Sunday, 12 May 2024

 

 

ਖ਼ਾਸ ਖਬਰਾਂ ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤਾ ਸਮਝੌਤਾ, ਕੇਜਰੀਵਾਲ ਨੂੰ ਛੱਡ ਕੇ ਪੰਜਾਬ ’ਚ ਵੱਖਰੀ ਆਪ ਸਰਕਾਰ ਬਣਾਉਣਗੇ : ਸੁਖਬੀਰ ਸਿੰਘ ਬਾਦਲ ਆਪ ਦੱਸੇ ਕਿ ਉਹ ਭ੍ਰਿਸ਼ਟਾਚਾਰ ਵਿਚ ਫਸੇ ਅਰਵਿੰਦ ਕੇਜਰੀਵਾਲ ਦਾ ਬਚਾਅ ਕਿਉਂ ਕਰ ਰਹੀ ਹੈ: ਹਰਸਿਮਰਤ ਕੌਰ ਬਾਦਲ ਕਾਂਗਰਸ ਦੀ ਸਥਿਤੀ ਮਜ਼ਬੂਤ; ਸਾਬਕਾ ਵਿਧਾਇਕ ਜੱਸੀ ਖੰਗੂੜਾ ਦੀ ਪਾਰਟੀ 'ਚ ਵਾਪਸੀ ਸਾਬਕਾ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕੇ ਕਾਂਗਰਸ ਵਿੱਚ ਸ਼ਾਮਲ ਕਾਂਗਰਸ ਨੇ ਲੋਕ ਸਭਾ ਵਿੱਚ ਜਿੱਤ ਲਈ ਇੱਕਜੁੱਟ ਹੋਕੇ ਕੀਤੀ ਅਪੀਲ ਮੋਦੀ ਸ਼ਾਹ ਦੀ ਜੋੜੀ ਨੂੰ ਜੇ ਕਿਸੇ ਨੇ ਮਾਤ ਦਿੱਤੀ ਹੈ ਤਾਂ ਉਹ ਪੰਜਾਬ ਦੇ ਲੋਕ ਹੀ ਹਨ : ਗੁਰਜੀਤ ਸਿੰਘ ਔਜਲਾ ਮਨੀਸ਼ ਤਿਵਾੜੀ ਨੇ ਕਿਰਨ ਖੇਰ ਦੇ ਬਿਆਨ ਨਾਲ ਭਾਜਪਾ ਦਾ ਮੂੰਹ ਬੰਦ ਕਰ ਦਿੱਤਾ ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ 750 ਤੋਂ ਵੱਧ ਕਿਸਾਨਾਂ ਦੀ ਮੌਤ : ਵਿਜੇ ਇੰਦਰ ਸਿੰਗਲਾ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ ਸੱਤ ਸਾਲਾਂ 'ਚ ਪਟਿਆਲਾ ਲੋਕ ਸਭਾ ਹਲਕੇ 'ਚ ਕੀਤੇ 7 ਕੰਮ ਗਿਣਾਉਣ ਕਾਂਗਰਸ ਤੇ 'ਆਪ' : ਐਨ.ਕੇ. ਸ਼ਰਮਾ ਨੈਸ਼ਨਲ ਲੋਕ ਅਦਾਲਤ ਚ ਹੋਇਆ 19815 ਕੇਸਾਂ ਦਾ ਨਿਪਟਾਰਾ ਪਟਿਆਲਾ ’ਚ ਲੱਗੀ ਕੌਮੀ ਲੋਕ ਅਦਾਲਤ ’ਚ 13481 ਕੇਸਾਂ ਦਾ ਹੋਇਆ ਨਿਪਟਾਰਾ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀ ਫਾਰਮਾ ਫੈਕਟਰੀ ਤੋਂ ਚੱਲ ਰਹੇ ਅੰਤਰ-ਰਾਜੀ ਗੈਰ-ਕਾਨੂੰਨੀ ਫਾਰਮਾ ਸਪਲਾਈ ਅਤੇ ਨਿਰਮਾਣ ਨੈਟਵਰਕ ਦਾ ਕੀਤਾ ਪਰਦਾਫਾਸ਼ ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਦੀ ਅਹਿਮ ਮੀਟਿੰਗ ਮੋਰਚਾ ਜ਼ਿਲ੍ਹਾ ਪ੍ਰਧਾਨ ਤਾਹਿਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਵਿਜੇਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ ਚੋਣ ਪ੍ਰਚਾਰ ਅਤੇ ਹਲਕਾ ਵਾਸੀਆਂ ਦੀ ਹਮਾਇਤ ਵਿੱਚ ਮੀਤ ਹੇਅਰ ਸਭ ਤੋਂ ਅੱਗੇ ਨਿਕਲਿਆ ਹਰ ਇੱਕ ਵੋਟਰ ਦੀ ਵੋਟ ਬਹੁਤ ਅਹਿਮ, ਕੋਈ ਵੀ ਵੋਟਰ ਇਸ ਮੌਕੇ ਨੂੰ ਨਾ ਗਵਾਏ- ਸੰਦੀਪ ਕੁਮਾਰ “ਅਗਲੇ ਪੰਜ ਸਾਲਾਂ ਵਿੱਚ ਫਾਰਮਾਸਿਸਟ ਹੋਣਗੇ ਸਭ ਤੋਂ ਵੱਧ ਮੁੱਲਵਾਨ”: ਐਲਪੀਯੂ ਵਿਖੇ ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਪ੍ਰਧਾਨ ਦਾ ਐਲਾਨ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੰਸਦ ਵਿਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅੱਗੇ ਆਵਾਜ਼ ਬੁਲੰਦ ਕੀਤੀ, ਉਹ ਤੁਹਾਡੀਆਂ ਵੋਟਾਂ ਦੀ ਅਸਲ ਹੱਕਦਾਰ: ਸੁਖਬੀਰ ਸਿੰਘ ਬਾਦਲ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਤੋਂ ਨਾਂਹ ਕਰ ਕੇ ਤੁਸੀਂ ਉਹਨਾਂ ਤੋਂ ਵੋਟਾਂ ਕਿਵੇਂ ਮੰਗ ਰਹੇ ਹੋ: ਹਰਸਿਮਰਤ ਕੌਰ ਬਾਦਲ ਨੇ ਗੁਰਮੀਤ ਖੁੱਡੀਆਂ ਨੂੰ ਕੀਤਾ ਸਵਾਲ

 

ਅਵਿਨਾਸ਼ ਰਾਇ ਖੰਨਾ ਦੀ ਪੁਸਤਕ 'ਸਮਾਜ ਚਿੰਤਨ' ਦੇ ਪੰਜਾਬੀ ਸੰਸਕਰਣ ਦਾ ਐਲਪੀਯੂ 'ਚ ਵਿਮੋਚਨ

ਭਾਰਤ ਦੇ ਰਾਜਸਭਾ ਅਤੇ ਲੋਕਸਭਾ ਦੇ ਸਾਬਕਾ ਮੈਂਬਰ ਅਵਿਨਾਸ਼ ਰਾਇ ਖੰਨਾ ਭਾਜਪਾ ਦੇ ਰਾਸ਼ਟਰੀ ਉਪ-ਪ੍ਰਧਾਨ ਵੀ ਹਨ

5 Dariya News

5 Dariya News

5 Dariya News

ਜਲੰਧਰ , 17 Dec 2019

ਸੋਸ਼ਲ ਰਿਫਾੱਰਮਰ ਅਵਿਨਾਸ਼ ਰਾਇ ਖੰਨਾ ਦੀ ਬਹੁਤ ਲੋਕਪ੍ਰਿਅ ਪੁਸਤਕ 'ਸਮਾਜ ਚਿੰਤਨ' ਦੇ ਪੰਜਾਬੀ ਸੰਸਕਰਣ ਦਾ ਵਿਮੋਚਨ ਅੱਜ ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ (ਐਲਪੀਯੂ) ਦੇ ਵਿਦਿਆਰਥੀਆਂ, ਅਧਿਆਪਕਾਂ, ਸੱਦੇ ਗਏ ਸੀਨੀਅਰ ਅਧਿਕਾਰੀਆਂ ਤੇ ਮੇਹਮਾਨਾਂ ਨਾਲ ਖਚਾਖਚ ਭਰੇ  ਸ਼ਾਂਤੀ ਦੇਵੀ ਮਿੱਤਲ ਆੱਡੀਟੋਰੀਯਮ 'ਚ ਹੋਇਆ। ਪੰਜਾਬ ਸਰਕਾਰ ਦੇ ਸਾਬਕਾ ਮੁੱਖ ਸਚਿਵ ਸ਼੍ਰੀ ਸਰਵੇਸ਼ ਕੌਸ਼ਲ (ਆਈਏਐਸ), ਲਵਲੀ ਗਰੁੱਪ ਦੇ ਚੇਅਰਮੈਨ ਸ਼੍ਰੀ ਰਮੇਸ਼ ਮਿੱਤਲ, ਐਲਪੀਯੂ ਦੇ ਚਾਂਸਲਰ ਸ਼੍ਰੀ ਅਸ਼ੋਕ ਮਿੱਤਲ ਅਤੇ ਪ੍ਰਸਿੱਧ ਜਰਨਲਿਸਟ ਤੇ ਲੇਖਕ ਸ਼੍ਰੀ ਜਿਤੇਂਦਰ ਪੰਨੂ ਨੇ ਇਸ ਪੁਸਤਕ ਦਾ ਵਿਮੋਚਨ ਆਪਣੇ ਕਰ-ਕਮਲਾਂ ਨਾਲ ਕੀਤਾ। 9 ਵਰਗਾਂ ਅਤੇ 52 ਚੈਪਟਰਾਂ 'ਚ ਵੰਡੀ 192 ਪੇਜਾਂ ਵਾਲੀ ਇਸ ਪੁਸਤਕ 'ਚ ਸਮਾਜ ਦੇ ਮੂਲ ਤਾਨੇ-ਬਾਨੇ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ ਅਤੇ ਇਹ ਸਾਰੇ ਵਰਗਾਂ ਦੇ ਲੋਕਾਂ ਲਈ ਹੈ ਚਾਹੇ ਉਨ੍ਹਾਂ ਦੀ ਜਾਤੀ, ਪੰਥ ਜਾਂ ਸੱਭਿਆਚਾਰ ਕੁੱਝ ਵੀ ਹੋਵੇ। ਭਾਰਤ ਦੇ ਰਾਜਸਭਾ ਅਤੇ ਲੋਕਸਭਾ ਦੇ ਸਾਬਕਾ ਪ੍ਰਧਾਨ ਅਵਿਨਾਸ਼ ਰਾਇ ਖੰਨਾ ਦੇਸ਼ ਦੀ ਵਰਤਮਾਨ 'ਚ ਸ਼ਾਸਕ ਭਾਜਪਾ ਦੇ ਰਾਸ਼ਟਰੀ ਉਪ-ਪ੍ਰਧਾਨ ਵੀ ਹਨ।ਇਸ ਮੌਕੇ 'ਤੇ ਸ਼੍ਰੀ ਸਰਵੇਸ਼ ਕੌਸ਼ਲ ਨੇ ਕਿਹਾ ਕਿ ਸ਼੍ਰੀ ਖੰਨਾ ਨੇ ਇਸ ਪੁਸਤਕ 'ਚ ਆਪਣੇ ਵਾਸਤਵਿਕ  ਜੀਵਨ ਦੇ ਅਨੁਭਵਾਂ ਤੇ ਮੁੱਲਵਾਨ ਵਿਚਾਰਾਂ ਨੂੰ ਬੜੇ ਹੀ ਵਧੀਆ ਢੰਗ ਨਾਸ ਇਕੱਠਿਆਂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਕਿਤਾਬ ਬਹੁਤ ਮੁੱਲਵਾਨ ਹੈ, ਲੋਕਾਂ ਨੂੰ ਜਾਗਰੂਕ ਕਰਨ ਵਾਲੀ ਹੈ ਅਤੇ ਹਰ ਮੁਸ਼ਕਿਲ ਦਾ ਹੱਲ ਸੁਲਝਾਉਣ ਵਾਲੀ ਹੈ। ਇਹ ਸਾਡੀ ਆਤਮਾ ਨੂੰ ਜਗਾਉਂਦੀ ਹੈ। ਆਮਤੌਰ 'ਤੇ ਕਿਤਾਬਾਂ ਵੱਡੀਆਂ-ਵੱਡੀਆਂ ਹੁੰਦੀਆਂ ਹਨ ਅਤੇ ਉਨ੍ਹਾਂ 'ਚ ਮੁੱਦੇ ਬਹੁਤ ਸਾਰੇ ਹੁੰਦੇ ਹਨ। ਪਰ ਇੱਥੇ ਗੱਲ ਕੁੱਝ ਹੋਰ ਹੈ ਅਤੇ ਹਰ ਚੈਪਟਰ 'ਚ ਵੱਖ-ਵੱਖ ਸੁਝਾਅ ਦਿੱਤੇ ਗਏ ਹਨ ਜਿਨ੍ਹਾਂ ਨੂੰ ਅਸੀਂ ਇੱਕੋ ਵਾਰੀ ਨਾ ਪੜ ਕੇ ਕਦੇ-ਕਦੇ ਵੀ ਪੜ੍ਹ ਸਕਦੇ ਹਾਂ। ਹਰ ਵਿਸ਼ਾ ਬਰੇਨ ਸਟਾੱਰਮਿੰਗ ਦੀ ਤਰ੍ਹਾਂ ਹੈ।ਚਾਂਸਲਰ ਸ਼੍ਰੀ ਅਸ਼ੋਕ ਮਿੱਤਲ ਨੇ ਕਿਹਾ ਕਿ ਸ਼੍ਰੀ ਖੰਨਾ ਦੇ ਦਿਲ 'ਚ ਸਮਾਜ 'ਚ ਬਦਲਾਅ ਲਿਆਉਣ ਪ੍ਰਤੀ ਵਧੀਆ ਗੁਣ ਸਮਾਏ ਹੋਏ ਹਨ। ਉਨ੍ਹਾਂ ਨੇ ਇਸ ਪੁਸਤਕ ਨੂੰ ਗਾਗਰ 'ਚ ਸਾਗਰ ਦੀ ਤਰ੍ਹਾਂ ਸਜੀਵ ਕੀਤਾ ਹੈ। ਇਹ ਕਿਤਾਬ ਅੱਜ ਦੇ ਸਮਾਜ 'ਚ ਬਹੁਤ ਜ਼ਰੂਰੀ ਹੈ ਅਤੇ ਇਸਦੀ ਵਿਚਾਰਧਾਰਾ ਹਰੇਕ ਲਈ ਅਰਥ ਰੱਖਦੀ ਹੈ। 

ਜਰਨਲਿਸਟ ਸ਼੍ਰੀ ਪੰਨੂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਾਜਨੀਤੀ ਤਂ ਉੱਪਰ ਉੱਠ ਕੇ ਇੱਕ-ਦੂਜੇ ਦੀਆਂ ਬਾਹਾਂ ਨੂੰ ਫੜ ਕੇ ਅੱਗੇ ਚੱਲਣਾ ਹੈ ਅਤੇ ਸਮਾਜ ਨੂੰ ਸਾਫ ਅਤੇ ਵਿਕਾਸਮਈ ਬਣਾਉਣਾ ਹੈ।ਪੁਸਤਕ ਬਾਰੇ ਦੱਸਦਿਆਂ ਸ਼੍ਰੀ ਖੰਨਾ ਨੇ ਸਾਂਝਾ ਕੀਤਾ ਕਿ ਇਸ ਵਿੱਚ ਉਨ੍ਹਾਂ ਦੇ ਜੀਵਨ ਦੇ ਚੁਣੇ ਗਏ ਅਨੁਭਵ ਅਤੇ ਸਮਾਜ ਦੇ ਬੁਨਿਆਦੀ ਤਾਨੇ-ਬਾਨੇ 'ਤੇ ਧਿਆਨ ਦਿੱਤਾ ਗਿਆ ਹੈ। ਇੱਕ ਬਹੁਤ ਉਤਸੁਕ ਅਤੇ ਸਮਾਜਿਕ ਕਾਰਜਕਰਤਾ  ਅਤੇ ਸੁਧਾਰਕ  ਸ਼੍ਰੀ ਖੰਨਾ ਦਾ ਮੰਨਨਾ ਹੈ ਕਿ ਸਮਾਜ ਨੂੰ ਲਗਾਤਾਰ ਵਧੀਆ ਕਰਦੇ ਰਹਿਣਾ ਸਾਰਿਆਂ ਦਾ ਫਰਜ ਹੈ। ਉਨ੍ਹਾਂ ਕਿਹਾ ਕਿ ਸਮਾਜ 'ਚ ਮੁਸ਼ਕਿਲਾਂ ਸਮਾਜ ਹੀ ਪੈਦਾ ਕਰਦਾ ਹੈ ਅਤੇ ਸਮਾਜ ਨੂੰ ਹੀ ਇਸਦੇ ਹੱਲ ਕੱਢਣੇ ਹਨ। ਇਸ ਪ੍ਰਤੀ ਵਧੀਆ ਹੁੰਦਾ ਹੈ ਕਿ ਅਸੀਂ ਆਪ ਅੱਗੇ ਵਧੀਏ ਅਤੇ ਆਪਣੀਆਂ ਮੁਸ਼ਕਿਲਾਂ ਦਾ ਹੱਲ ਕੱਢੀਏ। ਇਸ ਸੰਦਰਭ 'ਚ ਇੱਕ ਨੇਤਰਹੀਨ ਸਵਰਣ ਪਦਕ ਜਿੱਤਣ ਵਾਲੀ ਲੜਕੀ, ਗੁੰਗੇ-ਬੋਲੇ ਵਿਦਿਆਰਥੀ ਅਤੇ ਇੱਕ ਅਨਾਥ ਬਾਲਕ ਦੀ ਕਹਾਣੀ ਵੀ ਸਾਂਝੀ ਕੀਤੀ। ਉਨ੍ਹਾਂ ਨੇ ਹਰ ਸਕੂਲ, ਕਾਲੇਜ 'ਚ ਮੌਲਿਕ ਅਧਿਕਾਰਾਂ ਨੂੰ ਪੜ੍ਹਾਏ ਜਾਣ ਦੀ ਗੱਲ ਕਹੀ। ਸ਼੍ਰੀ ਖੰਨਾ ਨੇ ਪਾਣੀ ਬਚਾਓ, ਬਿਜਲੀ ਬਚਾਓ, ਵਾਤਾਵਰਣ ਬਚਾਓ, ਨਸ਼ਾ ਮੁਕਤ ਭਾਰਤ ਬਣਾਓ ਆਦਿ ਬਾਰੇ ਵੀ ਸਾਰਿਆਂ ਨੂੰ ਅੱਗੇ ਆਉਣ ਲਈ ਕਿਹਾ ਅਤੇ ਵਾਇਦਾ ਲਿਆ ਕਿ ਅਸੀਂ ਸਾਰੇ ਮਿਲ ਕੇ ਆਪਣੇ ਦੇਸ਼ ਨੂੰ ਦੁਨੀਆਂ ਦਾ ਸਰਵੋਤਮ ਦੇਸ਼ ਬਣਾਵਾਂਗੇ।  ਸ਼੍ਰੀ ਖੰਨਾ ਨੇ ਇਸ ਵਿਮੋਚਨ ਲਈ ਐਲਪੀਯੂ, ਜੋ ਆਪ ਵੀ ਸਮਾਜ 'ਚ ਸਿੱਖਿਆ 'ਚ ਬਲਦਾਅ ਲਿਆਉਣ ਵੱਲ ਵੱਧ ਰਹੀ ਹੈ, ਦੇ ਪ੍ਰਤੀ ਧੰਨਵਾਦ ਪ੍ਰਗਟ ਕੀਤਾ।ਇਹ ਪੁਸਤਕ ਦਿੱਲੀ ਦੇ ਪ੍ਰਭਾਤ ਪਬਲਿਸ਼ਰ ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਅਤੇ ਇਸਦੇ ਹਰ ਭਾਗ 'ਚ ਝੁੱਗੀ-ਝੌਂਪੜੀਆਂ ਵਾਲੇ, ਬੇਘਰਾਂ, ਸਰੀਰਕ ਅਤੇ ਮਾਨਸਿਕ ਰੂਪ ਤੋਂ ਵਿਕਲਾਂਗ ਬੱਚਿਆਂ, ਅਨਾਥਾਂ, ਬਿਨਾ ਆਸਰੇ ਵਾਲਿਆਂ, ਟੁੱਟੇ ਹੋਏ ਵਿਆਹਾਂ, ਯੁਵਾਵਾਂ 'ਚ ਨਸ਼ੀਲੇ ਪਦਾਰਥਾਂ ਦੀ ਆਦਤ, ਨਸ਼ਾਮੁਕਤੀ ਅਤੇ ਮੁੱਖ ਧਾਰਾ 'ਚ ਪੁਨਰਵਾਸ ਆਦਿ ਦੀਆਂ ਸਮੱਸਿਆਵਾਂ ਦੇ ਪ੍ਰਤੀ ਹੱਲ ਨੂੰ ਸੁਝਾਇਆ ਗਿਆ ਹੈ।ਇਸ ਮੌਕੇ 'ਤੇ ਸ਼੍ਰੀਮਤੀ ਖੰਨਾ, ਨਾਭਾ ਇੰਪਰੂਵਮੈਂਟ ਟਰੱਸਟ  ਦੇ ਸਾਬਕਾ ਚੇਅਰਮੈਨ ਗੁਰਤੇਜ ਸਿੰਘ ਢਿੱਲੋਂ, ਬੀਜੇਪੀ ਮੰਡਲ ਪ੍ਰਧਾਨ (ਜਲੰਧਰ) ਅਜੇ ਚੋਪੜਾ, ਵਾਈਸ ਪ੍ਰੈਜ਼ੀਡੇਂਟ ਰਾਜੇਸ਼ ਕਪੂਰ, ਡਿਸਟ੍ਰਿਕਟ ਰੂਰਲ ਪ੍ਰੈਜੀਡੇਂਟ ਅਮਰਜੀਤ ਸਿੰਘ ਅਮਰੀ ਆਦਿ ਵੀ ਮੌਜੂਦ ਸਨ।

 

Tags: Avinash Rai Khanna , Lovely Professional University

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD