Thursday, 04 June 2026

 

 

ਖ਼ਾਸ ਖਬਰਾਂ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ

 

ਡੀਜੀਪੀ ਦਿਨਕਰ ਗੁਪਤਾ ਵੱਲੋਂ ਲੁਧਿਆਣੇ ਦੇ ਪੁਲਿਸ ਪਰਿਵਾਰਾਂ ਅਤੇ ਉਨਾਂ ਦੇ ਵਾਰਡਾਂ ਨੂੰ ਆਧੁਨਿਕ ਇਨਡੋਰ ਸਪੋਰਟਸ ਸਟੇਡੀਅਮ ਅਤੇ ਇੱਕ ਆਧੁਨਿਕ ਲਾਇਬ੍ਰੇਰੀ ‘ਬੁੱਕ ਨੁੱਕ‘ ਕੀਤੀ ਸਮਰਪਿਤ

ਡੀਜੀਪੀ ਪੰਜਾਬ ਨੇ ਮਹਿਲਾ ਪੁਲਿਸ ਸਟਾਫ਼ ਵੱਲੋਂ ਚਲਾਏ ਜਾਣ ਵਾਲੇ ਪਰਿਵਾਰਕ ਕਾਊਂਸਲਿੰਗ ਸੈਂਟਰ ਦਾ ਵੀ ਕੀਤਾ ਉਦਘਾਟਨ

Dinkar Gupta, Punjab Police, Police, Punjab Admin, Director General of Police Punjab, DGP Punjab, Rakesh Kumar Agrawal, Commissioner of Police Ludhiana, Book Nook

