ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਸਿਵਲ ਸਰਜਨ ਡਾ. ਐਨ.ਕੇ. ਅਗਰਵਾਲ ਦੀ ਰਹਿਨਮਾਈ ਹੇਠ ਆਯੁਸ਼ਮਾਨ ਭਾਰਤ ਦਿਵਸ ਮਨਾਇਆ ਗਿਆ ਅਤੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਤੇ ਆਮ ਲੋਕਾਂ ਨੂੰ ਆਯੁਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਗਦੀਸ਼ ਸਿੰਘ,ਜਿਲ੍ਹਾ ਟੀਕਾਕਰਨ ਡਾ. ਪ੍ਰਸ਼ੋਤਮ ਦਾਸ,ਐਸ.ਐਮ.ਓ. ਡਾ. ਕੁਲਦੀਪ ਸਿੰਘ ਅਤੇ ਸਟੇਟ ਹੈਲਥ ਏਜੰਸੀ ਮੋਹਾਲੀ ਤੋਂ ਜਸਕਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਸਰਬੱਤ ਸਿਹਤ ਬੀਮਾ ਯੋਜਨਾ ਆਮ ਜਨਤਾ ਲਈ ਬਹੁਤ ਹੀ ਲਾਭਦਾਇਕ ਯੋਜਨਾ ਹੈ ਜਿਸ ਵਿੱਚ ਪੰਜੀਕ੍ਰਿਤ ਪਰਿਵਾਰ ਦੇ ਕਿਸੇ ਵੀ ਵਿਅਕਤੀ ਨੂੰ ਹਸਪਤਾਲ ਵਿੱਚ ਦਾਖਲ ਹੋਣ ਤੇ ਸਲਾਨਾ 5 ਲੱਖ ਰੁਪਏ ਤੱਕ ਦੇ ਨਕਦੀ ਰਹਿਤ ਸਿਹਤ ਬੀਮੇ ਦੀ ਸਹੂਲਤ ਮਿਲਦੀ ਹੈ।ਲੋੜਵੰਦ ਵਿਅਕਤੀ ਇਹ ਸਹੂਲਤ ਕਿਸੇ ਵੀ ਪੰਜੀਕ੍ਰਿਤ ਪ੍ਰਾਈਵੇਟ ਤੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਪ੍ਰਾਪਤ ਕਰ ਸਕਦਾ ਹੈ।ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਸਕੀਮ ਵਿੱਚ ਸਮਾਜਿਕ-ਆਰਥਿਮ ਅਤੇ ਜਾਤੀ ਜਨਗਣਨਾ ਡਾਟਾ ਵਿੱਚ ਸ਼ਾਮਲ ਪਰਿਵਾਰ,ਛੋਟੇ ਵਪਾਰੀ, ਸਮਾਰਟ ਰਾਸ਼ਨ ਕਾਡ ਧਾਰਕ ਪਰਿਵਾਰ,ਜੇ-ਫਾਰਮ ਧਾਰਕ ਕਿਸਾਨ ਪਰਿਵਾਰ,ਉਸਾਰੀ ਭਲਾਈ ਬੋਰਡ ਪੰਜਾਬ ਕੋਲ ਪੰਜੀਕ੍ਰਿਤ ਉਸਾਰੀ ਕਾਮੇ ਲਾਭ ਲੈ ਸਕਦੇ ਹਨ।ਇਹ ਲਾਭ ਲੈਣ ਲਈ ਯੋਗ ਲਾਭਪਾਤਰੀ ਆਪਣਾ ਈ-ਕਾਰਡ ਬਣਾਉਣ ਲਈ ਆਪਣੇ ਨੇੜੇ ਦੇ ਕਾਮਨ ਸਰਵਿਸ ਸੈਂਟਰ ਨਾਲ ਜਾਂ ਸੂਚੀਬੱਧ ਪ੍ਰਾਈਵੇਟ ਤੇ ਸਰਕਾਰੀ ਹਸਪਤਾਲ ਵਿੱਚ ਅਰੋਗਿਆ ਮਿੱਤਰ ਨਾਲ ਸੰਪਰਕ ਕਰ ਸਕਦੇ ਹਨ।ਇਹ ਕਾਰਡ ਬਣਾਉਣ ਲਈ ਲਾਭ ਪਾਤਰੀ ਆਪਣਾ ਅਧਾਰ ਕਾਰਡ, ਰਾਸ਼ਨ ਕਾਰਡ, ਵਿਅਕਤੀਗਤ ਪੈਨ ਕਾਰਡ(ਛੋਟੇ ਵਪਾਰੀਆਂ ਲਈ),ਪੰਜੀਕ੍ਰਿਤ ਕਾਰਡ(ਉਸਾਰੀ ਕਾਮਿਆਂ ਲਈ) ਆਪਣੇ ਨਾਲ ਲੈ ਕੇ ਕਿਸੇ ਵੀ ਨਜਦੀਕੀ ਕਾਮਨ ਸੈਂਟਰ ਤੇ ਜਾ ਸਕਦੇ ਹਨ।ਉਹਨਾ ਇਹ ਵੀ ਦੱਸਿਆ ਕਿ ਇਹ ਸਕੀਮ 20 ਅਗਸਤ 2019 ਤੋਂ ਪੂਰੇ ਪੰਜਾਬ ਵਿੱਚ ਲਾਗੂ ਹੈ। ਸੈਮੀਨਾਰ ਦੋਰਾਨ ਆਮ ਜਨਤਾ ਨੂੰ ਜਾਗਰੂਕਤਾ ਪੋਸਟਰ ਵੰਡੇ ਗਏ। ਤੇ ਇਸ ਮੌਕੇ ਤੇ ਡਾ. ਰਜਨੀਸ਼ ਸ਼ਰਮਾ,ਡਾ. ਤ੍ਰਿਪਤਜੋਤ ਸਿੰਘ ਰੰਧਾਵਾ, ਡਾ. ਨੇਹਾ,ਜਿਲ੍ਹਾ ਮਾਸ ਮੀਡੀਆ ਅਫਸਰ ਪਰਮਿੰਦਰ ਸਿੰਘ, ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ,ਨਰਸਿੰਗ ਸਿਸਟਰ ਹਰਮੀਤ ਕੌਰ,ਡੀ.ਪੀ.ਐਮ. ਕਸੀਤਿਕ ਸੀਮਾ, ਜਿਲ੍ਹਾ ਬੀਸੀਸੀ ਫੈਸੀਲੀਟੇਟਰ ਜਸਵੀਰ ਕੌਰ,ਜਰਨੈਲ ਕੌਰ, ਭੁਪਿੰਦਰ ਕੌਰ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਲੋਕ ਹਾਜਰ ਸਨ।