Sunday, 12 May 2024

 

 

ਖ਼ਾਸ ਖਬਰਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਈਨਿੰਗ ਮਾਫੀਆ ਦਾ ਸਫਾਇਆ ਕਰਾਂਗਾ : ਡਾ ਸੁਭਾਸ਼ ਸ਼ਰਮਾ ਗੁਰਬਾਜ ਸਿੰਘ ਸਿੱਧੂ ਨੇ ਪਿਤਾ ਦੇ ਲਈ ਮੰਗੀਆਂ ਵੋਟਾਂ ਅਸੀਂ ਤੁਹਾਡੇ ਲਈ ਸਕੂਲ ਅਤੇ ਹਸਪਤਾਲ ਬਣਾਏ, ਬਿਜਲੀ ਅਤੇ ਪਾਣੀ ਮੁਫਤ ਕੀਤਾ, ਇਸ ਲਈ ਮੈਨੂੰ ਜੇਲ ਭੇਜਿਆ : ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤਾ ਸਮਝੌਤਾ, ਕੇਜਰੀਵਾਲ ਨੂੰ ਛੱਡ ਕੇ ਪੰਜਾਬ ’ਚ ਵੱਖਰੀ ਆਪ ਸਰਕਾਰ ਬਣਾਉਣਗੇ : ਸੁਖਬੀਰ ਸਿੰਘ ਬਾਦਲ ਆਪ ਦੱਸੇ ਕਿ ਉਹ ਭ੍ਰਿਸ਼ਟਾਚਾਰ ਵਿਚ ਫਸੇ ਅਰਵਿੰਦ ਕੇਜਰੀਵਾਲ ਦਾ ਬਚਾਅ ਕਿਉਂ ਕਰ ਰਹੀ ਹੈ: ਹਰਸਿਮਰਤ ਕੌਰ ਬਾਦਲ ਕਾਂਗਰਸ ਦੀ ਸਥਿਤੀ ਮਜ਼ਬੂਤ; ਸਾਬਕਾ ਵਿਧਾਇਕ ਜੱਸੀ ਖੰਗੂੜਾ ਦੀ ਪਾਰਟੀ 'ਚ ਵਾਪਸੀ ਸਾਬਕਾ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕੇ ਕਾਂਗਰਸ ਵਿੱਚ ਸ਼ਾਮਲ ਕਾਂਗਰਸ ਨੇ ਲੋਕ ਸਭਾ ਵਿੱਚ ਜਿੱਤ ਲਈ ਇੱਕਜੁੱਟ ਹੋਕੇ ਕੀਤੀ ਅਪੀਲ ਮੋਦੀ ਸ਼ਾਹ ਦੀ ਜੋੜੀ ਨੂੰ ਜੇ ਕਿਸੇ ਨੇ ਮਾਤ ਦਿੱਤੀ ਹੈ ਤਾਂ ਉਹ ਪੰਜਾਬ ਦੇ ਲੋਕ ਹੀ ਹਨ : ਗੁਰਜੀਤ ਸਿੰਘ ਔਜਲਾ ਮਨੀਸ਼ ਤਿਵਾੜੀ ਨੇ ਕਿਰਨ ਖੇਰ ਦੇ ਬਿਆਨ ਨਾਲ ਭਾਜਪਾ ਦਾ ਮੂੰਹ ਬੰਦ ਕਰ ਦਿੱਤਾ ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ 750 ਤੋਂ ਵੱਧ ਕਿਸਾਨਾਂ ਦੀ ਮੌਤ : ਵਿਜੇ ਇੰਦਰ ਸਿੰਗਲਾ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ ਸੱਤ ਸਾਲਾਂ 'ਚ ਪਟਿਆਲਾ ਲੋਕ ਸਭਾ ਹਲਕੇ 'ਚ ਕੀਤੇ 7 ਕੰਮ ਗਿਣਾਉਣ ਕਾਂਗਰਸ ਤੇ 'ਆਪ' : ਐਨ.ਕੇ. ਸ਼ਰਮਾ ਨੈਸ਼ਨਲ ਲੋਕ ਅਦਾਲਤ ਚ ਹੋਇਆ 19815 ਕੇਸਾਂ ਦਾ ਨਿਪਟਾਰਾ ਪਟਿਆਲਾ ’ਚ ਲੱਗੀ ਕੌਮੀ ਲੋਕ ਅਦਾਲਤ ’ਚ 13481 ਕੇਸਾਂ ਦਾ ਹੋਇਆ ਨਿਪਟਾਰਾ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀ ਫਾਰਮਾ ਫੈਕਟਰੀ ਤੋਂ ਚੱਲ ਰਹੇ ਅੰਤਰ-ਰਾਜੀ ਗੈਰ-ਕਾਨੂੰਨੀ ਫਾਰਮਾ ਸਪਲਾਈ ਅਤੇ ਨਿਰਮਾਣ ਨੈਟਵਰਕ ਦਾ ਕੀਤਾ ਪਰਦਾਫਾਸ਼ ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਦੀ ਅਹਿਮ ਮੀਟਿੰਗ ਮੋਰਚਾ ਜ਼ਿਲ੍ਹਾ ਪ੍ਰਧਾਨ ਤਾਹਿਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਵਿਜੇਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ ਚੋਣ ਪ੍ਰਚਾਰ ਅਤੇ ਹਲਕਾ ਵਾਸੀਆਂ ਦੀ ਹਮਾਇਤ ਵਿੱਚ ਮੀਤ ਹੇਅਰ ਸਭ ਤੋਂ ਅੱਗੇ ਨਿਕਲਿਆ ਹਰ ਇੱਕ ਵੋਟਰ ਦੀ ਵੋਟ ਬਹੁਤ ਅਹਿਮ, ਕੋਈ ਵੀ ਵੋਟਰ ਇਸ ਮੌਕੇ ਨੂੰ ਨਾ ਗਵਾਏ- ਸੰਦੀਪ ਕੁਮਾਰ

 

ਸੱਤਿਆ ਪਾਲ ਜੈਨ ਨੇ ਆਰੀਅਨਜ਼ ਵੱਲੋਂ ਭਾਰਤ ਵਿੱਚ ਕਾਨੂੰਨੀ ਸਿੱਖਿਆ ਤੇ ਆਯੋਜਿਤ ਸੈਮੀਨਾਰ ਵਿੱਚ ਕੀਤੀ ਸ਼ਿਰਕਤ

Web Admin

Web Admin

5 Dariya News

ਚੰਡੀਗੜ , 14 Sep 2019

ਆਰੀਅਨਜ਼ ਕਾਲਜ ਆਫ ਲਾਅ, ਚੰਡੀਗੜ ਨੇ ਅੱਜ ਪੀ.ਐਚ.ਡੀ ਚੈਂਬਰ, ਸੈਕਟਰ-31, ਏ ਚੰਡੀਗੜ ਵਿੱਚ '' ਭਾਰਤ ਵਿੱਚ ਕਾਨੂੰਨੀ ਸਿੱਖਿਆ ਸਮੱਸਿਆਵਾਂ ਅਤੇ ਦ੍ਰਿਸ਼ਟੀਕੋਣ'' ਵਿਸ਼ੇ ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ। ਇਸ ਮੋਕੇ ਤੇ ਭਾਰਤ ਦੇ ਵਧੀਕ ਸਾਲਿਸਿਟਰ ਜਨਰਲ ਸ਼੍ਰੀ ਸੱਤਿਆ ਪਾਲ ਜੈਨ ਮੁੱਖ ਮਹਿਮਾਨ ਸਨ। ਆਰੀਅਨਜ਼ ਕਾਲਜ ਆਫ ਲਾਅ ਦੇ ਐਲਐਲ.ਬੀ ਅਤੇ ਬੀਏ-ਐਲਐਲ.ਬੀ ਦੇ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ।ਪੰਜਾਬ ਅਤੇ ਹਰਿਆਣਾ ਐਚ ਸੀ ਬਾਰ ਐਸੋਸਿਏਸ਼ਨ ਦੇ ਪ੍ਰਧਾਨ ਸ਼੍ਰੀ ਡੀਪੀਐਸ ਰੰਧਾਵਾਂ; ਪੰਜਾਬ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਦੇ ਪ੍ਰੌਫੈਸਰ ਡਾ.ਵਿਜੈ ਨਾਗਪਾਲ; , ਪੰਜਾਬ ਵਕੀਲ ਐਸੋਸਿਏਸ਼ਨ ਅਤੇ ਜਿਲਾਂ ਬਾਰ ਐਸੋਸਿਏਸ਼ਨ, ਲੁਧਿਆਣਾ ਦੇ ਪ੍ਰਧਾਨ,  ਸ਼੍ਰੀ ਅਸ਼ੋਕ  ਮਿੱਤਲ; ਭਾਰਤ ਦੇ ਸਰਵਉੱਚ ਅਦਾਲਤ ਅਤੇ ਯੂਕੇ, ਯੂਐਸ ਅਤੇ ਯੂਰਪ ਸੰਘ ਦੇ ਅੰਤਰਰਾਸ਼ਟਰੀ ਵਕੀਲ ਸ਼੍ਰੀ ਮਨੁਜ ਭਾਰਦਵਾਜ ਇਸ ਮੋਕੇ ਤੇ ਮੁੱਖ ਮਹਿਮਾਨ ਸਨ।  ਆਰੀਅਨਜ਼ ਗਰੁੱਪ ਦੇ ਚੈਅਰਮੈਨ ਡਾ.ਅੰਸ਼ੂ ਕਟਾਰੀਆ, ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਮਾਨਚੈਸਟਰ ਲਾਅ ਤੋ ਆਏ ਪ੍ਰਤਿਨਿਧਿਆਂ ਨੇ ਭਾਰਤ ਅਤੇ ਯੂਕੇ ਦੇ ਵਿਚਕਾਰ ਕਾਨੂੰਨੀ ਸਿੱਖਿਆ ਵਿੱਚ ਅੰਤਰ ਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।ਸ਼੍ਰੀ ਸੱਤਿਆ ਪਾਲ ਜੈਨ ਨੇ ਕਿਹਾ ਕਿ ਕਾਨੂੰਨੀ ਪੇਸ਼ਾ ਸਭ ਤੋ ਪਵਿੱਤਰ ਅਤੇ ਮਹਾਨ ਪੇਸ਼ਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਨਿਰਦੇਸ਼ਿਤ ਕੀਤਾ ਕਿ ਸਖਤ ਮਿਹਨਤ ਹੀ ਸਫਲਤਾ ਦਾ ਮੁੱਖ ਕਾਰਕ ਹੈ ਕਿਉਂਕਿ ਦੇਸ਼ ਵਿੱਚ ਅਣਗਣਿਤ ਲੋਕਾਂ ਦੇ ਉਦਾਹਰਣ ਹਨ ਜੋ ਛੋਟੇ ਪਰਿਵਾਰਾਂ ਤੋ ਆਉਦੇ ਹਨ ਲੇਕਿਨ ਹਣ ਮਿਹਨਤ ਨਾਲ ਦੇਸ਼ ਦੀ ਸੇਵਾ ਕਰ ਰਹੇ ਹਨ। ਉਹਨਾਂ ਨੇ ਅੱਗੇ ਕਿਹਾ ਕਿ ਜੱਜਾਂ ਦੀ ਸੰਖਿਆਂ ਵਧਾਉਣ ਦਾ ਯਤਨ ਕਰਨਾ ਚਾਹੀਦਾ ਹੈ। ਤਕਨੀਕ ਨੂੰ ਵਿਆਪਕ ਰੂਪ ਨਾਲ ਅਪਣਾਇਆ ਜਾਣਾ ਚਾਹੀਦਾ ਹੈ। ਮਸਲਿਆਂ ਨੂੰ ਹੱਲ ਕਰਨ ਲਈ ਅੰਦਰੂਨੀ ਤੰਤਰ ਨੂੰ ਮਜਬੂਤ ਬਣਾਇਆ ਜਾਣਾ ਚਾਹੀਦਾ ਹੈ।

ਡੀਪੀਐਸ ਰੰਧਾਵਾਂ ਨੇ ਕਿਹਾ ਕਿ ਕਾਨੂੰਨੀ ਸਿੱਖਿਆ ਦੇ ਉਦੇਸ਼ ਦੀ ਪੂਰਤੀ ਕਰਨਾ ਸਿਸਟਮ ਅਤੇ ਸਰਕਾਰ ਦਾ ਮੁੱਖ ਕਰਤੱਵ ਹੋਣਾ ਚਾਹੀਦਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਸਭ ਤੋ ਵੱਡਾ ਲੋਕਤੰਤਰ ਹੌਣ ਦੇ ਨਾਤੇ ਭਾਰਤ ਵਿੱਚ ਸਭ ਤੋ ਵਧੀਆਂ ਕਾਨੂੰਨੀ ਸਿੱਖਿਆ ਹੋਣੀ ਚਾਹੀਦੀ ਹੈ ਜੋਕਿ ਰਾਸ਼ਟਰ ਅਤੇ ਸਮਾਜ ਦੀ ਅਗਵਾਈ ਕਰਨ ਦੇ ਲਈ ਸਮਰੱਥ ਪੇਸ਼ੇਵਰਾਂ, ਵਿਧਾਇਕਾਂ, ਕਾਨੂੰਨੀ ਪ੍ਰਕਾਸ਼ਕਾਂ ਆਦਿ ਤੋ ਆਵੇਗੀ।ਡਾ ਵਿਜੇ ਨਾਗਪਾਲ ਨੇ ਕਿਹਾ ਕਿ ਕਾਨੂੰਨੀ ਸਿੱਖਿਆ ਪ੍ਰਣਾਲੀ ਵਿਚ ਸਭ ਤੋਂ ਵੱਡਾ ਪਾੜਾ ਸਿਧਾਂਤਕ ਅਤੇ ਵਿਵਹਾਰਕ ਹਿੱਸਿਆਂ ਵਿਚਕਾਰ ਹੈ। ਲਾਅ ਇੰਸਟੀਚਿਓੂਟ ਦੇ ਵਾਧੇ ਨੂੰ ਮਸ਼ਰੂਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਅੱਗੇ ਕਿਹਾ ਕਿ ਬਾਰ ਕੌਂਸਲ ਆਫ਼ ਇੰਡੀਆ, ਐਮਐਚਆਰਡੀ ਅਤੇ ਯੂਜੀਸੀ ਦਰਮਿਆਨ ਬਹੁਤ ਸਾਰੇ ਭੰਬਲਭੂਸੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਵਕੀਲਾਂ ਅਤੇ ਅਧਿਆਪਕਾਂ ਲਈ ਰਿਫਰੈਸ਼ਰ ਕੋਰਸਾਂ ਦੀ ਜ਼ਰੂਰਤ ਹੈ ਤਾਂ ਜੋ ਉਹ ਅਪਡੇਟ ਰਹਿ ਸਕਣ।ਡਾ ਵਿਜੇ ਨਾਗਪਾਲ ਨੇ ਕਿਹਾ ਕਿ ਕਾਨੂੰਨੀ ਸਿੱਖਿਆ ਪ੍ਰਣਾਲੀ ਵਿਚ ਸਭ ਤੋਂ ਵੱਡਾ ਪਾੜਾ ਸਿਧਾਂਤਕ ਅਤੇ ਵਿਵਹਾਰਕ ਹਿੱਸਿਆਂ ਵਿਚਕਾਰ ਹੈ। ਲਾਅ ਇੰਸਟੀਚਿਓੂਟ ਦੇ ਵਾਧੇ ਨੂੰ ਮਸ਼ਰੂਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਅੱਗੇ ਕਿਹਾ ਕਿ ਬਾਰ ਕੌਂਸਲ ਆਫ਼ ਇੰਡੀਆ, ਐਮਐਚਆਰਡੀ ਅਤੇ ਯੂਜੀਸੀ ਦਰਮਿਆਨ ਬਹੁਤ ਸਾਰੇ ਭੰਬਲਭੂਸੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਵਕੀਲਾਂ ਅਤੇ ਅਧਿਆਪਕਾਂ ਲਈ ਰਿਫਰੈਸ਼ਰ ਕੋਰਸਾਂ ਦੀ ਜ਼ਰੂਰਤ ਹੈ ਤਾਂ ਜੋ ਉਹ ਅਪਡੇਟ ਰਹਿ ਸਕਣ।ਸ਼. ਅਸ਼ੋਕ ਮਿੱਤਲ ਨੇ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰੇ ਕਰਦਿਆਂ ਕਿਹਾ ਕਿ ਭਾਰਤੀ ਸੰਸਥਾਵਾਂ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਹੈ ਜਿਸ ਵਿੱਚ ਚੰਗੇ ਬੁਨਿਆਦੀ ਢਾਂਚੇ, ਅਭਿਆਸ ਆਦਿ ਸ਼ਾਮਲ ਹਨ। ਉਸਨੇ ਵਿਦਿਆਰਥੀਆਂ ਨੂੰ ਪੇਸ਼ੇਵਰ ਪ੍ਰਣਾਲੀ ਪ੍ਰਤੀ ਸੁਹਿਰਦ ਯਤਨ ਕਰਨ ਲਈ ਪ੍ਰੇਰਿਤ ਕੀਤਾ ।  

 

Tags: Satya Pal Jain , Aryan College

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD