ਸ਼ੋਰ ਪ੍ਰਦੂਸ਼ਨ ਅਤੇ ਸੜਕਾਂ ਤੇ ਨਜਾਇਜ਼ ਕਬਜ਼ਿਆਂ ਖਿਲਾਫ ਕਾਰਵਾਈ ਦੀ ਉਮੀਦ ਜਾਗੀ
5 Dariya News
5 Dariya News
ਖਰੜ , 17 Oct 2019
Last updated on: Oct 17, 2019, 00:00 IST
ਜਨਹਿੱਤ ਵਿਕਾਸ ਕਮੇਟੀ ਦੇ ਅਹੁਦੇਦਾਰਾਂ ਦਾ ਇੱਕ ਵਫਦ ਰਣਜੀਤ ਸਿੰਘ ਹੰਸ ਪ੍ਰਧਾਨ ਦੀ ਅਗਵਾਈ ਵਿੱਚ ਹਿੰਮਾਸੂ ਜੈਨ ਆਈ.ਏ.ਐਸ ਐਸ.ਡੀ.ਐਮ ਖਰੜ ਨੂੰ ਮਿਲਿਆ। ਸਭ ਤੋਂ ਪਹਿਲਾ ਐਸ.ਡੀ.ਐਮ ਸਾਹਿਬ ਨੂੰ ਉਨ੍ਹਾਂ ਦੇ ਖਰੜ ਵਿਖੇ ਜੁਆਇਨ ਕਰਨ ਤੇ ਉਨ੍ਹਾਂ ਨੂੰ ਲਿਖਤੀ ਰੂਪ ਵਿੱਚ ਸਵਾਗਤ ਪੱਤਰ ਸੌਪਿਆ ਗਿਆ। ਉਪਰੰਤ ਅਹੁਦੇਦਾਰਾਂ ਦੀ ਜਾਣ ਪਹਿਚਾਣ ਤੋਂ ਬਾਅਦ ਸ਼ਹਿਰ ਦੇ ਭਖਦੇ ਮੁਦਿਆ ਜਿਵੇਂ ਕਿ ਸ਼ੋਰ ਪ੍ਰਦੂਸ਼ਨ ਅਤੇ ਇਨਕਰੋਚਮੈਂਟ ਸੰਬੰਧੀ ਉਨ੍ਹਾਂ ਨੂੰ ਪੱਤਰ ਦਿੱਤਾ।ਸ੍ਰੀ ਜੈਨ ਨੇ ਪੱਤਰ ਨੂੰ ਪੜ੍ਹਣ ਉਪਰੰਤ ਭਰੋਸਾ ਦੁਆਇਆ ਕਿ ਸਾਰੇ ਮੁੱਦਿਆਂ ਉਤੇ ਦੀਵਾਲੀ ਦੇ ਤਿਉਹਾਰ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਸ੍ਰੀ ਜੈਨ ਨੇ ਅੱਗੇ ਦੱਸਿਆਂ ਕਿ ਇਸ ਸੰਬੰਧੀ ਉਨ੍ਹਾਂ ਦੀ ਪਹਿਲਾ ਵੀ ਕਾਰਜ ਸਾਧਕ ਅਧਿਕਾਰੀ ਨਾਲ ਮੀਟਿੰਗ ਹੋ ਚੁਕੀ ਹੈ। ਜਦੋਂ ਮੈਂਬਰਾਂ ਵੱਲੋਂ ਸ਼ੋਰ ਪ੍ਰਦੂਸ਼ਨ ਸੰਬੰਧੀ ਪੁਲੀਸ ਵੱਲੋਂ ਕੋਈ ਜਾਗਰੂਕਤਾ ਅਭਿਆਨ ਨਾ ਚਲਾਉਣ ਦੀ ਗੱਲ ਕਹੀ ਤਾਂ ਸ੍ਰੀ ਜੈਨ ਕਿਹਾ ਕਿ ਇਸ ਉਤੇ ਜਲਦੀ ਕਾਰਵਾਈ ਹੋਵੇਗੀ ਅਤੇ ਇਸ ਵਿੱਚ ਜਨਹਿੱਤ ਵਿਕਾਸ ਕਮੇਟੀ ਦਾ ਵੀ ਸਹਿਯੋਗ ਲਿਆ ਜਾਵੇਗਾ। ਸ੍ਰੀ ਜੈਨ ਇਹ ਵੀ ਦੱਸਿਆਂ ਕਿ ਉਨ੍ਹਾਂ ਨੇ ਸ਼ੋਰ ਪ੍ਰਦੂਸ਼ਨ ਦੀ ਸਮੱਸਿਆਂ ਸੰਬੰਧੀ ਧਾਰਮਿਕ ਸਥਾਨਾਂ ਉਤੇ ਪ੍ਰਤੀਨਿਧਾ ਦੀ ਮੀਟਿੰਗ ਬੁਲਾ ਲਈ ਹੈ । ਮੀਟਿੰਗ ਵੱਧੀਆ ਹੀ ਖੁਸ਼ਗੁਵਾਰ ਮਾਹੌਲ ਵਿੱਚ ਹੋਈ। ਮੀਟਿੰਗ ਵਿੱਚ ਮੌਜੂਦ ਸਰਬ ਸ੍ਰੀ ਦਵਿੰਦਰ ਕੌਸਲ, ਬ੍ਰਿਜ ਮੋਹਨ ਸ਼ਰਮਾ, ਬੰਤ ਸਿੰਘ, ਪਾਲ ਸਿੰਘ, ਬੀਬੀ ਰਜਿੰਦਰ ਕੌਰ, ਮਾਸਟਰ ਅਜੈਬ ਸਿੰਘ, ਸੇਵਾ ਸਿੰਘ, ਸਤਵੰਤ ਸਿੰਘ, ਜੋਗਿੰਦਰ ਸਿੰਘ, ਰਜਿੰਦਰ ਸੋਹਲ ਅਤੇ ਕਮਲਜੀਤ ਸਿੰਘ ਅਹੁਦੇਦਾਰ ਸ਼ਾਮਿਲ ਸਨ।