कैबिनेट मंत्री पंजाब ब्रम शंकर जिंपा ने कहा कि पंजाब सरकार की ओर से जिला होशियारपुर में लगातार सिंचाई टयूबवेल लगाए जा रहे हैं। वे आज गांव चक्क साधु व ठरोली में 114 लाख रुपए की लागत से लगने वाले सिंचाई ट्यूबवेल के निर्माण कार्य की शुरुआत के दौरान गांव वासियों को संबोधित कर रहे थे।
कैबिनेट मंत्री ने कहा कि गांव चक्क साधु में 58 लाख व गांव ठरोली में 56 लाख रुपए की लागत से सिंचाई ट्यूबवेल लग रहे हैं। उन्होंने कहा कि इन दोनों गांवों में यह ट्यूबवेल शुरु होने करीब 300 एकड़ से ज्यादा रकबे की सिंचाई होगी, जिससे किसानों को सिंचाई के लिए काफी आसानी रहेगी जो कि एक बड़ी सुविधा है।
उन्होंने कहा कि उन्होंने कहा कि पंजाब सरकार के इस प्रयास से पंजाब के अन्न भंडार में वृद्धि होगी व संबंधित किसानों की आर्थिक हालत पहले से ज्यादा मजबूर होगी। इस मौके पर सरपंच हरजिंदर कौर, अमरजीत सिंह बाजवा, राज कुमार, हरप्रीत सिंह जोसन, लखविंदर सिंह, हरविंदर कुमार, अमरजीत सिंह, मंजीत सिंह, संजू, ओम प्रकाश नंबरदार, निर्मल सिंह, तीर्थ राम, शमशेर सिंह के अलावा अन्य गणमान्य भी मौजूद थे।
ਹੁਸ਼ਿਆਰਪੁਰ ’ਚ ਕਿਸਾਨਾਂ ਨੂੰ ਸਿੰਚਾਈ ਟਿਊਬਵੈਲਾਂ ਦੀ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਕਮੀ: ਬ੍ਰਮ ਸ਼ੰਕਰ ਜਿੰਪਾ
ਕੈਬਨਿਟ ਮੰਤਰੀ ਨੇ ਪਿੰਡ ਚੱਕ ਸਾਧੂ ਤੇ ਠਰੋਲੀ ’ਚ ਸਿੰਚਾਈ ਟਿਊਬਵੈਲ ਦੇ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ
ਹੁਸ਼ਿਆਰਪੁਰ
ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਸਿੰਚਾਈ ਟਿਊਬਵੈਲ ਲਗਾਏ ਜਾ ਰਹੇ ਹਨ। ਉਹ ਅੱਜ ਪਿੰਡ ਚੱਕ ਸਾਧੂ ਅਤੇ ਠਰੋਲੀ ਵਿਚ 114 ਲੱਖ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ ਸਿੰਚਾਈ ਟਿਊਬਵੈਲ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਪਿੰਡ ਚੱਕ ਸਾਧੂ ਵਿਚ 58 ਲੱਖ ਅਤੇ ਪਿੰਡ ਠਰੋਲੀ ਵਿਚ 56 ਲੱਖ ਰੁਪਏ ਦੀ ਲਾਗਤ ਨਾਲ ਸਿੰਚਾਈ ਟਿਊਬਵੈਲ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵੇਂ ਪਿੰਡਾਂ ਵਿਚ ਇਹ ਟਿਊਬਵੈਲ ਸ਼ੁਰੂ ਹੋਣ ਨਾਲ ਕਰੀਬ 300 ਏਕੜ ਤੋਂ ਵੱਧ ਦਾ ਰਕਬਾ ਸਿੰਚਾਈ ਅਧੀਨ ਹੋਵੇਗਾ ਜਿਸ ਨਾਲ ਕਿਸਾਨਾਂ ਨੂੰ ਸਿੰਚਾਈ ਲਈ ਕਾਫੀ ਆਸਾਨੀ ਹੋਵੇਗੀ, ਜੋ ਕਿ ਇਕ ਵੱਡੀ ਸੁਵਿਧਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਪੰਜਾਬ ਦੇ ਅੰਨ ਭੰਡਾਰ ਵਿਚ ਵਾਧਾ ਹੋਵੇਗਾ ਅਤੇ ਸਬੰਧਤ ਕਿਸਾਨਾਂ ਦੀ ਆਰਥਿਕ ਹਾਲਤ ਪਹਿਲਾਂ ਨਾਲੋਂ ਵੱਧ ਮਜ਼ਬੂਤ ਹੋਵੇਗੀ।
ਇਸ ਮੌਕੇ ਸਰਪੰਚ ਹਰਜਿੰਦਰ ਕੌਰ, ਅਮਰਜੀਤ ਸਿੰਘ ਬਾਜਵਾ, ਰਾਜ ਕੁਮਾਰ, ਹਰਪ੍ਰੀਤ ਸਿੰਘ ਜੋਸਨ, ਲਖਵਿੰਦਰ ਸਿੰਘ, ਹਰਵਿੰਦਰ ਕੁਮਾਰ, ਅਮਰਜੀਤ ਸਿੰਘ, ਮਨਜੀਤ ਸਿੰਘ, ਸੰਜੂ, ਓਮ ਪ੍ਰਕਾਸ਼ ਨੰਬਰਦਾਰ, ਨਿਰਮਲ ਸਿੰਘ, ਤੀਰਥ ਰਾਮ, ਸ਼ਮਸ਼ੇਰ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।