ਚੰਡੀਗੜ੍ਹ ਨਗਰ ਨਿਗਮ ਚੋਣ ਪ੍ਰਚਾਰ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਕੁੱਲ 12 ਸਟਾਰ ਪ੍ਰਚਾਰਕ ਚੰਡੀਗੜ੍ਹ ਵਿਚ ਪ੍ਰਚਾਰ ਲਈ ਆਏ, ਜਿਨ੍ਹਾਂ ਨੇ ਇਥੇ ਕਰੀਬ 56 ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸਤੋਂ ਇਲਾਵਾ ਭਾਜਪਾ ਪ੍ਰਧਾਨ ਅਤੇ ਹੋਰਨਾਂ ਸਥਾਨਕ ਆਗੂਆਂ ਨੇ ਕੁੱਲ 72 ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਭਾਜਪਾ ਪ੍ਰਧਾਨ ਅਰੁਣ ਸੂਦ ਨੇ ਚੋਣ ਪ੍ਰਚਾਰ ਅਭਿਆਨ ਨੂੰ ਪੂਰੀ ਤਰ੍ਹਾਂ ਨਾਲ ਸਫਲ ਅਤੇ ਯੋਜਨਾਵੱਧ ਢੰਗ ਨਾਲ ਚਲਾਇਆ ਹੈ। ਦੂਸਰੇ ਦਲਾਂ ਦ ਸਟਾਰ ਪ੍ਰਚਾਰਕ ਪੂਰੇ ਚੋਣ ਪ੍ਰਚਾਰ ਅਭਿਆਨ ਦੌਰਾਨ ਗਾਇਬ ਰਹੇ। ਸੂਦ ਨੇ ਦੱਸਿਆ ਕਿ ਇਥੇ 11 ਦਸੰਬਰ ਨੂੰ ਪਹਿਲੀ ਵਾਰ ਭਾਜਪਾ ਮਹਿਲਾ ਮੋਰਚਾ ਦੀ ਰਾਸ਼ਟਰੀ ਪ੍ਰਧਾਨ ਵਨਾਥੀ ਸ੍ਰੀਨਿਵਾਸਨ ਆਈ ਅਤੇ ਉਨ੍ਹਾਂ ਨੇ 5 ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਕੇਂਦਰੀ ਉਦਯੋਗ ਅਤੇ ਵਣਜ ਮੰਤਰੀ ਸੋਮ ਪ੍ਰਕਾਸ਼ ਨੇ ਸ਼ਹਿਰ ਵਿਚ 5 ਚੋਣ ਮੀਟਿੰਗਾਂ ਅਤੇ ਦੋ ਮੀਟਿੰਗਾਂ ਨੂੰ ਸੰਬੋਧਨ ਕੀਤਾ।
ਇਸੇ ਤਰ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਥੇ ਤਿੰਨ ਤਿੰਨ ਚੋਣ ਮੀਟਿੰਗਾਂ ਅਤੇ ਇਕ ਅਹਿਮ ਮੀਟਿੰਗ ਨੂੰ ਸੰਬੋਧਨ ਕੀਤਾ। ਇਸਤੋਂ ਬਾਅਦ ਇਥੇ ਭਾਜਪਾ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਚਾਰ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਕੇਂਦਰੀ ਰੱਖਿਆ ਮੰਤਰੀ ਅਜੈ ਭੱਟ ਨੇ ਸ਼ਹਿਰ ਵਿਚ ਚਾਰ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਦਿੱਲੀ ਦੇ ਸੰਸਦ ਅਤੇ ਭੋਜਪੁਰੀ ਸਟਾਰ ਮਨੋਜ ਤਿਵਾੜੀ ਨੇ ਇਥੇ ਸਭ ਤੋਂ ਵੱਧ 15 ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਇਥੇ ਬੁੱਧੀਜੀਵੀ ਸੈਲ ਦੇ ਸਮਾਗਮ ਵਿਚ ਭਾਗ ਲਿਆ। ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤਰਵਿੰਦਰ ਸਿੰਘ ਰਾਵਤ ਨੇ ਇਥੇ ਪੰਜ, ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸੱਤ, ਅੰਬਾਲਾ ਦੇ ਸੰਸਦ ਰਤਨਲਾਲ ਕਟਾਰੀਆ ਨੇ ਚਾਰ, ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਚਾਰ, ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਤਿੰਨ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ।