Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਮੁਹਾਲੀ ਆਲਮੀ ਪੱਧਰ ’ਤੇ ਮੋਹਰੀ ਆਈ.ਟੀ ਹੱਬ ਵਜੋਂ ਉੱਭਰ ਰਿਹਾ ਹੈ : ਅਲੋਕ ਸ਼ੇਖਰ

ਉਦਯੋਗ ਤੇ ਵਣਜ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਇਨਫੋਸਿਸ ਕੈਂਪਸ ਦਾ ਕੀਤਾ ਦੌਰਾ

Web Admin

Web Admin

5 Dariya News

ਐਸ.ਏ.ਐਸ. ਨਗਰ (ਮੁਹਾਲੀ) , 02 Dec 2020

Last updated on: Dec 02, 2020, 00:00 IST

ਮੁਹਾਲੀ ਜੋ ਕਿ ਰਾਜ ਦੇ ਅਗਲੇ ਵੱਡੇ ਆਈ.ਟੀ. ਹੱਬ ਵਜੋਂ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ ਅਤੇ ਇੰਫੋਸਿਸ, ਸਾੱਫਟਵੇਅਰ ਟੈਕਨਾਲੋਜੀ ਪਾਰਕ ਆਫ ਇੰਡੀਆ (ਐਸ.ਟੀ.ਪੀ.ਆਈ), ਕੁਆਰਕ ਸਿਟੀ, ਬੈਸਟੈਕ ਟਾਵਰਜ਼ ਵਰਗੀਆਂ ਸਿਰਮੌਰ ਆਈ.ਟੀ. ਕੰਪਨੀਆਂ ਦੀ ਮੌਜੂਦਗੀ ,ਆਈ.ਟੀ. ਖੇਤਰ ਵਿਚ ਵਿਸ਼ਵ ਪੱਧਰ ’ਤੇ ਸ਼ਹਿਰ ਦੇ ਵੱਧ ਰਹੇ ਕੱਦ ਦੀ ਗਵਾਹੀ ਭਰਦੀ ਹੈ ।ਇਹ ਪ੍ਰਗਟਾਵਾ ਅੱਜ ਇਥੇ ਇਨਵੈਸਟਮੈਂਟ ਪ੍ਰੋਮੋਸ਼ਨ, ਉਦਯੋਗ ਅਤੇ ਵਣਜ ਅਤੇ ਆਈ.ਟੀ. ਦੇ ਪ੍ਰਮੁੱਖ ਸਕੱਤਰ ਅਲੋਕ ਸ਼ੇਖਰ ਨੇ ਇਨਫੋਸਿਸ ਕੈਂਪਸ ਵਿੱਚ ਆਪਣੀ ਫੇਰੀ ਦੌਰਾਨ ਕੀਤਾ ਅਤੇ ਆਈ.ਟੀ ਸਿਟੀ ਮੁਹਾਲੀ ਵਿਖੇ ਇੰਫੋਸਿਸ ਦੇ ਵਿਸਥਾਰ ਸਬੰਧੀ ਯੋਜਨਾਵਾਂ ਤੋਂ ਜਾਣੂ ਕਰਵਾਇਆ।ਆਈ.ਟੀ. ਖੇਤਰ ਨੂੰ ਹੋਰ  ਪ੍ਰਫੁੱਲਿਤ ਕਰਨ ਸਬੰਧੀ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੰਦਿਆਂ ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਪੰਜਾਬ ਸਰਕਾਰ ਗਮਾਡਾ ਰਾਹੀਂ ਆਈ.ਟੀ. ਸਿਟੀ ਮੋਹਾਲੀ ਵਿਖੇ ਆਈ.ਟੀ / ਆਈਟੀਈਐਸ ਖੇਤਰ ਦੀਆਂ ਸੰਭਾਵਿਤ ਕੰਪਨੀਆਂ ਨੂੰ ਪਲਾਟਾਂ ਦੀ ਪੇਸ਼ਕਸ਼ ਕਰ ਰਹੀ ਹੈ ਜਿਸ ਵਿਚ ਵਿਸ਼ਵ ਪੱਧਰ ਦੀਆਂ ਅਤਿ ਆਧੁਨਿਕ ਸਹੂਲਤਾਂ ਅਤੇ ਆਲਮੀ ਪੱਧਰ ਦਾ ਬੁਨਿਆਦੀ ਢਾਂਚਾ ਮੌਜੂਦ ਹੈ। ਇਸ ਤੋਂ ਇਲਾਵਾ ਰਣਨੀਤਕ ਤੌਰ ‘ਤੇ ਆਈ.ਟੀ. ਸਿਟੀ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ  ਦੇ ਨੇੜੇ ਸਥਿਤ ਹੈ ਅਤੇ ਚਾਰੋ ਪਾਸਿਆਂ ਤੋਂ  ਐਰੋਸਿਟੀ , ਵਿਸ਼ਵ ਵਪਾਰ ਕੇਂਦਰ, ਪ੍ਰਮੁੱਖ ਖੋਜ ਅਤੇ ਅਕਾਦਮਿਕ ਸੰਸਥਾਵਾਂ ਨਾਲ ਘਿਰਿਆ ਹੋਇਆ ਹੈ।  ਪ੍ਰਮੁੱਖ ਸਕੱਤਰ ਨੇ ਅੱਗੇ ਕਿਹਾ ਕਿ ਇਸ ਖੇਤਰ ਵਿਚ ਭਾਰਤ ਦੀਆਂ ਪ੍ਰਮੁੱਖ ਸੰਸਥਾਵਾਂ  ਜਿਵੇਂ ਆਈ.ਆਈ.ਟੀ. ਰੋਪੜ, ਇੰਡੀਅਨ ਸਕੂਲ ਆਫ਼ ਬਿਜ਼ਨਸ, ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਐਨ.ਆਈ.ਪੀ.ਈ.ਆਰ.), ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈ.ਆਈ.ਐਸ.ਈ.ਆਰ.), ਨੈਸ਼ਨਲ ਐਗਰੀ ਫੂਡ ਬਾਇਓਟੈਕਨਾਲੋਜੀ ਇੰਸਟੀਚਿਊਟ (ਨੈਬੀ) ਨਾਲ ਘਿਰਿਆ ਹੋਇਆ ਹੈ ਜੋ ਕਿ ਮੁਹਾਲੀ ਨੂੰ ਪੰਜਾਬ ਦੇ ਇਕ ਆਧੁਨਿਕ ਇਨੋਵੇਸ਼ਨ / ਟੈਕਨੀਕਲ ਹੱਬ ਵਜੋਂ ਵਿਕਸਤ ਕਰਨ ਵਿਚ ਸਹਾਇਤਾ ਕਰ ਰਿਹਾ ਹੈ।

ਅੱਗੇ ਦੱਸਦਿਆਂ ਉਨਾਂ ਕਿਹਾ ਕਿ ਵਿੱਤੀ ਸਾਲ 2019- 20 ਦੌਰਾਨ ਆਈ ਟੀ / ਆਈ.ਟੀ.ਐਸ ਖੇਤਰ ਵਿੱਚ ਕਾਫ਼ੀ ਵਾਧਾ ਹੋਇਆ ਹੈ ਅਤੇ ਲਗਭਗ 600 ਕਰੋੜ ਰੁਪਏ ਤੱਕ ਜਾ ਪਹੁੰਚਿਆ ਹੈ  ਜੋ ਕਿ ਵਿੱਤੀ ਸਾਲ 2018-19 ਵਿਚ 345 ਕਰੋੜ ਰੁਪਏ ਅਤੇ ੇ. 2017-18 ਵਿਚ 120 ਕਰੋੜ ਰੁਪਏ ਸੀ  ਜਿਸ ਨਾਲ ਵਿੱਤੀ ਸਾਲ 19-20 ਵਿੱਚ ਵਿੱਤੀ ਸਾਲ 17-18  ਦੇ ਮੁਕਾਬਲੇ ਆਈਟੀ / ਈਐਸਡੀਐਮ ਖੇਤਰ ਦੇ ਨਿਵੇਸ਼ ਵਿੱਚ 500 ਫੀਸਦੀ ਵਾਧਾ ਹੋਇਆ ਹੈ। ਪੰਜਾਬ  ਵਿੱਚ  ਨਵੀਆਂ ਤਕਨਾਲੋਜੀਆਂ ਜਿਵੇਂ  ਬਿਗ ਡੈਟਾ, ਏਆਈ, ਮਸ਼ੀਨ ਲਰਨਿੰਗ, ਐਕਸੋਸਕੈੇਟਨ, ਡੈਵਓਪਸ ਕੰਸਲਟਿੰਗ, ਡੇਟਾ ਵੇਅਰਹਾਊਸਿੰਗ, ਐਕਸਡੀ ਡਿਜ਼ਾਈਨ ਸਟੂਡੀਓ,  ਹੈਲਥਕੇਅਰ ਲਈ ਪ੍ਰੀਵੈਂਟਿਵ ਐਂਡ ਅਸਿਸਟੇਟਿਵ ਟੈਕਨਾਲੋਜੀ , ਫੈਬ ਮੈਨੂਫੈਕਚਰਿੰਗ, ਟੈਲੀਕਾਮ ਉਪਕਰਣ, ਇਲੈਕਟ੍ਰਾਨਿਕ ਟੈਸਟਿੰਗ ਲੈਬਜ਼, ਅਤਿ ਆਧੁਨਿਕ ਐਸ.ਐਮ.ਟੀ. ਉਤਪਾਦਨ ਇਕਾਈਆਂ ਵਿਚ ਕੰਮ ਕਰਨ ਵਾਲੀਆਂ  250 ਆਈ ਟੀ/ਆਈ ਟੀ ਆਈ ਕੰਪਨੀਆਂ ਦੀ ਮੌਜੂਦਗੀ ਨਾਲ ਆਈਟੀ ਖੇਤਰ ਵਿੱਚ ਇਕ ਮਜ਼ਬੂਤ ਤੇ ਅਨੁਕੂਲ ਵਾਤਾਵਰਣ ਸਿਰਜਿਆ ਹੈ।ਇੰਫੋਸਿਸ ਨੂੰ 50 ਏਕੜ ਪਲਾਟ ਅਲਾਟ ਕਰਨ ਲਈ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕੰਪਨੀ ਦੇ  ਵਿਕਾਸ ਕੇਂਦਰ ਦੇ ਮੁਖੀ ਸਮੀਰ ਗੋਇਲ ਨੇ ਕਿਹਾ ਕਿ ਇੰਫੋਸਿਸ ਨੇ ਸਾਲ 2017 ਵਿੱਚ ਮੁਹਾਲੀ ਵਿੱਚ ਆਪਣਾ ਕੰਮਕਾਜ ਸ਼ੁਰੂ ਕੀਤਾ ਸੀ ਅਤੇ ਇਸ ਖੇਤਰ ਵਿੱਚ ਆਪਣੀਆਂ ਜੜਾਂ ਹੋਰ ਮਜ਼ਬੂਤ ਕਰਨ ਲਈ ਵਿਕਾਸ ਦੇ ਰਾਹ ’ਤੇ ਚੱਲ ਰਿਹਾ ਹੈ। ਉਨਾਂ ਨੇ ਮੁਹਾਲੀ ਦੇ ਆਈਟੀ ਸਿਟੀ ਕੈਂਪਸ ਵਿਖੇ ਆਪਣੀ ਕੰਪਨੀ ਦੇ ਵਿਸਥਾਰ ਕਰਨ ਦੀ ਯੋਜਨਾ ਵੀ ਸਾਂਝੀ ਕੀਤੀ ਅਤੇ ਵੱਖ ਵੱਖ ਵਿਦੇਸ਼ੀ ਕਲਾਇੰਟਸ  ਨੂੰ 25 ਕਰੋੜ ਰੁਪਏ ਦੇ ਨਿਵੇਸ਼ 200 ਕਰਮਚਾਰੀਆਂ ਦੀ ਬੈਠਣ ਸਮਰੱਥਾ ਵਾਲੇ ਐਸਈਜ਼ੈਡ ਸਿੰਗਲ ਯੁਨਿਟ ਦੀ ਸਥਾਪਨਾ ਬਾਰੇ ਵੀ ਜਾਣਕਾਰੀ ਦਿੱਤੀ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮੀਰ ਗੋਇਲ ਨੇ ਕਿਹਾ ਕਿ ਸੰਕਟਕਾਲੀ ਸਥਿਤੀ ਦੇ ਬਾਵਜੂਦ, ਇੰਫੋਸਿਸ ਨੇ ਮੁਹਾਲੀ ਵਿਖੇ  110 ਕਰੋੜ ਰੁਪਏ ਦੇ ਨਿਵੇਸ਼ ਨਾਲ 1500 ਸਾੱਫਟਵੇਅਰ ਪੇਸ਼ੇਵਰਾਂ , ਹੋਰ ਸਹਾਇਤਾ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਦੇ ਲਈ ਇਕ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਦੀ ਸਥਾਪਨਾ ਕਰਨ ਦੀ ਤਜਵੀਜ਼ ਰੱਖੀ ਹੈ। ਇਸ ਮੌਕੇ ਪ੍ਰਮੁੱਖ ਸਕੱਤਰ ਨੇ ਇੰਫੋਸਿਸ ਕੈਂਪਸ ਵਿੱਚ ਬੂਟੇ ਵੀ ਲਗਾਏ।

 

Tags: Punjab Admin , S.A.S. Nagar , S.A.S. Nagar Mohali , Mohali , Sahibzada Ajit Singh Nagar , Alok Shekhar , Software Technology Park of India , STPI , Quark city , Bestech Towers , NIPER , IISER , NABI , GMADA

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD