Wednesday, 22 July 2026

 

 

ਖ਼ਾਸ ਖਬਰਾਂ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ

 

'ਆਪਣੀ ਸਵਾਰੀ ਬਾਰੇ ਜਾਣੋ' ਮਿਸ਼ਨ ਸੇਫ ਪਟਿਆਲਾ ਤਹਿਤ ਐਸ.ਐਸ.ਪੀ. ਨੇ ਆਟੋ ਚਾਲਕਾਂ ਦੀ ਪਛਾਣ ਬਾਰੇ ਸਟਿਕਰ ਲੱਗੇ ਥ੍ਰੀਵੀਲਰਾਂ ਨੂੰ ਕੀਤਾ ਰਵਾਨਾ

ਸਵਾਰੀਆਂ ਕਿਊ.ਆਰ. ਕੋਡ ਵਾਲੇ ਸਟਿਕਰਾਂ ਤੋਂ ਥ੍ਰੀਵੀਲ੍ਹਰਾਂ ਦੇ ਚਾਲਕਾਂ ਤੇ ਮਾਲਕਾਂ ਦੀ ਪੂਰੀ ਜਾਣਕਾਰੀ ਲੈ ਸਕਣਗੀਆਂ- ਵਿਕਰਮ ਜੀਤ ਦੁੱਗਲ

Web Admin

Web Admin

5 Dariya News

ਪਟਿਆਲਾ , 01 Jan 2021

Last updated on: Jan 01, 2021, 00:00 IST

ਪਟਿਆਲਾ ਦੇ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਅੱਜ ਨਵੇਂ ਵਰ੍ਹੇ ਦੀ ਆਮਦ ਮੌਕੇ ਪਟਿਆਲਾ ਪੁਲਿਸ ਵੱਲੋਂ ਚਲਾਏ ਮਿਸ਼ਨ ਸੇਫ ਪਟਿਆਲਾ ਅਧੀਨ 'ਆਪਣੀ ਸਵਾਰੀ ਬਾਰੇ ਜਾਣੋ' ਤਹਿਤ ਇੱਕ ਨਵੀਂ ਪਹਿਲਕਦਮੀ ਕਰਦਿਆਂ ਸ਼ਹਿਰ 'ਚ ਚੱਲ ਰਹੇ ਥ੍ਰੀਵੀਲ੍ਹਰਾਂ ਦੇ ਚਾਲਕਾਂ ਤੇ ਮਾਲਕਾਂ ਦੀ ਪੂਰੀ ਜਾਣਕਾਰੀ ਸਵਾਰੀਆਂ ਨੂੰ ਮੁਹੱਈਆ ਕਰਵਾਉਣ ਲਈ ਕਿਊ.ਆਰ. ਕੋਡ ਵਾਲੇ ਇੱਕ ਵਿਸ਼ੇਸ਼ ਸਟਿੱਕਰ ਥ੍ਰੀਵੀਲ੍ਹਰਾਂ 'ਚ ਲਗਾਉਣ ਦੀ ਸ਼ੁਰੂਆਤ ਕੀਤੀ ਹੈ।ਇੱਥੇ ਪੁਲਿਸ ਲਾਈਨ ਵਿਖੇ ਅਜਿਹੇ ਸਟਿੱਕਰ ਲੱਗੇ ਸਟਿੱਕਰ ਥ੍ਰੀਵੀਲ੍ਹਰਾਂ ਨੂੰ ਹਰੀ ਝੰਡੀ ਦੇ ਕੇ ਰਵਾਨਾਂ ਕਰਦਿਆਂ ਸ੍ਰੀ ਦੁੱਗਲ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਜ਼ਿਲਾ ਪੁਲਿਸ ਵੱਲੋਂ ਨਵੇਂ ਵਰ੍ਹੇ ਦੀਆਂ ਸ਼ੁੱਭ ਕਾਮਾਨਾਵਾਂ ਦਿੰਦਿਆਂ ਨਵੇਂ ਚੜ੍ਹੇ ਸਾਲ 'ਚ ਵੀ ਲੰਘੇ ਸਾਲ ਦੀ ਤਰ੍ਹਾਂ ਅਮਨ-ਕਾਨੂੰਨ ਬਣਾਈ ਰੱਖਣ ਲਈ ਪੁਲਿਸ ਨੂੰ ਸਹਿਯੋਗ ਦੇਣ ਦੀ ਮੰਗ ਕੀਤੀ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਵਿਕਰਮ ਜੀਤ ਦੁੱਗਲ ਨੇ ਕਿਹਾ ਕਿ ਪਟਿਆਲਾ ਪੁਲਿਸ ਨੇ ਪਛਾਣ ਪ੍ਰਬੰਧਨ ਤਹਿਤ ਜਿੱਥੇ ਬਾਹਰੋਂ ਆਉਣ ਵਾਲੇ ਵਿਅਕਤੀਆਂ ਦੀ ਪਛਾਣ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ, ਉਥੇ ਹੀ ਆਟੋ ਰਿਕਸ਼ਾ ਤੇ ਟੈਕਸੀ ਚਾਲਕਾਂ ਦੀ ਪਛਾਣ ਜਨਤਕ ਕਰਨ ਲਈ ਅਜਿਹੇ ਸਟਿਕਰ ਤਿਆਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਵਾਰੀਆਂ, ਖਾਸ ਕਰਕੇ ਮਹਿਲਾਵਾਂ ਤੇ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪਟਿਆਲਾ ਪੁਲਿਸ ਨੇ ਸ਼ਹਿਰ 'ਚ ਚੱਲਦੇ ਹਰ ਇੱਕ ਆਟੋਜ਼ 'ਤੇ ਤਿੰਨੇ ਪਾਸੇ ਉਸ ਦੇ ਡਰਾਈਵਰ, ਮਾਲਕ ਦੀ ਜਾਣਕਾਰੀ ਦੇ ਸਟਿੱਕਰ ਲਗਾਏ ਹਨ ਤਾਂ ਕਿ  ਆਟੋ ਵਿੱਚ ਬੈਠਣ ਵਾਲੀ ਸਵਾਰੀ ਨੂੰ ਆਪਣੇ ਵਾਹਨ ਬਾਰੇ ਪੂਰੀ ਜਾਣਕਾਰੀ ਹੋਵੇ।

ਐਸ.ਐਸ.ਪੀ. ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਵਿੱਚ ਕੁਲ 1901 ਥ੍ਰੀਵੀਲ੍ਹਰ ਚੱਲਦੇ ਹਨ ਅਤੇ ਇਨ੍ਹਾਂ 'ਚੋਂ 1442 ਦਾ ਰਿਕਾਰਡ ਪ੍ਰਾਪਤ ਕਰ ਲਿਆ ਗਿਆ ਹੈ ਤੇ ਇਨ੍ਹਾਂ 'ਚੋਂ 1402 ਆਟੋਜ਼ ਦੇ ਅੰਕੜੇ ਅਪਡੇਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਔਰਤਾਂ ਅਤੇ ਬੱਚਿਆ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਸਟਿੱਕਰ ਦੇ ਕਿਊ ਆਰ ਕੋਡ ਵਿੱਚ ਇਹ ਜਾਣਕਾਰੀ ਵੀ ਪਾਈ ਗਈ ਹੈ ਤਾਂ ਜੋ ਕੋਈ ਵੀ ਸਵਾਰੀ ਆਟੋ ਵਿੱਚ ਸਫਰ ਕਰਦੇ ਸਮੇਂ ਉਸ ਦਾ ਕੋਡ ਆਪਣੇ ਮੋਬਾਇਲ ਫੋਨ ਵਿੱਚ ਸਕੈਨ ਕਰਕੇ ਉਸ ਥ੍ਰੀਵੀਲਰ ਚਾਲਕ ਬਾਰੇ ਪੂੂਰੀ ਤਰ੍ਹਾਂ ਦੀ ਜਾਣਕਾਰੀ ਹਾਸਲ ਕਰ ਸਕਦਾ ਹੈ। ਕੋਡ 'ਚ ਪੁਲਿਸ ਸਹਾਇਤਾ ਲਈ ਐਮਰਜੈਂਸੀ ਨੰਬਰ ਵੀ ਸ਼ਾਮਲ ਕੀਤੇ ਗਏ ਹਨ ਤਾਂ ਜੋ ਸਵਾਰੀ ਸੰਕਟ ਸਮੇ ਪੁਲਿਸ ਸਹਾਇਤਾ ਲੈਣ ਲਈ ਕਾਲ ਕਰ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਥ੍ਰੀਵੀਲ੍ਹਰਾਂ ਨੂੰ ਸੀਰੀਅਲ ਨੰਬਰ ਵੀ ਦਿੱਤਾ ਗਿਆ ਹੈ ਤਾਂ ਜੋ ਇੱਕ ਸਧਾਰਨ ਵਿਆਕਤੀ ਵੀ ਥ੍ਰੀਵੀਲ੍ਹਰ ਬਾਰੇ ਜਾਣਕਾਰੀ ਰੱਖ ਸਕੇ ਇਸ ਕਿਊਆਰ ਕੋਡ ਨੂੰ ਸਕਤੀ ਐਪ ਨਾਲ ਵੀ ਲਿੰਕ ਕੀਤਾ ਜਾਵੇਗਾ ਇਸ ਤਰ੍ਹਾਂ ਭਵਿੱਖ ਵਿੱਚ ਅਪਰਾਧ ਨੂੰ ਵੀ ਠੱਲ ਪਵੇਗੀ।ਇਸ ਮੌਕੇ ਡੀ.ਐਸ.ਪੀ. ਟ੍ਰੈਫ਼ਿਕ ਸ੍ਰੀ ਅੱਛਰੂ ਰਾਮ ਸ਼ਰਮਾ ਨੇ ਆਟੋ ਚਾਲਕਾਂ ਨੂੰ ਕਿਹਾ ਕਿ ਇਸ ਕੀਤੇ ਗਏ ਉਪਰਾਲੇ ਵਿੱਚ ਪੁਲਿਸ ਦਾ ਸਹਿਯੋਗ ਦੇਣ। ਥ੍ਰੀਵੀਲਰ ਯੂਨੀਅਨਾਂ ਦੇ ਪ੍ਰਧਾਨਾਂ, ਮੈਬਰਾਂ ਅਤੇ ਡਰਾਈਵਰਾਂ ਨੇ ਪੁਲਿਸ ਨੂੰ ਹਰ ਪੱਖੋਂ ਸਹਿਯੋਗ ਦੇਣ ਦਾ ਵਿਸਵਾਸ ਦਿਵਾਇਆ। ਇਸ ਸਮੇਂ ਰੋਡ ਸੇਫਟੀ ਇੰਜੀਨੀਅਰ ਮੈਡਮ ਸਵਿੰਦਰ ਬਰਾੜ, ਇੰਸਪੈਕਟਰ ਪੁਸ਼ਪਾ ਦੇਵੀ, ਸਿਟੀ ਇੰਚਾਰਜ ਐਸ.ਆਈ. ਜਗਰਾਜ ਸਿੰਘ, ਐਸ.ਆਈ. ਪਾਲ ਸਿੰਘ, ਟ੍ਰੈਫਿਕ ਮਾਰਸ਼ਲਾਂ ਸਮੇਤ ਹੋਰ ਸਟਾਫ ਮੈਂਬਰ ਵੀ ਹਾਜਰ ਸਨ।

 

Tags: SSP Patiala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD