Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

'ਚੀਫ ਆਫ ਡਿਫੈਂਸ ਸਟਾਫ' ਦੇ ਅਹੁਦੇ ਦੀ ਸਿਰਜਣਾ ਵਿਸ਼ੇ ਤੋਂ ਹੋਈ ਪੈਨਲ ਚਰਚਾ

ਪੈਨਲ ਮੈਂਬਰਾਂ ਵੱਲੋਂ ਕਦਮ ਦੀ ਸਲਾਘਾ, ਰੱਖਿਆ ਸੈਨਾਵਾਂ ਵਿਚ ਬਿਹਤਰ ਤਾਲਮੇਲ ਦੀ ਉਮੀਦ ਪ੍ਰਗਟਾਈ

5 Dariya News

5 Dariya News

5 Dariya News

ਚੰਡੀਗੜ੍ਹ , 15 Dec 2019

Last updated on: Dec 15, 2019, 00:00 IST

ਇੱਥੋਂ ਦੇ ਲੇਕ ਕਲੱਬ ਵਿਖੇ ਹੋ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ-2019 ਦੇ ਤੀਜੇ ਅਤੇ ਆਖਰੀ ਦਿਨ ਅੱਜ 'ਚੀਫ ਆਡ ਡਿਫੈਂਸ ਸਟਾਫ' ਦੇ ਅਹੁਦੇ ਦੀ ਸਿਰਜਣਾ ਵਿਸ਼ੇ ਤੇ ਵਿਚਾਰ ਚਰਚਾ ਹੋਈ। ਇਸ ਵਿਚਾਰ ਚਰਚਾ ਸੈਸ਼ਨ ਦਾ ਸੰਚਲਾਣ ਲੈਫ. ਜਨਰਲ ਰਿਟਾਇਰਡ ਸ੍ਰੀ ਅਦਿੱਤਿਆ ਸਿੰਘ ਨੇ ਕੀਤਾ ਜਦ ਕਿ ਇਸ ਪੈਨਲ ਚਰਚਾ ਵਿਚ ਏਅਰ ਮਾਰਸ਼ਲ ਰਿਟਾ: ਮਨਮੋਹਨ ਬਹਾਦੁਰ, ਸਾਬਕਾ ਰੱਖਿਆ ਸਕੱਤਰ ਸ੍ਰੀ ਸ਼ੇਖਰ ਦੱਤ, ਨਵੀਂ ਦਿੱਲੀ ਵਿਚ ਬਰਤਾਨੀਆਂ ਦੇ ਹਾਈ ਕਮਿਸ਼ਨਰ ਦੇ ਸਲਾਹਕਾਰ ਬ੍ਰਿਗੇਡੀਅਰ ਜੈਵਿਨ ਥੋਮਸਨ ਤੇ ਲੈਫ: ਜਨਰਲ ਰਿਟਾ: ਸੰਜੀਵ ਲੰਗੇਰ ਨੇ ਸ਼ਿਰਕਤ ਕੀਤੀ।ਇਸ  ਮੌਕੇ ਚਰਚਾ ਕਰਦਿਆਂ ਪੈਨਲ ਦੇ ਮੈਂਬਰਾਂ ਨੇ ਇਸ ਅਹੁਦੇ ਦੀ ਸਥਾਪਨਾ ਦੇ ਕਦਮ ਦੀ ਸਲਾਘਾ ਕੀਤੀ ਅਤੇ ਕਿਹਾ ਕਿ 1999 ਦੇ ਕਾਰਗਿਲ ਯੁੱਧ ਤੋਂ ਬਾਅਦ ਸਾਲ 2001 ਵਿਚ ਮੰਤਰੀਆਂ ਦੇ ਸਮੂਹ ਨੇ ਇਸ ਅਹੁਦੇ ਦੀ ਸਥਾਪਨਾ ਦੀ ਸਿਫਾਰਿਸ਼ ਕੀਤੀ ਸੀ। ਸੰਚਾਲਕ ਲੈਫ: ਜਨਰਲ ਅਦਿਤਿਆ ਸਿੰਘ ਨੇ ਆਖਿਆ ਕਿ ਇਸ ਅਹੁਦੇ ਦੀ ਸਿਰਜਣਾ ਦਾ ਮੁੱਖ ਮਕਸਦ ਥਲ ਸੈਨਾ, ਜਲ ਸੈਨਾ ਤੇ ਹਵਾਈ ਸੈਨਾ ਵਿਚਕਾਰ ਬਿਹਤਰ ਤਾਲਮੇਲ ਯਕੀਨੀ ਬਣਾਉਣਾ ਸੀ। ਉਨ੍ਹਾਂ ਨੇ ਕਿਹਾ ਕਿ 'ਚੀਫ ਆਡ ਡਿਫੈਂਸ ਸਟਾਫ' ਰੱਖਿਆ ਸਬੰਧੀ ਸਲਾਹ ਦੇਣ ਦੇ ਨਾਲ ਨਾਲ ਸੈਨਾਵਾਂ ਦੇ ਵੱਖ ਵੱਖ ਅੰਗਾਂ ਵਿਚ ਤਾਲਮੇਲ ਦੀ ਭੂਮਿਕਾ ਨਿਭਾਏਗਾ।ਸਾਬਕਾ ਰੱਖਿਆ ਸੱਕਤਰ ਭਾਰਤ ਸਰਕਾਰ ਸ਼੍ਰੀ ਸ਼ੇਖਰ ਦੱਤ ਨੇ ਕਿਹਾ ਕਿ 'ਚੀਫ ਆਡ ਡਿਫੈਂਸ ਸਟਾਫ' ਦੇ ਅਹੁਦੇ ਦੀ ਸਥਾਪਨਾ ਇਸ ਲਈ ਕੀਤੀ ਗਈ ਹੈ ਕਿਉਂਕਿ ਰਾਸ਼ਟਰੀ ਸੁਰੱਖਿਆ ਦੇ ਸਬੰਧ ਵਿਚ ਤਿੰਨਾਂ ਸੈਨਾਵਾਂ ਸਬੰਧੀ ਏਕੀਕ੍ਰਿਤ ਸਲਾਹ ਸਰਕਾਰ ਨੂੰ ਮਿਲ ਸਕੇ। ਜਿਸ ਸਬੰਧ ਵਿਚ ਆਉਂਦੇ ਦਿਨੀ ਇਸ ਅਹੁਦੇ ਤੇ ਪਹਿਲੀ ਨਿਯੁਕਤੀ ਹੋਣ ਦੀ ਉਮੀਦ ਹੈ।ਨਵੀਂ ਦਿੱਲੀ ਵਿਚ ਬਰਤਾਨੀਆਂ ਦੇ ਹਾਈ ਕਮਿਸ਼ਨਰ ਦੇ ਸਲਾਹਕਾਰ ਬ੍ਰਿਗੇਡੀਅਰ ਜੈਵਿਨ ਥੋਮਸਨ ਨੇ ਆਖਿਆ ਕਿ ਸੈਨਾਵਾਂ ਲਈ ਇਕ ਏਕੀਕ੍ਰਿਤ ਸੰਸਥਾ ਦੀ ਮੁੱਖ ਲੋੜ ਹੁੰਦੀ ਹੈ ਕਿ ਫੈਸਲੇ ਲੈਣ ਲਈ ਇਕ ਸੰਸਥਾ ਹੋਵੇ ਅਤੇ ਬਰਤਾਨੀਆਂ ਵਿਚ ਇਹ ਪ੍ਰਣਾਲੀ ਕਈ ਸਾਲਾਂ ਤੋਂ ਚੱਲ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਬਰਤਾਨਵੀ ਸੈਨਾ ਦੇ 83 ਸਾਲ ਦੇ ਇਤਿਹਾਸ ਦਾ ਵੀ ਜਿਕਰ ਕੀਤਾ ਅਤੇ ਆਪਣੀ ਸੈਨਾ ਵਿਚ ਚੀਫ ਆਫ ਡਿਫੈਂਸ ਸਟਾਫ ਦੇ ਕੰਮਕਾਜ ਬਾਰੇ ਦੱਸਿਆ।ਲੈਫ: ਜਨਰਲ ਸੰਜੀਵ ਲੰਗੇਰ ਨੇ ਇਸ ਮੌਕੇ ਇਕ ਪ੍ਰੈਜੇਂਟੇਸ਼ਨ ਰਾਹੀਂ ਸੰਯੁਕਤ ਰਾਜ ਅਮਰੀਕਾ, ਚੀਨ, ਫਰਾਂਸ ਅਤੇ ਰੂਸ ਆਦਿ ਦੇਸ਼ਾਂ ਦੀਆਂ ਰੱਖਿਆ ਸੈਨਾਵਾਂ ਵਿਚ ਆਰਮੀ ਕਮਾਂਡ ਦਾ ਤੁਲਨਾਤਾਮਕ ਅਧਿਐਨ ਪੇਸ਼ ਕੀਤਾ। ਉਸਨੇ ਕਿਹਾ ਕਿ ਰੱਖਿਆ ਮੰਤਰਾਲੇ ਵਿਚ ਫੌਜੀ ਪਿੱਛੋਕੜ ਤੋਂ ਸਥਾਈ ਨਿਯੁਕਤੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਚੀਫ ਆਫ ਡਿਫੈਂਸ ਸਟਾਫ ਫੌਜਾਂ ਨਾਲ ਸੰਬਧਤ ਅੰਤਰ-ਸੇਵਾਵਾਂ ਜਿਵੇਂ ਕਿ ਬਜਟ, ਸਾਜੋ ਸਮਾਨ ਦੀ ਖਰੀਦ, ਸਿਖਲਾਈ ਅਤੇ ਮਿਲਟਰੀ ਪਲਾਨਿੰਗ ਦੇ ਪੱਖ ਤੋਂ ਅਹਿਮ ਭੁਮਿਕਾ ਨਿਭਾਵੇਗਾ।ਏਅਰ ਮਾਰਸ਼ਲ ਮਨਮੋਹਨ ਬਾਹੁਦਰ ਨੇ ਦੇਸ਼ ਵਿਚ ਸਿਵਲ ਸੇਵਾਵਾਂ ਵਿਚ ਵੱਖਰੇ ਡਿਫੈਂਸ ਕਾਡਰ ਦੀ ਵਕਾਲਤ ਕਰਦਿਆਂ ਕਿਹਾ ਕਿ ਇਸ ਕਾਡਰ ਦੇ ਅਫਸਰ ਕੌਮੀ ਸੁਰੱਖਿਆ ਨਾਲ ਸਬੰਧਤ ਸੇਵਾਵਾਂ ਵਿਚ ਹੀ ਨਿਯੁਕਤ ਕੀਤੇ ਜਾਣੇ ਚਾਹੀਦੇ ਹਨ। ਉਸਨੇ ਕਿਹਾ ਕਿ ਚੀਫ ਆਫ ਡਿਫੈਂਸ ਸਟਾਫ ਨੂੰ ਦੇਸ਼ ਦੀ ਸੁਰੱਖਿਆ ਨਾਲ ਸਬੰਧਤ ਨੀਤੀ ਸਮੂਹਾਂ ਅਤੇ ਫੌਜੀ ਕਮਾਂਡ ਕਮੇਟੀਆਂ ਦਾ ਸਥਾਈ ਮੈਂਬਰ ਬਣਾਇਆ ਜਾਣਾ ਚਾਹੀਦਾ ਹੈ ਅਤੇ ਕੌਮੀ ਸੁਰੱਖਿਆ ਨਾਲ ਅੰਤਰ ਮੰਤਰਾਲਾਂ ਸਮੂਹਾਂ ਦੀਆਂ ਚਰਚਾਵਾਂ ਵਿਚ ਵੀ ਉਸਦੀ ਭੁਮਿਕਾ ਹੋਵੇ।ਇਸ ਮੌਕੇ ਲੈਫੀ: ਜਨਰਲ ਸਤੀਸ਼ ਦੁਆ ਨੇ ਵੀ ਸ਼੍ਰੋਤਿਆਂ ਨਾਲ ਇਸ ਵਿਸ਼ੇ ਤੇ ਸਾਂਝ ਪਾਉਂਦਿਆਂ ਕਿਹਾ ਕਿ ਭਾਰਤ ਜਿਸ ਦੀਆਂ ਦੋ ਸੰਦੇਨਸ਼ੀਲ ਸਰਹੱਦਾਂ ਹਨ ਅਤੇ ਭਾਰਤ ਦੇ ਆਪਣੇ ਸਮੇਤ ਦੋਨੋਂ ਗੁਆਂਢੀ ਪ੍ਰਮਾਣੂ ਸ਼ਕਤੀ ਸੰਪਨ ਹਨ ਤਾਂ ਅਜਿਹੇ ਵਿਚ ਸਾਡੇ ਮੁਲਕ ਲਈ ਚੀਫ ਆਫ ਡਿਫੈਂਸ ਸਟਾਫ ਦੀ ਨਿਯੁਕਤੀ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਇਸ ਮੌਕੇ ਸ਼੍ਰੋਤਿਆਂ ਦੇ ਸਵਾਲਾਂ ਦੇ ਜਵਾਬ ਵੀ ਮਾਹਿਰਾਂ ਨੇ ਦਿੱਤੇ।

 

Tags: Miltary

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD