Wednesday, 08 May 2024

 

 

ਖ਼ਾਸ ਖਬਰਾਂ ਦੋਆਬੇ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ, ਪ੍ਰਸਿੱਧ ਦਲਿਤ ਆਗੂ ਅਤੇ ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਰਾਕੇਸ਼ ਸੋਮਨ ਹੋਏ ਆਮ ਆਦਮੀ ਪਾਰਟੀ ‘ਚ ਸ਼ਾਮਲ ਪੰਜਾਬ ਦੀਆਂ 13 ਸੀਟਾਂ ਜਿਤਾਉਣ ਵਾਸਤੇ ਲੋਕਾਂ ਨੂੰ ਬੇਨਤੀ ਕਰਨ ਵਾਲੇ ਮੁੱਖ ਮੰਤਰੀ ਦੱਸਣ ਕਿ 7 ਰਾਜ ਸਭਾ ਮੈਂਬਰਾਂ ਨੇ ਕਿੰਨੇ ਕੁ ਪੰਜਾਬ ਦੇ ਮਸਲੇ ਚੁੱਕੇ ਤੇ ਧਰਨੇ ਦਿੱਤੇ : ਕੁਲਜੀਤ ਸਿੰਘ ਬੇਦੀ ਖ਼ਰਚਾ ਆਬਜ਼ਰਵਰ ਮਨੀਸ਼ ਕੁਮਾਰ ਦੀ ਫ਼ਰੀਦਕੋਟ ਲੋਕ ਸਭਾ ਦੇ ਆਬਜ਼ਰਵਰ ਵਜੋਂ ਹੋਈ ਨਿਯੁਕਤੀ ਸੀਜੀਸੀ ਲਾਂਡਰਾਂ ਦੇ ਐਮਈ ਦੇ ਵਿਿਦਆਰਥੀਆਂ ਨੇ ਨਵੀਨਤਾਕਾਰੀ ਇਲੈਕਟ੍ਰਿਕ ਵ੍ਹੀਲਬੈਰੋ ਕੀਤੀ ਤਿਆਰ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਬੀਤੀ ਸ਼ਾਮ ਤੱਕ 99 ਫੀਸਦੀ ਤੋਂ ਵੱਧ ਕਣਕ ਦੀ ਹੋ ਚੁੱਕੀ ਹੈ ਖਰੀਦ- ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਡਿਪਟੀ ਕਮਿਸ਼ਨਰ ਡਾ ਸੇਨੂ ਦਗਲ ਵੱਲੋਂ ਸਬਜੀ ਮੰਡੀ ਦਾ ਦੌਰਾ, ਸਫਾਈ ਵਿਵਸਥਾ ਦੁਰਸਤ ਕਰਨ ਕੀ ਕੀਤੀ ਹਦਾਇਤ ਦਾਖਾ ਵਿੱਚ ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਜਿੱਤ ਦਾ ਭਰੋਸਾ ਪ੍ਰਗਟਾਇਆ ਚੋਣ ਖਰਚਾ ਨਿਗਰਾਨ ਵੱਲੋਂ ਏ.ਆਰ.ਓਜ਼, ਏ.ਈ.ਓਜ਼ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਸੰਸਦੀ ਹਲਕਾ ਲੁਧਿਆਣਾ 'ਚ ਹੁਣ ਤੱਕ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ 1.11 ਕਰੋੜ ਰੁਪਏ ਦੇ ਚੋਣ ਖਰਚੇ ਰਿਕਾਰਡ ਕੀਤੇ ਗਏ : ਸਾਕਸ਼ੀ ਸਾਹਨੀ ਨਾਮਜ਼ਦਗੀਆਂ ਦੇ ਪਹਿਲੇ ਦਿਨ ਹੁਸ਼ਿਆਰਪੁਰ ਵਿਖੇ ਇਕ ਆਜ਼ਾਦ ਉਮੀਦਵਾਰ ਵੱਲੋਂ ਕਾਗਜ਼ ਦਾਖ਼ਲ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪ੍ਰੋਫ਼ੈਸਰ ਵਿਰਸਾ ਸਿੰਘ ਵਲਟੋਹਾ ਦੇ ਹੱਕ ‘ਚ ਪਿੰਡ ਭੈਲ ਹਲਕਾ ਖਡੂਰ ਸਾਹਿਬ ਵਿਖੇ ਕੀਤਾ ਭਰਵਾਂ ਇੱਕਠ ਖ਼ਰਚਾ ਅਬਜ਼ਰਵਰ ਵੱਲੋਂ ਚੋਣਾਂ ਨਾਲ ਸਬੰਧਤ ਵੱਖ-ਵੱਖ ਸੈੱਲਾਂ ਦਾ ਜਾਇਜ਼ਾ ਅਕਾਲੀ ਦਲ ਨੂੰ ਝੱਟਕਾ ਦਿੰਦਿਆਂ ਰਸੂਲਪੁਰ ਕਲਰ ਤੋਂ ਦੱਸ ਪਰਿਵਾਰ ਕਾਂਗਰਸ ਵਿੱਚ ਸ਼ਾਮਲ ਖੇਡਾਂ ਦੇ ਖੇਤਰ ਵਿੱਚ ਪੰਜਾਬ ਮੁੜ ਚਮਕੇਗਾ, ਨਵੀਂ ਖੇਡ ਨੀਤੀ ਨੇ ਨੁਹਾਰ ਬਦਲੀ: ਮੀਤ ਹੇਅਰ ਭਗਵੰਤ ਮਾਨ ਦੀ ਬਠਿੰਡਾ ਵਾਸੀਆਂ ਨੂੰ ਅਪੀਲ: ਬੱਸ ਇੱਕ ਬਠਿੰਡੇ ਵਾਲਾ ਕੰਢਾ ਰਹਿ ਗਿਆ, ਇਹ ਵੀ ਕੱਢ ਦਿਓ ਇਸ ਵਾਰ ਪ੍ਰਨੀਤ ਕੌਰ ਨੇ ਕਿਹਾ, ਪੂਰਾ ਪਟਿਆਲਾ ਜ਼ਿਲ੍ਹਾ ਮੇਰਾ ਪਰਿਵਾਰ, ਮੈਂ ਨੂੰਹ ਬਣ ਕੇ ਆਈ ਸੀ, ਧੀ ਵਰਗਾ ਪਿਆਰ ਮਿਲਿਆ ਭਗਵੰਤ ਮਾਨ ਨੇ ਲੋਕ ਸਭਾ ਹਲਕਾ ਫ਼ਿਰੋਜਪੁਰ ਵਿਚ ਕੀਤਾ ਚੋਣ ਪ੍ਰਚਾਰ ਸੀਆਈਐਸਸੀਈ ਦੇ 12ਵੀਂ ਕਲਾਸ ਦਾ ਨਤੀਜਾ ਐਨ ਕੇ ਸ਼ਰਮਾ ਦੇ ਮੁੱਖ ਚੋਣ ਦਫਤਰ ਦੇ ਉਦਘਾਟਨ ਮੌਕੇ ਉਮੜਿਆ ਜਨ ਸੈਲਾਬ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ‘ਸਵੀਪ’ ਟੀਮ ਵੱਲੋਂ ਤਿਆਰ ਗੀਤ ‘ਵੋਟ ਮੈਂ ਜ਼ਰੂਰ ਪਾਉਣੀ ਆਂ’ ਦਾ ਵੀਡੀਓ ਜਾਰੀ ਸਵੀਪ ਤਹਿਤ ਪੰਜਾਬ ਦੇ ਸਾਰੇ ਲੋਕ ਸਭਾ ਹਲਕਿਆਂ ਦੀ ਸਾਈਕਲ ਯਾਤਰਾ ਕਰਕੇ ਪਰਤੇ ਮਨਮੋਹਨ ਸਿੰਘ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਰਵਾਂ ਸੁਆਗਤ

 

ਪੀ.ਪੀ.ਆਈ.ਐਸ-2019 : ਉੱਘੇ ਆਟੋ ਸਨਅਤਕਾਰਾਂ ਵੱਲੋਂ ਸਨਅਤੀ ਨੀਤੀ 'ਚ ਸੁਧਾਰ ਵਾਹਨ ਉਦਯੋਗ ਲਈ ਸਾਰਥਕ ਮਾਹੌਲ ਸਿਰਜਣ ਲਈ ਕਾਰਗਰ ਕਾਰ

Web Admin

Web Admin

5 Dariya News

ਐਸ ਏ ਐਸ ਨਗਰ (ਮੋਹਾਲੀ) , 06 Dec 2019

ਦੇਸ਼ ਦੇ ਉੱਘੇ ਆਟੋ ਸਨਅਤਕਾਰਾਂ ਨੇ ਪੰਜਾਬ ਦੀ ਸਨਅਤੀ ਨੀਤੀ 'ਚ ਆ ਰਹੇ ਜ਼ਿਕਰਯੋਗ ਸੁਧਾਰਾਂ ਦੀ ਪ੍ਰਸ਼ੰਸਾ ਕਰਦਿਆਂ ਇਸ ਨੂੰ ਰਾਜ 'ਚ ਆਟੋ ਖੇਤਰ ਲਈ ਨਵੀਂ ਦਿਸ਼ਾ ਦਿਖਾਉਣ ਵਾਲੇ ਕਰਾਰ ਦਿੱਤਾ।ਮੋਹਾਲੀ ਵਿਖੇ ਚੱਲ ਰਹੇ ਨਿਵੇਸ਼ ਸੰਮਲੇਨ ਦੇ ਦੂਸਰੇ ਅਤੇ ਆਖਰੀ ਦਿਨ 'ਫਿਊਚਰ ਆਫ਼ ਮੋਬੀਲਿਟੀ ਇੰਨ ਪੰਜਾਬ-ਚੈਲੈਂਜਸ ਐਂਡ ਅਪਰਚੂਨਿਟੀਜ਼' ਵਿਸ਼ੇ 'ਤੇ ਹੋਏ ਵਿਚਾਰ ਵਟਾਂਦਰਾ ਸੈਸ਼ਨ 'ਚ ਪ੍ਰਸਿੱਧ ਆਟੋ ਸਨਅਕਾਰਾਂ ਨੇ ਪੰਜਾਬ 'ਚ ਨਿਵੇਸ਼ ਦੇ ਮਾਹੌਲ ਨੂੰ ਇੱਕ ਸੁਰ 'ਚ ਸੁਖਾਵਾਂ ਕਰਾਰ ਦਿੱਤਾ।ਚਰਚਾ ਦਾ ਮੁੱਢ ਬੰਨ੍ਹਦਿਆਂ ਟ੍ਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ ਸ਼ਿਵਾ ਪ੍ਰਸਾਦ ਨੇ ਕਿਹਾ ਕਿ ਪੰਜਾਬ 'ਚ ਸਨਅਤ ਪੱਖੀ ਨੀਤੀਆਂ ਅਤੇ ਹੁਨਰੀ ਕਾਮੇ ਸੂਬੇ 'ਚ ਨਿਵੇਸ਼ ਨੂੰ ਆਕਰਸ਼ਿਤ ਕਰਨ ਦਾ ਮੁੱਖ ਅਧਾਰ ਹਨ। ਉਨ੍ਹਾਂ ਨੇ ਪੰਜਾਬ ਦੀ ਨਵੀਂ ਸਨਅਤੀ ਨੀਤੀ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਗਿਣਵਾਉਂਦਿਆਂ ਕਿਹਾ ਕਿ ਸਰਕਾਰ ਦੇ ਢਾਈ ਸਾਲ ਦੇ ਕਾਰਜਕਾਲ 'ਚ ਕਈ ਹਜ਼ਾਰਾਂ ਕਰੋੜ ਦਾ ਨਿਵੇਸ਼ ਹੋਇਆ ਹੈ। ਉਨ੍ਹਾਂ ਨੇ ਪੰਜਾਬ 'ਚ ਸਨਅਤ ਸਥਾਪਤੀ ਲਈ ਦਿੱਤੀਆਂ ਜਾ ਰਹੀਆਂ ਰਿਆਇਤਾਂ ਦੀ ਡਿਜੀਟਲ ਪੇਸ਼ਕਾਰੀ ਦਿੰਦਿਆਂ ਕਿਹਾ ਕਿ ਨਿਵੇਸ਼ ਲਈ ਸਨਅਤਕਾਰਾਂ ਨੂੰ ਵੱਡੇ ਪੱਧਰ 'ਤੇ ਰਿਆਇਤਾਂ ਅਤੇ ਲੋੜੀਂਦੀ ਮੱਦਦ ਦਿੱਤੀ ਜਾ ਰਹੀ ਹੈ।ਹੀਰੋ ਇਲੈਕਟ੍ਰਿਕ ਵਹੀਕਲਜ਼ ਪ੍ਰਾਈਵੇਟ ਲਿਮਟਿਡ ਦੇ ਪ੍ਰਬੰਧਕ ਨਿਰਦੇਸ਼ਕ ਨਵੀਨ ਮੁੰਜਾਲ ਨੇ ਕਿਹਾ ਕਿ ਸਨਅਤੀ ਤੇ ਵਪਾਰਕ ਸੁਧਾਰ ਸੂਬੇ 'ਚ ਆਪਣਾ ਅਸਰ ਦਿਖਾ ਰਹੇ ਹਨ, ਜਿਸ ਕਾਰਨ ਆਟੋ ਮੋਬਾਇਲ ਇੰਡਸਟ੍ਰੀ ਦੇ ਰਾਜ 'ਚ ਨਿਵੇਸ਼ ਦਾ ਮਾਹੌਲ ਬਣ ਰਿਹਾ ਹੈ।ਵਾਲਵੋ ਗਰੁੱਪ ਦੇ ਮੁਖੀ ਅਤੇ ਪ੍ਰਬੰਧਕ ਨਿਰਦੇਸ਼ਕ ਕਮਲ ਬਾਲੀ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ 'ਚ ਆਟੋਮੋਬਾਇਲ ਸਨਅਤ ਨੇ ਪਿਛਲੇ ਕੁੱਝ ਸਾਲਾਂ 'ਚ ਵੱਡਾ ਬਦਲਾਅ ਦੇਖਿਆ ਹੈ। ਪੰਜਾਬ 'ਚ ਅਜਿਹੇ ਸਨਅਤੀ ਯੂਨਿਟ ਸਥਾਪਿਤ ਹੋਣ ਦੀ ਸੰਭਾਵਨਾ ਬਣੀ ਹੈ, ਜਿਸ ਨਾਲ ਸਨਅਤੀ ਨਿਵੇਸ਼ ਨੂੰ ਵੱਡਾ ਹੁਲਾਰਾ ਮਿਲੇਗਾ।

ਹਾਈਪਰਲੂਪ ਵਨ ਦੇ ਭਾਰਤ ਅਤੇ ਮੱਧ ਏਸ਼ੀਆ ਦੇ ਪ੍ਰਬੰਧਕ ਨਿਰਦੇਸ਼ਕ ਹਰਜਿੰਦਰ ਧਾਲੀਵਾਲ ਨੇ ਕਿਹਾ ਕਿ ਅਸੀਂ 'ਆਨ ਡਿਮਾਂਡ' ਸੰਸਾਰ 'ਚ ਰਹਿ ਰਹੇ ਹਾਂ ਅਤੇ ਸਾਨੂੰ ਬਜ਼ਾਰ ਦੀ ਲੋੜ ਮੁਤਾਬਕ ਜ਼ਰੂਰਤਾਂ ਪੂਰੀਆਂ ਕਰਨ 'ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਆਵਾਜਾਈ ਸਮੱਸਿਆਵਾਂ ਨੂੰ ਸੁਖਦ ਬਣਾਉਣ ਲਈ ਉੱਚ ਤਕਨੀਕ ਦੀ ਮਹੱਤਤਾ 'ਤੇ ਜ਼ੋਰ ਦਿੱਤਾ।ਐਸ ਐਮ ਐਲ ਇਸਜ਼ੂ ਦੇ ਸੀ ਐਫ ਓ ਗੋਪਾਲ ਬਾਂਸਲ ਨੇ ਪੰਜਾਬ ਸਰਕਾਰ ਦੀਆਂ ਸਨਅਤੀ ਨੀਤੀਆਂ 'ਤੇ ਸੰਤੁਸ਼ਟੀ ਜਿਤਾਉਂਦੇ ਹੋਏ ਕਿਹਾ ਕਿ ਹੁਣ ਸਮਾਂ ਡੀਜ਼ਲ ਅਧਾਰਿਤ ਵਾਹਨਾਂ ਤੋਂ ਇਲੈਕਟ੍ਰਿਕ ਊਰਜਾ ਅਧਾਰਿਤ ਵਾਹਨਾਂ 'ਤੇ ਬਤਦੀਲ ਹੋਣ ਦਾ ਆ ਗਿਆ ਹੈ।ਸਾਈਕਲ ਖੇਤਰ ਦੇ ਉੱਘੇ ਨਿਰਮਾਤਾ ਨਵੀਨ ਮੁੰਜਾਲ ਨੇ ਕਿਹਾ ਕਿ ਪੰਜਾਬ ਆਟੋਮੋਬਾਇਲ ਖੇਤਰ ਦੇ ਵਿਕਾਸ ਲਈ ਬਹੁਤ ਹੀ ਬੇਹਤਰੀਨ ਮੰਚ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਧੂ ਅਤੇ ਸਸਤੀ ਬਿਜਲੀ, ਸਹਾਇਕ ਸਨਅਤਾਂ ਲਈ ਮਜ਼ਬੂਤ ਆਧਾਰ, ਕੁਸ਼ਲ ਕਾਮੇ ਅਤੇ ਸ਼ਾਨਦਾਰ ਸੜ੍ਹਕੀ ਢਾਂਚਾ ਸਾਡੀ ਸਫ਼ਲਤਾ 'ਚ ਵੱਡਾ ਯੋਗਦਾਨ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਲੁਧਿਆਣਾ ਵਿਖੇ ਆਪਣੀ ਮੌਜੂਦਾ ਇਲੈਕਟ੍ਰਿਕ ਸਮਰਥਾ ਨੂੰ 5 ਲੱਖ ਸਲਾਨਾ ਉਤਪਾਦਨ ਦੇ ਵਾਧੇ ਨਾਲ ਅੱਗੇ ਲਿਜਾ ਰਹੇ ਹਾਂ।ਵਧ ਰਹੇ ਸੜ੍ਹਕੀ ਹਾਦਸਿਆਂ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਹੈਲਾ ਦੇ ਪ੍ਰਬੰਧਕੀ ਨਿਰਦੇਸ਼ਕ ਰਾਮਾ ਸ਼ੰਕਰ ਪਾਂਡੇ ਨੇ ਕਿਹਾ ਕਿ ਆਟੋਮੋਬਾਇਲ ਸੈਕਟਰ 'ਚ ਨਵੀਨਤਮ ਖੋਜਾਂ ਇਨ੍ਹਾਂ ਹਾਦਸਿਆਂ ਨੂੰ ਘਟਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ 76 ਫ਼ੀਸਦੀ ਆਟੋ ਮੋਬਾਇਲ ਸਨਅਤ ਦੋ ਪਹੀਆ ਵਾਹਨਾਂ 'ਤੇ ਆਧਾਰਿਤ ਹੈ ਅਤੇ ਇਸ 'ਚ ਪੁਰਾਣੇ ਸਿਸਟਮ ਨੂੰ ਨਵੀਂ ਤਕਨਾਲੋਜੀ ਨਾਲ ਤਬਦੀਲ ਕਰਕੇ ਸੜ੍ਹਕੀ ਹਾਦਸਿਆਂ 'ਚ ਜਾਣ ਵਾਲੀਆਂ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।ਜੇ ਬੀ ਐਮ ਗਰੁੱਪ ਦੇ ਕਾਰਜਕਾਰੀ ਨਿਰਦੇਸ਼ਕ ਨੇ ਪੰਜਾਬ 'ਚ ਆਟੋ ਮੋਬਾਇਲ ਸਨਅਤ ਨੂੰ ਉਤਸ਼ਾਹਿਤ ਕਰਨ ਲਈ ਸਪੱਸ਼ਟ ਨੀਤੀ ਢਾਂਚੇ ਅਤੇ ਮੁਢਲੇ ਬੁਨਿਆਦੀ ਢਾਂਚੇ 'ਤੇ ਰੌਸ਼ਨੀ ਪਾਈ।ਰਿਚਾ ਸਾਹੇ ਮੁਖੀ ਆਟੋਮੋਬਾਇਲ ਸਪਲਾਈ ਚੇਨ ਅਤੇ ਲੋਜਿਸਿਟਕਸ, ਵਿਸ਼ਵ ਆਰਥਿਕ ਫੋਰਮ, ਨੇ ਮੌਜੂਦਾ ਪੀੜ੍ਹੀ ਨੂੰ ਕੇਵਲ ਵਾਹਨਾਂ ਦੇ ਪੁਰਜ਼ੇ ਬਣਾਉਣ ਦੀ ਸਮਰੱਥਾ ਹੀ ਨਹੀਂ ਬਲਕਿ ਵਧ ਰਹੇ ਸੜ੍ਹਕੀ ਭੀੜ ਭੜੱਕੇ ਅਤੇ ਪ੍ਰਦੂਸ਼ਣ ਦੇ ਹੱਲ ਵੀ ਵਸੀਲਾ ਬਣਨਾ ਚਾਹੀਦਾ ਹੈ।

 

Tags: Punjab Investors Summit

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD