Monday, 06 May 2024

 

 

ਖ਼ਾਸ ਖਬਰਾਂ ਬਠਿੰਡਾ ਵਿੱਚ ਭਗਵੰਤ ਮਾਨ ਨੇ ਬਾਦਲਾਂ ਤੇ ਕੈਪਟਨ ਤੇ ਬੋਲਿਆ ਹਮਲਾ, ਲੋਕਾਂ ਨੂੰ ਸੁਹਿਰਦ ਆਗੂ ਗੁਰਮੀਤ ਖੁੱਡੀਆਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਨਾਮ 'ਚ ਮੀਤ ਹੇਅਰ ਲਈ ਕੀਤਾ ਚੋਣ ਪ੍ਰਚਾਰ, ਭਾਰੀ ਵੋਟਾਂ ਨਾਲ ਜਿਤਾਉਣ ਲਈ ਲੋਕਾਂ ਨੂੰ ਕੀਤੀ ਅਪੀਲ ਕੱਲ ਤੋਂ ਲੋਕ ਸਭਾ ਚੋਣਾਂ ਲਈ ਕਾਗਜ਼ ਭਰ ਸਕਣਗੇ ਉਮੀਦਵਾਰ-ਘਨਸ਼ਾਮ ਥੋਰੀ ਵਿਰੋਧੀ ਪਾਰਟੀਆਂ ਦੇ ਕਈ ਸੀਨੀਅਰ ਆਗੂਆਂ ਦੇ ਸ਼ਾਮਲ ਹੋਣ ਨਾਲ ਆਮ ਆਦਮੀ ਪਾਰਟੀ ਦੀ ਤਾਕਤ ਕਈ ਗੁਣਾ ਵਧੀ 99.65 ਫੀਸਦ ਤੋਂ ਵੱਧ ਕਣਕ ਦੀ ਖਰੀਦ, ਕਿਸਾਨਾਂ ਨੂੰ 1658 ਕਰੋੜ ਰੁਪਏ ਦਾ ਭੁਗਤਾਨ ਵੀ ਕੀਤਾ - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਆਮ ਆਦਮੀ ਪਾਰਟੀ ਦੀ 2 ਸਾਲਾਂ ਦੀ ਕਾਰਗੁਜ਼ਾਰੀ ਤੋ ਪੰਜਾਬ ਦੇ ਲੋਕ ਬੇਹਦ ਖੁਸ਼ – ਲਾਲਜੀਤ ਸਿੰਘ ਭੁੱਲਰ ਪੰਜਾਬ ਵਿੱਚ 13 ਸੀਟਾਂ ਉੱਪਰ ਸ਼ਾਨਦਾਰ ਜਿੱਤ ਹਾਸਿਲ ਕਰੇਗੀ ਆਮ ਆਦਮੀ ਪਾਰਟੀ–ਮਨਜਿੰਦਰ ਸਿੰਘ ਲਾਲਪੁਰਾ ਅੰਮ੍ਰਿਤਸਰ ਨੂੰ ਬਣਾਇਆ ਜਾਵੇਗਾ ਸਪੈਸ਼ਲ ਇਕਾਨਮੀ ਜੋਨ -ਗੁਰਜੀਤ ਸਿੰਘ ਔਜਲਾ ਪੰਜਾਬ ਦੇ ਲੋਕਾਂ ਲਈ ਉਮੀਦ ਦੀ ਕਿਰਨ ਹੈ ਅਕਾਲੀ ਦਲ : ਐਨ.ਕੇ. ਸ਼ਰਮਾ ਕੋਈ ਨਾਗਰਿਕ ਵੋਟ ਪਾਉਣ ਤੋਂ ਨਾ ਰਹੇ ਵਾਂਝਾ, ਪ੍ਰਚਾਰ ਲਈ ਸਹਿਯੋਗ ਕਰਨ ਸਿਨੇਮਾ ਘਰਾਂ ਤੇ ਮਾਲਜ਼ ਦੇ ਪ੍ਰਬੰਧਕ-ਕੰਚਨ ਐਲਪੀਯੂ ਵੱਲੋਂ ਐਕਸਚੇਂਜ ਪ੍ਰੋਗਰਾਮ ਦੇ ਤਹਿਤ ਯੂਨਾਈਟਿਡ ਕਿੰਗਡਮ ਦੇ 15 ਵਿਦਿਆਰਥੀਆਂ ਦੀ ਮੇਜ਼ਬਾਨੀ ਪਰਿਵਾਰਕ ਕਾਮੇਡੀ ਦਾ ਨਵਾਂ ਰੰਗ ਅਤੇ ਪਿਓ-ਪੁੱਤ ਦੇ ਰਿਸ਼ਤੇ ਦੀ ਕਹਾਣੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' PEC ਨੇ ਜੋਇੰਟ ਰਿਸਰਚ ਅਤੇ ਅਕੈਡੇਮਿਕ੍ਸ ਦੀਆਂ ਗਤੀਵਿਧੀਆਂ ਲਈ ਯੂਨੀਵਰਸਿਟੀ ਆਫ਼ ਲੱਦਾਖ ਨਾਲ MoU ਕੀਤਾ ਸਾਈਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੋਲਿੰਗ ਸਟਾਫ਼ ਦੀ ਸਿਖਲਾਈ ਦਾ ਪਹਿਲਾ ਸੈਸ਼ਨ ਲਾਇਆ ਗਿਆ ਰਾਖੀ ਗੁਪਤਾ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਹੜੇ ਗਾਏ ਪੰਜਾਬੀ ਗੀਤ ‘ਮਾਹੀਆ‘ ਦਾ ਲੋਕ-ਅਰਪਣ ਚੋਣ ਰਿਹਰਸਲ ’ਚ ਗੈਰਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਵਿਰੁੱਧ ਕੀਤੀ ਜਾਵੇਗੀ ਸਖ਼ਤ ਕਾਰਵਾਈ - ਜਿਲ੍ਹਾ ਚੋਣ ਅਫ਼ਸਰ ਜੰਡਿਆਲਾ ਗੁਰੁ ਦੇ ਪਿੰਡ ਬੰਡਾਲਾ ਦੇ ਸੈਂਕੜੇ ਪਰਿਵਾਰ ਮੰਤਰੀ ਹਰਭਜਨ ਸਿੰਘ ਈ ਟੀ ਓ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਚ ਸ਼ਾਮਲ ਲੋਕ ਸਭਾ ਚੋਣਾਂ ਸਬੰਧੀ ਜ਼ਿਲ੍ਹੇ ਭਰ ਵਿਚ ਪੋਲਿੰਗ ਅਮਲੇ ਦੀ ਹੋਈ ਪਹਿਲੀ ਰਿਹਰਸਲ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਗਿਣਤੀ ਕੇਂਦਰਾਂ ਅਤੇ ਸਟਰਾਂਗ ਰੂਮਾਂ ਦਾ ਨਿਰੀਖਣ ਆਮ ਆਦਮੀ ਪਾਰਟੀ ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ: ਮੀਤ ਹੇਅਰ ਸੱਥਾਂ ਤੋਂ ਸੰਸਦ ਤੱਕ ਸੰਗਰੂਰ ਦੀ ਹਰ ਮੰਗ ਉਠਾਵਾਗਾਂ: ਮੀਤ ਹੇਅਰ

 

ਧਾਰਾ 370 ਨਾਲ ਸਾਡੇ ਸਬੰਧ ਜੰਮੂ ਅਤੇ ਕਸ਼ਮੀਰ ਨਾਲ ਮਜ਼ਬੂਤ ਕਰਦੀ ਹੈ, ਇਸਨੂੰ ਮਨਸੂਖ ਕਰਨਾ ਗੈਰ ਸੰਵਿਧਾਨਿਕ ਅਤੇ ਗੈਰ ਲੋਕਤੰਤਰਿਕ : ਕਸ਼ਮੀਰ ਮਾਹਰ

ਕਿਹਾ, ਧਾਰਾ 370 ਦੀ ਮਨਸੂਖੀ ਕੋਈ ਕਰਿਸ਼ਮਾ ਨਹੀਂ, ਇਸ ਨਾਲ ਕੇਵਲ ਵਸਨੀਕਾਂ ਤੇ ਕਸ਼ਮੀਰੀ ਆਗੂਆਂ ਨੂੰ ਰਸਤੇ ਤੋਂ ਭਟਕਾਇਆ ਗਿਆ

5 Dariya News

5 Dariya News

5 Dariya News

ਚੰਡੀਗੜ੍ਹ , 15 Dec 2019

ਕਸ਼ਮੀਰ ਦੇ ਮੌਜੂਦਾ ਹਾਲਾਤਾਂ ਨੂੰ ਅਤਿ ਸੰਵੇਦਨਸ਼ੀਲ ਦੱਸਦਿਆਂ ਜੋ ਕਿ ਕਿਸੇ ਵੀ ਸਮੇਂ ਭੜਕ ਸਕਦੇ ਹਨ ਕਸ਼ਮੀਰ ਮਾਹਰਾਂ ਨੇ ਗੈਰ ਸੰਵਿਧਾਨਿਕ ਢੰਗ ਨਾਲ ਧਾਰਾ 370 ਨੂੰ ਮਨਸੂਖ ਕਰਨ ਲਈ ਕੇਂਦਰ ਦੇ ਫੈਸਲੇ ਦੀ ਨਖੇਧੀ ਕੀਤੀ ਕਿਉਂ ਕਿ ਇਹ ਧਾਰਾ ਭਾਰਤ ਦੇ ਜੰਮੂ ਅਤੇ ਕਸ਼ਮੀਰ ਨਾਲ ਸਬੰਧਾਂ ਨੂੰ ਮਜ਼ਬੂਤ ਕਰਦੀ ਹੇ।ਆਰ.ਐਸ.ਐਸ. ਵਿਚਾਰਕ ਕਮ ਭਾਜਪਾ ਦੇ ਰਾਸ਼ਟਰੀ ਜਨਰਲ ਜਨਰਲ ਸਕੱਤਰ  ਰਾਮ ਮਾਧਵ ਅਤੇ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨਾਲ ਧਾਰਾ 370 ਅਤੇ ਅੱਤਵਾਦ ਦੇ ਖਾਤਮੇ 'ਤੇ ਪੈਨਲ ਵਿਚਾਰਚਰਚਾ ਦੌਰਾਨ ਆਰ ਐਂਡ ਏ.ਡਬਲਿਊ. ਮੁਖੀ ਏ.ਐਸ. ਦੁੱਲਟ ਅਤੇ ਮਨੋਜ਼ ਜੋਸ਼ੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਇਨਸਾਨੀਅਤ, ਜਮਹੂਰੀਅਤ ਅਤੇ ਕਸ਼ਮੀਰੀਅਤ ਦਾ ਨਾਅਰਾ ਹੀ ਇਸ ਉਲਝੇ ਮਸਲੇ ਦਾ ਇੱਕੋ ਇੱਕ ਹੱਲ ਸੀ।ਦੁੱਲਟ ਨੇ ਕਿਹਾ ਕਿ ਕਸ਼ਮੀਰ ਬੁਰੀ ਤਰ੍ਹਾਂ ਅੰਬਿਆ ਹੋਇਆ ਹੈ ਅਤੇ ਰਾਜ ਦੇ ਵਸਨੀਕ ਦਿੱਲੀ ਤੋਂ ਨਿਰਾਸ਼ਾ ਦੀ ਭਾਵਨਾ ਮਹਿਸੂਸ ਕਰ ਰਹੇ ਹਨ।ਵਿਚਾਰ ਵਟਾਂਦਰੇ ਵਿਚ ਹਿੱਸਾ ਲੈਂਦੇ ਹੋਏ, ਰਾਮ ਮਾਧਵ ਨੇ ਕਿਹਾ ਕਿ ਧਾਰਾ 370 ਨੂੰ ਲੋਕਤੰਤਰੀ ਤਰੀਕੇ ਨਾਲ ਰੱਦ ਕੀਤਾ ਗਿਆ ਸੀ, ਜਿਸ ਵਿਚ ਇਹ ਦੱਸਿਆ ਗਿਆ ਸੀ ਕਿ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਵਰਗੇ ਸਿਆਸੀ ਕੈਦੀਆਂ ਨੂੰ ਜਲਦੀ ਰਿਹਾ ਕੀਤਾ ਜਾਵੇਗਾ। ਮਾਧਵ ਨੇ ਕਿਹਾ ਕਿ ਕਸ਼ਮੀਰ ਵਿਚ ਰਾਜਨੀਤਿਕ ਗਤੀਵਿਧੀਆਂ ਨੂੰ ਜਾਰੀ ਰੱਖਣ ਦੀ ਪ੍ਰਕਿਰਿਆ ਜਾਰੀ ਹੈ। ਸਾਬਕਾ ਰਾਅ ਚੀਫ ਦੁੱਲਟ ਦੇ ਕਸ਼ਮੀਰ ਵਿੱਚ ਸ਼ਾਂਤ ਹਾਲਾਤ ਨਾ ਮੰਨਣ ਦੇ ਪ੍ਰਗਟਾਵੇ 'ਤੇ ਬੋਲਦਿਆਂ ਮਾਧਵ ਨੇ ਜ਼ੋਰ ਦੇ ਕੇ ਕਿਹਾ ਕਿ ਕਸ਼ਮੀਰੀਆਂ ਨੂੰ ਕਦੇ ਵੀ ਸ਼ਾਂਤ ਨਹੀਂ ਜਾਣਿਆ ਜਾਂਦਾ ਅਤੇ ਉਹ ਹਮੇਸ਼ਾ ਛੋਟੇ ਛੋਟੇ ਭੜਕਾਹਟ ਕਰਦੇ ਰਹਿੰਦੇ ਹਨ।ਕਸ਼ਮੀਰੀ ਸੱਤਰ ਸਾਲਾਂ ਤੋਂ ਆਰਟੀਕਲ 370 ਨਾਲ ਜੀ ਰਹੇ ਹਨ ਅਤੇ ਹੁਣ ਉਹ ਇਸ ਤੋਂ ਬਿਨਾਂ ਜ਼ਿੰਦਗੀ ਦਾ ਤਜ਼ਰਬਾ ਕਰ ਰਹੇ ਹਨ। ਇਹ ਸਰਕਾਰ ਦੁਆਰਾ ਚੁੱਕਿਆ ਇਕ ਦਲੇਰਾਨਾ ਕਦਮ ਹੈ ਅਤੇ ਮੈਨੂੰ ਯਕੀਨ ਹੈ ਕਿ ਨਵੀਂ ਸਥਿਤੀ ਇਸਦੇ ਵਿਕਾਸ ਅਤੇ ਭਾਰਤ ਨਾਲ ਇਸ ਖੇਤਰ ਦੇ ਪੂਰਨ ਏਕੀਕਰਣ ਨੂੰ ਯਕੀਨੀ ਬਣਾਏਗੀ।

ਆਪਣੀ ਗੱਲ 'ਤੇ ਜ਼ੋਰ ਦਿੰਦਿਆਂ ਸੀਨੀਅਰ ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੇ ਕੇਂਦਰ ਨੂੰ ਦੋਸ਼ ਲਗਾਉਂਦਿਆਂ ਕਿਹਾ ਕਿ ਸਾਡੇ ਸੰਵਿਧਾਨ ਦੀ ਭਾਵਨਾ ਨੂੰ ਕੁਚਲ ਕੇ ਇਕ ਸੂਬੇ ਨੂੰ ਸ਼ਾਸਤ ਪ੍ਰਦੇਸ਼ ਵਿਚ ਵੰਡ ਕੇ ਕੇਂਦਰ ਸਰਕਾਰ ਵਲੋਂ ਇਕ ਖ਼ਤਰਨਾਕ ਮਿਸਾਲ ਕਾਇਮ ਕੀਤੀ ਗਈ। ਅਸੀਂ ਰਾਜਾਂ ਦੀ ਇਕ ਯੂਨੀਅਨ ਹਾਂ ਅਤੇ ਜੰਮੂ-ਕਸ਼ਮੀਰ ਨੂੰ ਵੰਡ ਕੇ ਜੋ ਕੀਤਾ ਗਿਆ ਹੈ ਉਹ ਸਭ ਤੋਂ ਵੱਧ ਨਿੰਦਣਯੋਗ ਕਦਮ ਹੈ ਜੋ ਸਾਡੇ ਸੰਵਿਧਾਨ ਅਤੇ ਸਿਆਸਤ ਲਈ ਗੰਭੀਰ ਨਤੀਜਿਆਂ ਦਾ ਸਬੱਬ ਹੈ।ਪੈਨਲ ਦੇ ਦੋਵੇਂ ਮਾਹਰਾਂ ਦੇ ਵਿਚਾਰਾਂ ਬਾਰੇ ਬੋਲਦਿਆਂ ਤਿਵਾੜੀ ਨੇ ਅੱਗੇ ਕਿਹਾ ਕਿ ਬਗ਼ਾਵਤ ਦਾ ਅੱਤਵਾਦ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਅਤੇ ਇਸ ਕਾਰਵਾਈ ਨੇ ਸੰਵਿਧਾਨ ਵਿਚ ਦਰਜ ਸਾਰੇ ਨਿਯਮਾਂ ਨੂੰ ਉਲਟਾ ਕੇ ਰੱਖ ਦਿੱਤਾ ਹੈ। ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਅੱਤਵਾਦ, ਜਿਸ ਦਾ ਕੇਂਦਰ ਸਰਕਾਰ ਇਕੋ ਝਟਕੇ ਵਿੱਚ ਖਤਮ ਕਰਨ ਦਾ ਦਾਅਵਾ ਕਰਦੀ ਹੈ, ਦਾ ਅਸਲ ਕਾਰਨ ਪਾਕਿਸਤਾਨ ਦੀ ਵੰਡ ਅਤੇ ਬੰਗਲਾਦੇਸ਼ ਦੀ ਸਿਰਜਣਾ ਹੈ। ਸਾਡੇ ਦੁਸ਼ਮਣ ਗੁਆਂਢੀ ਨੇ ਹਮੇਸ਼ਾਂ ਭਾਰਤ ਨੂੰ ਹਜ਼ਾਰਾਂ ਜਖ਼ਮ ਦੇ ਕੇ  ਖੂਨ ਵਹਾਉਣ ਦੀ ਨੀਤੀ ਅਪਣਾਈ ਹੈ।ਇਸ ਫੈਸਲੇ ਵਿਚ ਕੁਝ ਬੁਨਿਆਦੀ ਗ਼ਲਤੀਆਂ ਹੋਣ ਦੀ ਗੱਲ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਅੱਗੇ ਕਿਹਾ ਕਿ ਕੇਂਦਰ ਦੇ ਇਸ ਬੇਵਕੂਫ਼ ਫੈਸਲੇ ਨਾਲ ਮੁੱਖ ਧਾਰਾ ਦੇ ਕਸ਼ਮੀਰੀ ਨੇਤਾਵਾਂ ਨੂੰ ਵੀ ਦੂਰ ਕਰ ਦਿੱਤਾ ਹੈ, ਪਰ ਰੱਬ ਕਰੇ ਕੋਈ ਭਾਣਾ ਨਾ ਵਰਤੇ ਤੇ ਹਾਲਾਤ ਇੰਨੇ ਅਣਸੁਖਾਵੇਂ ਨਾ ਬਣ ਜਾਣ ਕਿ  ਸਾਡੇ ਕੋਲ ਗੱਲ ਕਰਨ ਲਈ ਕੋਈ ਹੋਵੇ ਹੀ ਨਾ ।ਇਸ ਤੋਂ ਪਹਿਲਾਂ ਇਕ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਮਾਧਵ ਨੇ ਸਪੱਸ਼ਟ ਕੀਤਾ ਕਿ ਪੀ.ਡੀ.ਪੀ ਨਾਲ ਭਾਜਪਾ ਦਾ ਗੱਠਜੋੜ ਪੂਰੀ ਤਰ੍ਹਾਂ ਵਿਕਾਸ ਅਤੇ ਸੁਰੱਖਿਆ ਏਜੰਡੇ ਉੱਤੇ ਆਪਸੀ ਸਹਿਮਤੀ ਦੇ ਆਧਾਰ 'ਤੇ ਹੋਇਆ ਹੈ। ਮੈਡਮ ਮਹਿਬੂਬਾ ਮੁਫਤੀ ਨਾਲ ਡੇਢ ਸਾਲ ਕੰਮ ਕਰਨ ਤੋਂ ਬਾਅਦ, ਸਾਨੂੰ ਕਸ਼ਮੀਰ ਵਿਚ ਆਪਣੇ ਸੁਰੱਖਿਆ ਏਜੰਡੇ ਨੂੰ ਅੱਗੇ ਵਧਾਉਣ ਵਿਚ ਕੁਝ ਮੁਸ਼ਕਲਾਂ ਮਹਿਸੂਸ ਹੋਈਆਂ ਅਤੇ ਅਸੀਂ ਇਕ ਪਾਰਟੀ ਵਜੋਂ ਗੱਠਜੋੜ ਛੱਡਣ ਅਤੇ ਰਾਸ਼ਟਰਪਤੀ ਸ਼ਾਸਨ ਨੂੰ ਲਿਆਉਣ ਦਾ ਫੈਸਲਾ ਕੀਤਾ।ਵਿਚਾਰ ਵਟਾਂਦਰੇ ਵਿਚ ਹਿੱਸਾ ਲੈਂਦਿਆਂ ਉੱਘੇ ਪੱਤਰਕਾਰ ਅਤੇ ਸੂਬਾ ਮਾਹਰ ਮਨੋਜ ਜੋਸ਼ੀ ਨੇ ਦੱਸਿਆ ਕਿ ਕੇਂਦਰ ਦਾ ਹਰ ਚੀਜ ਨੂੰ ਇੱਕੋ ਰੰਗ ਵਿੱਚ ਰੰਗਣ ਦਾ ਉਦੇਸ਼ ਬੁਰੀ ਤਰ੍ਹਾਂ ਅਸਫਲ ਹੋਇਆ ਹੈ ਕਿਉਂਕਿ ਅਸੀਂ ਵੱਖਰੀ ਪਛਾਣ ਵਾਲੇ ਸੂਬਿਆਂ ਦੇ  ਦੇਸ਼ ਵਿੱਚ ਵਸਦੇ ਹਾਂ। ਭਾਰਤ ਵਿਚ ਇਹ ਸੰਭਵ ਹੈ ਕਿ ਤੁਹਾਨੂੰ ਆਪਣੀ ਸਭਿਆਚਾਰਕ ਵਿਰਾਸਤ 'ਤੇ ਮਾਣ ਹੋਵੇ ਅਤੇ ਫਿਰ ਵੀ ਆਪਣੇ ਵਤਨ 'ਤੇ  ਵੀ ਉਸੇ ਤਰ੍ਹਾਂ ਮਾਣ ਮਹਿਸੂਸ ਹੋਵੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੰਮੂ-ਕਸ਼ਮੀਰ ਦੇ ਹਿੰਦੂਆਂ ਵਿਚ ਵੀ ਦੇਸ਼ ਦੇ ਦੂਜੇ ਹਿੱਸਿਆਂ ਵਿਚ ਵਸਦੇ ਹਿੰਦੂਆਂ ਨਾਲੋਂ ਹਿੰਦੂ ਧਰਮ ਪ੍ਰਤੀ ਵੱਖਰੀ ਭਾਵਨਾ ਹੈ।ਇਤਿਹਾਸਕ ਪਰਿਪੇਖ ਨੂੰ ਉਜਾਗਰ ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਤੁਰੰਤ ਬਾਅਦ ਜੰਮੂ-ਕਸ਼ਮੀਰ ਨੂੰ ਸ਼ਾਮਲ ਕਰਨ ਦਾ ਫੈਸਲਾ ਉਸ ਸਮੇਂ ਦੀਆਂ ਸਥਿਤੀਆਂ ਤਹਿਤ ਲਾਗੂ ਹੋਇਆ ਸੀ। ਉਨ੍ਹਾਂ ਕਿਹਾ ਕਿ ਉਸ ਵਕਤ ਭਾਰਤ ਇਕ ਨਵੀਂ ਬਣੀ ਕੌਮੀਅਤ ਸੀ ਅਤੇ ਆਪਣੀਆਂ ਸਰਹੱਦਾਂ ਦੀ ਰਾਖੀ ਕਰਨ ਦੇ ਕਾਬਲ ਨਹੀਂ ਸੀ। ਉਨ੍ਹਾਂ ਇਹ ਵੀ ਕਿਹਾ ਕਿ ਕਸ਼ਮੀਰ ਨੂੰ ਭਾਰਤ ਵਿਚ ਮਿਲਾਉਣ ਲਈ ਕੁਝ ਰਿਆਇਤਾਂ ਦਿੱਤੇ ਜਾਣ ਦੀ ਲੋੜ ਸੀ  ਅਤੇ ਇਸ ਉਦੇਸ਼ ਪੂਰਤੀ ਲਈ ਸਖਤ ਅਤੇ ਨਰਮ ਦੋਵੇਂ ਕਿਸਮ ਦੇ ਰਸਤਿਆਂ ਦੇ ਮਿਸ਼ਰਨ ਦੀ ਵਕਾਲਤ ਕੀਤੀ।

 

Tags: Miltary , Ram Madhav , Manish Tewari

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD