Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਪੰਜਾਬੀ ਫ਼ਿਲਮ 'ਖਤਰੇ ਦਾ ਘੁੱਗੂ' ਲੈ ਕੇ ਆ ਰਿਹੈ ਨਿਰਦੇਸ਼ਕ 'ਸ਼ਿਵਤਾਰ ਸ਼ਿਵ'

5 Dariya News

5 Dariya News

5 Dariya News/(ਹਰਜਿੰਦਰ ਸਿੰਘ)

05 Jan 2020

Last updated on: Jan 05, 2020, 00:00 IST

ਵਪਾਰਕ ਸਿਨੇਮੇ ਦੀ ਭੀੜ ਵਿੱਚ  ਕੁਝ ਵੱਖਰਾ ਕਰਨ ਵਾਲਾ ਨਿਰਦੇਸ਼ਕ ਸ਼ਿਵਤਾਰ ਸ਼ਿਵ ਆਪਣੇ ਕੰਮ ਕਰਕੇ ਹਮੇਸਾਂ ਹੀ ਚਰਚਾ ਵਿੱਚ ਰਿਹਾ ਹੈ। 'ਕੌਮ ਦੇ ਹੀਰੇ', 'ਪੱਤਾ ਪੱਤਾ ਸਿੰਘਾਂ ਦਾ ਵੈਰੀ', 'ਯਾਰ ਅਨਮੁੱਲੇ-੨','ਨਿੱਕਾ ਜ਼ੈਲਦਾਰ-੨', 'ਧਰਮ ਯੁੱਧ ਮੋਰਚਾ', 'ਵਨੰਸ ਅਪੋਨ ਟਾਇਮ ਇੰਨ ਅੰਮ੍ਰਿਤਸਰ' ਅਤੇ 'ਸੱਗੀ ਫੁੱਲ' ਵਰਗੀਆਂ  ਫਿਲਮਾਂ ਦਰਸ਼ਕਾਂ ਦੀ ਝੋਲੀ ਪਾਉਣ ਵਾਲਾ ਸਫ਼ਲ ਨਿਰਦੇਸ਼ਕ ਸ਼ਿਵਤਾਰ ਸ਼ਿਵ ਇੰਨ੍ਹੀ ਦਿਨੀਂ ਆਪਣੀ ਨਵੀਂ ਫ਼ਿਲਮ 'ਖਤਰੇ ਦਾ ਘੁੱਗੂ' ਨਾਲ ਇੱਕ ਵਾਰ ਫਿਰ ਚਰਚਾ ਵਿੱਚ ਹੈ।ਸ਼ਿਵਤਾਰ ਸ਼ਿਵ ਦੀ ਗੱਲ ਕਰੀਏ ਤਾਂ ਉਹ ਬਹੁਤ ਮੇਹਨਤੀ ਤੇ ਲਗਨ ਵਾਲਾ ਕਲਾ ਪ੍ਰੇਮੀ ਹੈ।ਉਸਨੇ ਆਪਣੀ ਸ਼ੁਰੂਆਤ ਇੱਕ ਫੋਟੋਗ੍ਰਾਫ਼ਰ ਤੋਂ ਕੀਤੀ ਸੀ ਤੇ ਅੱਜ ਉਹ ਬਤੌਰ ਨਿਰਦੇਸ਼ਕ ਪੰਜਾਬੀ ਫ਼ਿਲਮਾਂ ਲਈ ਸਰਗਰਮ ਹੈ। ਨਾਭਾ ਸ਼ਹਿਰ ਦੇ ਜੰਮ-ਪਲ ਸ਼ਿਵਤਾਰ ਸ਼ਿਵ ਨੇ ਦੱਸਿਆ ਕਿ ਕਲਾ ਨਾਲ ਉਸ ਨੂੰ ਬਚਪਨ ਤੋਂ ਹੀ ਲਗਾਓ ਸੀ ।ਫ਼ਿਲਮ ਤਕਨੀਕ ਦੇ ਖੇਤਰ ਵਿੱਚ ਉਸਨੂੰ ਇਲਾਕੇ ਦਾ ਰੰਗਮੰਚ ਕਲਾਕਾਰ ਕੁਲਵੰਤ ਖੱਟੜਾ ਲੈ ਕੇ ਆਇਆ। ਉਸਨੇ ਪੰਜਾਬੀ ਗਾਇਕਾਂ ਦੇ ਵੀਡਿਓਜ਼ ਬਣਾਉਣ ਤੋਂ  ਸ਼ੁਰੂਆਤ ਕੀਤੀ। ਪਰਿਵਾਰ ਵਲੋਂ ਵੀ ਉਸ ਨੂੰ ਇਸ ਖੇਤਰ ਵਿਚ ਆਉਣ ਲਈ ਭਰਪੂਰ ਸਹਿਯੋਗ ਮਿਲਿਆ ਤੇ ਉਹ ਕਿਸਮਤ ਅਜਮਾਉਣ ਲਈ ਬੰਬੇ ਗਿਆ ਜਿੱਥੇ ਕਲਾ ਦੀਆਂ ਬਾਰੀਕੀਆਂ ਦਾ ਗਿਆਨ ਹਾਸਿਲ ਕੀਤਾ। ਹਿੰਦੀ ਫ਼ਿਲਮ 'ਕਿਸਮਤ' ਨਾਲ ਆਪਣੇ ਕਲਾ ਸਫ਼ਰ ਦਾ ਆਗਾਜ਼ ਕਰਨ ਵਾਲੇ ਸ਼ਿਵਤਾਰ ਸ਼ਿਵ ਨੇ ਫ਼ਿਲਮਾਂ ਦੇ ਨਾਲ ਨਾਲ ਹਿੰਦੀ ,ਪੰਜਾਬੀ ਦੇ ਅਨੇਕਾਂ ਚੈਨਲਾਂ ਤੋਂ ਚੱਲਦੇ ਨਾਮੀ ਸੀਰੀਅਲਾਂ ਲਈ ਬਤੌਰ ਅਸਿਸਟੈਂਟ ਕੰਮ ਕੀਤਾ।ਜਿੰਨ੍ਹਾ ਵਿਚ 'ਇੰਡੀਆਂ ਮੋਸਟ ਵਾਟੇਂਡ', 'ਅਗਨੀ','ਸੰਘਰਸ਼', 'ਕੇ ਸਟਰੀਟ ਪਾਲੀ', 'ਕਹਿਤਾ ਹੈ ਦਿਲ', 'ਕੁਛ ਇਸ ਤਰ੍ਹਾਂ', 'ਦਾਣੇ ਅਨਾਰ ਕੇ', 'ਸਿਰਨਾਵਾਂ', 'ਤੂਤਾਂ ਵਾਲਾ ਖੂਹ', 'ਆਪਨੇ ਬਿਗਾਨੇ','ਦੋ ਅਕਾਲਗੜ੍ਹ', 'ਚੰਡੀਗੜ  ਕੈਂਪਸ', 'ਸੌਦੇ ਦਿਲਾਂ ਦੇ', ਕੌੜਾ ਸੱਚ, 'ਯੰਗ ਪੰਜਾਬੀ ਸਟਾਰ', 'ਗੇੜੀ ਪੰਜਾਬ ਦੀ' ਆਦਿ ਚਰਚਿਤ ਲੜੀਵਾਰ ਸੀ।ਲੜੀਵਾਰਾਂ ਤੋਂ ਇਲਾਵਾਂ ਸ਼ਿਵਤਾਰ ਸ਼ਿਵ ਨੇ ਪੰਜਾਬੀ ਗਾਇਕਾਂ ਦੇ ਵੀਡਿਓਜ਼ ਲਈ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਚਰਚਿਤ ਲਘੂ ਫ਼ਿਲਮਾਂ 'ਬਰਫ਼', 'ਵੰਡ' ਅਤੇ 'ਵਾਰੀ'  ਵੀ ਕੀਤੀਆਂ। ਫ਼ਿਲਮ ਨਿਰਦੇਸ਼ਨ ਬਾਰੇ ਸ਼ਿਵਤਾਰ ਸ਼ਿਵ ਦਾ ਕਹਿਣਾ ਹੈ ਕਿ ਕੈਮਰਾਮੈਨ ਤੇ ਨਿਰਦੇਸ਼ਨ ਦਾ ਕੰਮ ਆਪਸ ਵਿੱਚ ਜੁੜਿਆ ਹੋਇਆ ਹੁੰਦਾ ਹੈ।ਲੰਮੇ ਸਮੇਂ ਦੇ ਤਜੱਰਬੇ ਤੋਂ ਬਾਅਦ ਹੀ ਇੱਧਰ ਕਦਮ ਵਧਾਇਆ ਹੈ ਅਤੇ ਹੁਣ ਆਗਾਮੀ ੧੭ ਜਨਵਰੀ ਨੂੰ ਆਪਣੀ ਨਵੀਂ ਪੰਜਾਬੀ ਫ਼ਿਲਮ 'ਖਤਰੇ ਦਾ ਘੁੱਗੂ' ਨੂੰ ਲੈ ਕੇ ਆ ਰਿਹਾ ਹੈ।ਅਨੰਤਾ ਫਿਲਮਜ਼ ਦੇ ਬੈਨਰ ਹੇਠ ਨਿਰਮਾਤਾ ਅਤੇ ਸਹਿ ਨਿਰਦੇਸ਼ਕ ਅਮਨ ਚੀਮਾ ਦੀ ਇਹ ਫਿਲਮ ਅੱਜ ਦੇ ਸਮੇਂ ਦੀ ਕਹਾਣੀ ਅਧਾਰਤ ਹੈ ਜੋ ਰੁਮਾਂਟਿਕਤਾ ਅਤੇ ਕਾਮੇਡੀ ਭਰਪੂਰ ਹੈ।ਇਸ ਫਿਲਮ ਵਿੱਚ ਜੌਰਡਨ ਸੰਧੂ ਤੇ ਦਿਲਜੋਤ ਦੀ ਮੁੱਖ ਜੋੜੀ ਤੋਂ ਇਲਾਵਾ ਬੀ ਐਨ ਸ਼ਰਮਾ, ਅਨੀਤਾ ਸਬਦੀਸ਼ ,ਪ੍ਰਕਾਸ਼ ਗਾਧੂ, ਸੁਤਿੰਦਰ ਕੌਰ,ਨੀਟੂ ਪੰਧੇਰ,ਰਾਜ ਧਾਲੀਵਾਲ, ਸਮਿੰਦਰ ਵਿੱਕੀ, ਜਸ਼ਨਜੀਤ ਗੋਸਾ,ਬਸ਼ੀਰ ਅਲੀ, ਕਾਕਾ ਕੌਤਕੀ, ਰਾਜਵਿੰਦਰ ਸਮਰਾਲਾ,ਰੂਬੀ ਅਟਵਾਲ, ਸੰਜੂ ਸੰਲੌਕੀ, ਦਿਲਾਵਰ ਸਿੱਧੂ, ਵਿਜੇ ਟੰਡਨ ਤੇ ਰਵਿੰਦਰ ਮੰਡ ਨੇ ਵੀ ਅਹਿਮ ਕਿਰਦਾਰ ਨਿਭਾਏ ਹਨ।ਫਿਲਮ ਦੀ ਕਹਾਣੀ ਤੇ ਡਾਇਲਾਗ ਰਵਿੰਦਰ ਮੰਡ ਨੇ ਲਿਖੇ ਹਨ।ਫਿਲਮ ਦੇ ਗੀਤ ਬੰਟੀ ਬੈਂਸ਼ ਨੇ ਲਿਖੇ ਹਨ। ਸੰਗੀਤ ਡੈਵੀ ਸਿੰਘ ਨੇ ਦਿੱਤਾ ਹੈ। ਇਹ ਫਿਲਮ ੧੭ ਜਨਵਰੀ ੨੦੨੦ਨੂੰ ਓਮ ਜੀ ਸਟਾਰ ਸਟੂਡੀਓ ਵਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ।

 

Tags: Pollywoood

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD