Wednesday, 22 July 2026

 

 

ਖ਼ਾਸ ਖਬਰਾਂ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

 

ਕਾਂਗਰਸ ਨੇ ਪਰਿਵਾਰਵਾਦ ਦੀ ਲਾਲਸਾ 'ਚ ਦੇਸ਼ ਦੇ ਮਹਾਨ ਸਪੂਤਾਂ ਦੀਆਂ ਕੁਰਬਾਨੀਆਂ ਰੋਲੀਆਂ: ਧਨਖੜ੍ਹ

ਗੈਰ ਸਿਆਸੀ ਹੋਵੇਗਾ ਸਟੈਚੂ ਆਫ਼ ਯੂਨਿਟੀ ਪ੍ਰੋਜੈਕਟ: ਚੂੜਾਸਮਾ

Web Admin

Web Admin

5 ਦਰਿਆ ਨਿਊਜ਼

ਚੰਡੀਗੜ੍ਹ , 09 Dec 2013

Last updated on: Dec 09, 2013, 00:00 IST

ਗੁਜਰਾਤ ਵਿੱਚ ਬਣ ਰਹੇ ਭਾਰਤ ਦੇ ਲੋਹਪੁਰਸ਼ ਸਰਦਾਰ ਵੱਲਵ ਭਾਈ ਪਟੇਲ ਦੇ 182 ਮੀਟਰ ਉੱਚੇ ਬੁੱਤ ਸਟੈਚੂ ਆਫ਼ ਯੁਨਿਟੀ ਲਈ ਨਾਰਥ ਰੀਜਨ ਦੀ ਵਰਕਸ਼ਾਪ ਅੱਜ ਸੈਕਟਰ 37 ਸਥਿਤ ਲਾਅ ਭਵਨ ਆਡਟੋਰੀਅਮ ਵਿੱਚ ਸ਼ੁਰੂ ਹੋਈ। ਵਰਕਸ਼ਾਪ ਦਾ ਮੰਚ ਸੰਚਾਲਨ ਕਰ ਰਹੇ ਕਿਸਾਨ ਮੋਰਚਾ ਭਾਜਪਾ ਦੇ ਕੌਮੀ ਬੁਲਾਰੇ ਅਤੇ ਮੁੱਖ ਮੰਤਰੀ ਪੰਜਾਬ ਦੇ ਸਹਾਇਕ ਮੀਡੀਆ ਸਲਾਹਕਾਰ ਵਿਨੀਤ ਜੋਸ਼ੀ ਨੇ ਇਸ ਮੌਕੇ ਦੱਸਿਆ ਕਿ ਵਰਕਸ਼ਾਪ ਦੌਰਾਨ 15 ਦਸਬੰਰ ਨੂੰ ਹੋਣ ਵਾਲੀ ਕੌਮੀ ਕੌਮੀ ਏਕਤਾ ਦੌੜ ਦੀ ਰੂਪ ਰੇਖਾ ਤਿਆਰ ਕੀਤੀ ਗਈ ਅਤੇ ਆਹੁਦਦਾਰਾਂ ਦੀ ਡਿਉਟਿਆਂ ਲਗਾਈਆਂ ਗਈਆਂ। ਇਸ ਦੌਰਾਨ ਸਟੈਚੂ ਆਫ਼ ਯੁਨਿਟੀ ਲਈ ਲੋਹਾ ਇਕੱਤਰ ਕਰਨ ਲਈ ਬਣਾਈ ਕੌਮੀ ਕਮੇਟੀ ਦੇ ਕੋਆਰਡੀਨੇਟਰ ਅਤੇ ਭਾਜਪਾ ਕਿਸਾਨ ਮੋਰਚਾ ਦੇ ਕੌਮੀ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੇ ਪਾਰਟੀ ਵਰਕਰਾਂ ਤੋਂ ਇਲਾਵਾ ਦੇਸ਼ ਭਰ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕੁਰਬਾਨ ਹੋਣ ਵਾਲੇ ਦੇਸ਼ ਦੇ ਮਹਾਨ ਸਪੂਤ ਦੀ ਇਸ ਵਿਲੱਖਣ ਯਾਦਗਾਰ ਲਈ ਆਪਣਾ ਬਣਦਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਸੱਤਾਧਾਰੀਆਂ ਨੇ ਆਪਣੇ ਪਰਿਵਾਰ ਦਾ ਨਾਮ ਦੇਸ਼ ਵਿੱਚ ਧੱਕੇ ਨਾਲ ਉਭਾਰਨ ਦੀ ਕੋਝੀ ਸਾਜਿਸ਼ ਕਾਰਨ ਸਰਦਾਰ ਪਟੇਲ ਸਮੇਤ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਹੋਰ ਅਨੇਕਾਂ ਹੀ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਅੱਖੋਂ ਪਰੋਖੇ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇਸ਼ ਦੀ ਵੰਡ ਸਮੇਂ ਵਿਦੇਸ਼ੀ ਤਾਕਤਾਂ ਦੇ ਨਾਲ ਸਮਝੌਤਾ ਨਾ ਕਰਦੇ ਤਾਂ ਅੱਜ ਜੰਮੂ ਕਸ਼ਮੀਰ ਵਿੱਚ ਹੋ ਰਹੀ ਹਿੰਸਾ ਕਾਰਨ ਜਾਂਦੀਆਂ ਬੇਕਸੂਰ ਜਾਨਾਂ ਨੂੰ ਬਚਾਇਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਇਤਿਹਾਸ ਦੇ ਪਾਤਰਾਂ ਨੂੰ ਲੜਾਈ ਰੱਖਣਾ ਅਤੇ ਸਮਾਜ ਨੂੰ ਵੰਡ ਕੇ ਰੱਖਣਾ ਹੀ ਸੈਕਲੁਰਿਅਜਮ ਮੰਨਿਆ ਜਾਂਦਾਂ ਹੈ। 

ਦੀਆਂ ਗਲਤ ਨੀਤੀਆਂ ਹੀ ਇਤਿਹਾਸਕ ਪੁਰਸ਼ਾਂ ਨੂੰ ਲੋਕਾਂ ਦੀ ਪਹੁੰਚ ਅਤੇ ਸੋਚ ਤੋਂ ਦੂਰ ਰੱਖ ਰਹੀਆਂ ਹਨ ਅਤੇ ਕਾਂਗਰਸ ਦੇ ਪਰਿਵਾਰਵਾਦ ਵਾਲੇ ਜਨੂਨ ਨੇ ਦੇਸ਼ ਦੀ ਨਵੀਂ ਪੀੜ੍ਹੀ ਨੂੰ ਮਹਾਨ ਯੋਧਿਆਂ ਦੀਆਂ ਪ੍ਰਾਪਤੀਆਂ ਤੋਂ ਦੂਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਨੀਤੀਆਂ ਕਾਰਨ ਹੀ ਅੱਜ  ਦੇਸ਼ ਦਾ ਕਿਸਾਨ ਕੌਮੀ ਏਜੰਡੇ ਤੋਂ ਗਾਇਬ ਹੋ ਚੁੱਕਾ ਹੈ ਅਤੇ ਉਸ ਨੂੰ ਦੇਸ਼ ਦੇ ਲੋਕਾਂ ਦਾ ਪੇਟ ਭਰਨ ਦੀ ਇਵਜ਼ ਵਿੱਚ ਬੇਰੁਖੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼੍ਰੀ ਧਨਖੜ੍ਹ ਨੇ ਕਿਹਾ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਲਈ ਦਾਅਵੇਦਾਰ ਅਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਨਿਵੇਕਲੀ ਸੋਚ ਦੀ ਬਦੌਲਤ ਦੇਸ਼ ਦੇ ਕਿਸਾਨਾਂ ਦਾ ਮੁੜ ਕੌਮੀ ਮੁੱਦੇ 'ਤੇ ਆਉਣ ਦੀ ਸੰਭਾਵਨਾ ਵਧੀ ਹੈ।

ਇਸ ਮੌਕੇ ਬੋਲਦਿਆਂ ਗੁਜਰਾਤ ਦੇ ਸਿੱਖਿਆ ਮੰਤਰੀ ਭੁਪਿੰਦਰ ਸਿੰਨਹ ਚੁੜਾਸਮਾ ਨੇ ਕਿਹਾ ਕਿ ਸਰਦਾਰ ਪਟੇਲ ਦੀ ਤਸਵੀਰ ਦੇਸ਼ ਦੀ ਅਜਾਦੀ ਤੋਂ 40 ਸਾਲ ਬਾਅਦ ਐਨਡੀਏ ਦੀ ਸਰਕਾਰ ਦੇ ਯਤਨਾਂ ਸਦਕਾ ਸੰਸਦ ਵਿੱਚ ਲੱਗ ਸਕੀ ਸੀ ਅਤੇ ਹੁਣ ਭਾਜਪਾ ਦੇ ਯਤਨਾਂ ਸਦਕਾ ਉਸ ਲੋਹ ਪੁਰਸ਼ ਦੀ ਯਾਦਗਾਰ ਸਦੀਵੀ ਬਨਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਟੈਚੂ ਆਫ ਯੁਨਿਟੀ ਪੂਰੀ ਤਰ੍ਹਾਂ ਗੈਰਸਿਆਸੀ ਪ੍ਰੋਗਰਾਮ ਹੈ ਜਿਸ ਦੀ ਬਦੌਲਤ ਦੇਸ਼ ਨੂੰ ਇੱਕ ਲੜੀ ਵਿੱਚ ਪਰੋ ਕੇ ਰੱਖਣ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਕਾਸ ਲਈ ਆਪਣਾਪਣ ਅਤੇ ਸਵੈਮਾਨ ਜਰੂਰੀ ਹੁੰਦਾ ਹੈ।ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਭਾਜਪਾ ਦੀ ਕੌਮੀ ਮੀਤ ਪ੍ਰਧਾਨ ਲਕਸ਼ਮੀ ਕਾਂਤਾ ਚਾਵਲਾ, ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕਮਲ ਸ਼ਰਮਾ, ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਰਾਮ ਬਿਲਾਸ ਸ਼ਰਮਾ, ਹਿਮਾਚਲ ਭਾਜਪਾ ਦੇ ਸੂਬਾ ਪ੍ਰਧਾਨ ਸੱਤਪਾਲ ਸੱਤੀ, ਚੰਡੀਗੜ੍ਹ ਦੇ ਸੂਬਾ ਪ੍ਰਧਾਨ ਸੰਜੇ ਟੰਡਨ, ਗੁਜਰਾਤ ਦੀ ਸਿੱਖਿਆ ਰਾਜ ਮੰਤਰੀ ਪ੍ਰੋ ਵਾਸੂਬੇਨ ਤ੍ਰਿਵੇਦੀ, ਗੁਜਰਾਤ ਦੇ ਖੁਰਾਕ ਅਤੇ ਸਿਵਿਲ ਸਪਲਾਈ ਰਾਜ ਮੰਤਰੀ ਛਤਰ ਸ਼ਿੰਜੀ ਮੋਰੀ ਆਦਿ ਨੇ ਕਿਹਾ ਕਿ ਸ਼੍ਰੀ ਨਰਿੰਦਰ ਮੋਦੀ ਵੱਲੋਂ ਵਿੱਢਿਆ ਇਹ ਯਤਨ ਇੱਕ ਜਨ ਅੰਦੋਲਨ ਦਾ ਰੂਪ ਧਾਰਨ ਕਰੇਗਾ। ਉਨ੍ਹਾਂ ਕਿਹਾ ਕਿ ਇੱਕ ਸਾਰ ਰਾਸ਼ਟਰ ਦਾ ਨਿਰਮਾਨ ਹੀ ਨਰਿੰਦਰ ਮੋਦੀ ਦਾ ਸੁਪਨਾ ਹੈ ਅਤੇ ਇਸ ਪ੍ਰੋਜੈਕਟ ਨਾਲ ਸਮੁੱਚੇ ਦੇਸ਼ ਨੂੰ ਜੋੜਣ ਦਾ ਉਪਰਾਲਾ ਪੂਰੀ ਤਰ੍ਹਾਂ ਸਫ਼ਲ ਸਾਬਿਤ ਹੋਵੇਗਾ। ਉਨ੍ਹਾਂ ਸਮੁੱਚੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਸਟੈਚੂ ਲਈ 15 ਦਸੰਬਰ ਨੂੰ ਹੋਣ ਵਾਲੀ ਏਕਤਾ ਦੌੜ ਵਿੱਚ ਵਧ ਚੜ੍ਹ ਕੇ ਭਾਗ ਲਿਆ ਜਾਵੇ।ਵਰਕਸ਼ਾਪ ਨੂੰ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਸੂਬਾ ਕੁਆਰਡੀਨੇਟਰ ਜਗਤਾਰ ਸਿੰਘ ਸੈਣੀ, ਪੰਜਾਬ ਅਤੇ ਚੰਡੀਗੜ੍ਹ ਭਾਜਪਾ ਦੇ ਸੰਗਠਨ ਮੰਤਰੀ ਅਜੈ ਜਾਮਵਾਲ, ਪ੍ਰਸਿੱਧ ਕ੍ਰਿਕਟ ਖਿਡਾਰੀ ਚੇਤਨ ਸ਼ਰਮਾ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨ੍ਹਾਂ ਤੋਂ ਇਲਾਵਾ ਕਿਸਾਨ ਮੋਰਚਾ ਭਾਜਪਾ ਪੰਜਾਬ ਦੇ ਜਤਿੰਦਰ ਸਿੰਘ ਅਟਵਾਲ, ਹਿਮਾਚਲ ਪ੍ਰਦੇਸ਼ ਦੇ ਸੂਬਾ ਕੋ-ਆਰਡੀਨੇਟਰ ਜੈ ਰਾਮ ਠਾਕੁਰ, ਜੰਮੂ ਕਸ਼ਮੀਰ ਦੇ ਨਿਰਮਲ ਸਿੰਘ, ਹਰਿਆਣਾ ਦੇ ਸੁਭਾਸ਼ ਬਰਾਲਾ, ਚੰਡੀਗੜ ਦੇ ਪੁਰਸ਼ੌਤਮ ਮਹਾਜਨ, ਕਿਸਾਨ ਮੋਰਚਾ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਸੁਖਮਿੰਦਰ ਸਿੰਘ ਗਰੇਵਾਲ ਅਤੇ ਸੁਰੇਸ਼ ਚੰਦੇਲ, ਪੰਜਾਬ ਕਿਸਾਨ ਮੋਰਚਾ ਦੇ ਜਨਰਲ ਸੈਕਟਰੀ ਡਾ. ਅਸ਼ਵਨੀ ਰਾਣਾ ਤੇ ਜਸਵੰਤ ਸਿੰਘ ਸੰਧੂ, ਪੰਚਾਇਤੀ ਰਾਜ ਸੈਲ ਦੇ ਸੂਬਾ ਕਨਵੀਨਰ ਸੁਸ਼ੀਲ ਕੁਮਾਰ ਸ਼ਰਮਾ, ਲੋਹ ਸੰਗ੍ਰਹਿਣ ਸਮਿਤਿ ਪੰਜਾਬ ਦੇ ਸਹਾਇਕ ਕੋ-ਆਰਡੀਨੇਟਰ ਇੰਦਰ ਮੋਹਨ ਸਿੰਘ ਛੀਨਾ, ਕਿਸਾਨ ਮੋਰਚਾ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਰਜਨੀਸ਼ ਬੇਦੀ ਅਤੇ  ਸਤਵੰਤ ਪੂਨੀਆ ਆਦਿ ਵੀ ਹਾਜਰ ਸਨ। 

 

Tags: sukhminderpal singh grewal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD