ਲਾਇਨਜ਼ ਕਲੱਬ ਖਰੜ ਫਰੈਂਡਜ ਵਲੋਂ ਅੱਜ ਰੋਡ ਸੇਫਟੀ ਵੀਕ ਦੇ ਮੋਕੇ ਤੇ ਬੱਸ ਅੱਡਾ ਵਿਖੇ ਵਾਹਨਾਂ ਦੇ ਸਟੀਕਰ ਲਗਾਏ ਗਏ। ਇਸ ਮੌਕੇ ਟ੍ਰੈਫਿਕ ਇੰਚਾਰਜ ਖਰੜ ਸ੍ਰੀਰਾਮ ਅਤੇ ਲਾਇਨਜ਼ ਕਲੱਬ ਖਰੜ ਫਰੈਂਡਜ ਦੇ ਅਹੁਦੇਦਾਰਾਂ ਵਲੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਅਤੇ ਜਾਗਰੂਕ ਕੀਤਾ ਗਿਆ।ਇਸ ਮੌਕੇ ਟ੍ਰੈਫਿਕ ਮਾਰਸ਼ਲ ਭਜਨ ਸਿੰਘ ਅਤੇ ਯਾਦਵਿੰਦਰ ਸਿੰਘ ਜੋ ਕਿ ਬਿਨਾਂ ਸਵਾਰਥ ਖਰੜ ਵਿਖੇ ਟ੍ਰੈਫਿਕ ਕੰਟਰੋਲ ਕਰਵਾਉਣ ਵਿੱਚ ਖਰੜ ਟ੍ਰੈਫਿਕ ਪੁਲਿਸ ਦੀ ਸਹਾਇਤਾ ਕਰਾ ਰਹੇ ਹਨ। ਕਲੱਬ ਵਲੋਂ ਇਨ੍ਹਾਂ ਦੋਵੇਂ ਮਾਰਸ਼ਲਾ ਨੂੰ ਵਰਦੀਆਂ ਅਤੇ ਸਰਦੀਆਂ ਦੇ ਕੱਪੜਿਆਂ ਆਦਿ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਕਲੱਬ ਪ੍ਰਧਾਨ ਲਾਇਨ ਪਵਨ ਕੁਮਾਰ ਮਨੌਚਾ, ਟ੍ਰੈਫਿਕ ਇੰਚਾਰਜ ਖਰੜ ਸ੍ਰੀਰਾਮ, ਲਾਇਨ ਨਰਿੰਦਰ ਸਿੰਘ ਰਾਣਾ, ਲਾਇਨ ਕੁਲਵੰਤ ਸਿੰਘ, ਏ ਐਸ ਆਈ ਜਗੀਰ ਸਿੰਘ, ਏ ਐਸ ਆਈ ਜਗਦੀਸ਼ ਸਿੰਘ, ਐਮ ਐਚ ਐਲ ਸੰਜੀਵ ਕੁਮਾਰ, ਲਾਇਨ ਤੇਜਿੰਦਰ ਸਿੰਘ, ਲਾਇਨ ਸੱਤਪਾਲ ਸਿੰਘ, ਲਾਇਨ ਜਗਮੋਹਨ ਸਿੰਘ ਗਰੇਵਾਲ, ਲਾਇਨ ਰਜਿੰਦਰ ਸਿੰਘ ਰੋਡਾ, ਯੋਗੇਸ਼ ਸ਼ਰਮਾ ਆਦਿ ਹਾਜ਼ਰ ਸਨ।