ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਥੋਂ ਦੀ ਨਵੀਂ ਦਾਣਾ ਮੰਡੀ ਵਿਖੇ ਲਗਾਏ ਗਏ ਡਿਜ਼ੀਟਲ ਮਿਊਜ਼ੀਅਮ ਵਿਚ ਜਿਲ੍ਹੇ ਦੇ ਵੱਡੀ ਵਿੱਚ ਸਕੂਲਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਆਮ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਅਤਿ ਆਧੁਨਿਕ ਤਕਨੀਕਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਨਾਲ ਰੂਪਮਾਨ ਹੁੰਦੇ ਦੇਖਿਆ।ਇਸ ਮੌਕੇ ਗੁਰੂ ਤੇਗ ਬਹਾਦਰ ਮਿਸ਼ਨ ਸਕੂਲ ਫਰੀਦਕੋਟ, ਭਾਈ ਸੰਗਤ ਸਾਹਿਬ ਫੇਰੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ, ਦਿੱਲੀ ਇੰਟਰਨੈਸ਼ਨਲ ਸਕੂਲ ਫਰੀਦਕੋਟ, ਜੀ ਮਾਊਂਟ ਲਿਟਰਾ ਸਕੂਲ ਫਰੀਦਕੋਟ, ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ, ਮਹਾਵੀਰਾ ਹਾਈ ਸਕੂਲ, ਮਾਤਾ ਗੁਜਰੀ ਪਬਲਿਕ ਸਕੂਲ ਸਾਦਿਕ, ਡੀ.ਵੀ.ਐਮ. ਪਬਲਿਕ ਸਕੂਲ ਸਾਦਿਕ, ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਭਾਣਾ ਸਮੇਤ ਵੱਡੀ ਗਿਣਤੀ ਵਿੱਚ ਸਕੂਲਾਂ ਦੇ ਬੱਚਿਆਂ ਵੱਲੋਂ ਡਿਜ਼ੀਟਲ ਮਿਊਜ਼ੀਅਮ ਵੇਖਿਆ ਗਿਆ । ਇਸ ਮੌਕੇ ਡਿਜ਼ੀਟਲ ਮਿਊਜ਼ੀਅਮ ਵੇਖ ਕੇ ਆਏ ਭਾਈ ਸੰਗਤ ਸਾਹਿਬ ਫੇਰੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ, ਦਿੱਲੀ ਇੰਟਰਨੈਸ਼ਨਲ ਸਕੂਲ ਫਰੀਦਕੋਟ, ਜੀ ਮਾਊਂਟ ਲਿਟਰਾ ਸਕੂਲ ਫਰੀਦਕੋਟ, ਆਦਿ ਸਕੂਲਾਂ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲੀ ਵਾਰ ਇਸ ਤਰ੍ਹਾਂ ਦੇ ਅਤਿ ਆਧੁਨਿਕ ਡਿਜ਼ੀਟਲ ਤਕਨੀਕਾਂ ਰਾਹੀਂ ਸਕਰੀਨ ਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿੱਖਿਆਵਾਂ ਤੇ ਮਾਨਵਤਾ ਨੂੰ ਦਿੱਤੇ ਉਪਦੇਸ਼ ਬਾਰੇ ਵੇਖਿਆ ਤੇ ਸੁਣਿਆ । ਇਸ ਤੋਂ ਇਲਾਵਾ ਪ੍ਰੋਜੈਕਟਰ ਰਾਹੀਂ ਵੀ ਗੁਰੂ ਦੀਆਂ ਉਦਾਸੀਆਂ ਅਤੇ ਸਿੱਖਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ ।ਇਸ ਸਮੇਂ ਆਮ ਲੋਕਾਂ ਜਿੰਨਾਂ ਵਿੱਚ ਹੋਰ ਬੱਚੇ, ਨੌਜਵਾਨ ਤੇ ਬਜ਼ੁਰਗ ਸ਼ਾਮਲ ਹਨ ਨੇ ਪਹਿਲੇ ਦਿਨ ਪੂਰੇ ਉਤਸ਼ਾਹ ਤੇ ਸ਼ਰਧਾ ਨਾਲ ਡਿਜ਼ੀਟਲ ਮਿਊਜ਼ੀਅਮ ਦੇਖਿਆ । ਮਿਊਜ਼ੀਅਮ ਦੇ ਮੈਨੇਜਰ ਸ੍ਰੀ ਮਨਿੰਦਰ ਸਿੰਘ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਸ਼ਾਮ ਤੱਕ 1400 ਤੋਂ ਵਧੇਰੇ ਵਿਦਿਆਰਥੀਆਂ ਅਤੇ ਆਮ ਲੋਕ ਮਿਊਜ਼ੀਅਮ ਵੇਖ ਚੁੱਕੇ ਹਨ । ਉਨ੍ਹਾਂ ਕਿਹਾ ਕਿ 24 ਅਤੇ 25 ਤਰੀਕ ਨੂੰ ਵੀ ਮਿਊਜ਼ੀਅਮ ਇਸੇ ਤਰ੍ਹਾਂ ਚੱਲੇਗਾ ਅਤੇ ਇਨ੍ਹਾਂ ਦਿਨਾਂ ਵਿੱਚ ਰੋਜ਼ ਸ਼ਾਮ ਨੂੰ 6 ਤੋਂ 8 ਵਜੇ ਤੱਕ ਲਾਈਟ ਐਂਡ ਸਾਊਂਡ ਦੇ ਸ਼ੋਅ ਵੀ ਹੋਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਪੁੱਜ ਕੇ ਡਿਜ਼ੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਵੇਖਣ।