Saturday, 04 May 2024

 

 

ਖ਼ਾਸ ਖਬਰਾਂ ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਨਾਮਜਦਗੀ ਪੱਤਰ ਦਾਖਲ ਕਰਨ ਦੀ ਦਿੱਤੀ ਸਿਖਲਾਈ ‘ਮਿਸ਼ਨ ਐਕਸੀਲੈਂਸ’ ਬਣਿਆ ਨੰਨ੍ਹੇ ਸੁਫ਼ਨਿਆਂ ਦੀ ਉਡਾਣ: ਜਤਿੰਦਰ ਜੋਰਵਾਲ ਡਾ ਸੰਜੀਵ ਕੁਮਾਰ ਕੋਹਲੀ ਵਲੋਂ ਸਿਵਲ ਸਰਜਨ ਤਰਨਤਾਰਨ ਵਜੋਂ ਸੰਭਾਲਿਆ ਅਹੁਦਾ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਵੱਲੋਂ ਨੈਸ਼ਨਲ ਸਕੂਲ ਖੇਡਾਂ 'ਚ ਕਾਂਸੀ ਤਗਮਾ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿੱਲ ਵੱਲੋਂ ਵੋਟਰਾਂ ਦੀ ਸਹੂਲਤ ਲਈ ਵੱਖ-ਵੱਖ ਮੋਬਾਇਲ ਐਪ ਦੇ ਕਿਉ.ਆਰ. ਕੋਡ ਦਾ ਪੋਸਟਰ ਕੀਤਾ ਗਿਆ ਜਾਰੀ ਚਿਤਕਾਰਾ ਯੁਨੀਵਰਸਿਟੀ ਵੱਲੋਂ ਅਜੈ ਚੌਧਰੀ ਨੂੰ ਆਨਰੇਰੀ ਡਾਕਟਰੇਟ(ਡੀਲਿੱਟ) ਦੀ ਡਿਗਰੀ ਪ੍ਰਦਾਨ ਅਜੌਕੇ ਭੱਜ ਦੌੜ ਦੇ ਯੁੱਗ ਵਿੱਚ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਯੋਗਾ ਬਹੁਤ ਜਰੂਰੀ: ਪਰਨੀਤ ਸ਼ੇਰਗਿੱਲ 'ਆਪ' ਅਤੇ ਕਾਂਗਰਸ ਇੱਕ ਹੀ ਥੈਲੀ ਦੇ ਚੱਟੇ-ਬੱਟੇ : ਐਨ.ਕੇ. ਸ਼ਰਮਾ ਵਿਸ਼ਵ ਪ੍ਰੈਸ ਆਜ਼ਾਦੀ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਮੋਗਾ ਦੇ ਪ੍ਰੈਸ ਪ੍ਰਤੀਨਿਧੀਆਂ ਨਾਲ ਮੀਟਿੰਗ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਬੇਟੇ ਨੂੰ ਟਿਕਟ ਮਿਲਣ ਅਤੇ ਐਚਡੀ ਰੇਵੰਨਾ ਮਾਮਲੇ 'ਤੇ 'ਆਪ' ਨੇ ਕਿਹਾ- ਭਾਜਪਾ ਤੋਂ ਨਾ ਸਿਰਫ਼ ਸੰਵਿਧਾਨ ਨੂੰ ਖ਼ਤਰਾ ਹੈ, ਦੇਸ਼ ਦੀਆਂ ਔਰਤਾਂ ਨੂੰ ਵੀ ਖ਼ਤਰਾ ਹੈ ਅਸਲਾ ਧਾਰੀਆਂ ਪਾਸੋਂ ਅਸਲੇ ਨੂੰ ਜਮ੍ਹਾਂ ਕਰਵਾਉਣ ਤੇ ਛੋਟ ਸੰਬੰਧੀ ਸੈਕਰਿਊਟਨੀ ਕਮੇਟੀ ਦੀ ਮੀਟਿੰਗ ਹੋਈ ਸੁਖਪਾਲ ਸਿੰਘ ਖਹਿਰਾ ਵੱਲੋਂ ਭਵਾਨੀਗੜ੍ਹ ਬਲਾਕ ਦੇ ਦਰਜਨਾਂ ਪਿੰਡਾਂ ਵਿੱਚ ਚੋਣ ਮੀਟਿੰਗਾਂ ਪ੍ਰੈੱਸ ਦੀ ਆਜ਼ਾਦੀ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਮਿਲ ਕੇ ਕਰਨ ਦਾ ਸੱਦਾ ਸੰਗਰੂਰ ਵਾਸੀਆਂ ਨੂੰ ਚੁੱਲ੍ਹਿਆਂ ਦੀ ਅੱਗ ਪਿਆਰੀ ਹੈ ਨਾ ਕਿ ਲੱਛੇਦਾਰ ਭਾਸ਼ਣ”: ਮੀਤ ਹੇਅਰ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਲੁਧਿਆਣਾ ਵਿਖੇ ਲੋਕ ਸਭਾ ਚੋਣ ਮੁਹਿੰਮ ਦੀ ਰਣਨੀਤੀ ਕੀਤੀ ਤਿਆਰ ਬਾਹਰਲਾ ਉਮੀਦਵਾਰ ਕਹਿਣ ‘ਤੇ ਵੜਿੰਗ ਨੇ ਦਲਬਦਲੂ ਬਿੱਟੂ ਨੂੰ ਦਿੱਤਾ ਜਵਾਬ ਪੰਜਾਬ 'ਚ 'ਆਪ' ਦੀ ਦਿੱਲੀ ਲੀਡਰਸ਼ਿਪ ਦੀ ਗ਼ੈਰਹਾਜ਼ਰੀ ਦਰਸਾਉਂਦੀ ਹੈ ਕਿ ਪਾਰਟੀ 'ਚ ਕੁਝ ਵੀ ਠੀਕ ਨਹੀਂ ਹੈ: ਪ੍ਰਤਾਪ ਸਿੰਘ ਬਾਜਵਾ ਲੋਕ ਸਭਾ ਚੋਣ ਹਲਕੇ ਅਨੰਦਪੁਰ ਸਾਹਿਬ ਦੇ ਏ ਆਰ ਓ ਤੇ ਅਸੈਂਬਲੀ ਲੈਵਲ ਮਾਸਟਰ ਟ੍ਰੈਨਰ ਨੂੰ ਈ.ਵੀ.ਐਮ ਸਬੰਧੀ ਟਰੇਨਿੰਗ ਦਿੱਤੀ ਹਰਪਾਲ ਸਿੰਘ ਚੀਮਾ ਨੇ ਕਾਂਗਰਸੀ ਵਰਕਰਾਂ ਨੂੰ ਦਿੱਤੀ ਚੇਤਾਵਨੀ,ਕਿਹਾ- ਪ੍ਰਤਾਪ ਬਾਜਵਾ ਭਾਜਪਾ ਦਾ ਏਜੰਟ ਈਵੀਐਮ ਦੀ ਰੈਂਡੇਮਾਇਜੇਸ਼ਨ ਅਨੁਸਾਰ ਸਬੰਧਤ ਸਹਾਇਕ ਰਿਟਰਨਿੰਗ ਅਫਸਰਾਂ ਨੂੰ ਈ.ਵੀ.ਐਮ. ਦੀ ਵੰਡ ਲਈ ਤਿਆਰੀਆਂ ਸ਼ੁਰੂ ਅੰਮ੍ਰਿਤਸਰ 'ਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ,ਅਕਾਲੀ ਦਲ ਨੂੰ ਵੱਡਾ ਝਟਕਾ!

 

ਜ਼ਿਲ੍ਹਾ ਰੂਪਨਗਰ ਦੀਆਂ 69 ਪੰਚਾਇਤਾਂ ਵਿੱਚ ਸਮਰਾਟ ਵਿਲੈਜ ਕੰਪੈਨ ਤਹਿਤ ਨੇਪਰੇ ਚਾੜ੍ਹੇ ਗਏ ਵਿਕਾਸ ਕਾਰਜਾਂ ਦਾ ਮੁੱਖ ਮੰਤਰੀ ਵੱਲੋ ਵੀਡੀਓ ਕਾਨਫਰੰਸਿੰਗ ਰਾਹੀਂ ਉਦਘਾਟਨ

ਰਾਣਾ ਕੇ ਪੀ ਸਿੰਘ ਉਦਘਾਟਨ ਸਮਾਰੋਹ ਵਿਚ ਐਸਡੀਐਮ ਦਫ਼ਤਰ ਅਨੰਦਪੁਰ ਸਾਹਿਬ ਤੋਂ ਹੋਏ ਸ਼ਾਮਲ , ਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਗ੍ਰਾਮ ਪੰਚਾਇਤ ਕਲਾਰਾਂ ਤੋਂ ਇਸ ਉਦਘਾਟਨ ਵਿੱਚ ਹੋਏ ਸ਼ਾਮਲ

Web Admin

Web Admin

5 Dariya News

ਰੂਪਨਗਰ , 17 Oct 2020

ਕੈਪਟਨ ਅਮਰਿੰਦਰ ਸਿੰਘ ,ਮੁੱਖ ਮੰਤਰੀ ਪੰਜਾਬ  ਵੱਲੋਂ ਅੱਜ ਜ਼ਿਲ੍ਹਾ ਰੂਪਨਗਰ ਦੀਆਂ 69 ਪੰਚਾਇਤਾਂ ਵਿੱਚ ਸਮਰਾਟ ਵਿਲੈਜ ਕੰਪੈਨ ਤਹਿਤ ਨੇਪਰੇ ਚਾੜ੍ਹੇ ਗਏ ਵੱਖ ਵੱਖ ਵਿਕਾਸ ਕਾਰਜਾਂ ਦਾ ਵੀਡੀਓ ਕਾਨਫਰੰਸਿੰਗ ਰਾਹੀਂ  ਵਰਚੁਅਲ ਉਦਘਾਟਨ ਕੀਤਾ ਗਿਆ । ਇਨ੍ਹਾਂ ਕੰਮਾਂ ਵਿੱਚ ਨਵੀਆਂ ਗਲੀਆਂ ਨਾਲੀਆਂ ਗੰਦੇ ਪਾਣੀ ਦਾ ਨਿਕਾਸ ਟੋਭਿਆਂ ਦਾ ਨਵੀਨੀਕਰਨ , ਖੇਡ ਮੈਦਾਨ ,ਸਮਸ਼ਾਨ ਘਰਾਂ  ਦੀ ਉਸਾਰੀ ਜਨਰਲ ਅਤੇ ਐਸ ਸੀ ਧਰਮਸ਼ਾਲਾ ਦੀ ਉਸਾਰੀ, ਜਿਮਨੇਜ਼ੀਅਮ ਅਤੇ ਪਾਈਪ ਲਾਈਨਾਂ  ਦੇ ਕੰਮ ਸ਼ਾਮਿਲ ਹਨ।ਮੁੱਖ ਮੰਤਰੀ ਪੰਜਾਬ ਵੱਲੋਂ ਕੀਤੇ ਗਏ ਵਰਚੁਅਲ ਉਦਘਾਟਨ ਸਮੇਂ ਜ਼ਿਲ੍ਹੇ ਵਿੱਚ ਵੱਖ ਵੱਖ ਥਾਵਾਂ ਤੋਂ ਰਾਣਾ ਕੇ ਪੀ ਸਿੰਘ ,ਸਪੀਕਰ ਪੰਜਾਬ ਵਿਧਾਨ ਸਭਾ ,ਐਸਡੀਐਮ ਦਫ਼ਤਰ ਅਨੰਦਪੁਰ ਸਾਹਿਬ  ਤੋਂ ਅਤੇ ਸ੍ਰੀ ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ, ਤਕਨੀਕੀ ਸਿੱਖਿਆ ਅਤੇ ਰੁਜ਼ਗਾਰ ਉਤਪਤੀ ਮੰਤਰੀ ਪਿੰਡ ਕਲਾਰਾਂ, ਬਲਾਕ ਮੋਰਿੰਡਾ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਸਮਾਗਮ ਵਿੱਚ ਸ਼ਾਮਲ ਸਨ । ਉਦਘਾਟਨ ਸਮੇਂ ਮੁੱਖ ਮੰਤਰੀ ਪੰਜਾਬ ਵੱਲੋਂ ਦੱਸਿਆ ਗਿਆ ਕਿ ਇਨ੍ਹਾਂ ਕੰਮਾਂ ਤੇ ਸਮਾਰਟ ਵਿਲੇਜ ਕੈਂਪੇਨ 2 ਅਧੀਨ ਕੀਤੇ ਜਾਣ ਵਾਲੇ ਕੰਮਾਂ ਤੇ ਲੱਗਭੱਗ 2700 ਕਰੋੜ ਰੁਪਏ ਸਮੁੱਚੇ ਪੰਜਾਬ ਵਿੱਚ ਖ਼ਰਚ ਕਰ ਕੇ ਪਿੰਡਾਂ ਦੀ ਨੁਹਾਰ ਬਦਲੀ ਜਾਵੇਗੀ ਅਤੇ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਸ੍ਰੀਮਤੀ ਸੋਨਾਲੀ  ਗਿਰੀ, ਡਿਪਟੀ ਕਮਿਸ਼ਨਰ ਰੂਪਨਗਰ ,ਸ੍ਰੀ ਅਮਰਦੀਪ ਸਿੰਘ ਗੁਜਰਾਲ ਏਡੀਸੀ (ਡੀ) ਅਤੇ ਸ੍ਰੀ ਬਲਜਿੰਦਰ ਸਿੰਘ ਗਰੇਵਾਲ ,ਡੀ ਡੀ ਪੀ ਓ ਰੂਪਨਗਰ ਇਸ ਵਰਚੁਅਲ ਉਦਘਾਟਨ ਵਿੱਚ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਸ਼ਾਮਿਲ ਹੋਏ ।ਜ਼ਿਲ੍ਹੇ ਦੇ ਸਮੂਹ ਬਲਾਕ ਵਿਕਾਸ ਪੰਚਾਇਤ ਅਫਸਰ ਵੀ ਆਪਣੇ ਆਪਣੇ ਬਲਾਕ ਦੇ ਵੱਖ ਵੱਖ ਪਿੰਡਾਂ ਵਿੱਚ ਕੀਤੇ ਗਏ ਵਰਚੁਅਲ ਉਦਘਾਟਨਾਂ ਸਮੇਂ ਹਾਜ਼ਰ ਰਹੇ ।ਅੱਜ ਦੇ ਇਸ ਪ੍ਰੋਗਰਾਮ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਗਲੀਆਂ ਨਾਲੀਆਂ ਦੀ ਉਸਾਰੀ, ਪੰਚਾਇਤ ਘਰ , ਕਮਿਊਨਿਟੀ ਸੈਂਟਰ ਅਤੇ ਸਟ੍ਰੀਟ ਲਾਇਟਾਂ ਆਦਿ ਸਬੰਧੀ ਵੱਖ ਵੱਖ ਨੇਪਰੇ ਚੜ੍ਹ ਗਏ ਵਿਕਾਸ ਕਾਰਜਾ ਦਾ ਉਦਘਾਟਨ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਮੁੱਖ ਮੰਤਰੀ ਜੀ ਵੱਲੋਂ ਕੀਤਾ ਗਿਆ । 

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਇੱਕ ਟੀਚਾ ਪੰਜਾਬ ਨੂੰ ਹਰਿਆ ਭਰਿਆ ਅਤੇ ਖੁਸ਼ਹਾਲ ਪੰਜਾਬ ਬਣਾਉਣਾ ਵੀ ਹੈ , ਜਿਸ ਮਨੋਰਥ ਲਈ  ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਹੇਠ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਜਿਸ ਦੇ ਚੱਲਦਿਆਂ ਮਗਨਰੇਗਾ ਸਕੀਮ ਅਤੇ SVC-2 ਸਕੀਮ ਦੇ ਅੰਤਰਗਤ ਪੰਜਾਬ ਰਾਜ ਦੇ ਪਿੰਡਾਂ ਅੰਦਰ ਬਹੁਤ ਸਾਰੇ ਸ਼ਲਾਘਾਯੋਗ ਕੰਮ ਕਰਵਾਏ ਜਾ ਰਹੇ ਹਨ । ਵਿਭਾਗ ਵੱਲੋਂ ਮਗਨਰੇਗਾ ਸਕੀਮ ਤਹਿਤ ਪਿੰਡਾਂ ਨੂੰ ਹਰਿਆ ਭਰਿਆ ਬਣਾਉਣ ਅਤੇ ਬੱਚਿਆਂ ਦੇ ਖੇਡਣ ਕੁੱਦਣ ਅਤੇ ਪਿੰਡ ਦੇ ਨਾਗਰਿਕਾਂ ਦੇ ਸੈਰ ਸਪਾਟੇ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਪਿੰਡਾਂ ਵਿਚ ਪਾਰਕਾਂ ਅਤੇ ਖੇਡ ਦੇ ਮੈਦਾਨਾਂ ਦੀ ਉਸਾਰੀ ਜੰਗੀ ਪੱਧਰ ਤੇ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਮਹਾਤਮਾ ਗਾਂਧੀ ਨਰੇਗਾ ਸਕੀਮ ਦੇ ਅੰਤਰਗਤ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਸ ਵਿੱਤੀ ਸਾਲ 2020-21 ਦੌਰਾਨ ਹੀ 750 ਖੇਡ ਮੈਦਾਨ ਬਣਾਏ ਜਾ ਰਹੇ ਹਨ । ਜਿੰਨਾ ਦੀ ਅਨੁਮਾਨਤ ਲਾਗਤ ਰੁਪਏ 102 ਕਰੋੜ ਖਰਚ ਹੋਵੇਗੀ, ਹਰ ਖੇਡ ਮੈਦਾਨ ਵਿੱਚ ਓਪਨ ਜਿੰਮ, ਕਬੱਡੀ, ਵਾਲੀਬਾਲ ਅਤੇ ਸੈਰ ਹਿੱਤ ਟਰੈਕ ਸਮੇਤ, ਚੁਫੇਰੇ ਪਲਾਂਟੇਸ਼ਨ ਦੀ ਵਿਵਸਥਾ ਕੀਤੀ ਗਈ ਹੈ|  ਪੰਚਾਇਤਾਂ ਵੱਲੋਂ ਸਾਈਜ ਮੁਤਾਬਕ ਫੁੱਟਬਾਲ, ਬੈਡਮਿੰਟਨ ਅਤੇ 200 ਮੀਟਰ ਦੌੜ ਟਰੈਕ ਵੀ ਖੇਡ ਮੈਦਾਨ ਵਿੱਚ ਬਣਾਏ ਜਾਣਗੇ| ਜਿਸ ਨਾਲ ਜਿੱਥੇ ਪਿੰਡਾਂ ਦੀ ਦਿੱਖ ਵਧੀਆ ਬਣੇਗੀ ਉਥੇ ਪਿੰਡਾਂ ਦੇ ਨੌਜਵਾਨਾਂ ਤੇ  ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦਾ ਵੀ ਇੱਕ ਬਹੁਤ ਵਧੀਆ ਉਪਰਾਲਾ ਵੀ ਹੋਵੇਗਾ । ਉਨ੍ਹਾਂ ਦੱਸਿਆ ਕਿ ਇਸੇ ਮੁਹਿੰਮ ਦੇ ਚੱਲਦਿਆਂ ਹੀ ਇਸ ਵਿੱਤੀ ਸਾਲ ਦੌਰਾਨ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਪਿੰਡਾਂ ਵਿੱਚ 750 ਪਲੈਗਰਾਊਂਡ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ ਅਤੇ ਇਨ੍ਹਾਂ ਵਿੱਚੋਂ ਕੁੱਲ 150 ਖੇਡ ਦੇ ਮੈਦਾਨਾ ਦਾ ਰਸਮੀ ਨੀਂਹ ਪੱਥਰ 2 ਅਕਤੂਬਰ ਨੂੰ ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਰੱਖਿਆ ਗਿਆ ਸੀ |ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਜਿੱਥੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਇਹਨਾ ਉਪਰਾਲਿਆਂ ਸਦਕਾ ਮਗਨਰੇਗਾ ਸਕੀਮ ਦੇ ਅੰਤਰਗਤ ਲੱਖਾਂ ਲੋੜਵੰਦ ਲੋਕਾਂ ਨੂੰ ਰੁਜ਼ਗਾਰ ਪ੍ਰਾਪਤ ਹੋਵੇਗਾ ਓਥੇ ਹੀ ਪਿੰਡਾਂ ਵਿੱਚ ਟਿਕਾਊ ਸੰਪਤੀਆਂ ਦਾ ਨਿਰਮਾਣ ਵੀ ਹੋ ਸਕੇਗਾ ।

 

Tags: Rana K.P. Singh , Rana Kanwarpal Singh , Speaker Punjab Vidhan Sabha , Chandigarh , Punjab Pradesh Congress Committee , Congress , Punjab Congress , Government of Punjab , Punjab Government , Punjab , Charanjit Singh Channi , Smart Village Campaign #SmartVillageCampaign , Smart Villages scheme , #SmartVillagesscheme

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD