Saturday, 04 May 2024

 

 

ਖ਼ਾਸ ਖਬਰਾਂ ਸੰਗਰੂਰ ਵਾਸੀਆਂ ਨੂੰ ਚੁੱਲ੍ਹਿਆਂ ਦੀ ਅੱਗ ਪਿਆਰੀ ਹੈ ਨਾ ਕਿ ਲੱਛੇਦਾਰ ਭਾਸ਼ਣ”: ਮੀਤ ਹੇਅਰ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਲੁਧਿਆਣਾ ਵਿਖੇ ਲੋਕ ਸਭਾ ਚੋਣ ਮੁਹਿੰਮ ਦੀ ਰਣਨੀਤੀ ਕੀਤੀ ਤਿਆਰ ਬਾਹਰਲਾ ਉਮੀਦਵਾਰ ਕਹਿਣ ‘ਤੇ ਵੜਿੰਗ ਨੇ ਦਲਬਦਲੂ ਬਿੱਟੂ ਨੂੰ ਦਿੱਤਾ ਜਵਾਬ ਪੰਜਾਬ 'ਚ 'ਆਪ' ਦੀ ਦਿੱਲੀ ਲੀਡਰਸ਼ਿਪ ਦੀ ਗ਼ੈਰਹਾਜ਼ਰੀ ਦਰਸਾਉਂਦੀ ਹੈ ਕਿ ਪਾਰਟੀ 'ਚ ਕੁਝ ਵੀ ਠੀਕ ਨਹੀਂ ਹੈ: ਪ੍ਰਤਾਪ ਸਿੰਘ ਬਾਜਵਾ ਲੋਕ ਸਭਾ ਚੋਣ ਹਲਕੇ ਅਨੰਦਪੁਰ ਸਾਹਿਬ ਦੇ ਏ ਆਰ ਓ ਤੇ ਅਸੈਂਬਲੀ ਲੈਵਲ ਮਾਸਟਰ ਟ੍ਰੈਨਰ ਨੂੰ ਈ.ਵੀ.ਐਮ ਸਬੰਧੀ ਟਰੇਨਿੰਗ ਦਿੱਤੀ ਹਰਪਾਲ ਸਿੰਘ ਚੀਮਾ ਨੇ ਕਾਂਗਰਸੀ ਵਰਕਰਾਂ ਨੂੰ ਦਿੱਤੀ ਚੇਤਾਵਨੀ,ਕਿਹਾ- ਪ੍ਰਤਾਪ ਬਾਜਵਾ ਭਾਜਪਾ ਦਾ ਏਜੰਟ ਈਵੀਐਮ ਦੀ ਰੈਂਡੇਮਾਇਜੇਸ਼ਨ ਅਨੁਸਾਰ ਸਬੰਧਤ ਸਹਾਇਕ ਰਿਟਰਨਿੰਗ ਅਫਸਰਾਂ ਨੂੰ ਈ.ਵੀ.ਐਮ. ਦੀ ਵੰਡ ਲਈ ਤਿਆਰੀਆਂ ਸ਼ੁਰੂ ਅੰਮ੍ਰਿਤਸਰ 'ਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ,ਅਕਾਲੀ ਦਲ ਨੂੰ ਵੱਡਾ ਝਟਕਾ! ਭਗਵੰਤ ਮਾਨ ਨੇ ਪਟਿਆਲਾ ਵਿੱਚ ਕੀਤਾ ਰੋਡ ਸ਼ੋਅ, ਡਾ. ਬਲਬੀਰ ਦੇ ਹੱਕ 'ਚ ਕੀਤਾ ਪ੍ਰਚਾਰ, ਕਿਹਾ- ਪੰਜਾਬ ਬਣੇਗਾ ਹੀਰੋ, ਇਸ ਵਾਰ 13-0 ਗੁਰਜੀਤ ਔਜਲਾ ਦੇ ਹੱਕ ਵਿੱਚ ਗਰਜਿਆ ਹਰਪ੍ਰਤਾਪ ਅਜਨਾਲਾ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਹੀ ਗ੍ਰੇਟਰ ਮੁਹਾਲੀ ਇਲਾਕੇ ਦਾ ਵਿਕਾਸ ਕਰਵਾਇਆ ਤੇ ਇਥੇ ਕੌਮਾਂਤਰੀ ਹਵਾਈ ਅੱਡਾ, ਸੰਸਥਾਵਾਂ ਤੇ ਆਈ ਟੀ ਸੈਕਟਰ ਲਿਆਂਦਾ: ਸੁਖਬੀਰ ਸਿੰਘ ਬਾਦਲ ਕਾਂਗਰਸ ਸਕੱਤਰ ਅਤੇ ਸੰਯੁਕਤ ਸਕੱਤਰ ਸਮੇਤ 300 ਦੇ ਕਰੀਬ ਭਾਜਪਾ ਚ ਸ਼ਾਮਲ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਨਿਰਵਿਘਨ ਨਾਮਜ਼ਦਗੀ ਪ੍ਰਕਿਰਿਆ ਲਈ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਲਈ ਕੀਤੀ ਮੀਟਿੰਗ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਨਾਮਜ਼ਦਗੀਆਂ ਭਰਨ ਸਬੰਧੀ ਸਿਆਸੀ ਪਾਰਟੀਆਂ ਨਾਲ ਮੀਟਿੰਗ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਨਾਮਜ਼ਦਗੀਆਂ ਭਰਨ ਸਬੰਧੀ ਸਿਆਸੀ ਪਾਰਟੀਆਂ ਨਾਲ ਮੀਟਿੰਗ ਲੁਧਿਆਣਾ ਪ੍ਰਸ਼ਾਸਨ ਕਣਕ ਦੀ ਨਿਰਵਿਘਨ ਖਰੀਦ ਸੀਜ਼ਨ ਨੂੰ ਯਕੀਨੀ ਬਣਾ ਰਿਹਾ ਹੈ - ਡਿਪਟੀ ਕਮਿਸਸ਼ਨਰ ਜੇਕਰ ਭਾਜਪਾ ਇੱਕ ਵਾਰ ਫਿਰ ਸੱਤਾ 'ਚ ਆਈ ਤਾਂ ਰਾਖਵਾਂਕਰਨ ਖ਼ਤਮ ਕਰ ਦੇਵੇਗੀ : ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਦਾ ਸ਼ਹਿਰ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ, ਹਜ਼ਾਰਾਂ ਕਾਂਗਰਸੀ ਵਰਕਰ ਪਹੁੰਚੇ ਸ਼ਹਿਰ ਦੀ ਸਾਫ਼-ਸਫਾਈ ’ਚ ਭਾਗ ਲੈਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਮਿਸ਼ਨਰ ਨੇ ਕੀਤਾ ਸਨਮਾਨਿਤ ਜਿਲ੍ਹੇ ਵਿੱਚ ਹੁਣ ਤੱਕ 440280 ਮੀਟਰਿਕ ਟਨ ਕਣਕ ਦੀ ਹੋਈ ਆਮਦ–ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੌਣ ਅਫ਼ਸਰ ਘਨਸ਼ਾਮ ਥੋਰੀ ਦੀ ਨਿਗਰਾਨੀ ਵਿਚ ਹੋਈ

 

ਸਿਵਲ ਹਸਪਤਾਲ ਰੂਪਨਗਰ ਵਿਖੇ 500 ਐਲਪੀਐਮ ਦੀ ਸਮਰੱਥਾ ਵਾਲੇ ਆਕਸੀਜਨ ਜਨਰੇਸ਼ਨ ਪਲਾਂਟ ਦਾ ਰਾਣਾ ਕੇ.ਪੀ. ਸਿੰਘ ਤੇ ਮਨੀਸ਼ ਤਿਵਾੜੀ ਵਲੋਂ ਕੀਤਾ ਗਿਆ ਉਦਘਾਟਨ

ਜ਼ਿਲ੍ਹਾ ਰੂਪਨਗਰ ਵਿਚ ਕੁੱਲ 5 ਆਕਸੀਜਨ ਪਲਾਂਟ ਛੇਤੀ ਹੀ ਸਥਾਪਤ ਕਰ ਦਿੱਤੇ ਜਾਣਗੇ: ਰਾਣਾ ਕੇ.ਪੀ. ਸਿੰਘ

Rana K.P. Singh, Rana Kanwarpal Singh, Speaker Punjab Vidhan Sabha, Chandigarh, Punjab Pradesh Congress Committee, Congress, Punjab Congress, Government of Punjab, Punjab Government, Punjab, Manish Tewari, Rupnagar, Ropar

Web Admin

Web Admin

5 Dariya News

ਰੂਪਨਗਰ , 14 Jul 2021

ਸਿਵਲ ਹਸਪਤਾਲ ਰੂਪਨਗਰ ਵਿਖੇ 500 ਐਲਪੀਐਲ ਸਮਰੱਥਾ ਵਾਲੇ ਪੀਐਸਏ ਆਕਸੀਜਨ ਜਨਰੇਸ਼ਨ ਪਲਾਂਟ ਦਾ ਉਦਘਾਟਨ ਅੱਜ ਰਾਣਾ ਕੇ.ਪੀ. ਸਿੰਘ ਸਪੀਕਰ ਵਿਧਾਨ ਸਭਾ ਅਤੇ ਸ੍ਰੀ ਮਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਸ੍ਰੀ ਅਨੰਦਪੁਰ ਸਾਹਿਬ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਹ ਆਕਸੀਜਨ ਪਲਾਂਟ ਏਸੀਟੀ ਗਰੁੱਪ ਬੰਗਾਲੇਰੂ ਤੇ ਲਾਭ ਗਰੁੱਪ ਵੈਂਡਰਜ਼ ਵਲੋਂ ਕਾਰਪੋਰੇਟ ਸੋਸ਼ਲ ਰਿਸਪੋਸੀਬਿਲਿਟੀ (ਸੀਐਸਆਰ) ਦੇ ਤਹਿਤ ਸਥਾਪਿਤ ਕੀਤਾ ਗਿਆ।ਇਸ ਦੇ ਨਾਲ ਹੀ ਕਲਾਸ ਗਰੁੱਪ ਵਲੋਂ ਦਾਨ ਕੀਤੇ ਗਏ 250 ਕੇਵੀਏ ਦੇ ਸਮੱਰਥਾ ਵਾਲੇ ਜਨਰੇਟਰ ਸੈਟ ਤੇ ਪੈਨਲਜ਼ ਦਾ ਉਦਘਾਟਨ ਵੀ ਇਸ ਮੌਕੇ ਕੀਤਾ ਗਿਆ।ਇਸ ਆਕਸੀਜਨ ਪਲਾਂਟ ਦੀ ਸਥਾਪਤੀ ਤੋਂ ਬਾਅਦ ਸਿਵਲ ਹਸਪਤਾਲ ਵਿਖੇ ਕੋਵਿਡ ਤੋਂ ਪ੍ਰਭਾਵਿਤ ਜਾਂ ਹੋਰਨਾਂ ਲੋੜਵੰਦ ਮਰੀਜ਼ਾਂ ਨੂੰ ਆਕਸੀਜਨ ਦੀ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆਵੇਗੀ। ਆਕਸੀਜਨ ਪਲਾਟ ਦਾ ਉਦਘਾਟਨ ਕੀਤੇ ਜਾਣ ਮਗਰੋਂ ਸੰਬੋਧਨ ਕਰਦਿਆਂ ਰਾਣਾ ਕੇ.ਪੀ. ਸਿੰਘ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਨੇ ਬੀਤੇ ਸਮੇਂ ਪੂਰੀ ਦੁਨੀਆਂ ਨੂੰ ਆਪਣੀ ਜਕੜ ਵਿਚ ਲੈ ਲਿਆ ਸੀ, ਭਾਵੇਂ ਦੁਨੀਆ ਦਾ ਕੋਈ ਵੀ ਮੁਲਕ ਕਿੰਨਾ ਵੀ ਵਿਕਸਤ ਕਿਉ ਨਹੀਂ ਸੀ, ਉਹ ਇਸ ਬਿਮਾਰੀ ਅੱਗੇ ਗੋਡੇ ਟੇਕ ਗਿਆ। ਅਮਰੀਕਾ, ਕੇਨੈਡਾ, ਬਰਤਾਨੀਆਂ ਤੇ ਯੂਰਪ ਦੇ ਸਾਰੇ ਦੇਸ਼ਾਂ ਇਸ ਬਿਮਾਰੀ ਅੱਗੇ ਬੇਵੱਸ ਹੋਏ ਜਾਪੇ, ਕਿਉਕਿ ਕੋਈ ਵੀ ਇਸ ਅਣਕਿਆਸੀ ਨਾਮੁਰਾਦ ਬਿਮਾਰੀ ਦੇ ਲਈ ਤਿਆਰ ਨਹੀਂ ਸੀ। ਹਿੰਦੁਸਤਾਨ ਤੇ ਖਾਸ ਕਰਕੇ ਪੰਜਾਬ ਸਰਕਾਰ ਨੇ ਇਸ ਭਿਆਨਕ ਦੌਰ ਵਿਚ ਬਹੁਤ ਹੀ ਦੂਰਅੰਦੇਸ਼ੀ, ਸਿਆਣਪ ਤੇ ਬਹਾਦਰੀ ਨਾਲ ਇਸ ਬਿਮਾਰੀ ਦਾ ਟਾਕਰਾ ਕੀਤਾ ਅਤੇ ਕੋਵਿਡ ਮਹਾਂਮਾਰੀ ਦੀ ਦੂਜੀ ਲਹਿਰ ਨੂੰ ਠੱਲ ਪਾ ਲਈ ਗਈ ਹੈ। ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਹੁਣ ਤੀਜੀ ਕੋਵਿਡ ਲਹਿਰ ਦੀ ਚਰਚਾ ਕੀਤੀ ਜਾ ਰਹੀ ਹੈ, ਪਰ ਅਸੀਂ ਇਸ ਟਾਕਰੇ ਲਈ ਆਪਣਾ ਸਿਹਤ ਦਾ ਬੁਨਿਆਦੀ ਢਾਂਚਾ ਮਜਬੂਤ ਕਰ ਰਹੇ ਹਾਂ। ਇਸੇ ਕੜੀ ਦੇ ਤਹਿਤ ਅੱਜ ਜ਼ਿਲ੍ਹਾ ਰੂਪਨਗਰ ਵਿਚ ਇਸ ਆਕਸੀਜਨ ਪਲਾਂਟ ਦੀ ਸਥਾਪਤੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿਚ ਕੁਲ 5 ਆਕਸੀਜਨ ਪਲਾਂਟ ਆੳਂੁਦੇ ਇਕ ਮਹੀਨੇ ਦੇ ਅੰਦਰ ਸਥਾਪਤ ਕਰ ਦਿੱਤੇ ਜਾਣਗੇ, ਜਿਨ੍ਹਾ ਵਿਚੋਂ ਅਨੰਦਪੁਰ ਸਾਹਿਬ ਵਿਚ 167 ਐਲਪੀਐਮ ਤੇ 200 ਐਲਪੀਐਮ ਦੀ ਸਮਰੱਥਾ ਵਾਲੇ ਦੋ ਪਲਾਂਟ, ਨੰਗਲ ਵਿਚ 500 ਐਲਪੀਐਮ ਵਾਲਾ ਤੇ ਮੋਰਿੰਡਾ ਵਿਚ 200 ਐਲਪੀਐਮ ਵਾਲਾ ਆਕਸੀਜਨ ਪਲਾਂਟ ਸਥਾਪਤ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਨ੍ਹਾਂ ਆਕਸੀਜਨ ਪਲਾਂਟਾਂ ਦੀ ਸਥਾਪਤੀ ਮਗਰੋਂ  ਜ਼ਿਲ੍ਹਾ ਰੂਪਨਗਰ ਆਕਸੀਜਨ ਦੀ ਸਪਲਾਈ ਲਈ ਆਤਮ ਨਿਰਭਰ ਹੋ ਜਾਵੇਗਾ lਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਮਨੀਸ਼ ਤਿਵਾੜੀ ਨੇ ਪੰਜਾਬ ਸਰਕਾਰ ਤੇ ਸਿਹਤ ਮਹਿਕਮੇ ਦੇ ਅਧਿਕਾਰੀਆਂ ਦੀ ਪ੍ਰਸੰਸਾ ਕੀਤੀ, ਜਿਨ੍ਹਾਂ ਨੇ ਇਸ ਕੋਵਿਡ ਮਹਾਂਮਾਰੀ ਦੇ ਦੌਰ ਵਿਚ ਬੜੀ ਸਮਝਦਾਰੀ ਤੇ ਹਿੰਮਤ ਨਾਲ ਕੰਮ ਕਰਦੇ ਹੋਏ ਇਸ ਤੇ ਕਾਬੂ ਪਾਉਣ ਵਿਚ ਸਫਲਤਾ ਹਾਸਲ ਕੀਤੀ ਹੈ।ਇਸ ਦੇ ਨਾਲ ਹੀ ਉਨ੍ਹਾਂ ਨੇ ਪੱਤਰਕਾਰਾਂ ਵਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਇਹ ਵੀ ਕਿਹਾ ਕਿ ਮੌਜੂਦਾ ਸਮੇਂ ਸਮੂਹ ਸਿਆਸੀ ਪਾਰਟੀਆਂ ਨੂੰ ਦਲਗਤ ਰਾਜਨੀਤੀ ਤੋਂ ਉਪਰ ਉਠਦੇ ਹੋਏ ਕਿਸਾਨਾਂ ਦੀ ਪਿੱਠ ਤੇ ਖੜੇ ਹੋਣਾ ਚਾਹੀਦਾ ਹੈ, ਜੋ ਦਿੱਲੀ ਦੇ ਬਾਰਡਰਾਂ ਤੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਡੱਟੇ ਹੋਏ ਹਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਪੰਜਾਬ ਪਹਿਲਾ ਸੂਬਾ ਸੀ, ਜਿਸ ਨੇ ਵਿਸ਼ੇਸ਼ ਵਿਧਾਨ ਸਭਾ ਸੈਸਨ ਬੁਲਾ ਕੇ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਮਤਾ ਪਾਸ ਕੀਤਾ ਸੀ। ਇਸ ਮੌਕੇ ਐਨਪੀਏ ਦੀ ਮੰਗ ਦੇ ਸਮਰਥਨ ਵਿਚ ਅੰਦੋਲਨਕਾਰੀ ਡਾਕਟਰਾਂ ਵਲੋਂ ਇਕ ਮੰਗ ਪੱਤਰ ਵੀ ਸੌਂਪਿਆ ਗਿਆ, ਜਿਸ ਬਾਰੇ ਗੱਲ ਕਰਦਿਆਂ ਸ੍ਰੀ ਮਨੀਸ਼ ਤਿਵਾੜੀ ਨੇ ਡਾਕਟਰਾਂ ਨੂੰ ਭਰੋਸਾ ਦਿੱਤਾ ਕਿ ਇਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰਕੇ ਕੋਈ ਸਾਰਥਕ ਹੱਲ ਕੱਢ ਲਿਆ ਜਾਵੇਗਾ।ਇਸ ਮੌਕੇ ਵਿਸ਼ੇਸ਼ ਤੌਰ ਤੇ ਸ੍ਰੀ ਬਰਿੰਦਰ ਸਿੰਘ ਢਿੱਲੋਂ, ਪ੍ਰਧਾਨ ਪੰਜਾਬ ਯੂਥ ਕਾਂਗਰਸ, ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ, ਸ੍ਰੀ ਅੰਕੁਰ ਗੁਪਤਾ ਐਸਪੀ ਹੈਡਕੁਆਟਰ, ਡਾ. ਪਰਮਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ, ਸ੍ਰੀ ਪਵਨ ਦੀਵਾਨ ਚੇਅਰਮੈਨ ਪੰਜਾਬ ਲਾਰਜ਼ ਇੰਡਸਟਰੀਅਲ ਡਿਵੈਲਪਮੈਂਟ ਬੋਰਡ, ਸ੍ਰੀ ਸੁਖਵਿੰਦਰ ਸਿੰਘ ਵਿਸਕੀ,ਚੇਅਰਮੈਨ ਇੰਪਰੂਵਮੈਂਟ ਟਰੱਸਟ ਰੂਪਨਗਰ,  ਡਾ. ਗੁਰਿੰਦਰਪਾਲ ਸਿੰਘ ਬਿੱਲਾ ਵਾਇਸ ਚੇਅਰਮੈਨ, ਓਬੀਸੀ ਕਮਿਸ਼ਨ ਪੰਜਾਬ,  ਜਗਦੀਸ਼ ਕਾਂਜਲਾ, ਰਮੇਸ਼ ਗੋਇਲ, ਸੁਰਿੰਦਰ ਸਿੰਘ ਹਰੀਪੁਰ ਪ੍ਰਧਾਨ ਯੂਥ ਕਾਂਗਰਸ ਰੂਪਨਗਰ, ਕੌਂਸਲਰ ਪੋਮੀ ਸੋਨੀ, ਕੌਂਸਲਰ ਅਮਰਿੰਦਰ ਸਿੰਘ ਰੀਹਲ, ਸ੍ਰੀ ਰਾਜੇਸਵਰ ਸਿੰਘ ਲਾਲੀ ਤੋਂ ਇਲਾਵਾ ਹੋਰਨਾਂ ਸਨਮਾਨਯੋਗ ਸ਼ਖਸੀਅਤਾਂ ਹਾਜ਼ਰ ਸਨ।ਕਲਾਸ ਇੰਡੀਆ ਕੰਪਨੀ ਮੋਰਿੰਡਾ ਦੇ ਅਧਿਕਾਰੀਆਂ ਵਿਚੋਂ ਸ੍ਰੀ ਰਾਮ ਕਾਨਨ, ਦੇ ਮੇਨੈਜਰ ਡਾਇਰੈਕਟਰ, ਸ੍ਰੀ ਭਾਵੇਸ਼ ਅਵਸਥੀ ਚੀਫ ਹਿਊਮਨ ਰਿਸੋਰਸ ਆਫਿਸਰ, ਸ੍ਰੀ ਨਰਿੰਦਰ ਨੈਨ ਸੀਨੀਅਰ ਮੇਨੈਜਰ ਹਿਊਮਨ ਰਿਸੋਰਸਜ਼ ਵੀ ਇਸ ਮੌਕੇ ਹਾਜ਼ਰ ਸਨ।

 

Tags: Rana K.P. Singh , Rana Kanwarpal Singh , Speaker Punjab Vidhan Sabha , Chandigarh , Punjab Pradesh Congress Committee , Congress , Punjab Congress , Government of Punjab , Punjab Government , Punjab , Manish Tewari , Rupnagar , Ropar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD