Thursday, 25 April 2024

 

 

ਖ਼ਾਸ ਖਬਰਾਂ ਕਾਂਗਰਸ ਸਰਕਾਰ ਆਉਣ ਤੇ ਮਹਿਲਾਵਾਂ ਨੂੰ 50% ਆਰਕਸ਼ਣ ਅਤੇ ਕਿਸਾਨਾਂ ਨੂੰ ਐਮ.ਐਸ.ਪੀ. ਦੇਣ ਲਈ ਕਾਂਗਰਸ ਵਚਨਬੱਧ --ਅਨੂਮਾ ਅਚਾਰੀਆ ਆਮ ਆਦਮੀ ਪਾਰਟੀ ਦਾ ਚੰਨੀ 'ਤੇ ਜਵਾਬੀ ਹਮਲਾ: 1 ਜੂਨ ਤੋਂ ਬਾਅਦ ਹੋਵੇਗੀ ਗ੍ਰਿਫ਼ਤਾਰੀ ਚੰਡੀਗੜ੍ਹ ਤੋਂ ਇੰਡੀਆ ਅਲਾਇੰਸ ਦਾ ਉਮੀਦਵਾਰ ਵੱਡੇ ਫਰਕ ਨਾਲ ਜਿੱਤੇਗਾ : ਜਰਨੈਲ ਸਿੰਘ ਡਿਪਟੀ ਕਮਿਸ਼ਨਰ, ਐੱਸ. ਐੱਸ. ਪੀ. ਨੇ ਕੀਤਾ ਵੱਖ ਵੱਖ ਮੰਡੀਆਂ ਦਾ ਦੌਰਾ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਵੱਖ-ਵੱਖ ਸਕੂਲੀ ਵਾਹਨਾਂ ਦੀ ਚੈਕਿੰਗ ਡਿਪਟੀ ਕਮਿਸ਼ਨਰ ਵੱਲੋਂ ਕਣਕ ਦੀ ਖਰੀਦ ਦਾ ਜਾਇਜ਼ਾ ਲੈਣ ਲਈ ਲਲਤੋਂ ਅਤੇ ਜੋਧਾਂ ਦੀਆਂ ਅਨਾਜ ਮੰਡੀਆਂ ਦਾ ਦੌਰਾ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼, ਨਿਰਵਿਘਨ ਖਰੀਦ ਕਾਰਜ਼ਾਂ ਲਈ ਜ਼ਮੀਨੀ ਪੱਧਰ 'ਤੇ ਖੇਤਰੀ ਦੌਰਿਆਂ 'ਚ ਲਿਆਂਦੀ ਜਾਵੇ ਤੇਜ਼ੀ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ; ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਵਿੱਚ ਮਤਦਾਨ ਦਾ ਸੁਨੇਹਾ ਦਿੰਦਾ ਵੱਡ ਆਕਾਰੀ ਚਿਤਰ ਬਣਾਇਆ ਗਿਆ ਜਲੰਧਰ 'ਚ ਭਾਜਪਾ ਨੂੰ ਵੱਡਾ ਝਟਕਾ! ਯੂਥ ਆਗੂ ਰੌਬਿਨ ਸਾਂਪਲਾ ਹੋਏ 'ਆਪ' 'ਚ ਸ਼ਾਮਲ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੀ ਸਿਹਤ ਦੀ ਜਾਂਚ ਲਈ ਏਮਜ਼ ਦੇ ਡਾਕਟਰਾਂ ਦਾ ਪੈਨਲ ਬਣਾਉਣ ਦੇ ਆਦੇਸ਼ ਲਈ ਅਦਾਲਤ ਦਾ ਕੀਤਾ ਧੰਨਵਾਦ ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ਉਤੇ ਚੋਣ ਪਿੜ ਵਿੱਚ ਉੱਤਰੀ ਹੈ: ਗੁਰਮੀਤ ਸਿੰਘ ਮੀਤ ਹੇਅਰ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅਨਾਜ ਮੰਡੀ ਪੁਰਖਾਲੀ ਦਾ ਲਿਆ ਜਾਇਜਾ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਦਾ ਅਨੋਖਾ ਉਪਰਾਲਾ- ਨੌਜਵਾਨ ਵੋਟਰਾਂ ਨੂੰ ਯੂਥ ਇਲੈਕਸ਼ਨ ਅੰਬੈਸਡਰ ਬਣਾ ਕੇ ਚੋਣ ਪ੍ਰਕਿਆ ਦੀ ਦਿੱਤੀ ਗਈ ਵਿਸ਼ੇਸ਼ ਟ੍ਰੇਨਿੰਗ ਸੇਫ ਸਕੂਲ ਵਾਹਨ ਪਾਲਿਸੀ ਤਹਿਤ 8 ਸਕੂਲਾਂ ਦੀਆਂ ਬੱਸਾਂ ਦੀ ਕੀਤੀ ਚੈਕਿੰਗ ਆਪ' ਨੂੰ ਪੰਜਾਬ 'ਚ 13 ਸੀਟਾਂ ਮਿਲਣ 'ਤੇ ਸਿਆਸਤ ਛੱਡ ਦੇਵਾਂਗੇ : ਅਮਰਿੰਦਰ ਸਿੰਘ ਰਾਜਾ ਵੜਿੰਗ ਸੀਜੀਸੀ ਲਾਂਡਰਾਂ ਵੱਲੋਂ ਆਈਪੀਆਰ ਸੈੱਲ ਦਾ ਉਦਘਾਟਨ ਪ੍ਰਭੂ ਸ਼੍ਰੀਰਾਮ ਤੇ ਮਾਤਾ ਕੌਸ਼ਲਿਆ ਮੰਦਿਰ ਬਣਵਾਉਣ ਦੀ ਸੇਵਾ ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਫੈਸਲਾ: ਐਨ ਕੇ ਸ਼ਰਮਾ ਡੀ ਸੀ ਆਸ਼ਿਕਾ ਜੈਨ ਨੇ ਜ਼ਿਲ੍ਹੇ ਵਿੱਚ ਮਿਥੇਨੌਲ/ਇੰਡਸਟਰੀਅਲ ਸਪਿਰਟ ਅਤੇ ਡਿਸਟਿਲਰੀਆਂ/ਬੋਟਲਿੰਗ ਪਲਾਂਟਾਂ/ਈਐਨਏ/ਸ਼ਰਾਬ ਦੇ ਠੇਕਿਆਂ ਦੀ ਵਿਕਰੀ, ਸਪਲਾਈ ਅਤੇ ਸਟਾਕ 'ਤੇ ਲਾਈ ਗਈ ਨਿਗਰਾਨੀ ਪ੍ਰਣਾਲੀ ਦੀ ਸਮੀਖਿਆ ਕੀਤੀ ਅੱਛੇ ਦਿਨਾਂ ਲਈ ਭਾਜਪਾ ਨਹੀਂ ਕਾਂਗਰਸ ਦੀ ਸਰਕਾਰ ਲਿਆਉਣ ਦੀ ਜਰੂਰਤ - ਗੁਰਜੀਤ ਔਜਲਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੱਲੋਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਦਫ਼ਤਰੀ ਕੰਮ ਕਾਜ ਦੀ ਸਮੀਖਿਆ ਲਈ ਬੈਠਕ

 

'ਨਿਵੇਸ਼ ਪੰਜਾਬ' ਵੱਲੋਂ ਵੈਬਿਨਾਰ ਦੌਰਾਨ ਜਾਪਾਨ ਨਾਲ ਐਗਰੋ-ਪ੍ਰੋਸੈਸਿੰਗ ਖੇਤਰ 'ਚ ਨਿਵੇਸ਼ ਲਈ ਮੌਕਿਆਂ ਦੀ ਪੇਸ਼ਕਾਰੀ

Web Admin

Web Admin

5 Dariya News

ਚੰਡੀਗੜ੍ਹ , 09 Jul 2020

ਐਗਰੋ ਪ੍ਰੋਸੈਸਿੰਗ ਉਦਯੋਗ ਵਿੱਚ ਨਿਵੇਸ਼ ਨੂੰ ਹੋਰ ਉਤਸ਼ਾਹਤ ਕਰਨ ਲਈ, ਨਿਵੇਸ਼ ਪੰਜਾਬ ਨੇ ਟੋਕਿਓ ਵਿਖੇ ਭਾਰਤੀ ਦੂਤਾਵਾਸ ਵੱਲੋਂ ਜਾਪਾਨ ਦੇ ਨਾਲ ਵੈਬਿਨਾਰ ਦੌਰਾਨ ਖੇਤੀ ਪ੍ਰਧਾਨ ਸੂਬੇ ਦੀ ਅਰਥਵਿਵਸਥਾ ਦੀਆਂ ਸੰਭਾਵਨਾਵਾਂ ਦਰਸਾਉਣ ਲਈ 'ਐਗਰੋ-ਪ੍ਰੋਸੈਸਿੰਗ ਸੈਕਟਰ' ਵਿੱਚ ਅਸੀਮਿਤ ਮੌਕੇ ਅਤੇ ਵਿਸ਼ਾਲ ਵਿਕਾਸ ਸੰਭਾਵਨਾਵਾਂ ਸਬੰਧੀ ਪੇਸ਼ਕਾਰੀ ਦਿੱਤੀ।ਵੈਬਿਨਾਰ ਦੌਰਾਨ ਵਿਚਾਰ ਵਟਾਂਦਰੇ ਵਿਚ ਹਿੱਸਾ ਲੈਂਦਿਆਂ ਨਿਵੇਸ਼ ਪੰਜਾਬ ਦੀ ਵਧੀਕ ਸੀ.ਈ.ਓ ਈਸ਼ਾ ਕਾਲੀਆ ਨੇ ਨਿਵੇਸ਼ ਲਈ ਸੂਬੇ ਭਰ ਵਿੱਚ ਐਗਰੋ-ਪ੍ਰੋਸੈਸਿੰਗ ਉਦਯੋਗ ਵਿਚ ਅਥਾਹ ਸੰਭਾਵਨਾਵਾਂ ਵਾਲੇ ਮਜ਼ਬੂਤ ਮੌਜੂਦਾ ਵਾਤਾਵਰਣ ਨੂੰ ਉਜਾਗਰ ਕੀਤਾ, ਜਿਸ ਵਿੱਚ ਖੇਤੀਬਾੜੀ ਵਿਚ ਉੱਚ ਪੱਧਰੀ ਤਕਨਾਲੋਜੀ ਦੀ ਵਰਤੋਂ ਦਾ ਸਹਿਯੋਗ ਸਾਮਲ ਹੈ। ਹੋਰ ਜਾਣਕਾਰੀ ਦਿੰਦਆਂ ਵਧੀਕ ਸੀ.ਈ.ਓ ਨੇ ਕਿਹਾ ਕਿ ਅਜਿਹੀਆਂ ਸਾਂਝੇਦਾਰੀਆਂ ਨਾ ਸਿਰਫ ਰਾਜ ਨੂੰ ਵਿਦੇਸ਼ੀ ਭਾਈਵਾਲਾਂ ਦੀਆਂ ਉਮੀਦਾਂ ਨੂੰ ਸਮਝਣ ਦਾ ਮੌਕਾ ਦਿੱਤਾ ਹੈ, ਸਗੋਂ ਨਿਵੇਸ਼ਕਾਂ ਨੂੰ ਵਧੇਰੇ ਕੇਂਦ੍ਰਿਤ ਮਾਹੌਲ ਸਿਰਜਣ ਵਿਚ ਸਹਾਇਤਾ ਵੀ ਕੀਤੀ ਹੈ।ਕੋਵਿਡ -19 ਦੇ ਸੰਕਟਕਾਲੀ ਦੌਰ ਵਿੱਚ ਵੈਬਿਨਾਰਾਂ ਨੂੰ ਇੱਕ ਲਾਹੇਵੰਦ ਮੰਚ ਦੱਸਦਿਆਂ ਈਸਾ ਕਾਲੀਆ ਨੇ ਕਿਹਾ ਕਿ ਇਹ ਨਿਸ਼ਚਤ ਤੌਰ 'ਤੇ ਸੰਭਾਵਤ ਨਿਵੇਸ਼ਕਾਂ ਅਤੇ ਉੱਦਮੀਆਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਲਈ ਆਕਰਸ਼ਤ ਕਰਨ ਵਿਚ ਮਹੱਤਵਪੂਰਨ ਸਾਬਤ ਹੋਣਗੇ।ਈਸ਼ਾ ਕਾਲੀਆ ਨੇ ਦੱਸਿਆ ਕਿ 'ਇਨਵੈਸਟ ਪੰਜਾਬ' ਨੇ 10 ਜੂਨ ਨੂੰ ਭਾਰਤ-ਜਾਪਾਨ ਦੀ ਵੀਡੀਓ ਕਾਨਫਰੰਸਿੰਗ ਨਾਲ “ਟੈਕਸਟਾਈਲ ਸੈਕਟਰ: ਚੁਣੌਤੀਆਂ ਅਤੇ ਪੈਦਾ ਹੋ ਰਹੇ ਮੌਕਿਆਂ” ਬਾਰੇ ਗਲੋਬਲ ਵੈਬਿਨਾਰਾਂ ਦੀ ਲੜੀ ਤਹਿਤ  ਵੈਬੀਨਾਰ ਕਰਾਇਆ ਜੋ ਕਿ ਜਪਾਨ ਅਤੇ ਭਾਰਤ ਤੋਂ ਬਾਹਰ ਦੇ ਬਹੁ-ਹਿੱਸੇਦਾਰਾਂ ਦੇ ਖੇਤਰ ਸਬੰਧੀ ਜਾਣਕਾਰੀ ਕੀਮਤੀ ਦ੍ਰਿਸਟੀਕੋਣ ਪ੍ਰਤੀ ਜਾਗਰੂਕਤਾ ਤੇ ਅਧਾਰਤ ਸੀ।ਵੈਬਿਨਾਰ ਦੌਰਾਨ ਉਸ ਸਮੇਂ ਦੇ ਵਧੀਕ ਮੁੱਖ ਸਕੱਤਰ (ਨਿਵੇਸ਼ ਪ੍ਰੋਤਸਾਹਨ) ਵਿਨੀ ਮਹਾਜਨ ਨੇ ਪੰਜਾਬ ਵਿਚ ਟੈਕਸਟਾਈਲ ਖੇਤਰ ਦੀ ਸੰਪੂਰਨ ਲੜੀ ਦੀ ਮੌਜੂਦਗੀ ਨੂੰ ਦਰਸਾਇਆ। ਉਨ੍ਹਾਂ ਨੇ ਪੰਜਾਬ ਅਧਾਰਤ ਉਦਯੋਗਾਂ ਦੀ ਦ੍ਰਿੜ ਉੱਦਮੀ ਭਾਵਨਾ ਬਾਰੇ ਵੀ ਚਾਨਣਾ ਪਾਇਆ ਜੋ ਕਿ ਮੌਜੂਦਾ ਦੌਰ ਵਿਚ ਪੀਪੀਈ ਕਿੱਟਾਂ, ਐਨ 95 ਮਾਸਕ ਆਦਿ ਦੇ ਉਤਪਾਦਨ ਵਿੱਚ ਜੁਟੇ ਹਨ।ਇਨ੍ਹਾਂ ਤੋਂ ਇਲਾਵਾ 1 ਜੁਲਾਈ ਨੂੰ “ਭਾਰਤ ਦੇ ਉੱਤਰੀ ਰਾਜਾਂ ਵਿਚ ਨਿਵੇਸ਼ ਦੇ ਮੌਕਿਆਂ“ ਬਾਰੇ ਇਕ ਵੈਬਿਨਾਰ ਕਰਾਇਆ ਗਿਆ, ਤਾਂ ਜੋ ਪੰਜਾਬ ਦੇ ਪ੍ਰਮੁੱਖ ਖੇਤਰਾਂ ਵਿਚ ਉਪਲਬਧ ਮੌਕਿਆਂ ਨੂੰ ਪ੍ਰਦਰਸ਼ਿਤ ਕੀਤਾ ਜਾ ਸਕੇ।ਵੈਬਿਨਾਰ ਦੌਰਾਨ ਵਿਚਾਰ ਵਟਾਂਦਰੇ ਵਿੱਚ ਭਾਗ ਲੈਂਦਿਆਂ ਈਸ਼ਾ ਕਾਲੀਆ ਨੇ ਕਿਹਾ ਕਿ ਨਿਵੇਸ਼ ਪੰਜਾਬ ਨੇ ਰਾਜ ਵਿੱਚ ਪ੍ਰਮੁੱਖ ਖੇਤਰਾਂ ਵਿੱਚ ਉਪਲਬਧ ਅਸੀਮਿਤ ਮੌਕਿਆਂ ਤੇ ਧਿਆਨ ਕੇਂਦਰਿਤ ਕੀਤਾ ਜਿਸ ਵਿੱਚ ਐਗਰੋ ਐਂਡ ਫੂਡ ਪ੍ਰੋਸੈਸਿੰਗ, ਟੈਕਸਟਾਈਲ, ਇੰਜੀਨੀਅਰਿੰਗ, ਫਾਰਮਾ ਅਤੇ ਮੈਡੀਕਲ ਸਾਜ਼ੋ ਸਮਾਨ ਸ਼ਾਮਲ ਹਨ। ਰਾਜ ਵਿੱਚ ਜਾਪਾਨੀ ਨਿਵੇਸ਼ ਦੀ ਸਹੂਲਤ ਲਈ ਨਿਵੇਸ਼ ਪੰਜਾਬ ਕੋਲ ਇੱਕ ਸਮਰਪਿਤ ਜਾਪਾਨ ਡੈਸਕ ਹੈ। ਨਿਵੇਸ਼ ਪੰਜਾਬ ਵਿਚ ਜਾਪਾਨ ਡੈਸਕ ਨਾ ਸਿਰਫ ਅੰਤਰਰਾਸ਼ਟਰੀ ਖਿੱਤਿਆਂ ਵਿੱਚ ਪੰਜਾਬ ਦੀ ਦਿੱਖ ਵਧਾ ਰਿਹਾ ਹੈ ਬਲਕਿ ਇਸਦੇ ਉਦਯੋਗ ਦੇ ਸਹਿਭਾਗੀਆਂ ਨੂੰ ਪ੍ਰਭਾਵਸਾਲੀ ਸਹਿਯੋਗ ਅਤੇ ਸਾਂਝੇਦਾਰੀ ਲਈ ਇਹਨਾਂ ਮੰਚਾਂ ਤੇ ਪਹੰਚਾ ਰਿਹਾ ਹੈ।ਜਪਾਨ ਨਾਲ ਵੈਬਿਨਾਰ ਦੌਰਾਨ, ਜੈਟਰੋ ਇੰਡੀਆ ਦੇ ਡਾਇਰੈਕਟਰ ਜਨਰਲ ਸ੍ਰੀ ਯਾਸੂਯੂਕੀ ਮੁਰਾਸਾਸੀ ਨੇ ਮਜ਼ਬੂਤ ਬੁਨਿਆਦੀ ਢਾਂਚਾ ਸਮਰਥਨ ਦੇ ਨਾਲ, ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਸ਼ਾਂਤੀਪੂਰਵਕ ਲੇਬਰ ਸਬੰਧਾਂ ਵਾਲੇ ਪੰਜਾਬ ਵਿੱਚ ਮਜ਼ਬੂਤ ਵਾਤਾਵਰਣ ਪ੍ਰਣਾਲੀ 'ਤੇ ਜ਼ੋਰ ਦਿੱਤਾ। ਨਿਵੇਸ ਪੰਜਾਬ ਵਿਖੇ ਜਾਪਾਨ ਡੈਸਕ ਦੀ ਬੇਨਤੀ 'ਤੇ, ਯੁਗੋ ਹਾਸ਼ੀਮੋਟੋ ਦੇ ਐਮਡੀ ਅਤੇ ਸੀਈਓ ਐਸਐਮਐਲ ਇਸੂਜੁ ਲਿਮਟਿਡ ਅਤੇ ਕਾਜੂਨੋਰੀ ਅਜਿੱਕੀ ਐਮਡੀ ਯਮਨਰ ਇੰਡੀਆ ਪ੍ਰਾਈਵੇਟ. ਲਿਮਟਿਡ ਨੇ ਪੰਜਾਬ ਰਾਜ ਵਿਚ ਕੰਮ ਕਰਨ ਦੇ ਆਪਣੇ ਸਕਾਰਾਤਮਕ ਅਤੇ ਪ੍ਰੇਰਣਾਦਾਇਕ ਤਜਰਬੇ ਸਾਂਝੇ ਕੀਤੇ। ਕਾਜੂਨੋਰੀ ਸੈਨ ਨੇ ਦੱਸਿਆ ਕਿ ਪੰਜਾਬ ਨੂੰ ਯਨਮਾਰ ਦੇ ਟਰੈਕਟਰ ਵਪਾਰ ਦੀ ਆਲਮੀ ਸਪਲਾਈ ਚੇਨ ਦਾ ਕੇਂਦਰ ਮੰਨਿਆ ਜਾਂਦਾ ਹੈ। ਯੁਗੋ ਹਾਸ਼ੀਮੋਟੋ ਸੈਨ ਨੇ ਆਪਣੇ ਕੰਮਕਾਜ ਵਿਚ ਪੰਜਾਬ ਸਰਕਾਰ ਤੋਂ ਨਿਰੰਤਰ ਸਮਰਥਨ ਅਤੇ ਸ਼ਾਂਤਮਈ ਕੁਸ਼ਲ ਕਿਰਤ ਦੀ ਉਪਲਬਧਤਾ ਦਾ ਤਜਰਬਾ ਸਾਂਝਾ ਕੀਤਾ।ਜ਼ਿਕਰਯੋਗ ਹੈ ਕਿ ਭਾਰਤ ਵਿਚ ਜਾਪਾਨ ਵਲੋਂ ਕੀਤੇ ਜਾਣ ਵਾਲੇ ਨਿਵੇਸ਼ ਲਈ ਪੰਜਾਬ ਇਕ ਪ੍ਰਮੁੱਖ ਮੰਜਲਿ ਹੈ। ਜਾਪਾਨੀ ਉਦਯੋਗਾਂ ਨਾਲ ਪੰਜਾਬ ਦਾ ਚਿਰਾਂ ਦਾ ਸੰਬੰਧ ਹੈ। ਐਸਐਮਐਲ ਈਸੂਜੂ ਵਰਗੇ ਵੱਡੀ ਕੰਪਨੀ ਨੇ ਭਾਰਤ ਵਿਚ ਆਪਣੀ ਯਾਤਰਾ ਦੀ ਸ਼ੁਰੂਆਤ 1983 ਵਿੱਚ ਪੰਜਾਬ ਤੋਂ ਹੀ ਕੀਤੀ ਸੀ। ਪੰਜਾਬ ਵਿੱਚ 100 ਤੋਂ ਵੱਧ ਜਾਪਾਨੀ ਕਾਰੋਬਾਰੀ ਸੰਸਥਾਵਾਂ ਮੌਜੂਦ ਹਨ।ਦੱਸਣਯੋਗ ਹੈ ਕਿ ਮੌਜੂਦਾ ਮਹਾਂਮਾਰੀ ਨੇ ਵਿਸ਼ਵ ਭਰ ਵਿਚ ਪੂਰੇ ਕਾਰੋਬਾਰੀ ਢਾਂਚੇ ਨੂੰ ਪ੍ਰਭਾਵਿਤ ਕੀਤਾ ਹੈ। ਪਰ ਪੰਜਾਬ, ਜਾਪਾਨ ਦੇ ਉੱਦਮਾਂ ਸਮੇਤ ਸਾਰੀਆਂ ਕੰਪਨੀਆਂ ਦੇ ਸੰਚਾਲਨ ਨੂੰ ਮੁੜ ਚਾਲੂ ਕਰਨ ਵਿਚ ਮੋਹਰੀ ਸੀ। ਨਿਵੇਸ਼ ਪੰਜਾਬ ਦਾ ਜਾਪਾਨ ਡੈਸਕ , ਭਾਰਤ ਵਿਚ ਜਾਪਾਨ ਦੂਤਾਵਾਸ ਅਤੇ ਜੈਟ੍ਰੋ ਇੰਡੀਆ ਦੇ ਸਹਿਯੋਗ ਨਾਲ ਪੰਜਾਬ ਅਧਾਰਤ ਜਾਪਾਨੀ ਕੰਪਨੀਆਂ ਲਈ ਕੇਅਰ ਸੈਸਨਾਂ ਦਾ ਨਿਯਮਿਤ ਤੌਰ 'ਤੇ ਪ੍ਰਬੰਧਨ ਕਰਦਾ ਹੈ।ਜਾਪਾਨ ਨਾਲ ਸਥਾਈ ਸਬੰਧਾਂ ਨੂੰ ਹੋਰ ਵਧਾਉਣ ਲਈ, ਉਕਤ ਡੈਸਕ ਜਾਪਾਨ ਦੇ ਉਦਯੋਗਾਂ ਨੂੰ ਭਾਰਤ ਵਿਚ ਜਾਪਾਨ ਦੇ ਦੂਤਾਵਾਸ, ਜੇਟ੍ਰੋ ਇੰਡੀਆ ਅਤੇ ਟੋਕਿਓ ਵਿਚ ਭਾਰਤ ਦੇ ਦੂਤਾਵਾਸ ਦੁਆਰਾ ਅੰਦਰੂਨੀ ਨਿਵੇਸ਼ਾਂ ਜਾਂ ਸਹਿਕਾਰਤਾ ਲਈ ਜ਼ੋਰਦਾਰ ਤਰੀਕੇ ਨਾਲ ਪਹੁੰਚ ਕਰ ਰਿਹਾ ਹੈ। ਇਨਵੈਸਟ ਪੰਜਾਬ ਦਾ ਜਾਪਾਨ ਡੈਸਕ, ਭਾਰਤ ਦੇ ਦੂਤਾਵਾਸ, ਟੋਕਿਓ ਦੇ ਨਾਲ ਤਾਲਮੇਲ ਕਰਦਿਆਂ ਵੱਖ-ਵੱਖ ਵੈਬਿਨਾਰਾਂ ਰਾਹੀਂ ਜਾਪਾਨੀ ਉਦਯੋਗਾਂ ਤੱਕ ਪਹੁੰਚ  ਬਣਾ ਰਿਹਾ ਹੈ।    

 

Tags: Vinny Mahajan

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD