Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਕਰਫਿਊ ਪਾਲਣਾ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸੀਨੀਅਰ ਕਪਤਾਨ ਪੁਲਿਸ ਨੇ ਨੇਚਰ ਪਾਰਕ ਮੋਗਾ ਦੀ ਕੀਤੀ ਚੈਕਿੰਗ

2 ਪੁਲਿਸ ਮੁਲਾਜ਼ਮਾਂ ਦੀ ਵਧੀਆ ਤਰੀਕੇ ਨਾਲ ਡਿਊਟੀ ਨਿਭਾਉਣ ਲਈ ਕੀਤੀ ਸ਼ਲਾਘਾ, ਕੀਤਾ ਸਨਮਾਨਿਤ

Web Admin

Web Admin

5 Dariya News

ਮੋਗਾ , 06 May 2020

Last updated on: May 06, 2020, 00:00 IST

ਸੀਨੀਅਰ ਪੁਲਿਸ ਕਪਤਾਨ ਹਰਮਨਬੀਰ ਸਿੰਘ ਗਿੱਲ ਵੱਲੋ ਅੱਜ ਨੇਚਰ ਪਾਰਕ ਵਿਖੇ ਆਪਣੀ ਡਿਊਟ ਤਨਦੇਹੀ ਨਾਲ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦਾ ਸਨਮਾਨ ਕੀਤਾ ਗਿਆ। ਸ੍ਰੀ ਗਿੱਲ ਨੇ ਸਿਵਲ ਕੱਪੜਿਆਂ ਵਿੱਚ ਹੀ ਨੇਚਰ ਪਾਰਕ ਦੀ ਚੈਕਿੰਗ ਕੀਤੀ  ਜਿੱਥੇ ਉਨ੍ਹਾਂ ਪਾਇਆ ਕਿ ਦੋ ਪੁਲਿਸ ਮੁਲਾਜ਼ਮਾਂ ਵੱਲੋ ਆਪਣਾ ਕੰਮ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਕੀਤਾ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਰੋਜ਼ਾਨਾ ਦੀ ਕਰਫਿਊ ਢਿੱਲ ਸਮੇ ਸਵੇਰ 07 ਵਜੇ ਤੋਂ 11 ਵਜੇ ਹੈ। ਉਨ੍ਹਾਂ ਨੂੰ ਇਹ ਸੂਚਨਾ ਮਿਲ ਸੀ ਕਿ ਨੇਚਰ ਪਾਰਕ ਮੋਗਾ ਵਿਚ ਕੁੱਝ ਨਸ਼ੇੜੀ ਝਾੜੀਆਂ ਅਤੇ ਉਥੇ ਬਣੇ ਟੁਆਇਲਟ ਵਿਚ ਲੁੱਕ ਕੇ ਨਸ਼ਾ ਕਰਦੇ ਸਨ। ਜਦ ਸ੍ਰੀ ਗਿੱਲ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੀ ਰਿਹਾਇਸ਼ ਤੋ ਸਿਵਲ ਕੱਪੜਿਆਂ ਵਿਚ ਪੈਦਲ ਹੀ ਨੇਚਰ ਪਾਰਕ ਵਿਚ ਚੈਕਿੰਗ ਕੀਤੀ। ਉਥੋ ਦੇ ਮਾਲੀ ਨੇ ਵੀ ਇਸ ਗੱਲ ਨਾਲ ਸਹਿਮਤੀ ਪ੍ਰਗਟਾਈ ਕਿ ਇੱਥੇ ਨਸ਼ੇੜੀ ਆ ਕੇ ਨਸ਼ਾ ਕਰਦੇ ਹਨ।ਸੀਨੀਅਰ ਕਪਤਾਨ ਪੁਲਿਸ ਨੇ ਨੇਚਰ ਪਾਰਕ ਦੀ ਚੈਕਿੰਗ ਕੀਤੀ ਅਤੇ ਇਸ ਦੌਰਾਨ ਪਾਰਕ ਵਿਚ ਬੈਠੀਆ 3 ਔਰਤਾ ਬਾਰੇ ਜਦੋ ਮਾਲੀ ਨੂੰ ਪੁਛਿਆ ਤਾਂ ਉਨ੍ਹਾਂ ਕਿਹਾ ਕਿ  ਇਥੇ ਵਣ ਵਿਭਾਗ ਦੀ ਨਰਸਰੀ ਬਣੀ ਹੋਈ ਹੈ ਜਿਥੇ ਇਹ ਔਰਤਾ ਪੌਦਿਆ ਦੀ ਗੋਡੀ ਕਰ ਰਹੀਆ ਹਨ।ਸੀਨੀਅਰ ਕਪਤਾਨ ਪੁਲਿਸ ਜੀ ਕਰੀਬ 11:15 ਸਵੇਰ ਵਾਪਿਸ ਆਪਣੀ ਰਹਾਇਸ਼ ਨੂੰ ਜਾ ਰਹੇ ਸਨ ਤਾ ਉਹਨਾ ਨੂੰ ਪਿਛੋ ਆਵਾਜ ਆਈ ਕਿ '' ਬਾਉ ਜੀ ਸਵਾ 11 ਹੋ ਗਏ ਹਨ ਅਤੇ ਕਰਫਿਉ ਦੀ ਢਿੱਲ ਦਾ ਸਮਾਂ ਖਤਮ ਹੋ ਗਿਆ ਹੈ ਤੁਸੀ ਆਪਣੇ ਘਰ ਜਾਉਂ''। ਜਦ ਸ੍ਰੀ ਹਰਮਨਬੀਰ ਸਿੰਘ ਗਿੱਲ ਜੀ ਨੇ ਪਿਛੇ ਮੁੜ ਕੇ ਦੇਖਿਆ ਤਾ ਉਥੇ ਸਰਕਾਰੀ ਗੱਡੀ ਵਿਚ ਪੁਲਿਸ ਮੁਲਾਜਮ ਸਨ ਜੋ ਲੋਕਾ ਨੂੰ ਕਰਫਿਊ ਦੀ ਢਿੱਲ ਦਾ ਸਮਾਂ ਖਤਮ ਹੋਣ ਤੇ ਘਰ ਜਾਣ ਲਈ ਕਹਿ ਕਰ ਰਹੇ ਸਨ । 

ਜਦੋ ਸੀਨੀਅਰ ਕਪਤਾਨ ਪੁਲਿਸ ਉਹਨਾ ਦੇ ਕੋਲ ਆਏ ਤਾਂ ਪੁਲਿਸ ਮੁਲਾਜਮਾਂ ਨੇ ਉਨ੍ਹਾਂ ਨੂੰ ਪਹਿਚਾਣ ਲਿਆ ਅਤੇ ਸਲੂਟ ਕੀਤਾ।ਇਹ ਸਾਰਾ ਕੁਝ ਦੇਖ ਕੇ ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਉਹਨਾਂ ਮੁਲਾਜਮਾ ਨੂੰ ਉਹਨਾ ਵੱਲੋਂ ਨਿਭਾਈ ਗਈ ਡਿਊਟੀ ਕਾਰਨ ਸ਼ਾਬਾਸ਼ ਦਿਤੀ ਅਤੇ ਹੋਰ ਵੀ ਵਧੀਆ ਡਿਊਟੀ ਲਈ ਉਤਸ਼ਾਹਿਤ ਕੀਤਾ।ਸੀਨੀਅਰ ਕਪਤਾਨ ਪੁਲਿਸ ਨੇ ਉਕਤ ਪੁਲਿਸ ਮੁਲਾਜਮ ਸੀਨੀਅਰ ਸਿਪਾਹੀ ਗੁਰਪ੍ਰੀਤ ਸਿੰਘ 1371/ਮੋਗਾ ਅਤੇ ਪੀਐਚਜੀ ਸਿਕੰਦਰ ਸਿੰਘ 11316 ਜੋ ਕਿ ਥਾਣਾ ਸਿਟੀ ਮੋਗਾ ਵਿਖੇ ਤਾਇਨਾਤ ਹਨ, ਨੂੰ ਆਪਣੇ ਦਫਤਰ ਬੁਲਾਕੇ ਉਹਨਾ ਨੂੰ ਦਰਜਾ ਤੀਜਾ ਦਾ ਸਰਟੀਫਿਕੇਟ ਅਤੇ ਸਮੇਂਤ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ।ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਲੋਕਾ ਨੂੰ ਇਹ ਸੁਨੇਹਾ ਦਿੱਤਾ ਕਿ ਜਦੋਂ ਵੀ ਕੋਈ ਪੁਲਿਸ ਮੁਲਾਜਮ ਡਿਊਟੀ ਦੌਰਾਨ ਕਿਸੇ ਵੀ ਵਿਅਕਤੀ ਜਾਂ ਮੋਹਤਬਰ ਵਿਅਕਤੀ ਨੂੰ ਰੋਕਦਾ ਹੈ ਜਾਂ ਟੋਕਦਾ ਹੈ ਤਾਂ ਇਹ ਸਭ ਆਮ ਲੋਕਾਂ ਦੀ ਭਲਾਈ ਲਈ ਕੀਤਾ ਜਾਦਾ ਹੈ ਇਸ ਲਈ ਪੁਲਿਸ ਮੁਲਾਜਮ ਤੇ ਗੁੱਸਾ ਨਹੀ ਕਰਨਾ ਚਾਹੀਦਾ ਅਤੇ ਨਾ ਹੀ ਹਾਉਂਮੇ ਵਿਚ ਆਉਣਾ ਚਾਹੀਦਾ ਹੈ। ਆਮ ਪਬਲਿਕ ਅਤੇ ਮੋਹਤਬਰ ਵਿਅਕਤੀਆਂ ਨੂੰ ਆਪਣੀ ਇਸ ਧਾਰਨਾ ਨੂੰ ਬਦਲਣਾ ਚਾਹੀਦਾ ਹੈ ਅਤੇ ਪੁਲਿਸ ਮੁਲਾਜਮਾ ਵੱਲੋਂ ਨਿਭਾਈ ਜਾ ਰਹੀ ਕੋਵਿਡ-19 ਦੀ ਡਿਊਟੀ ਲਈ ਉਹਨਾ ਦੀ ਹੌਸਲਾ ਅਫਜਾਈ ਕਰਨੀ ਚਾਹੀਦੀ ਹੈ ਤਾਂ ਜੋ ਪੁਲਿਸ ਆਪਣੀ ਡਿਊਟੀ ਹੋਰ ਵਧੀਆ ਤਰੀਕੇ ਨਿਭਾ ਸਕੇ।

 

Tags: SSP Moga , Coronavirus

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD