Wednesday, 22 July 2026

 

 

ਖ਼ਾਸ ਖਬਰਾਂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ

 

ਪੰਜਾਬ ਸਮਾਰਟ ਕੁਨੈਕਟ ਸਕੀਮ ਦੇ ਤੀਜੇ ਪੜਾਅ ਤਹਿਤ ਵਿਦਿਆਰਥੀਆਂ ਨੂੰ ਵੰਡੇ ਸਮਾਰਟ ਫੋਨ

ਮੁੱਖ ਮੰਤਰੀ ਵੱਲੋਂ ਸਮਾਰਟ ਫੋਨ ਵੰਡਨ ਦੀ ਮੁਹਿੰਮ ਦੀ ਵਰਚੁਅਲ ਸਮਾਗਮ ਰਾਹੀਂ ਸ਼ੁਰੂਆਤ

Web Admin

Web Admin

5 Dariya News

ਫਾਜ਼ਿਲਕਾ , 31 Dec 2020

Last updated on: Dec 31, 2020, 00:00 IST

ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਮੋਬਾਇਲ ਫੋਨ ਮੁਹਈਆ ਕਰਵਾਉਣ ਦੇ ਤੀਸਰੇ ਫੇਜ ਦੀ ਸੁਰੂਆਤ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਰਚੁਅਲ ਸਮਾਗਮ ਦੌਰਾਨ ਕੀਤੀ।ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ 12ਵੀਂ ਜਮਾਤ ਦੇ ਸੂਬੇ ਦੇ ਸਾਰੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ ਦੀ ਮੁਹਿੰਮ ਮੁਕੰਮਲ ਕੀਤੀ ਗਈ।ਇਸ ਮੌਕੇ ਆਨਲਾਈਨ ਸੰਬੋਧਨ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਮਾਰਟ ਕੁਨੈਕਟ ਸਕੀਮ ਤਹਿਤ ਕੁੱਲ 175443 ਬਾਹਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਫੋਨ ਵੰਡਣ ਦਾ ਟੀਚਾ ਮਿਥਿਆ ਗਿਆ ਸੀ ਜ਼ੋ ਕਿ ਪੂਰਾ ਕਰ ਲਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਦੇ ਬਾਵਜੂਦ ਬੱਚਿਆਂ ਨੂੰ ਸਿਖਿਆ ਨਾਲ ਜ਼ੋੜੀ ਰੱਖਣ ਦੇ ਮੰਤਵ ਤਹਿਤ ਸਮਾਰਟ ਫੋਨ ਦਿੱਤੇ ਗਏ ਜ਼ੋ ਕਿ ਬਚਿਆਂ ਲਈ ਆਨਲਾਈਨ ਸਿਖਿਆ ਗ੍ਰਹਿਣ ਕਰਨ ਵਿਚ ਸਹਾਈ ਹੋਏ।ਮੁੱਖ ਮੰਤਰੀ ਨੇ ਦੱਸਿਆ ਕਿ ਸਿਖਿਆ ਵਿਭਾਗ ਦੀ ਬਦਲੀ ਨੀਤੀ ਕਰਕੇ ਬਚਿਆਂ ਦਾ ਰੁਝਾਨ ਪ੍ਰਾਈਵੇਟ ਸਕੂਲਾਂ ਦੀ ਬਜਾਏ ਸਰਕਾਰੀ ਸਕੂਲਾਂ ਵੱਲ ਦਾਖਲਾ ਕਰਵਾਉਣ ਲਈ ਜ਼ਿਆਦਾ ਵਧਿਆ ਹੈ।ਇਸ ਮੌਕੇ ਉਨ੍ਹਾਂ ਸੂਬਾ ਵਾਸੀਆਂ ਨੂੰ ਨਵੇ ਸਾਲ ਦੀ ਜਿਥੇ ਵਧਾਈ ਦਿੱਤੀ ਉਥੇ ਉਨ੍ਹਾਂ ਬਚਿਆਂ ਤੋਂ ਨਵੇਂ ਸਾਲ `ਚ ਹੋਣ ਵਾਲੇ ਇਮਤਿਹਾਨਾਂ ਵਿਚ ਸਮਾਰਟ ਫੋਨਾਂ ਦੀ ਵਰਤੋਂ ਕਰਕੇ ਚੰਗੇ ਅੰਕ ਪ੍ਰਾਪਤ ਕਰਨ ਦੀ ਉਮੀਦ ਕੀਤੀ।ਉਨ੍ਹਾਂ ਕਿਹਾ ਕਿ ਬੱਚੇ ਆਉਣ ਵਾਲਾ ਸੁਨਹਿਰੀ ਭਵਿੱਖ ਹਨ ਸੋ ਬੱਚੇ ਵੱਧ ਤੋਂ ਵੱਧ ਮਿਹਨਤ ਕਰਨ ਅਤੇ ਸੂਬੇ ਦਾ ਵਿਕਾਸ ਕਰਨ ਵਿਚ ਸਹਾਈ ਸਾਬਿਤ ਹੋਣ।ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਸਮਾਰਟ ਫੋਨ ਨਾਲ ਬੱਚੇ ਈ ਕੰਟੈਂਟ ਰਾਹੀਂ ਮਾਡਰਨ ਤਕਨੀਕ ਨਾਲ ਜੁੜ ਸਕਣਗੇ। ਉਨ੍ਹਾਂ ਕਿਹਾ ਕਿ ਅੱਜੇ ਦਾ ਯੁੱਗ ਡਿਜੀਟਲੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਬੱਚਿਆਂ ਨੂੰ ਡਿਜੀਟਲੀ ਤਕਨੀਕ ਦੇ ਨਾਲ ਸਿਖਿਆ ਨਾਲ ਜੋੜਨ ਵਿਚ ਕਾਮਯਾਬ ਹੋਏ ਹਨ।

ਇਸ ਦੌਰਾਨ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਦਿਨ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਦੀ ਦੂਰ ਅੰਦੇਸ਼ੀ ਸੋਚ ਸਦਕਾ ਹੀ ਬੱਚੇ ਕਰੋਨਾ ਮਹਾਂਮਾਰੀ ਦੇ ਬਾਵਜੂਦ ਵੀ ਆਨਲਾਈਨ ਸਿਸਟਮ ਰਾਹੀਂ ਪੜਾਈ ਕਰ ਸਕੇ ਹਨ ਤੇ ਪੜ੍ਹਾਈ ਤੋਂ ਵਾਂਝੇ ਨਹੀਂ ਰਹਿ ਸਕੇ।ਇਸ ਮੌਕੇ ਇੰਡਸਟਰੀ ਅਤੇ ਕਾਮਰਸ ਮੰਤਰੀ ਸ੍ਰੀ ਸ਼ਾਮ ਸੁੰਦਰ ਅਰੋੜ, ਪੰਜਾਬ ਯੂਥ ਕਾਂਗਰਸ ਪ੍ਰਧਾਨ ਸ. ਬਰਿੰਦਰ ਸਿੰਘ ਢਿੱਲੋਂ, ਐਨ.ਐਸ.ਯੂ. ਦੇ ਪ੍ਰਧਾਨ ਅਕਸ਼ੈ ਕੁਮਾਰ ਨੇ ਵੀ ਕਰਵਾਏ ਗਏ ਵਰਚੂਅਲ ਸਮਾਗਮ ਦੌਰਾਨ ਸੰਬੋਧਨ ਕੀਤਾ।ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਪੰਜਾਬ ਸਮਾਰਟ ਕੁਨੈਕਟ ਸਕੀਮ ਤਹਿਤ ਅੱਜ ਲਗਭਗ ਰਹਿੰਦੇ ਬਾਰਵੀਂ ਜਮਾਤ ਦੇ 50000 ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ ਦੀ ਮੁਹਿੰਮ ਮੁਕੰਮਲ ਕੀਤੀ ਗਈ।ਉਨ੍ਹਾਂ ਕਿਹਾ ਕਿ ਇਸ ਪੂਰੇ ਪ੍ਰੋਜੈਕਟ ਨੂੰ 88 ਕਰੋੜ ਰੁਪਏ ਦੇ ਖਰਚ ਨਾਲ ਮੁਕੰਮਲ ਕੀਤਾ ਗਿਆ।ਉਨ੍ਹਾਂ ਕਿਹਾ ਕਿ ਪੂਰੇ ਸੂਬੇ ਵਿਚ 16590 ਸਮਾਰਟ ਕਲਾਸ ਰੂਮ ਬਣਾਏ ਗਏ ਹਨ ਅਤੇ 7800 ਤੋਂ ਵਧੇਰੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਗਿਆ ਹੈ।ਉਨਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਲਿਆਂਦੀ ਆਨਲਾਈਨ ਤਬਾਦਲਾ ਨੀਤੀ ਲਾਹੇਵੰਦ ਸਾਬਿਤ ਹੋਈ ਤੇ ਗੂਆਂਢੀ ਸੂਬੇ ਵੀ ਇਸ ਨੀਤੀ ਨੂੰ ਅਪਣਾ ਰਹੇ ਹਨ।ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਨਾਲ ਅੱਗੇ ਨਾਲੋਂ ਸਰਕਾਰੀ ਸਕੂਲਾਂ ਵਿਚ 3.5 ਲੱਖ ਬਚਿਆਂ ਦੀ ਰਜਿਸਟਰੇਸ਼ਨ ਸਕੂਲਾਂ ਵਿਚ ਵਧੀ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਅੱਜ ਤੀਸਰੇ ਪੜਾਅ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੂਈਆਂ ਸਰਵਰ, ਕਲਰਖੇੜਾ, ਮੌਜਗੜ, ਪੰਜਕੋਸੀ, ਕੌੜਿਆਂ ਵਾਲੀ, ਮੁਹੰਮਦਪੀਰਾ, ਨੁਕੇਰੀਆ, ਚੱਕ ਬੁੱਧੇਕੀ, ਚੱਕ ਵਜੀਦਾ, ਕੀੜਿਆ ਵਾਲਾ, ਗੋਬਿੰਦਗੜ੍ਹ, ਕੰਧਵਾਲਾ ਅਮਰਕੋਟ ਸਕੂਲਾਂ ਦੇ ਰਹਿੰਦੇ 837 ਬਚਿਆਂ ਨੂੰ ਸਮਾਰਟ ਫੋਨਾਂ ਦੀ ਵੰਡ ਕੀਤੀ ਗਈ।ਇਸ ਤੋਂ ਪਹਿਲਾਂ ਫਾਜ਼ਿਲਕਾ ਜ਼ਿਲੇ ਵਿਚ ਦੋ ਫੇਜਾਂ ਵਿਚ ਵਿਦਿਆਰਥੀਆਂ ਨੂੰ ਫੋਨ ਵੰਡੇ ਗਏ ਹਨ।ਜ਼ਿਲਾ ਪੱਧਰ ਤੋਂ ਆਯੋਜਿਤ ਸਮਾਗਮ ਵਿਚ ਹਲਕਾ ਵਿਧਾਇਕ ਸ: ਦਵਿੰਦਰ ਸਿੰਘ ਘੁਬਾਇਆ, ਐਸ.ਡੀ.ਐਮ. ਸ੍ਰੀ ਕੇਸਵ ਗੋਇਲ, ਜ਼ਿਲਾ ਸਿੱਖਿਆ ਅਫ਼ਸਰ ਸ: ਸੁਖਬੀਰ ਸਿੰਘ ਬੱਲ, ਉਪ ਜ਼ਿਲਾ ਸਿੱਖਿਆ ਅਫ਼ਸਰ ਸ: ਬਿ੍ਰਜਮੋਹਨ ਸਿੰਘ ਬੇਦੀ, ਹਾਉਸਫੈਡ ਦੇ ਚੇਅਰਮੈਨ ਸ. ਸੁਖਵੰਤ ਸਿੰਘ ਬਰਾੜ ਆਦਿ ਨੇ ਸ਼ਿਰਕਤ ਕੀਤੀ।

 

Tags: Davinder Singh Ghubaya , Fazilka , Congress , Punjab Congress , Punjab Smart Connect Scheme , #PunjabSmartConnectScheme

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD