Monday, 29 April 2024

 

 

ਖ਼ਾਸ ਖਬਰਾਂ ਮੰਡੀਆਂ ਵਿੱਚ ਕਣਕ ਦੀ ਭਾਰੀ ਆਮਦ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧ- ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਸਮੂਹ ਉਪ ਮੰਡਲ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਦੀਆਂ ਮੁੱਖ ਅਨਾਜ ਮੰਡੀਆਂ ਦਾ ਦੌਰਾ ਜ਼ਿਲਾ ਚੋਣ ਅਫਸਰ ਜਤਿੰਦਰ ਜੋਰਵਾਲ ਵੱਲੋਂ ਸੀ ਵਿਜਿਲ, ਸ਼ਿਕਾਇਤ ਸੈਲ ਅਤੇ ਵੈਬਕਾਸਟਿੰਗ ਰੂਮ ਦਾ ਅਚਨਚੇਤ ਦੌਰਾ ਫਾਜ਼ਿਲਕਾ ਜ਼ਿਲ੍ਹੇ ਨੇ ਇੱਕ ਦਿਨ ਵਿੱਚ ਲਿਫਟਿੰਗ ਦਾ ਨਵਾਂ ਰਿਕਾਰਡ ਬਣਾਇਆ ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਨੋਡਲ ਅਫ਼ਸਰਾਂ ਨਾਲ ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਪ੍ਰਬੰਧਕੀ ਸਕੱਤਰ ਸ਼੍ਰੀ ਕੁਮਾਰ ਰਾਹੁਲ ਵਲੋਂ ਅਨਾਜ ਮੰਡੀ ਰੋਪੜ ਦਾ ਦੌਰਾ ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਨਵੀਂ ਅਨਾਜ ਮੰਡੀ ਦਾ ਕੀਤਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਜਿ਼ਲ੍ਹੇ ਦੇ ਪ੍ਰਭਾਰੀ ਸਕੱਤਰ ਰਾਹੁਲ ਤਿਵਾੜੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੀਆਂ ਮੰਡੀਆਂ ਦਾ ਦੌਰਾ ਡਿਪਟੀ ਕਮਿਸ਼ਨਰ ਵੱਲੋਂ ਡਾ: ਸੇਨੂ ਦੁੱਗਲ ਜਲਾਲਾਬਾਦ ਵਿਖ਼ੇ ਕਣਕ ਦੇ ਖਰੀਦ ਪ੍ਰਬੰਧਾਂ ਨੂੰ ਲੇ ਕੇ ਅਧਿਕਾਰੀਆਂ ਨਾਲ ਮੀਟਿੰਗ 48 ਘੰਟੇ ਪਹਿਲਾਂ ਖਰੀਦ ਕੀਤੀ ਗਈ ਕਣਕ ਦੀ ਬਣਦੀ ਅਦਾਇਗੀ ਦਾ ਕਿਸਾਨਾਂ ਨੂੰ ਭੁਗਤਾਨ, 743 ਕਰੋੜ ਰੁਪਏ ਦੀ ਕੀਤੀ ਅਦਾਇਗੀ-ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਸੰਗਰੂਰ ਆਮ ਆਦਮੀ ਪਾਰਟੀ ਦੀ ਰਾਜਧਾਨੀ ਹੈ ਅਤੇ ਹਮੇਸ਼ਾ ਰਹੇਗਾ : ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੁਧਿਆਣਾ ਵਿੱਚ ਅਸ਼ੋਕ ਪਰਾਸ਼ਰ ਪੱਪੀ ਲਈ ਚੋਣ ਪ੍ਰਚਾਰ ਕਰਦਿਆਂ ਮਿਲਿਆ ਭਰਵਾਂ ਹੁੰਗਾਰਾ 'ਆਪ' ਨਸ਼ੇ ਦਾ ਖਾਤਮਾ ਨਹੀਂ ਕਰ ਸਕੀ ਤੇ ਭਾਜਪਾ ਕਰ ਰਹੀ ਹੈ ਧਰਮ ਦੀ ਰਾਜਨੀਤੀ : ਗੁਰਜੀਤ ਸਿੰਘ ਔਜਲਾ ਭਾਜਪਾ ਦੀਆਂ ਲੋਕ ਵਿਰੋਧੀ ਫੁੱਟ ਪਾਊ ਨੀਤੀਆਂ ਨੂੰ ਭਾਂਜ ਦੇਣ ਲਈ ਕਾਂਗਰਸ ਨੂੰ ਵੋਟਾਂ ਪਾਓ : ਗੁਰਜੀਤ ਸਿੰਘ ਔਜਲਾ ਸਾਬਕਾ ਕੈਬਿਨੇਟ ਮੰਤਰੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਧੜੇ ਵਲੋਂ ਜੱਸੀ ਦੀ ਅਗਵਾਈ ਹੇਠ ਐਨ ਕੇ ਸ਼ਰਮਾ ਦੇ ਹੱਕ ਵਿੱਚ ਨਿੱਤਰਨ ਦਾ ਐਲਾਨ ਪ੍ਰਨੀਤ ਕੌਰ ਦੱਸਣ ਕਾਂਗਰਸ 'ਚ ਮੰਤਰੀ ਰਹਿੰਦਿਆਂ ਕਿਸਾਨਾਂ ਲਈ ਕਿਹੜੇ ਪ੍ਰੋਜੈਕਟ ਲੈ ਕੇ ਆਈ : ਐਨ.ਕੇ. ਸ਼ਰਮਾ ਭ੍ਰਿਸ਼ਟਾਚਾਰ ਉਸ ਦਿਨ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ, ਜਿਸ ਦਿਨ ਕੇਂਦਰ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ: ਭਗਵੰਤ ਮਾਨ ਸਨੌਰ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ : ਜਰਨੈਲ ਸਿੰਘ ਕਰਤਾਰਪੁਰ ਸਰਕਲ ਪ੍ਰਧਾਨ ਨਾਲ ਹੋਈ ਮੀਟਿੰਗ ਕਾਂਗਰਸ ਲੋਕ ਭਲਾਈ ਵਿੱਚ ਵਿਸ਼ਵਾਸ ਰੱਖਦੀ ਹੈ, ਚੋਣਵੇਂ ਲੋਕਾਂ ਨੂੰ ਲਾਭ ਦੇਣ ਵਿੱਚ ਨਹੀਂ: ਮਨੀਸ਼ ਤਿਵਾੜੀ ਰਾਜਾ ਵੜਿੰਗ ਨੇ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਲੱਭਣ ਦੀ ਚੁੱਕੀ ਸਹੁੰ ਭਾਜਪਾ ਦੀਆਂ ਲੋਕ ਵਿਰੋਧੀ ਫੁੱਟ ਪਾਊ ਨੀਤੀਆਂ ਨੂੰ ਭਾਂਜ ਦੇਣ ਲਈ ਕਾਂਗਰਸ ਨੂੰ ਵੋਟਾਂ ਪਾਓ : ਗੁਰਜੀਤ ਸਿੰਘ ਔਜਲਾ

 

ਪੰਜਾਬ ਦੇ ਵਫ਼ਦ ਵਲੋਂ ਦਾਵੋਸ ਵਿਖੇ ਆਲਮੀ ਕਾਰੋਬਾਰੀਆਂ ਨਾਲ ਰਣਨੀਤਕ ਵਿਚਾਰ-ਵਟਾਂਦਰਾ

Web Admin

Web Admin

5 Dariya News

ਦਾਵੋਸ , 22 Jan 2020

ਸਵਿਟਜ਼ਰਲੈਂਡ ਦੇ ਦਾਵੋਸ ਵਿਖੇ ਮੰਗਲਵਾਰ ਨੂੰ ਵਿਸ਼ਵ ਆਰਥਿਕ ਫ਼ੋਰਮ (ਡਬਲਯੂ.ਈ.ਐੱਫ.) ਸੰਮੇਲਨ ਦੌਰਾਨ ਪੰਜਾਬ ਦੇ ਵਫ਼ਦ ਨੇ ਪਹਿਲੇ ਦਿਨ ਆਲਮੀ ਕਾਰੋਬਾਰੀਆਂ ਨਾਲ ਮੀਟਿੰਗਾਂ ਅਤੇ ਰਣਨੀਤਕ ਵਿਚਾਰ-ਵਟਾਂਦਰਾ ਕਰਕੇ ਆਪਣੀ ਹਾਜ਼ਰੀ ਦਰਜ ਕੀਤੀ। ਪੰਜਾਬ ਨੇ ਵਿਸ਼ਵ ਆਰਥਿਕ ਸੰਮੇਲਨ ਵਿੱਚ ਲਗਾਤਾਰ ਦੂਜੇ ਸਾਲ ਸ਼ਮੂਲੀਅਤ ਕੀਤੀ ਹੈ।ਸੂਬੇ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੇ ਪੰਜਾਬ ਦੇ ਉੱਚ ਪੱਧਰੀ ਵਫ਼ਦ ਨੇ ਨੈਸਲੇ ਦੇ ਏਸ਼ੀਆ, ਓਸ਼ੇਨੀਆ ਅਤੇ ਸਬ-ਸਹਾਰਨ ਅਫ਼ਰੀਕਾ ਦੇ ਸੀ.ਈ.ਓ ਕ੍ਰਿਸ ਜੌਨਸਨ, ਸਨ ਫ਼ਾਰਮਾਸਿਊਟੀਕਲ ਦੇ ਚੇਅਰਮੈਨ ਇਜ਼ਰਾਈਲ ਮੈਕੋਵ, ਪੈਪਸੀਕੋ ਦੇ ਗਲੋਬਲ ਪਬਲਿਕ ਪਾਲਿਸੀ ਅਤੇ ਸਰਕਾਰੀ ਮਾਮਲੇ ਮੁਖੀ ਫਿਲਿਪ ਮਾਇਰ, ਜੈਮਿਨੀ ਕਾਰਪੋਰੇਸ਼ਨ ਬੈਲਜੀਅਮ ਦੇ ਚੇਅਰਮੈਨ ਸੁਰੇਂਦਰ ਪਟਵਾਰੀ, ਪ੍ਰੌਕਟਰ ਐਂਡ ਗੈਂਬਲ ਦੇ ਏਸ਼ੀਆ ਪੈਸੀਫ਼ਿਕ, ਮਿਡਲ ਈਸਟ ਅਤੇ ਅਫ਼ਰੀਕਾ ਦੇ ਮੁਖੀ ਮਗੇਸਵਰਨ ਸੁਰੰਜਨ, ਫੁੱਲਰਟਨ ਹੈਲਥਕੇਅਰ ਦੇ ਗਲੋਬਲ ਸੀਈਓ ਹੋ ਕੁਏਨ ਲੂਨ ਅਤੇ ਕੋਵੈਸਟਰੋ ਏਜੀ ਦੇ ਸੀ.ਓ.ਓ. ਸੁਚੇਤਾ ਗੋਵਿਲ ਨਾਲ ਖ਼ਾਸ ਮੁਲਾਕਾਤ ਕੀਤੀ। ਪੰਜਾਬ ਦੇ ਵਫ਼ਦ ਵਿੱਚ ਨਿਵੇਸ਼ ਪੰਜਾਬ ਦੇ ਸਲਾਹਕਾਰ ਸ੍ਰੀ ਬੀ.ਐੱਸ. ਕੋਹਲੀ ਅਤੇ ਸੀ.ਈ.ਓ. ਸ੍ਰੀ ਰਜਤ ਅਗਰਵਾਲ ਵੀ ਸ਼ਾਮਲ ਹਨ।ਡਬਲਯੂਈ.ਐਫ ਦੇ ਇਸ ਸਾਲ ਦੇ ਥੀਮ “ਸਟੇਕਹੋਲਡਰਜ਼ ਫਾਰ ਏ ਕੋਹੇਸਿਵ ਐਂਡ ਸਸਟੇਨੇਬਲ ਵਰਲਡ” ਅਨੁਸਾਰ ਵਿੱਤ ਮੰਤਰੀ ਦਿਨ ਦੀ ਸ਼ੁਰੂਆਤ 'ਖੁਰਾਕ ਦੇ ਭਵਿੱਖ ਨੂੰ ਤਰਾਸ਼ਣ' ਬਾਰੇ ਫੂਡ ਸਟੀਵਰਡ ਬੋਰਡ ਮੀਟਿੰਗ ਵਿਚ ਹਿੱਸਾ ਲੈਂਦਿਆਂ ਕੀਤੀ। ਜਨਤਕ ਅਤੇ ਨਿਜੀ ਖੇਤਰਾਂ ਦੇ ਚਾਲੀ ਆਗੂਆਂ ਨੇ ਭੋਜਨ ਪ੍ਰਣਾਲੀਆਂ ਨੂੰ ਮਜ਼ਬੂਤ ਬਣਾਉਣ ਅਤੇ ਇਸ ਸਬੰਧੀ ਸਾਂਝੇ ਸਹਿਯੋਗ ਬਾਰੇ ਵਿਚਾਰ-ਵਟਾਂਦਰਾ ਕੀਤਾ। 

ਸ. ਬਾਦਲ ਨੇ ਪੰਜਾਬ ਸਰਕਾਰ ਵੱਲੋਂ ਕਿਸਾਨੀ ਦੇ ਸਮੁੱਚਿਤ ਵਿਕਾਸ ਲਈ ਚੁੱਕੇ ਵੱਖ-ਵੱਖ ਕਦਮਾਂ ਸਣੇ ਟਿਕਾਊ ਖੇਤੀਬਾੜੀ ਨੂੰ ਉਤਸ਼ਾਹਤ ਕਰਨ ਦੀ ਦਿਸ਼ਾ ਵਿੱਚ ਨਵੀਂ ਤਕਨੀਕ ਅਪਨਾਉਣ ਅਤੇ ਭਾਈਵਾਲੀ ਤੱਕ ਪਹੁੰਚ ਬਾਰੇ ਇਕੱਠ ਨੂੰ ਜਾਣੂ ਕਰਵਾਇਆ।ਆਲਮੀ ਸੰਪਰਕ ਸਥਾਪਤੀ 'ਤੇ ਜ਼ੋਰ ਦੇਣ ਜਿਹੇ ਵੱਖ-ਵੱਖ ਏਜੰਡੇ ਸਾਂਝੇ ਕਰਨ ਤੋਂ ਇਲਾਵਾ, ਪੰਜਾਬ ਸਰਕਾਰ ਅਤੇ ਡਬਲਯੂ.ਈ.ਐਫ. ਇਸ ਵਰ੍ਹੇ ਇਕੱਠਿਆਂ ਵੱਖ-ਵੱਖ ਖੇਤਰਾਂ ਵਿੱਚ ਮੀਲ ਪੱਥਰ ਸਥਾਪਤ ਕਰ ਰਹੇ ਹਨ। ਪੰਜਾਬ ਨੇ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮ ਮਨਾਉਣ ਸਣੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਕਰਵਾਇਆ ਹੈ, ਉਥੇ ਡਬਲਯੂ.ਈ.ਐਫ.-2020 ਸਮਾਗਮ ਦੀ 50ਵੀਂ ਵਰ੍ਹੇਗੰਢ ਮਨਾ ਰਿਹਾ ਹੈ।21 ਤੋਂ 24 ਜਨਵਰੀ ਤੱਕ ਚੱਲਣ ਵਾਲੇ ਇਸ ਚਾਰ ਰੋਜ਼ਾ ਸੰਮੇਲਨ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਬਰਤਾਨੀਆ ਦੇ ਪ੍ਰਿੰਸ ਚਾਰਲਸ, ਜਰਮਨ ਚਾਂਸਲਰ ਐਂਜੇਲਾ ਮਾਰਕਲ, ਪੀਪਲਜ਼ ਰੀਪਬਲਿਕ ਆਫ਼ ਚਾਈਨਾ ਦੇ ਵਾਈਸ-ਪ੍ਰੀਮੀਅਰ ਹਾਨ ਜ਼ੇਂਗ, ਇਟਲੀ ਦੇ ਪ੍ਰਧਾਨ ਮੰਤਰੀ ਜਿਊਸ਼ੈਪੇ ਕੌਂਟੇ, ਯੂਰਪੀਅਨ ਕਮਿਸ਼ਨ ਦੇ ਮੁਖੀ ਉਰਸੁਲਾ ਵਾਨ ਡੇਰ ਲੀਅਨ ਅਤੇ ਸਵਿਸ ਕਾਨਫ਼ੈਡਰੇਸ਼ਨ ਦੇ ਮੁਖੀ ਸਿਮੋਨੈਟਾ ਸੋਮਰੁਗਾ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਹੋਣਗੀਆਂ।ਇਹ ਪੰਜਾਬ ਲਈ ਅਜਿਹਾ ਮੌਕਾ ਹੈ, ਜਦੋਂ ਉਹ ਆਲਮੀ ਆਗੂਆਂ ਅਤੇ ਚਿੰਤਕਾਂ ਨਾਲ ਸੰਪਰਕ ਸਥਾਪਤ ਕਰਕੇ ਉਨ੍ਹਾਂ ਨਾਲ ਆਲਮੀ, ਖੇਤਰੀ ਅਤੇ ਉਦਯੋਗਿਕ ਏਜੰਡੇ ਬਣਾਉਣ ਸਬੰਧੀ ਗੱਲਬਾਤ ਕਰਨ ਅਤੇ ਇਨ੍ਹਾਂ ਏਜੰਡਿਆਂ ਦਰਮਿਆਨ ਪੰਜਾਬ ਦੀ ਸਥਿਤੀ ਸਥਾਪਤ ਕਰ ਸਕੇਗਾ। ਇਹ ਪੰਜਾਬ ਸਰਕਾਰ ਲਈ “''ਬ੍ਰਾਂਡ ਪੰਜਾਬ”'' ਨੂੰ ਨਿਵੇਸ਼ ਲਈ ਮਨਪਸੰਦ ਥਾਂ ਵਜੋਂ ਸਥਾਪਤ ਕਰਨ ਲਈ ਵੀ ਇਕ ਅਹਿਮ ਪਲੇਟਫਾਰਮ ਹੈ।ਡਬਲਯੂ.ਈ.ਐਫ. ਇੱਕ ਅਜਿਹਾ ਪਲੇਟਫ਼ਾਰਮ ਹੈ, ਜਿਥੇ ਸੁਨਹਿਰੇ ਭਵਿੱਖ ਤਰਾਸ਼ਣ ਲਈ ਵਿਸ਼ਵ ਦੇ ਰੌਸ਼ਨ ਦਿਮਾਗ਼, ਵਿਚਾਰਕ ਅਤੇ ਚਿੰਤਕ ਜੁੜਦੇ ਹਨ। ਇਸ ਆਲਮੀ ਮੰਚ 'ਤੇ ਪੰਜਾਬ ਸਰਕਾਰ ਦੇ ਅਗਾਂਹਵਧੂ ਸੁਧਾਰਾਂ ਅਤੇ ਪਹਿਲਕਦਮੀਆਂ ਦੀ ਵੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।

 

Tags: Manpreet Singh Badal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD