ਜ਼ਿਲ੍ਹਾ ਪ੍ਰੀਸ਼ਦ ਫ਼ਿਰੋਜ਼ਪੁਰ ਵਿਖੇ ਵੀਰਵਾਰ ਨੂੰ ਬਲਵਿੰਦਰ ਕੌਰ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸ਼ਨ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਦੌਰਾਨ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਸਤਿਕਾਰ ਕੌਰ ਗਹਿਰੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਵਿੰਦਰਪਾਲ ਸਿੰਘ ਸੰਧੂ, ਕਾਂਗਰਸੀ ਆਗੂ ਲਾਡੀ ਗਹਿਰੀ, ਕਾਂਗਰਸੀ ਆਗੂ ਹੀਰਾ ਸੋਢੀ, ਸ੍ਰ. ਰੇਸ਼ਮ ਸਿੰਘ ਗਹਿਰੀ, ਕਰਮਜੀਤ ਕੌਰ ਗਹਿਰੀ ਅਤੇ ਸੋਹਨ ਸਿੰਘ ਵਧਾਈ ਦੇਣ ਲਈ ਪਹੁੰਚੇ।ਬਲਵਿੰਦਰ ਕੌਰ ਨੇ ਵਿਧਾਇਕ ਸਤਿਕਾਰ ਕੌਰ ਗਹਿਰੀ ਤੇ ਹਾਜ਼ਰ ਪਤਵੰਤਿਆਂ ਨੂੰ ਭਰੋਸਾ ਦਿਵਾਇਆ ਕਿ ਉਹ ਹਲਕੇ ਦੇ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ 62 ਸਾਲ ਦੀ ਉਮਰ ਵਿੱਚ ਇਹ ਸੇਵਾ ਦਾ ਮੌਕਾ ਦਿੱਤਾ ਗਿਆ ਹੈ, ਇਸ ਲਈ ਉਹ ਜ਼ਿਲ੍ਹੇ ਦੇ ਪਿੰਡਾਂ ਦਾ ਵਿਕਾਸ ਬਿਨਾਂ ਮਤਭੇਦ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰਵਾਉਣਗੇ। ਉਨ੍ਹਾਂ ਕਾਂਗਰਸ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ ਨਾਲ ਨਿਭਾਉਣਗੇ ਅਤੇ ਵਿਕਾਸ ਦੇ ਕੰਮਾਂ ਨੂੰ ਪੂਰੀ ਤਨਦੇਹੀ ਨਾਲ ਮੁਕੰਮਲ ਕਰਕੇ ਪਿੰਡਾਂ ਦਾ ਵਿਕਾਸ ਕਰੇਗੀ।ਇਸ ਮੌਕੇ ਬਲਾਕ ਸੰਮਤੀ ਦੇ ਚੇਅਰਮੈਨ ਜੀਤਾ ਮਲਕ, ਮਨਪ੍ਰੀਤ ਸਿੰਘ ਮੈਂਬਰ ਬਲਾਕ ਸੰਮਤੀ, ਗੁਰਸੇਵਕ ਸਿੰਘ ਪ੍ਰਧਾਨ ਬਲਾਕ ਘੱਲ ਖ਼ੁਰਦ, ਇਲੈੱਕਸ਼ਨ ਇੰਚਾਰਜ ਹਰਭਗਵਾਨ ਸਿੰਘ, ਸੰਤ ਸਿੰਘ ਸਰਪੰਚ, ਪ੍ਰੇਮਪਾਲ ਢਿੱਲੋਂ, ਗੋਰਾ ਮਾਲ, ਸ਼ਿੰਦਾ ਸਿੰਘ, ਸੁਖਵਿੰਦਰ ਸਿੰਘ, ਕਰਤਾਰ ਸਿੰਘ, ਨਿੱਕਾ ਬਰਾੜ ਆਦਿ ਵੀ ਹਾਜ਼ਰ ਸਨ।