Friday, 03 May 2024

 

 

ਖ਼ਾਸ ਖਬਰਾਂ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਹੀ ਗ੍ਰੇਟਰ ਮੁਹਾਲੀ ਇਲਾਕੇ ਦਾ ਵਿਕਾਸ ਕਰਵਾਇਆ ਤੇ ਇਥੇ ਕੌਮਾਂਤਰੀ ਹਵਾਈ ਅੱਡਾ, ਸੰਸਥਾਵਾਂ ਤੇ ਆਈ ਟੀ ਸੈਕਟਰ ਲਿਆਂਦਾ: ਸੁਖਬੀਰ ਸਿੰਘ ਬਾਦਲ ਕਾਂਗਰਸ ਸਕੱਤਰ ਅਤੇ ਸੰਯੁਕਤ ਸਕੱਤਰ ਸਮੇਤ 300 ਦੇ ਕਰੀਬ ਭਾਜਪਾ ਚ ਸ਼ਾਮਲ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਨਿਰਵਿਘਨ ਨਾਮਜ਼ਦਗੀ ਪ੍ਰਕਿਰਿਆ ਲਈ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਲਈ ਕੀਤੀ ਮੀਟਿੰਗ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਨਾਮਜ਼ਦਗੀਆਂ ਭਰਨ ਸਬੰਧੀ ਸਿਆਸੀ ਪਾਰਟੀਆਂ ਨਾਲ ਮੀਟਿੰਗ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਨਾਮਜ਼ਦਗੀਆਂ ਭਰਨ ਸਬੰਧੀ ਸਿਆਸੀ ਪਾਰਟੀਆਂ ਨਾਲ ਮੀਟਿੰਗ ਲੁਧਿਆਣਾ ਪ੍ਰਸ਼ਾਸਨ ਕਣਕ ਦੀ ਨਿਰਵਿਘਨ ਖਰੀਦ ਸੀਜ਼ਨ ਨੂੰ ਯਕੀਨੀ ਬਣਾ ਰਿਹਾ ਹੈ - ਡਿਪਟੀ ਕਮਿਸਸ਼ਨਰ ਜੇਕਰ ਭਾਜਪਾ ਇੱਕ ਵਾਰ ਫਿਰ ਸੱਤਾ 'ਚ ਆਈ ਤਾਂ ਰਾਖਵਾਂਕਰਨ ਖ਼ਤਮ ਕਰ ਦੇਵੇਗੀ : ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਦਾ ਸ਼ਹਿਰ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ, ਹਜ਼ਾਰਾਂ ਕਾਂਗਰਸੀ ਵਰਕਰ ਪਹੁੰਚੇ ਸ਼ਹਿਰ ਦੀ ਸਾਫ਼-ਸਫਾਈ ’ਚ ਭਾਗ ਲੈਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਮਿਸ਼ਨਰ ਨੇ ਕੀਤਾ ਸਨਮਾਨਿਤ ਜਿਲ੍ਹੇ ਵਿੱਚ ਹੁਣ ਤੱਕ 440280 ਮੀਟਰਿਕ ਟਨ ਕਣਕ ਦੀ ਹੋਈ ਆਮਦ–ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੌਣ ਅਫ਼ਸਰ ਘਨਸ਼ਾਮ ਥੋਰੀ ਦੀ ਨਿਗਰਾਨੀ ਵਿਚ ਹੋਈ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਵਿਨੀਤ ਕੁਮਾਰ ਦੀ ਨਿਗਰਾਨੀ ਵਿਚ ਹੋਈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਅਤੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਕੱਢਿਆ ਫਲੈਗ ਮਾਰਚ ਸਿਆਸੀ ਪਾਰਟੀਆਂ ਦੀ ਮੌਜੂਦਗੀ ’ਚ ਵੋਟਿੰਗ ਮਸ਼ੀਨਾਂ ਦੀ ਹੋਈ ਪਹਿਲੀ ਰੈਂਡੇਮਾਈਜ਼ੇਸ਼ਨ ਡੀ.ਸੀ. ਆਸ਼ਿਕਾ ਜੈਨ ਨੇ ਮੈਰਿਟ ਵਿੱਚ ਆਏ ਸਰਕਾਰੀ ਸਕੂਲਾਂ ਦੇ 10ਵੀਂ ਅਤੇ 10+2 ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦਾ ਮੈਡਲਾਂ ਨਾਲ ਸਨਮਾਨ ਕਰ ਮਨੋਬਲ ਵਧਾਇਆ ਪਟਿਆਲਾ ਜ਼ਿਲ੍ਹੇ ਦੇ 52 ਵਿਦਿਆਰਥੀਆਂ ਬਾਰਵੀਂ ਦੀ ਮੈਰਿਟ ਸੂਚੀ ’ਚ, ਸਰਕਾਰੀ ਸਕੂਲਾਂ 33 ਵਿਦਿਆਰਥੀ ਚਮਕੇ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਧੀਮਾਨ ਦੀ ਨਿਗਰਾਨੀ ਵਿਚ ਹੋਈ ਗਰਮੀ ਦੇ ਚੱਲਦਿਆਂ ਪੋਲਿੰਗ ਬੂਥਾਂ ਤੇ ਕੀਤੇ ਜਾਣਗੇ ਖਾਸ ਪ੍ਰਬੰਧ ਸੀਜੀਸੀ ਲਾਂਡਰਾਂ ਵਿਖੇ ਵਿਗਆਨ ਅਤੇ ਤਕਨਾਲੋਜੀ ਵਿੱਚ ਕੰਪਿਊਟੇਸ਼ਨਲ ਵਿਧੀਆਂ ਸੰਬੰਧੀ ਚੌਥੀ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਜ਼ਿਲ੍ਹਾ ਚੋਣ ਅਫਸਰ ਡਾ ਸੇਨੂ ਦੁੱਗਲ ਵੱਲੋਂ ਅਬੋਹਰ ਅਤੇ ਬੱਲੂਆਣਾ ਦੇ ਗਿਣਤੀ ਕੇਂਦਰਾਂ ਦਾ ਦੌਰਾ ਭਗਵੰਤ ਮਾਨ ਨੇ ਫਗਵਾੜਾ 'ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ 'ਆਪ' ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ

 

ਸਰਸਾ ਨੰਗਲ ਅਤੇ ਭਰਤਗੜ੍ਹ ਬਲਾਕਾਂ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਵਿਕਾਸ ਕਾਰਜਾਂ ਉਤੇ ਖਰਚੇ ਜਾਣਗੇ ਕਰੋੜਾ ਰੁਪਏ- ਰਾਣਾ ਕੇ.ਪੀ ਸਿੰਘ

ਸਪੀਕਰ ਨੇ ਵੱਖ ਵੱਖ ਗ੍ਰਾਮ ਪੰਚਾਇਤਾਂ ਨੂੰ ਵੰਡੀਆਂ ਗ੍ਰਾਟਾਂ, ਲੋਕ ਭਲਾਈ ਸਕੀਮਾ ਦਾ ਲਾਭ ਹਰ ਲੋੜਵੰਦ ਤੱਕ ਪਹੁੰਚਾਉਣ ਲਈ ਦਿੱਤੇ ਨਿਰਦੇਸ਼

Rana K.P. Singh, Rana Kanwarpal Singh, Speaker Punjab Vidhan Sabha, Chandigarh, Punjab Pradesh Congress Committee, Congress, Punjab Congress, Government of Punjab, Punjab Government, Punjab

Web Admin

Web Admin

5 Dariya News

ਭਰਤਗੜ੍ਹ/ ਰੂਪਨਗਰ , 22 Oct 2021

ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਅਗਲੇ ਦੋ ਮਹੀਨੇ ਵਿਚ ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਦੇਣ ਲਈ ਗ੍ਰਾਮ ਪੰਚਾਇਤਾ ਨੂੰ ਲੋੜੀਦੀਆਂ ਗ੍ਰਾਟਾਂ ਵੰਡੀਆਂ ਜਾ ਰਹੀਆਂ ਹਨ। ਰਾਣਾ ਕੇ.ਪੀ ਸਿੰਘ ਅੱਜ ਆਪਣਾ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਬਲਾਕ ਸਰਸਾ ਨੰਗਲ ਅਤੇ ਭਰਤਗੜ੍ਹ ਦੇ ਪਿੰਡਾਂ ਨੰਗਲ ਸਰਸਾ, ਮੰਗੂਵਾਲ, ਮਾਜਰੀ ਗੁੱਜਰਾਂ, ਬਿੱਕੋ, ਸਾਹੋਮਾਜਰਾ, ਮਕੌੜੀ ਕਲਾਂ, ਆਲੋਵਾਲ, ਕੋਟਬਾਲਾ, ਅਵਾਨਕੋਟ, ਅਵਾਨਕੋਟ (ਹੇਠਲਾ), ਰਣਜੀਤਪੁਰਾ ਬਾਸ, ਭਰਤਗੜ੍ਹ- ਭਰਤਗੜ੍ਹ, ਆਸਪੁਰ, ਖਰੋਟਾ, ਬੇਲੀ, ਕਕਰਾਲਾ, ਢੇਲਾਬੜ ਬਾਸ, ਟੱਪਰੀਆਂ ਬੜਾ ਪਿੰਡ ਆਦਿ ਦੀਆਂ ਗ੍ਰਾਮ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਦੀਆਂ ਗ੍ਰਾਟਾਂ ਵੰਡਣ ਲਈ ਇੱਥੇ ਵੱਖ ਵੱਖ ਸਮਾਗਮਾਂ ਵਿਚ ਪੁੱਜੇ ਸਨ। ਉਨ੍ਹਾਂ ਨੇ ਕਿਹਾ ਕਿ ਵਿਕਾਸ ਦੀ ਰਫਤਾਰ ਵਿਚ ਹੋਰ ਗਤੀ ਲਿਆਦੀ ਜਾਵੇਗੀ, ਅਗਲੇ ਦੋ ਮਹੀਨੇ ਵਿਚ ਚੱਲ ਰਹੇ ਕੰਮ ਮੁਕੰਮਲ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕ ਭਲਾਈ ਸਕੀਮਾ ਦਾ ਦਾਇਰਾ ਵਧਾ ਕੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹਰ ਵਰਗ ਦੇ ਬਿਜਲੀ ਖਪਤਕਾਰ ਜਿਨ੍ਹਾਂ ਦਾ ਘਰੇਲੂ ਬਿਜਲੀ ਦਾ ਲੋਡ 2 ਕਿਲੋਵਾਟ ਹੈ ਅਤੇ ਉਨ੍ਹਾਂ ਦਾ ਬਿੱਲ ਬਕਾਇਆ ਹੈ, ਉਹ ਨਿਰਧਾਰਤ ਫਾਰਮ ਭਰ ਕੇ ਆਪਣਾ ਬਕਾਇਆ ਬਿੱਲ ਮਾਫ ਕਰਵਾ ਸਕਦੇ ਹਨ। ਪੀਣ ਵਾਲੇ ਪਾਣੀ ਦੇ ਬਿੱਲਾ ਵਿਚ ਘਰੇਲੂ ਖਪਤਕਾਰਾਂ ਤੇ ਗ੍ਰਾਮ ਪੰਚਾਇਤਾਂ ਨੂੰ ਜਲ ਸਪਲਾਈ, ਟਿਊਬਵੈਲ ਦੇ ਬਿੱਲਾਂ ਵਿਚ ਵੱਡੀ ਰਾਹਤ ਮਿਲੀ ਹੈ।ਉਨ੍ਹਾਂ ਕਿਹਾ ਕਿ ਲਾਲ ਲਕੀਰ ਵਿਚ ਰਹਿ ਰਹੇ ਲੋਕਾਂ ਨੂੰ ਮਾਲਕੀ ਦੇ ਹੱਕ ਦੇਣ ਦਾ ਇਤਿਹਾਸਕ ਫੈਸਲਾ ਪੰਜਾਬ ਸਰਕਾਰ ਨੇ ਕੀਤਾ ਹੈ। 

ਆਸ਼ੀਰਵਾਦ ਸਕੀਮ ਅਤੇ ਪੈਨਸ਼ਨਾ ਦੀ ਰਕਮ ਵਿਚ ਵਾਧਾ ਮਹਿਲਾਵਾ ਨੂੰ ਮੁਫਤ ਬੱਸ ਸਫਰ ਦੀ ਸਹੂਲਤ, ਸਿੱਖਿਆ ਅਤੇ ਸਿਹਤ ਸਹੂਲਤਾ ਵਿਚ ਜਿਕਰਯੋਗ ਸੁਧਾਰ, ਸ਼ਹਿਰਾ ਅਤੇ ਪਿੰਡਾਂ ਦੇ ਬੁਨਿਆਦੀ ਢਾਚੇ ਦਾ ਨਵੀਨੀਕਰਨ, ਸੜਕਾਂ ਦਾ ਨਿਰਮਾਣ ਅਤੇ ਸੀਵਰੇਜ਼ ਸਿਸਟਮ ਦੀ ਅਪਗ੍ਰੇਡੇਸ਼ਨ, ਪਿੰਡਾਂ ਵਿਚ ਸਮਾਜਿਕ ਸਮਾਗਮਾਂ ਲਈ ਕਮਿਊਨਿਟੀ ਸੈਟਰ,ਅੰਬੇਦਕਰ ਭਵਨ, ਸੜਕਾਂ ਅਤੇ ਨਹਿਰਾਂ ਉਤੇ ਪੁਲਾਂ ਦਾ ਨਿਰਮਾਣ ਵਰਗੇ ਵਿਕਾਸ ਕਰਵਾ ਕੇ ਲੋਕਾਂ ਨੂੰ ਸਹੂਲਤ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਦੂਰ ਦੁਰਾਡੇ ਪੇਡੂ ਖੇਤਰਾ ਵਿਚ ਰਹਿ ਰਹੇ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾਉਣ ਲਈ ਉਸਾਰੂ ਭੂਮਿਕਾ ਨਿਭਾਉਣ, ਇਸ ਦੇ ਲਈ ਅਧਿਕਾਰੀ ਪੂਰੀ ਜਿੰਮੇਵਾਰੀ, ਮਿਹਨਤ ਅਤੇ ਲਗਨ ਨਾਲ ਕੰਮ ਕਰਨ।ਉਨ੍ਹਾਂ ਨੇ ਗ੍ਰਾਮ ਪੰਚਾਇਤਾ ਨੂੰ ਗ੍ਰਾਟਾਂ ਦੇਣ ਸਮੇਂ ਸਰਪੰਚਾ, ਪੰਚਾਂ ਨੂੰ ਰਲ ਮਿਲ ਕੇ ਪਿੰਡਾਂ ਦਾ ਵਿਕਾਸ ਕਰਵਾਉਣ ਦੀ ਅਪੀਲ ਕੀਤੀ। ਇਸ ਮੋਕੇ ਐਸ.ਡੀ.ਐਮ. ਗੁਰਵਿੰਦਰ ਸਿੰਘ ਜੌਹਲ, ਉਪ ਪੁਲਿਸ ਕਪਤਾਨ ਰਮਿੰਦਰ ਸਿੰਘ ਕਾਹਲੋਂ, ਨਾਇਬ ਤਹਿਸੀਲਦਾਰ ਜਸਵੀਰ ਕੌਰ, ਬੀ.ਡੀ.ਪੀ.ਓ. ਈਸ਼ਾਨ ਚੌਧਰੀ, ਐਕਸੀਅਨ ਹਰਜੀਤ ਸਿੰਘ, ਐਕਸੀਅਨ ਹਰਿੰਦਰਜੀਤ ਸਿੰਘ ਭੰਗੂ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨਰਿੰਦਰ ਪੁਰੀ, ਮੈਬਰ ਸੰਮਤੀ ਸੋਨੀਆ ਪੁਰੀ, ਮੈਂਬਰ ਸੰਮਤੀ ਅਜਮੇਰ ਸਿੰਘ ਫੌਜੀ, ਸਰਪੰਚ ਗੁਰਨਾਮ ਸਿੰਘ ਸੈਣੀ, ਐਸ. ਡੀ. ਓ.ਪ੍ਰਭਾਤ ਸ਼ਰਮਾ,ਸਾਬਕਾ ਸਰਪੰਚ ਤਰਸੇਮ ਸਿੰਘ ਮੰਗੂਵਾਲ ਦੀਵਾੜੀ, ਸਰਪੰਚ ਤੇਜਾ ਸਿੰਘ, ਸਰਪੰਚ ਸ਼ੀਨਾ ਦੇਵੀ, ਸਰਪੰਚ ਬਲਵਿੰਦਰ ਕੌਰ, ਸਰਪੰਚ ਰਣਜੀਤ ਸਿੰਘ, ਸਰਪੰਚ ਸਵਰਨ ਸਿੰਘ, ਸਰਪੰਚ ਰਣਵੀਰ ਸਿੰਘ, ਸਰਪੰਚ ਪ੍ਰੇਮ ਸਿੰਘ, ਸਰਪੰਚ ਪਰਮਜੀਤ ਸਿੰਘ ਬੇਲੀ, ਸਰਪੰਚ ਸੁਖਦੀਪ ਸਿੰਘ ਰਾਣਾ, ਸਰਪੰਚ ਸੁਨੀਤਾ ਮੋਦਗਿੱਲ, ਸਰਪੰਚ ਪਰਮਜੀਤ ਕੌਰ ਝੱਜ, ਸਰਪੰਚ ਮੋਹਣ ਸਿੰਘ ਭੁੱਲਰ, ਸਰਪੰਚ ਰਣਜੀਤ ਕੌਰ ਭਾਓਵਾਲ, ਸਰਪੰਚ ਸੋਮ ਨਾਥ ਸ਼ਰਮਾ, ਸਰਪੰਚ ਪਰਮਜੀਤ ਕੌਰ ਛੋਟੀ ਝੱਖੀਆਂ, ਗੁਰਨਾਮ ਸਿੰਘ ਝੱਜ, ਪੰ:ਦਵਿੰਦਰ ਮੋਦਗਿੱਲ, ਸਰਪੰਚ ਜਸਵਿੰਦਰ ਸਿੰਘ ਢੇਲਾਬੜ,ਸਾਬਕਾ ਸਰਪੰਚ ਗੁਰਮੇਲ ਸਿੰਘ ਕੋਟਬਾਲਾ, ਲਖਵੀਰ ਸਿੰਘ ਖਾਲਸਾ,ਰਚਨ ਸਿੰਘ ਆਲੋਵਾਲ ਆਦਿ ਹਾਜ਼ਰ ਸਨ।

 

Tags: Rana K.P. Singh , Rana Kanwarpal Singh , Speaker Punjab Vidhan Sabha , Chandigarh , Punjab Pradesh Congress Committee , Congress , Punjab Congress , Government of Punjab , Punjab Government , Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD