ ਲਗਾਏ ਗਏ ਦੋਸਾਂ ਨੂੰ ਪੂਰੀ ਤਰਾਂ ਬੇਬੁਨਿਆਦ ਅਤੇ ਨਿੱਜੀ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਕਰਾਰ ਦਿੱਤਾ। ਉਨਾਂ ਕਿਹਾ ਕਿ ਕੋਈ ਮੁੱਦਾ ਨਾ ਮਿਲਣ ਕਰਕੇ ਮੋਹਾਲੀ ਦੇ ਲੋਕਾਂ ਨੂੰ ਉਨਾਂ ਖਿਲਾਫ਼ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।ਬਾਲ ਗੋਪਾਲ ਗਊਸ਼ਾਲਾ ਵੈਲਫੇਅਰ ਸੁਸਾਇਟੀ ਵਿਖੇ ਇੱਕ ਪ੍ਰੈਸ ਕਾਨਫਰੰਸ ਵਿੱਚ ਸ. ਸਿੱਧੂ ਨੇ ਕਿਹਾ ਕਿ ਇਹ ਜ਼ਮੀਨ ਪੂਰੀ ਤਰਾਂ ਛੱਡੀਆਂ ਗਈਆਂ ਗਊਆਂ ਦੀ ਸਾਂਭ-ਸੰਭਾਲ ਲਈ ਸਮਰਪਿਤ ਹੈ ਨਾ ਕਿ ਵਪਾਰਕ ਉਦੇਸਾਂ ਲਈ।ਉਨਾਂ ਚੁਟਕੀ ਲੈਂਦਿਆਂ ਕਿਹਾ “ਜੇ ਕੋਈ ਇਸ ਦਾ ਉਦੇਸ ਜਾਣਨਾ ਚਾਹੁੰਦਾ ਹੈ, ਤਾਂ ਉਹ ਇੱਥੇ ਚੱਲ ਰਹੀਆਂ ਵਪਾਰਕ ਗਤੀਵਿਧੀਆਂ ਨੂੰ ਦੇਖਣ ਲਈ ਸਾਈਟ ’ਤੇ ਜਾ ਸਕਦਾ ਹੈ।ਸਿਆਸੀ ਵਿਰੋਧੀਆਂ ਦੇ ਦੋਸ਼ਾਂ ’ਤੇ ਸਵਾਲੀਆ ਨਿਸਾਨ ਲਗਾਉਂਦੇ ਹੋਏ, ਕੈਬਨਿਟ ਮੰਤਰੀ ਨੇ ਕਿਹਾ, “ਕੀ ਅਸੀਂ ਗਊਸਾਲਾ ਬਣਾ ਕੇ ਕੋਈ ਗਲਤੀ ਕੀਤੀ ਹੈ ਕਿਉਂਕਿ ਮੈਂ ਮੋਹਾਲੀ ਦੇ ਲੋਕਾਂ ਨਾਲ ਵਚਨਬੱਧਤਾ ਕੀਤੀ ਸੀ ਕਿ ਮੈਂ ਇਸ ਸਹਿਰ ਨੂੰ ਅਵਾਰਾ ਪਸੂਆਂ ਤੋਂ ਮੁਕਤ ਕਰਾਂਗਾ ਤਾਂ ਜੋ ਸੜਕੀ ਦੁਰਘਟਨਾਵਾਂ ਦੀ ਰੋਕਥਾਮ ਕਰਕੇ ਨਿਰਦੋਸ ਲੋਕਾਂ ਅਤੇ ਜਾਨਵਰਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ।’’ ਪਿੰਡ ਬਲੌਂਗੀ ਦੀ ਗਊਸ਼ਾਲਾ ਦੇ ਸਾਰੇ ਟਰੱਸਟੀਆਂ ਅਤੇ ਪੰਚਾਇਤ ਦੀ ਹਾਜਰੀ ਵਿੱਚ, ਉਨਾਂ ਦੱਸਿਆ ਕਿ ਗਊਸ਼ਾਲਾ ਦੇ ਸਾਰੇ ਟਰੱਸਟੀ ਉੱਘੇ ਉਦਯੋਗਪਤੀ ਅਤੇ ਮੋਹਾਲੀ ਦੇ ਜਾਣੇ-ਮਾਣੇ ਲੋਕ ਹਨ ਜਿਨਾਂ ਦਾ ਮੁੱਖ ਉਦੇਸ  ਛੱਡੀਆਂ ਗਈਆਂ ਗਊਆਂ ਦੀ ਭਲਾਈ ਅਤੇ ਉਨਾਂ ਨੂੰ ਆਸਰਾ ਦੇਣਾ ਹੈ।  ਇਸ ਅਤਿ-ਆਧੁਨਿਕ ਗਊਸ਼ਾਲਾ ਦੀ ਸਥਾਪਨਾ ਲਈ ਆਪਣੇ ਦਿ੍ਰੜ ਸੰਕਲਪ ਦਾ ਜ਼ਿਕਰ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਅਸੀਂ ਇੱਥੇ ਅਤਿ ਆਧੁਨਿਕ ਸੀਮਨ ਲੈਬਾਰਟਰੀ ਬਣਾਉਣ ਲਈ ਠੋਸ ਯਤਨ ਕਰ ਰਹੇ ਹਾਂ, ਜਿੱਥੇ ਭਰੂਣ ਟ੍ਰਾਂਸਪਲਾਂਟ ਲਈ ਖੋਜ ਕਾਰਜ ਸੁਰੂ ਕੀਤਾ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਿਰਫ ਵੱਛੀਆਂ ਦਾ ਹੀ ਜਨਮ ਹੋ ਸਕੇ। 

ਉਨਾਂ ਕਿਹਾ ਕਿ ਇਹ ਜਮੀਨ ਬਿਨਾਂ ਵਰਤੋਂ ਦੇ  ਪਈ ਸੀ ਅਤੇ ਲੋਕਾਂ ਵੱਲੋਂ ਇਸ ਉੱਤੇ ਕਬਜਾ ਕੀਤਾ ਜਾ ਰਿਹਾ ਸੀ ਪਰ ਹੁਣ ਪੰਚਾਇਤ ਲੀਜ਼ ਡੀਡਜ਼ ਤੋਂ ਆਮਦਨ ਪ੍ਰਾਪਤ ਕਰ ਰਹੀ ਹੈ।ਇਸ ਦੌਰਾਨ ਬਾਲ ਗੋਪਾਲ ਗਊ ਬਸੇਰਾ ਵੈਲਫੇਅਰ ਸੁਸਾਇਟੀ ਦੇ ਜਨਰਲ ਸਕੱਤਰ ਸ. ਨਰੇਸ ਕਾਂਸਲ ਨੇ ਕਿਹਾ ਕਿ ਉਹ ਹੋਰ ਟਰੱਸਟੀਆਂ ਦੇ ਨਾਲ ਪਿਛਲੇ 4 ਸਾਲਾਂ ਤੋਂ ਇਲਾਕੇ ਦੀਆਂ ਅਵਾਰਾ ਅਤੇ ਛੱਡੀਆਂ ਗਈਆਂ ਗਾਵਾਂ ਨੂੰ ਬਿਹਤਰ ਸਹੂਲਤਾਂ ਅਤੇ ਸ਼ਰਨ ਮੁਹੱਈਆ ਕਰਵਾਉਣ ਲਈ ਅਣਥੱਕ ਮਿਹਨਤ ਕਰ ਰਹੇ ਸਨ। ਉਹ ਪਹਿਲਾਂ 2017-18 ਵਿੱਚ ਨਗਰ ਨਿਗਮ ਗਊਸ਼ਾਲਾ ਦਾ ਪ੍ਰਬੰਧ ਕਰ ਰਹੇ ਸਨ ਪਰ ਗਊਆਂ ਨੂੰ ਮੁਹੱਈਆ ਕਰਵਾਈ ਗਈ ਜਗਾ, ਸਹੂਲਤਾਂ ਅਤੇ ਖੁਰਾਕ ਦੀ ਘਾਟ ਕਾਰਨ ਬਹੁਤ ਦੁਖੀ ਸਨ।ਸ੍ਰੀ ਕਾਂਸਲ ਨੇ ਕਿਹਾ ਕਿ ਮੋਹਾਲੀ ਵਾਸੀ ਲਗਾਤਾਰ ਖੁੱਲੀ ਜਗਾ ਅਤੇ ਆਧੁਨਿਕ ਸਹੂਲਤਾਂ ਵਾਲੀ ਗਊਸ਼ਾਲਾ ਦੀ ਮੰਗ ਉਠਾ ਰਹੇ ਹਨ ਅਤੇ ਉਨਾਂ ਨੇ ਜਮੀਨ ਲੀਜ ’ਤੇ ਲੈਣ ਵਿੱਚ ਸਹਾਇਤਾ ਕਰਨ ਲਈ ਸਿਹਤ ਮੰਤਰੀ ਨਾਲ ਸੰਪਰਕ ਕੀਤਾ ਅਤੇ ਉਨਾਂ ਨੂੰ ਇਸ ਸੁਫਨੇ ਨੂੰ ਹਕੀਕਤ ਵਿੱਚ ਬਦਲਣ ਲਈ ਸੁਸਾਇਟੀ ਦੀ ਅਗਵਾਈ ਕਰਨ ਦੀ ਬੇਨਤੀ ਵੀ ਕੀਤੀ।ਸੁਸਾਇਟੀ ਦੇ ਟਰੱਸਟੀ ਸ੍ਰੀ ਅਨੁਰਾਗ ਅਗਰਵਾਲ ਨੇ ਦੱਸਿਆ ਕਿ ਗਊ ਸ਼ੈਂਡ ਬਣਾਉਣ ਲਈ ਹੁਣ ਤੱਕ  1 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ ਕੀਤਾ ਗਿਆ ਹੈ। ਇਹ ਪੈਸਾ ਟਰੱਸਟੀਆਂ ਦੁਆਰਾ ਦਾਨ ਕੀਤਾ ਗਿਆ ਹੈ ਜਾਂ ਲੋਕਾਂ ਤੋਂ ਸਵੈਇੱਛਤ ਦਾਨ ਦੁਆਰਾ ਇਕੱਤਰ ਕੀਤਾ ਗਿਆ ਹੈ। ਸੁਸਾਇਟੀ ਦਾ ਉਦੇਸ ਗਰੀਬਾਂ ਲਈ ਇੱਕ ਡਾਇਗਨੌਸਟਿਕ ਕਮ ਹੈਲਥ ਸੈਂਟਰ ਅਤੇ ਇੱਕ ਕਮਿਉਨਿਟੀ ਹਾਲ ਮੁਹੱਈਆ ਕਰਵਾਉਣਾ ਹੈ ਅਤੇ ਇਹ ਸਾਰੀਆਂ ਸਹੂਲਤਾਂ ਮੁਫਤ ਪ੍ਰਦਾਨ ਕੀਤੀਆਂ ਜਾਣਗੀਆਂ। ਇਸਦਾ ਕੁੱਲ ਬਜਟ 5 ਕਰੋੜ ਰੁਪਏ ਤੋਂ ਵੱਧ ਹੋਵੇਗਾ।ਇਕ ਹੋਰ ਟਰੱਸਟੀ ਸ੍ਰੀ ਸੰਜੀਵ ਗਰਗ ਨੇ ਕਿਹਾ ਕਿ ਕੁਝ ਮਾੜੀ ਸੋਚ ਦੇ ਲੋਕਾਂ ਦੁਆਰਾ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਕੀਤੇ ਜਾਣ ਵਾਲੇ ਕੰਮਾਂ ਕਰਕੇ ਸੁਸਾਇਟੀ ਨੂੰ ਬਹੁਤ ਸਮੱਸਿਆ ਝੱਲਣੀ ਪੈਂਦੀ ਹੈ।ਇਸ ਮੌਕੇ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਅਤੇ ਬਹਾਦਰ ਸਿੰਘ ਸਰਪੰਚ ਬਲੌਂਗੀ ਵੀ ਹਾਜ਼ਰ ਸਨ

 

Tags: Balbir Singh Sidhu , Health and Family Welfare Minister , Congress , Chandigarh , S.A.S.Nagar , Mohali , S.A.S. Nagar Mohali , Punjab Congress , Punjab Government , Government of Punjab , Sahibzada Ajit Singh Nagar , Amarjit Singh Jiti Sidhu , Mohali Municipal Corporation , Amrik Singh Somal , Kuljit Singh Bedi , Anurag Aggarwal , Sanjeev Garg , Naresh Kansal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD