Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਰਾਜ ਪੱਧਰੀ ਕੌਮੀ ਵੋਟਰ ਦਿਵਸ ਮਨਾਇਆ ਗਿਆ

Web Admin

Web Admin

5 Dariya News

ਚੰਡੀਗੜ੍ਹ , 25 Jan 2021

Last updated on: Jan 25, 2021, 00:00 IST

ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.),ਦਫਤਰ ਵਲੋਂ ਅੱਜ ਪੰਜਾਬ ਭਵਨ ਵਿਖੇ 11ਵੇਂ  ਕੌਮੀ  ਵੋਟਰ ਦਿਵਸ ( ਐਨ.ਵੀ.ਡੀ.) ਮੌਕੇ ਵਰਚੁਅਲ ਸਮਾਰੋਹ ਕਰਵਾਇਆ ਗਿਆ । ਇਸ ਵਾਰ ਕੋਵਿਡ -19 ਮਹਾਂਮਾਰੀ  ਦੇ ਮੱਦੇਨਜਰ ਕੌਮੀ ਵੋਟਰ ਦਿਵਸ ਭਾਰਤੀ ਚੋਣ ਕਮਿਸਨ ਦੇ ਦਿਸਾ ਨਿਰਦੇਸਾਂ ਮੁਤਾਬਕ ਮੁੱਖ ਚੋਣ ਅਫਸਰ ਅਤੇ ਜਿਲਾ ਚੋਣ ਅਫਸਰ (ਡੀ.ਈ.ਓ.) ਪੱਧਰ ’ਤੇ ਆਲਾਈਨ ਮਨਾਇਆ ਗਿਆ।ਇਹ ਦਿਵਸ ਪੰਜਾਬ ਰਾਜ ਦੇ ਸਾਰੇ ਵਿਧਾਨ ਸਭਾ ਹਲਕਿਆਂ (117) ਅਤੇ ਸਮੂਹ ਪੋਲਿੰਗ ਬੂਥਾਂ (23,213) ਵਿੱਚ ਚੋਣਕਾਰ ਰਜਿਸਟ੍ਰੇਸਨ ਅਫਸਰ (ਈ.ਆਰ.ਓ.) ਦੇ ਪੱਧਰ ‘ਤੇ ਵੀ ਮਨਾਇਆ ਗਿਆ।ਇਸ ਸਾਲ ਦੇ ਕੌਮੀ ਵੋਟਰ ਦਿਵਸ ਦਾ ਵਿਸਾ “ਆਪਣੇ ਵੋਟਰਾਂ ਨੂੰ ਸਮਰੱਥ, ਜਾਗਰੂਕ, ਸੁਰੱਖਿਅਤ ਅਤੇ ਚੇਤੰਨ ਬਣਾਉਣਾ ਹੈ“। ਇਸਦਾ ਉਦੇਸ ਚੋਣਾਂ ਦੌਰਾਨ ਵੋਟਰਾਂ ਦੀ ਸਰਗਰਮ ਅਤੇ ਉਤਸਾਹਪੂਰਣ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਹੈ। ਇਹ ਕੋਵਿਡ -19 ਮਹਾਂਮਾਰੀ ਦੌਰਾਨ ਸੁਰੱਖਿਅਤ ਢੰਗ ਨਾਲ ਚੋਣਾਂ ਕਰਾਉਣ ਪ੍ਰਤੀ ਚੋਣ ਕਮਿਸਨ ਦੀ ਵਚਨਬੱਧਤਾ ’ਤੇ ਵੀ ਕੇਂਦਰਿਤ  ਹੈ।ਸਾਲ 2011 ਤੋਂ ਹਰ ਸਾਲ 25 ਜਨਵਰੀ ਨੂੰ ਕੌਮੀ ਵੋਟਰ ਦਿਵਸ ਮਨਾਇਆ ਜਾਂਦਾ ਹੈ ਜੋ ਕਿ ਭਾਰਤ ਦੇ ਚੋਣ ਕਮਿਸਨ ਦੇ ਸਥਾਪਨਾ ਦਿਵਸ( 25 ਜਨਵਰੀ 1950) ਵਜੋਂ ਪੂਰੇ ਦੇਸ ਵਿਚ ਮਨਾਇਆ ਜਾਂਦਾ ਹੈ। ਐਨ.ਵੀ.ਡੀ. ਮਨਾਉਣ ਦਾ ਮੁੱਖ ਉਦੇਸ ਵੋਟਰਾਂ ਵਿਸੇਸ ਕਰਕੇ ਨਵੇਂ ਵੋਟਰਾਂ ਵਿੱਚ ਉਤਸਾਹ, ਵੱਧ ਤੋਂ ਵੱਧ ਨਾਂ ਦਰਜ ਕਰਾਉਣ ਦੀ ਸਹੂਲਤ ਅਤੇ ਚੋਣਾਂ ਵਿੱਚ ਸਰਗਰਮ ਹਿੱਸੇਦਾਰੀ ਨੂੰ ਪੇ੍ਰਰਿਤ ਕਰਨਾ ਹੈ। ਇਹ ਦਿਨ ਦੇਸ ਭਰ ਦੇ ਵੋਟਰਾਂ ਵਿੱਚ ਜਾਗਰੂਕਤਾ ਫੈਲਾਉਣ ਅਤੇ ਚੋਣ ਪ੍ਰਕਿਰਿਆ ਵਿੱਚ ਭਾਗੀਦਾਰੀ ਨੂੰ ਉਤਸਾਹਤ ਕਰਨ ਨੂੰ ਸਮਰਪਿਤ ਹੈ।11 ਵਾਂ ਕੌਮੀ ਵੋਟਰ ਦਿਵਸ ਭਾਰਤੀ ਚੋਣ ਕਮਿਸਨ ਵਲੋਂ ਈ-ਈ.ਪੀ.ਆਈ.ਸੀ (ਇਲੈਕਟ੍ਰਾਨਿਕ ਫੋਟੋ ਸਨਾਖਤੀ ਕਾਰਡ) ਪ੍ਰੋਗਰਾਮ ਦੀ ਸੁਰੂਆਤ ਦੇ ਨਾਲ ਇੱਕ ਨਵੇਕਲੀ ਤੇ ਮਹੱਤਵਪੂਰਣ ਪਹਿਲਕਦਮੀ ਵਜੋਂ ਮਨਾਇਆ ਗਿਆ। ਹੁਣ ਵੋਟਰ ਆਪਣੇ ਰਜਿਸਟਰਡ ਮੋਬਾਈਲ ਤੇ ਡਿਜੀਟਲ ਵੋਟਰ ਕਾਰਡ ਨੂੰ ਵੇਖ ਅਤੇ ਪਿ੍ਰੰਟ ਕਰ ਸਕਦੇ ਹਨ। ਇਸਦੀ ਰਸਮੀ ਸੁਰੂਆਤ ਅੱਜ ਭਾਰਤੀ ਚੋਣ ਕਮਿਸਨ ਵਲੋਂ ਦੇਸ ਭਰ ਵਿੱਚ ਕੀਤੀ ਗਈ । ਪੰਜਾਬ ਦੇ ਮੁੱਖ ਚੋਣ ਅਧਿਕਾਰੀ  ਨੇ ਪੰਜਾਬ ਭਵਨ ਵਿਖੇ ਰਾਜ ਪੱਧਰੀ ਕੌਮੀ ਵੋਟਰ ਦਿਵਸ  ਦੌਰਾਨ 5 ਨਵੇਂ ਈ-ਈ.ਪੀ.ਆਈ.ਸੀ. ਡਾਊਨਲੋਡ ਕਰਕੇ ਈ- ਈ.ਪੀ.ਆਈ.ਸੀ. ਪ੍ਰੋਗਰਾਮ ਦੀ ਰਸਮੀ ਸੁਰੂਆਤ ਕੀਤੀ। ਇਸ ਨੂੰ ਪੰਜਾਬ ਭਰ ਵਿੱਚ ਜਿਲਾ ਪੱਧਰ, ਈ.ਆਰ.ਓ. ਪੱਧਰ ਅਤੇ ਬੂਥ ਪੱਧਰ ’ਤੇ ਲਾਂਚ ਕੀਤਾ ਗਿਆ।ਸਮਾਗਮ ਦੌਰਾਨ ਪੰਜਾਬ  ਦੇ ਮੁੱਖ ਚੋਣ ਅਫਸਰ ਡਾ. ਐਸ. ਕਰੁਨਾ ਰਾਜੂ ਨੇ  ਦੱਸਿਆ ਕਿ ਰਾਜ ਅਤੇ ਜਿਲਾ ਪੱਧਰੀ ਅਧਿਕਾਰੀਆਂ ਨੂੰ ਵੱਖ-ਵੱਖ ਖੇਤਰਾਂ ਵਿਚ ਵਧੀਆ ਕਾਰਗੁਜਾਰੀ, ਜਿਵੇਂ ਕਿ ਵੋਟਰਾਂ ਦੀ ਸਿਸਟਮਟਿਕ ਸਿੱਖਿਆ ਅਤੇ ਚੋਣ ਭਾਗੀਦਾਰੀ (ਐਸ.ਵੀ.ਈ.ਈ.ਪੀ.), ਵੋਟਰ ਸੂਚੀ ਪ੍ਰਬੰਧਨ, ਨਵੇਂ ਵੋਟਰਾਂ ਦੀ ਰਜਿਸਟਰੇਸਨ ਆਦਿ ਲਈ ਸਰਬੋਤਮ ਚੋਣ ਅਭਿਆਸ ਪੁਰਸਕਾਰ ਨਾਲ ਨਵਾਜਿਆ ਗਿਆ।

ਸਰਬੋਤਮ ਚੋਣ ਅਭਿਆਸ ਪੁਰਸਕਾਰ ਧਾਰਕ ਹੇਠ ਦਿੱਤੇ ਅਨੁਸਾਰ ਹਨ:    

ਸ੍ਰੀਮਤੀ ਮਾਧਵੀ ਕਟਾਰੀਆ, ਆਈ.ਏ.ਐੱਸ., ਵਧੀਕ ਮੁੱਖ ਚੋਣ ਅਧਿਕਾਰੀ,ਪੰਜਾਬ ਨੂੰ ਐਸ.ਵੀ.ਈ.ਈ.ਪੀ. ਦੀਆਂ ਗਤੀਵਿਧੀਆਂ ਅਤੇ ਵੋਟਰ ਸੂਚੀ ਦੇ ਸਾਨਦਾਰ ਪ੍ਰਦਰਸਨ ਲਈ 

ਸ. ਵਿਪੁਲ ਉਜਵਲ, ਆਈ.ਏ.ਐੱਸ, ਵੋਟਰ  ਸੂਚੀ ਦੇ ਪ੍ਰਬੰਧਨ ਲਈ 

ਸ. ਵਰਿੰਦਰਪਾਲ ਸਿੰਘ ਬਾਜਵਾ, ਪੀ.ਸੀ.ਐਸ. ਐਸ.ਵੀ.ਈ.ਪੀ.ਈ.ਪੀ. ਲਈ।

ਇਸ ਮੌਕੇ ਪੰਜਾਬ ਦੇ ਸਾਰੇ 22 ਜਿਲਿਆਂ ਦੇ ਜਿਲਾ ਹੈੱਡਕੁਆਰਟਰਾਂ ਵਿਖੇ ਮੋਬਾਈਲ ਵੈਨਾਂ ਦੀ ਰਾਹੀਂ  ਐਸ.ਵੀ.ਈ.ਈ.ਪੀ. ਝਾਕੀ ’ ਨੂੰ ਪੇਸ ਕਰਦੀਆਂ ਇਹਨਾਂ ਮੋਬਾਈਲ ਵੈਨਾਂ ਨੇ ਵੋਟਰ ਜਾਗਰੂਕਤਾ ਦੇ ਸੰਦੇਸਾਂ ਦਾ ਪ੍ਰਚਾਰ ਕਰਨ ਲਈ ਜਿਲਾ ਹੈੱਡਕੁਆਰਟਰ ਦੀਆਂ ਸਾਰੀਆਂ ਪ੍ਰਮੁੱਖ ਥਾਵਾਂ ਨੂੰ ਬੜੀ ਨੂੰ  ਕਵਰ ਕੀਤਾ। ਜਿਲਾ ਐਸ.ਵੀ.ਈ.ਈ.ਪੀ. ਆਈਕਨਸ ਨੇ  ਲੋਕ ਗੀਤਾਂ, ਗਿੱਧੇ, ਭੰਗੜੇ,ਡਾਂਸਾਂ ਆਦਿ ਵਰਗੇ ਪ੍ਰਦਰਸਨਾਂ ਰਾਹੀਂ ਸਾਰੇ ਭਾਗੀਦਾਰਾਂ ਤੱਕ ਪਹੁੰਚ ਕਰਨ ਲਈ ਯੋਗਦਾਨ ਪਾਇਆ।ਫਿਲਮ ਅਦਾਕਾਰ ਅਤੇ ਸਟੇਟ ਆਈਕਨ, ਸ੍ਰੀ ਸੋਨੂੰ ਸੂਦ ਨੇ ਇੱਕ ਵੀਡੀਓ ਸੰਦੇਸਾਂ ਰਾਹੀਂ  ਵੋਟ ਪਾਉਣ ਸਬੰਧੀ ਅਪੀਲ ਕੀਤੀ ਜੋ ਕਿ ਸਾਰੇ ਜਿਲਿਆਂ ਵਿੱਚ ਰਾਜ ਪੱਧਰੀ ਸਮਾਗਮ ਦੌਰਾਨ ਡੀ.ਈ.ਓ ਪੱਧਰ ਦੇ ਕਾਰਜਾਂ ਅਤੇ ‘ਐਸ.ਵੀ.ਈ.ਈ.ਪੀ. ਝਾਕੀ ’ ਵਿੱਚ ਵੀ ਦਿਖਾਈ ਗਈ।ਇਸ ਮੌਕੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਵਿਭਾਗ ਵਲੋਂ ਪ੍ਰਕਾਸਤ ਦੋ ਕਿਤਾਬਾਂ ਜਾਰੀ ਕੀਤੀਆਂ। ਇਨਾਂ ਕਿਤਾਬਾਂ ਵਿੱਚ ਐਸ.ਵੀ.ਈ.ਈ.ਪੀ. ਤੇ ਅਧਾਰਤ ਇੱਕ ਕਾਫੀ ਟੇਬਲ ਕਿਤਾਬ ਅਤੇ ‘ਬੋਲੀਆਂ’ ਦੀ ਇੱਕ ਕਿਤਾਬ ਸਾਮਲ ਹੈ -ਜੋ ਮਹਿਲਾ ਵੋਟਰਾਂ ਅਤੇ ਆਂਗਣਵਾੜੀ ਵਰਕਰਾਂ ਵਲੋਂ ਜਿਲਾ ਪੱਧਰ ’ਤੇ ਕਰਵਾਏ ਗਏ ਇੱਕ ਮੁਕਾਬਲੇ ਰਾਹੀਂ ਪ੍ਰਾਪਤ ਹੋਈਆਂ ਬੋਲੀਆਂ ਵਿੱਚ ਚੁਣ ਕੇ ਇਕੱਠੀਆਂ ਕੀਤੀਆਂ ਗਈਆਂ ਸਨ। ਐਸ.ਵੀ.ਈ.ਈ.ਪੀ. ’ਤੇ ਕਾਫੀ ਟੇਬਲ ਬੁੱਕ ਮਹਾਂਮਾਰੀ ਦੌਰਾਨ ਐਸਵੀਈਈਪੀ ਗਤੀਵਿਧੀਆਂ ਕਰਨ ਵਾਲੇ ਚੁਣੌਤੀਪੂਰਨ ਅਤੇ ਹੈਰਤਅੰਗੇਜ ਸਫਰ ਨੂੰ ਦਰਸਾਉਂਦੀ ਹੈ।11ਵੇਂ ਕੌਮੀ ਵੋਟਰ ਦਿਵਸ ਭਾਰਤੀ ਚੋਣ ਕਮਿਸਨ ਦੇ ਵੈੱਬ ਰੇਡੀਓ - ‘ਹੈਲੋ ਵੋਟਰਜ’ ਦੀ ਸੁਰੂਆਤ ਵਜੋਂ ਵੀ ਮਨਾਇਆ ਗਿਆ। ਰੇਡੀਓ ਹੈਲੋ ਵੋਟਰਜ ਦੀ ਪ੍ਰੋਗਰਾਮਿੰਗ ਸੈਲੀ ਨੂੰ ਪ੍ਰਸਿੱਧ ਐਫ.ਐਮ ਰੇਡੀਓ ਸੇਵਾਵਾਂ ਦੇ ਬਰਾਬਰ ਦਾ ਬਣਾਉਣ ਦੀ ਆਸ ਹੈ। ਇਹ ਗੀਤਾਂ, ਨਾਟਕ, ਵਿਚਾਰ-ਵਟਾਂਦਰੇ, ਚੋਣਾਂ ਦੀਆਂ ਕਹਾਣੀਆਂ ਆਦਿ ਰਾਹੀਂ ਚੋਣ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਅਤੇ ਸਿੱਖਿਆ ਪ੍ਰਦਾਨ ਕਰੇਗਾ। ਪ੍ਰੋਗਰਾਮਾਂ ਸਾਰੇ ਦੇਸ ਵਿੱਚ ਹਿੰਦੀ, ਅੰਗਰੇਜੀ ਅਤੇ ਖੇਤਰੀ ਭਾਸਾਵਾਂ ਵਿੱਚ ਪ੍ਰਸਾਰਿਤ ਕੀਤੇ ਜਾਣਗੇ ।  

 

Tags: Chief Electoral Officer , CEO , 11th National Voters’ Day , Punjab Bhawan , Madhvi Kataria , Vipul Ujwal , Varinderpal Singh Bajwa , SVEEP , Dr. S. Karuna Raju

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD