ਨਵਾਂਸ਼ਹਿਰ ਦੇ ਸਰਬਪੱਖੀ ਵਿਕਾਸ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ-ਵਿਧਾਇਕ ਅੰਗਦ ਸਿੰਘ
ਵੱਖ-ਵੱਖ ਵਾਰਡਾਂ ਵਿਚ ਗਲੀਆਂ ਦੀ ਉਸਾਰੀ ਦੇ ਕੰਮਾਂ ਦਾ ਕੀਤਾ ਸ਼ੁੱਭ ਆਰੰਭ
Web Admin
5 Dariya News
ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) , 05 Jan 2021
Last updated on: Jan 05, 2021, 00:00 IST
ਨਵਾਂਸ਼ਹਿਰ ਦੇ ਸਰਬਪੱਖੀ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਹ ਪ੍ਰਗਟਾਵਾ ਵਿਧਾਇਕ ਅੰਗਦ ਸਿੰਘ ਨੇ ਅੱਜ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਕਰੀਬ 91 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ ਦੇ ਨਿਰਮਾਣ ਕਾਰਜਾਂ ਦਾ ਸ਼ੁੱਭ ਆਰੰਭ ਕਰਨ ਮੌਕੇ ਕੀਤਾ। ਉਨਾਂ ਕਿਹਾ ਕਿ ਹਲਕੇ ਵਿਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਜਾਰੀ ਹਨ ਅਤੇ ਹਲਕਾ ਵਾਸੀਆਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਈਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਨਵਾਂਸ਼ਹਿਰ ਵਾਸੀਆਂ ਵੱਲੋਂ ਮਿਲੇ ਪਿਆਰ ਦਾ ਮੁੱਲ ਹਲਕੇ ਦੇ ਬਹੁਪੱਖੀ ਵਿਕਾਸ ਰਾਹੀਂ ਮੋੜਿਆ ਜਾਵੇਗਾ। ਇਸ ਦੌਰਾਨ ਉਨਾਂ ਵਾਰਡ ਨੰ: 8 ਵਿਚ 11.25 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ ਵੱਖ-ਵੱਖ ਗਲੀਆਂ, ਸਲੋਹ ਰੋਡ ’ਤੇ ਵਾਰਡ ਨੰ: 10 ਵਿਚ 21.73 ਕਰੋੜ ਦੀ ਲਾਗਤ ਵਾਲੀਆਂ ਗਲੀਆਂ, ਕੁਲਾਮ ਰੋਡ ’ਤੇ ਹਰਗੋਬਿੰਦ ਨਗਰ ਵਿਖੇ 45.14 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਗਲੀ ਅਤੇ ਵਾਰਡ ਨੰ: 2 ਵਿਚ 12.42 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਵੱਖ-ਵੱਖ ਗਲੀਆਂ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ।ਇਸ ਮੌਕੇ ਜ਼ਿਲਾ ਪ੍ਰ੍ਰੀਸ਼ਦ ਚੇਅਰਪਰਸਨ ਹਰਮੇਸ਼ ਕੌਰ, ਕੁਲਦੀਪ ਰਾਣਾ, ਜੋਗਿੰਦਰ ਛੋਕਰ, ਸਰਪੰਚ ਸੰਦੀਪ ਸਿੰਘ, ਸਚਿਨ ਦੀਵਾਨ, ਬਿੱਟੂ ਬਜਾਜ, ਪਰਵੀਨ ਭਾਟੀਆ, ਪਰਦੀਪ ਕੁਮਾਰ, ਅਮਿਨ ਮਨਚੰਦਾ, ਜੈਦੀਪ ਜਾਂਗੜਾ, ਰਜਿੰਦਰ ਚੋਪੜਾ, ਰਾਜਵਿੰਦਰ ਹੀਰ, ਸੁਭਾਸ਼ ਠੇਕੇਦਾਰ, ਲਲਿਤ ਸ਼ਰਮਾ, ਰੋਹਿਤ ਚੋਪੜਾ, ਅਰੁਣ ਦੀਵਾਨ, ਜਤਿੰਦਰ ਬੱਲੀ, ਹੈਪੀ ਭਾਟੀਆ, ਤਿਲਕ ਰਾਜ ਸ਼ਰਮਾ ਤੋਂ ਇਲਾਵਾ ਸਬੰਧਤ ਇਲਾਕਾ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।