Web Admin

Web Admin

5 Dariya News

ਲੁਧਿਆਣਾ , 06 Aug 2021

Last updated on: Aug 06, 2021, 00:00 IST

ਪੰਜਾਬ ਪੁਲਿਸ ਦੇ ਕਰਮਚਾਰੀਆਂ ਅਤੇ ਉਨਾਂ ਦੇ ਵਾਰਡਾਂ ਦੀ ਭਲਾਈ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਸਟੇਟ ਮਿਸਨ ਨੂੰ ਅੱਗੇ ਵਧਾਉਂਦੇ ਹੋਏ, ਡੀਜੀਪੀ ਦਿਨਕਰ ਗੁਪਤਾ ਨੇ ਅੱਜ ਲੁਧਿਆਣਾ ਕਮਿਸਨਰੇਟ ਅਧੀਨ ਪੁਲਿਸ ਦੀ ਭਲਾਈ ਸਬੰਧੀ ਪਹਿਲਕਦਮੀਆਂ ਦੀ ਲੜੀ ਸਮਰਪਿਤ ਕਰਦਿਆਂ ਪੁਲਿਸ ਲਾਈਨਜ ਵਿਖੇ ਇੱਕ ਅਤਿ ਆਧੁਨਿਕ ਇਨਡੋਰ ਸਪੋਰਟਸ ਸਟੇਡੀਅਮ ਅਤੇ ਪੁਲਿਸ ਪਰਿਵਾਰਾਂ ਤੇ ਉਨਾਂ ਦੇ ਬੱਚਿਆਂ ਲਈ ਇੱਕ ਆਧੁਨਿਕ ਲਾਇਬ੍ਰੇਰੀ ‘ਬੁੱਕ ਨੁੱਕ‘ ਦਾ ਉਦਘਾਟਨ ਕੀਤਾ।ਪੁਲਿਸ ਕਰਮਚਾਰੀਆਂ ਅਤੇ ਉਨਾਂ ਦੇ ਪਰਿਵਾਰਾਂ ਲਈ ਪੁਲਿਸ ਲਾਈਨਜ ਵਿਖੇ ਇੱਕ ਅਤਿ-ਆਧੁਨਿਕ ਇਨਡੋਰ ਸਟੇਡੀਅਮ-ਕਮ-ਜਿਮਨੇਜੀਅਮ ਦਾ ਉਦਘਾਟਨ ਕਰਦਿਆਂ ਡੀਜੀਪੀ ਨੇ ਕਿਹਾ ਕਿ ਇਸ ਖੇਡ ਬੁਨਿਆਦੀ ਢਾਂਚੇ ਦਾ ਮੁੱਖ ਮੰਤਵ ਖੇਡਾਂ ਅਤੇ ਜ਼ਿਮਿੰਗ ਰਾਹੀਂ ਉਨਾਂ ਦੀ ਸਿਹਤ ਅਤੇ ਤੰਦਰੁਸਤੀ ਬਣਾਈ ਰੱਖਣਾ ਹੈ।ਡੀਜੀਪੀ ਨੇ ਦੱਸਿਆ ਕਿ ਇਨਡੋਰ ਸਟੇਡੀਅਮ ਵਿੱਚ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਜਿਹਨਾਂ ਵਿੱਚ ਕਾਰਪੇਟਡ ਬੈਡਮਿੰਟਨ ਕੋਰਟ, ਯੋਗਾ ਅਤੇ ਮੈਡੀਟੇਸਨ ਰੂਮ, ਅਫਸਰ ਲੌਂਜ ਅਤੇ ਆਲੇ ਦੁਆਲੇ ਦੇ ਸ਼ਾਨਦਾਰ ਦਿ੍ਰਸ਼ਾਂ ਨਾਲ ਇੱਕ ਇਨਡੋਰ ਜ਼ਿਮ ਵੀ ਸਾਮਲ ਹੈ ਜੋ ਕਿ ਆਧੁਨਿਕ ਮਸ਼ੀਨਾਂ ਨਾਲ ਲੈੱਸ ਹੈ ਜੋ ਪੁਲਿਸ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੰਦਰੁਸਤ ਰਹਿਣ ਲਈ ਪ੍ਰੇਰਿਤ ਕਰੇਗਾ। ਡੀਜੀਪੀ ਨੇ ਅੱਗੇ ਕਿਹਾ ਕਿ ਵਿਸੇਸ ਤੌਰ ‘ਤੇ ਸਿਖਲਾਈ ਪ੍ਰਾਪਤ ਜਿਮ ਟ੍ਰੇਨਰ ਸਰੀਰਕ ਸਥਿਤੀ, ਸਰੀਰਕ ਤਾਕਤ ਅਤੇ ਢੁੱਕਵੀਂ ਕਸਰਤ ਦੀਆਂ ਗਤੀਵਿਧੀਆਂ‘ ‘ਤੇ ਕੰਮ ਕਰਨਗੇ ਅਤੇ ਵਿਲੱਖਣ ਕਸਰਤ ਰੂਟੀਨ ਬਣਾਉਣਗੇ ਤਾਂ ਜੋ ਪੁਲਿਸ ਕਰਮਚਾਰੀਆਂ ਨੂੰ ਬਿਹਤਰ ਬਣਨ ਵਿੱਚ ਸਹਾਇਤਾ ਕੀਤੀ ਜਾ ਸਕੇ। ਇਹ ਇਮਾਰਤ ਵਰਧਮਾਨ ਗਰੁੱਪ ਵੱਲੋਂ ਉਨਾਂ ਦੀ ਸੀ.ਐਸ.ਆਰ. ਗਤੀਵਿਧੀ ਦੇ ਹਿੱਸੇ ਵਜੋਂ ਬਣਾਈ ਗਈ ਹੈ।ਡੀਜੀਪੀ ਦਿਨਕਰ ਗੁਪਤਾ, ਜਿਨਾਂ ਨਾਲ ਸੀ.ਪੀ. ਲੁਧਿਆਣਾ ਰਾਕੇਸ ਅਗਰਵਾਲ ਵੀ ਸਨ, ਨੇ ਪੁਲਿਸ ਕਰਮਚਾਰੀਆਂ ਦੇ ਵਾਰਡਾਂ ਦਰਮਿਆਨ ਪੜਨ ਦੀ ਆਦਤ ਨੂੰ ਉਤਸਾਹਤ ਕਰਨ ਲਈ ਪੁਲਿਸ ਲਾਈਨਜ ਵਿਖੇ ਇੱਕ ਆਧੁਨਿਕ ਲਾਇਬ੍ਰੇਰੀ ‘ਬੁੱਕ ਨੁੱਕ‘ ਦਾ ਉਦਘਾਟਨ ਵੀ ਕੀਤਾ।ਡੀਜੀਪੀ ਨੇ ਦੱਸਿਆ ਕਿ ਬੁੱਕ ਨੁੱਕ, ਪੁਲਿਸ ਕਰਮਚਾਰੀਆਂ ਦੇ ਵਾਰਡਾਂ ਲਈ ਇੱਕ ਬਹੁਤ ਹੀ ਨਵੀਨਤਮ ਰੀਡਿੰਗ-ਕਮ-ਐਕਟੀਵਿਟੀ ਖੇਤਰ ਹੈ ਜਿਸ ਨੂੰ ਐਨ.ਜੀ.ਓ. ਆਸ ਅਹਿਸਾਸ ਦੇ ਸਹਿਯੋਗ ਨਾਲ ਪੁਲਿਸ ਕਰਮਚਾਰੀਆਂ ਦੇ ਵਾਰਡਾਂ ਦਰਮਿਆਨ ਪੜਨ ਦੀ ਆਦਤ ਨੂੰ ਉਤਸਾਹਤ ਕਰਨ ਲਈ ਲਾਂਚ ਕੀਤਾ ਗਿਆ ਹੈ। 

ਡੀਜੀਪੀ ਨੇ ਅੱਗੇ ਕਿਹਾ ਕਿ ਇਹ ਪ੍ਰੋਜੈਕਟ ਨੂੰ ਸ਼ੁਰੂ ਕਰਨ ਦਾ ਵਿਚਾਰ ਏਡੀਸੀਪੀ ਜੋਨ 1 ਕਮ ਡੀਸੀਪੀਓ ਡਾ. ਪ੍ਰਾਗਿਆ ਜੈਨ ਵੱਲੋਂ ਦਿੱਤਾ ਗਿਆ ਸੀ। ਬੁੱਕ ਨੁੱਕ ਦੀਆਂ ਮੁੱਖ ਵਿਸੇਸਤਾਵਾਂ ਵਿੱਚ ਇਸਦਾ ਆਪਣਾ ਸੁਹਜਮਈ ਮਾਹੌਲ ਸਾਮਲ ਹੈ, ਜਿਸ ਵਿੱਚ 4 ਤੋਂ 18 ਸਾਲ ਦੇ ਬੱਚਿਆਂ ਲਈ ਵਿਦਿਅਕ, ਕਾਲਪਨਿਕ ਅਤੇ ਗੈਰ-ਕਾਲਪਨਿਕ ਕਿਤਾਬਾਂ ਸ਼ਾਮਲ ਹਨ। ਇਸ ਤੋਂ ਇਲਾਵਾ ਮਾਨਸਿਕ ਗਤੀਵਿਧੀਆਂ ਨੂੰ ਵਧਾਉਣ ਲਈ ਕਈ ਬੋਰਡ ਗੇਮਾਂ ਅਤੇ ਅੰਦਰੂਨੀ ਵਿਦਿਅਕ ਗਤੀਵਿਧੀਆਂ ਵਾਲਾ ਇੱਕ ਆਕਰਸਕ ਥੀਮੈਟਿਕ ਟੈਂਟ ਵੀ ਲਗਾਇਆ ਗਿਆ ਹੈ।ਉਹਨਾਂ ਕਿਹਾ ਕਿ ਸਾਰੇ ਰੈਂਕਾਂ ਦੇ ਪੁਲਿਸ ਕਰਮਚਾਰੀਆਂ (ਜੀ.ਓਜ ਤੋਂ ਦਰਜਾ ਚਾਰ ਕਰਮਚਾਰੀ) ਦੇ ਵਾਰਡ ਇਹਨਾਂ ਸਹੂਲਤਾਂ ਦਾ ਲਾਭ ਲੈ ਸਕਦੇ ਹਨ। ਉਹਨਾਂ ਅੱਗੇ ਕਿਹਾ ਕਿ ਪੁਲਿਸ ਲਾਈਨਜ ਵਿੱਚ ਮਾਲੀ ਵਜੋਂ ਕੰਮ ਕਰਦੇ ਦਰਜਾ 4 ਕਰਮਚਾਰੀ ਦੀ ਧੀ ਰਿਸੈਪਸ਼ਨ ਅਤੇ ਰੋਜ਼ਾਨਾ ਦੇ ਕੰਮਕਾਜ ਦੀ ਦੇਖ-ਰੇਖ ਕਰੇਗੀ। ਇਹ ਪਹਿਲਕਦਮੀ ਮਲਕੀਅਤ ਅਤੇ ਸਬੰਧਤਤਾ ਦੀ ਭਾਵਨਾ ਨੂੰ ਉਤਸਾਹਤ ਕਰੇਗੀ।ਡੀਜੀਪੀ ਨੇ ਸੀ.ਪੀ. ਅਗਰਵਾਲ ਨੂੰ ਇਹ ਯਕੀਨੀ ਬਣਾਉਣ ਦਾ ਪ੍ਰਸਤਾਵ ਦਿੱਤਾ ਕਿ ਸਟੇਡੀਅਮ, ਜ਼ਿਮ ਅਤੇ ਬੁੱਕ ਨੁੱਕ ਲਾਇਬ੍ਰੇਰੀ ਸਮੇਤ ਅਜਿਹੀਆਂ ਸਾਰੀਆਂ ਸਹੂਲਤਾਂ ਨਾ ਸਿਰਫ ਉੱਚ ਅਧਿਕਾਰੀਆਂ ਲਈ ਬਲਕਿ ਪੂਰੀ ਫੋਰਸ ਲਈ ਖੁੱਲੀਆਂ ਹੋਣੀਆਂ ਚਾਹੀਦੀਆਂ ਹਨ।ਉਨਾਂ ਨੇ ਸੀ.ਪੀ. ਨੂੰ ਸੀਨੀਅਰ ਨਾਗਰਿਕਾਂ ਲਈ ਅਜਿਹੀਆਂ ਲਾਇਬ੍ਰੇਰੀਆਂ ਅਤੇ ਰੀਡਿੰਗ ਰੂਮ ਸਥਾਪਤ ਕਰਨ ਲਈ ਵੀ ਸੁਝਾਅ ਤਾਂ ਜੋ ਉਹ ਉੱਥੇ ਆ ਕੇ ਆਪਣੇ ਵਿਹਲੇ ਸਮੇਂ ਨੂੰ ਲਾਹੇਵੰਦ ਗਤੀਵਿਧੀਆਂ ਵਿੱਚ ਬਦਲ ਸਕਣ।ਇਸ ਮੌਕੇ ਡੀਜੀਪੀ ਦਿਨਕਰ ਗੁਪਤਾ ਨੇ ਇੱਥੋਂ ਦੇ ਰਿਸੀ ਨਗਰ ਵਿੱਚ ਸਥਾਪਤ ਪਰਿਵਾਰਕ ਕੌਂਸਲਿੰਗ ਸੈਂਟਰ ਦਾ ਉਦਘਾਟਨ ਵੀ ਕੀਤਾ। ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਭਾਰਤ ਭੂਸਣ ਆਸੂ ਨੇ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦੇ ਸਰਗਰਮ ਸਹਿਯੋਗ ਨਾਲ ਇਸ ਇਮਾਰਤ ਲਈ ਜਗਾ ਅਲਾਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਡੀਜੀਪੀ ਨੇ ਜਨਤਕ ਹਿੱਤਾਂ ਵਾਲੇ ਇਸ ਪ੍ਰੋਜੈਕਟ ਦੇ ਸਮਰਥਨ ਲਈ ਮਾਨਯੋਗ ਕੈਬਨਿਟ ਮੰਤਰੀ ਦਾ ਧੰਨਵਾਦ ਵੀ ਕੀਤਾ।

ਕਾਉਂਸਲਿੰਗ ਸੈਂਟਰ ਦੇ ਪੈਨਲ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ, ਡੀਜੀਪੀ ਨੇ ਕਿਹਾ ਕਿ ਉਹ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹਨ ਅਤੇ ਉਨਾਂ ਨੂੰ ਕੌਂਸਲਿੰਗ ਰਾਹੀਂ ਪਰਿਵਾਰਾਂ ਵਿਚਕਾਰ ਮੁੜ ਸਮਝੌਤਾ ਕਰਵਾਉਣ ‘ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਉਨਾਂ ਇਹ ਵੀ ਐਲਾਨ ਕੀਤਾ ਕਿ ਪੰਜਾਬ ਪੁਲਿਸ ਲੋੜੀਂਦੇ ਹੁਨਰ ਵਾਲੇ ਲਗਭਗ 450 ਪੇਸੇਵਰ ਕੌਂਸਲਰਾਂ ਅਤੇ ਮਾਹਰਾਂ ਦੀ ਭਰਤੀ ਕਰਨ ਜਾ ਰਹੀ ਹੈ ਜੋ ਕਿ ਪ੍ਰਾਈਵੇਟ ਪੈਨਲ ਮੈਂਬਰਾਂ ਨਾਲ ਮਿਲ ਕੇ ਕੰਮ ਕਰਨਗੇ।ਉਨਾਂ ਨੇ ਸੀ.ਪੀ. ਰਾਕੇਸ ਅਗਰਵਾਲ ਨੂੰ ਇਹ ਵੀ ਨਿਰਦੇਸ ਦਿੱਤੇ ਕਿ ਪਰਿਵਾਰਕ ਕੌਂਸਲਿੰਗ ਸੈਂਟਰ ਨੂੰ ਮਹਿਲਾ ਸਟਾਫ ਯੂਨਿਟ ਬਣਾਇਆ ਜਾਵੇ ਤਾਂ ਜੋ ਆਪਣੀਆਂ ਸਕਿਾਇਤਾਂ ਦਰਜ ਕਰਾਉਣ ਆਉਣ ਵਾਲੀਆਂ ਮਹਿਲਾਵਾਂ ਨੂੰ ਸੁਵਿਧਾਜਨਕ ਮਾਹੌਲ ਮੁਹੱਈਆ ਕਰਵਾਇਆ ਜਾ ਸਕੇ। ਸਮਾਗਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੁਹਰਾਇਆ ਕਿ ਮਹਿਲਾਵਾਂ ਵਿਰੁੱਧ ਅਪਰਾਧਾਂ ਨੂੰ ਰੋਕਣਾ ਪੰਜਾਬ ਸਰਕਾਰ ਅਤੇ ਪੁਲਿਸ ਦੀ ਮੁੱਢਲੀ ਤਰਜੀਹ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਐਸ.ਆਈ, ਹੈੱਡ ਕਾਂਸਟੇਬਲ ਅਤੇ ਕਾਂਸਟੇਬਲ ਰੈਂਕ ‘ਤੇ ਹਾਲ ਹੀ ਵਿੱਚ ਕੀਤੀ ਜਾਣ ਵਾਲੀ ਕੁੱਲ 10,000 ਤੋਂ ਵੱਧ ਪੁਲਿਸ ਕਰਮਚਾਰੀਆਂ ਦੀ ਭਰਤੀ ਵਿੱਚ ਇੱਕ ਤਿਹਾਈ ਮਹਿਲਾਵਾਂ ਭਰਤੀ ਕੀਤੀਆਂ ਜਾਣਗੀਆਂ।ਉਹਨਾਂ ਅੱਗੇ ਕਿਹਾ ਕਿ ਕੌਂਸਲਿੰਗ ਸੈਂਟਰ ਵਿੱਚ 44 ਕਮਰੇ, ਫੋਟੋਸਟੇਟ ਅਤੇ ਟਾਈਪਿੰਗ ਸਹੂਲਤ ਤੋਂ ਇਲਾਵਾ ਕੰਟੀਨ, ਨਵ-ਜਨਮੇ ਬੱਚਿਆਂ ਨੂੰ ਦੁੱਧ ਪਿਲਾਉਣ ਲਈ ਕਮਰੇ, ਬੱਚਿਆਂ ਲਈ ਖੇਡਣ ਦਾ ਖੇਤਰ, ਰਿਸੈਪਸਨ, ਪ੍ਰਾਈਵੇਟ ਕਾਉਂਸਲਿੰਗ ਮੈਂਬਰ ਅਤੇ ਮਨੋਵਿਗਿਆਨਕ ਡਾਕਟਰਾਂ ਦੀਆਂ ਸਹੂਲਤਾਂ ਸ਼ਾਮਲ ਹਨ। ਸੀ.ਪੀ. ਰਾਕੇਸ ਅਗਰਵਾਲ ਨੇ ਡੀਜੀਪੀ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ, ਕੌਂਸਲਿੰਗ ਸੈਂਟਰ ਵੱਖ-ਵੱਖ ਇਮਾਰਤਾਂ ਵਿੱਚ ਸਥਿਤ ਚਾਰ ਜੋਨਲ ਦਫਤਰਾਂ ਤੋਂ ਕੰਮ ਕਰ ਰਿਹਾ ਸੀ, ਜੋ ਕਿ ਖਸਤਾ ਹਾਲਤਾਂ ਵਿੱਚ ਸਨ। ਉਨਾਂ ਕਿਹਾ ਕਿ ਇਸ ਸਹੂਲਤ ਵਿੱਚ ਮੁਰੰਮਤ ਦਾ ਕੰਮ ਜੇ.ਸੀ.ਪੀ. ਹੈੱਡ ਕੁਆਰਟ, ਜੇ. ਇਲੈਂਚੀਜ਼ੀਅਨ ਅਤੇ ਡੀ.ਸੀ.ਪੀ. ਅਸਵਨੀ ਕਪੂਰ ਦੇ ਯਤਨਾਂ ਨਾਲ ਪੂਰਾ ਹੋਇਆ।ਲੋਕਾਂ ਲਈ ਸੁਚੱਜੇ ਢੰਗ ਨਾਲ ਸੇਵਾਵਾਂ ਦੀ ਸਪੁਰਦਗੀ ਨੂੰ ਯਕੀਨੀ ਬਣਾਉਣ ਲਈ ਪੁਲਿਸ ਕਮਿਸਨਰ ਰਾਕੇਸ ਅਗਰਵਾਲ ਅਤੇ ਉਨਾਂ ਦੀ ਟੀਮ ਦੀ ਸਖਤ ਮਿਹਨਤ ਦੀ ਸਲਾਘਾ ਕਰਦੇ ਹੋਏ ਡੀਜੀਪੀ ਨੇ ਉਨਾਂ ਨੂੰ ਸਾਡੇ ਬਹਾਦਰ ਪੁਲਿਸ ਬਲਾਂ ਦੇ ਪਰਿਵਾਰਾਂ ਦੀ ਸਮੁੱਚੀ ਬਿਹਤਰੀ ਲਈ ਅਜਿਹੇ ਹੋਰ ਉੱਦਮ ਪੇਸ਼ ਕਰਨ ਲਈ ਉਤਸ਼ਾਹਿਤ ਕੀਤਾ।    

 

Tags: Dinkar Gupta , Punjab Police , Police , Punjab Admin , Director General of Police Punjab , DGP Punjab , Rakesh Kumar Agrawal , Commissioner of Police Ludhiana , Book Nook

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD