Saturday, 18 May 2024

 

 

ਖ਼ਾਸ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾਰਪੁਰ 'ਚ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ- 1 ਜੂਨ ਨੂੰ 'ਝਾੜੂ' ਨਾਲ ਕਰ ਦਿਓ ਸਫ਼ਾਈ ਜੋ ਕਿਹਾ, ਉਸ ਤੋਂ ਵੱਧ ਕੀਤਾ, ਜੋ ਕਹਾਂਗੇ, ਉਸ ਤੋਂ ਵੱਧ ਕਰਾਂਗੇ : ਮੀਤ ਹੇਅਰ ਜੱਦੀ ਪਿੰਡ ਦੇ ਵੋਟਰਾਂ ਨੇ ਜੀਤ ਮਹਿੰਦਰ ਸਿੱਧੂ ਨੂੰ ਹੱਥਾਂ 'ਤੇ ਚੁੱਕਿਆ, ਲੱਡੂਆਂ ਨਾਲ ਵੀ ਤੋਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਡਾ. ਰਾਜਕੁਮਾਰ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ ਵਿਸ਼ਵ ਪੱਧਰੀ ਵਿਦਿਅਰ ਅਦਾਰੇ ਹੋਣਗੇ ਸਥਾਪਿਤ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਨੂੰ ਇਕ ਹੋਰ ਝਟਕਾ! ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ 'ਆਪ' ਨੂੰ ਮਿਲਿਆ ਹੁਲਾਰਾ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰ ਬੋਲੇ, ਪਟਿਆਲਾ ਬਣੇ ਸਮਾਰਟ ਅਤੇ ਹੈਰੀਟੇਜ ਸਿਟੀ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਆਰਥਿਕ ਵਿਕਾਸ ਤੇ ਕਿਸਾਨਾਂ ਦੇ ਸਮਰਥਨ ਦਾ ਵਾਅਦਾ ਕੀਤਾ ਵਧਦੀ ਅਪਰਾਧ ਦਰ ਅਤੇ ਡਰੱਗ ਮਾਫੀਆ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਵੱਡੀ ਰੁਕਾਵਟ : ਵਿਜੇ ਇੰਦਰ ਸਿੰਗਲਾ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਭਾਜਪਾ ਜਰੂਰੀ : ਅਰਵਿੰਦ ਖੰਨਾ ਹੁਣ ਮੁੱਕ ਜੂ ਹਨੇਰੀ ਰਾਤ, ਹੱਥ ਬਦਲੇਗਾ ਹਾਲਾਤ -ਗੁਰਜੀਤ ਔਜਲਾ ਪੰਜਾਬ ਦੇ ਅੱਤਵਾਦ ਪੀੜਤਾਂ ਦਾ ਮੁੱਦਾ ਸੰਸਦ 'ਚ ਉਠਾਵਾਂਗੇ: ਡਾ: ਸੁਭਾਸ਼ ਸ਼ਰਮਾ ਲੋਕ ਸਭਾ ਚੋਣਾਂ 'ਚ ਮੇਰੀ ਜਿੱਤ ਦਾ ਮੁੱਖ ਆਧਾਰ ਹੋਵੇਗਾ ਪਟਿਆਲਾ ਵਾਸੀਆਂ ਦਾ ਭਰੋਸਾ : ਪ੍ਰਨੀਤ ਕੌਰ ਜਨਤਕ, ਨਿੱਜੀ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਨਾਮ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿਚ ਲਿਖੇ ਜਾਣ : ਰਾਜੇਸ਼ ਧੀਮਾਨ ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿੱਲ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ ਮੁੱਖ ਮੰਤਰੀ ਦੱਸਣ ਕਿ ਉਹਨਾਂ ਦੀ ਸਰਕਾਰ ਨਹਿਰੀ ਪਟਵਾਰੀਆਂ ਨੂੰ ਜਾਅਲੀ ਐਂਟਰੀਆਂ ਪਾ ਕੇ ਨਹਿਰੀ ਪਾਣੀ ਪੰਜਾਬ ਦੇ ਸਾਰੇ ਖੇਤਾਂ ਤੱਕ ਪਹੁੰਚਣ ਦੇ ਝੂਠੇ ਦਾਅਵਿਆਂ ਵਾਸਤੇ ਮਜਬੂਰ ਕਿਉਂ ਕਰ ਰਹੀ ਹੈ : ਅਕਾਲੀ ਦਲ ਵੋਟਰ ਹੈ ਆਜ ਕਾ ਅਰਜੁਨ ਸ਼ਕਸ਼ਮ ਐਪ ਨੂੰ ਦਰਸਾਉਂਦਾ ਚਿੱਤਰ ਜਾਰੀ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਕਿਸਾਨਾਂ ਦੇ ਕਰਜ਼ੇ ਮੁਆਫ਼ ਹੋਣਗੇ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਪੁਲਿਸ ਸੂਬੇ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ - ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਦੇਸ਼ ’ਚ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਆਨੰਦਪੁਰ ਸਾਹਿਬ ਪਾਰਲੀਮਾਨੀ ਹਲਕਾ ‘ਚ ਕੂੜੇ ਅਤੇ ਪਲਾਸਟਿਕ ਤੋਂ ਪੈਦਾ ਹੋਣ ਵਾਲੀ ਕਾਰਬਨ ਦਾ ਸੰਤੁਲਨ ਬਣਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣਗੇ: ਜਨਰਲ ਚੋਣ ਅਬਜ਼ਰਵਰ ਡਾ. ਹੀਰਾ ਲਾਲ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਅੰਮ੍ਰਿਤਸਰ ਵਿੱਚ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਕੀਤੀ ਮੀਟਿੰਗ

 

ਹਿਮਾਚਲ ਵਾਸੀਆਂ ਨੇ ਧਾਮ ’ਤੇ ਦਿਖਾਈ ਭਾਜਪਾ ਲਈ ਇਕਜੁੱਟਤਾ

ਲੋਕ ਗਾਇਕ ਕਰਨੈਲ ਰਾਣਾ ਨੇ ਗੀਤਾਂ ਨਾਲ ਕੀਤਾ ਭਾਜਪਾ ਲਈ ਲਾਮਵੰਦ

Anurag Thakur, Anurag Singh Thakur, BJP, Bharatiya Janata Party, Minister of Information and Broadcasting, Sanjay Tandon, Satya Pal Jain, Indubala Goswami, Arun Sood, Karnail Rana, Ravikant Sharma, BJP Chandigarh

Web Admin

Web Admin

5 Dariya News

ਚੰਡੀਗੜ੍ਹ , 19 Dec 2021

ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿਚ ਅਹਿਮ ਭੂਮੀਕਾ ਨਿਭਾਉਣ ਵਾਲੇ ਹਿਮਾਚਲੀ ਮੂਲ ਦੇ ਲੋਕਾਂ ਨੇ ਐਤਵਾਰ ਨੂੰ ਆਯੋਜਿਤ ਧਾਮ ਅਤੇ ਸੱਭਿਆਚਾਰਕ ਸਮਾਗਮ ਦੌਰਾਨ ਭਾਜਪਾ ਦੇ ਸਮਰਥਨ ਵਿਚ ਪੂਰੀ ਤਰ੍ਹਾਂ ਨਾਲ ਇਕਜੁੱਟਤਾ ਦਿਖਾਈ। ਭਾਜਪਾ ਦੇ ਹਿਮਾਚਲ ਸੈੱਲ ਵਲੋਂ ਆਯੋਜਿਤ ਇਸ ਸਮਾਗਮ ਦੌਰਾਨ ਹਿਮਾਚਲ ਦੇ ਮੰਡੀ, ਕਾਂਗੜਾ, ਹਮੀਰਪੁਰ ਅਤੇ ਬਿਲਾਸਪੁਰ ਦੇ ਧਾਮ ਦੇ ਮਿਸ਼ਰਣ ਦੇ ਰੂਪ ਵਿਚ ਮਿੱਠਾ, ਮਦਰਾ, ਸੇਪੁ ਵੜੀ, ਦਹੀ ਦੇ ਮਿਸ਼ਰਣ ਦੇ ਨਾਲ ਮਾਹਾਂ ਦੀ ਦਾਲ, ਪਹਾੜੀ ਕੜੀ, ਚਨੇ ਦਾ ਖੱਟਾ, ਪੱਤਲ ’ਤੇ ਪਰੋਸਿਆ ਗਿਆ। ਜਿਸਨੂੰ ਬਣਾਉਣ ਲਈ ਜੋਗਿੰਦਰ ਨਗਰ ਤੋਂ 16 ਲੋਕਾਂ ਦੀ ਟੀਮ ਇਥੇ ਇਕ ਦਿਨ ਪਹਿਲਾਂ ਹੀ ਪਹੁੰਚ ਗਈ ਸੀ। ਇਸ ਮੌਕੇ ਠੰਡ ਨੂੰ ਦੇਖਦਿਆਂ ਹਿਮਾਚਲੀ ਕਾਂਗੜਂ ਦੇ ਵਿਕਲਪ ਦੇ ਰੂਪ ਵਿਚ ਪ੍ਰਬੰਧਕਾਂ ਵਲੋਂ 25 ਗੈਸ ਹੀਟਰਾਂ ਤੋਂ ਇਲਾਵਾ ਕਈ ਥਾਂ ’ਤੇ ਵੱਖ ਵੱਖ ਪ੍ਰਬੰਧ ਕੀਤੇ ਗਏ ਸਨ। 

ਸਮਾਗਮ ਦੌਰਾਨ ਮੰਡੀ ਕਲਿਆਣ ਸਭਾ, ਸਿਰਮੌਰ ਸਭਾ, ਹਿਮਾਚਲ ਮਹਾਸਭਾ, ਸਮੇਤ ਸ਼ਹਿਰ ਵਿਚ ਸਰਗਰਮ ਹਿਮਾਚਲ ਵਾਸੀਆਂ ਦੀਆਂ 17 ਸਭਾਵਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਇਸ ਮੌਕੇ ਬੋਲਦਿਆਂ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਹਿਮਾਚਲ ਅਤੇ ਚੰਡੀਗੜ੍ਹ ਦੀ ਸੱਭਿਆਚਾਰਕ ਸਾਂਝ ਹੀ ਇਥੋਂ ਦੇ ਲੋਕਾਂ ਦੀ ਖਾਸੀਅਤ ਹੈ। ਸਮਾਗਮ ਦੌਰਾਨ ਭਾਜਪਾ ਪ੍ਰਧਾਨ ਅਰੁਣ ਸੂਦ, ਸਾਬਕਾ ਸੂਦਾ ਪ੍ਰਧਾਨ ਸੰਜੈ ਟੰਡਨ, ਭਾਰਤ ਦੇ ਐਡੀਸ਼ਨਲ ਸਾਲੀਸਟਰ ਜਨਰਲ ਸੱਤਪਾਲ ਜੈਨ, ਚੰਡੀਗੜ੍ਹ ਦੀ ਸਹਿ ਮੁਖੀ ਇੰਦੂਬਾਲਾ ਗੋਸਵਾਮੀ, ਚੰਡੀਗੜ੍ਹ ਦੇ ਮੇਅਰ ਰਵੀਕਾਂਤ ਸ਼ਰਮਾ, ਸੂਬਾ ਸਕੱਤਰ ਅਮਿਤ ਰਾਣਾ ਸਮੇਤ ਇਥੇ ਪਹੁੰਚੇ ਕਈ ਆਗੂਆਂ ਨੇ ਜ਼ਮੀਨ ’ਤੇ ਬੈਠ ਕੇ ਹਿਮਾਚਲੀ ਸਟਾਈਲ ਵਿਚ ਪੱਤਲ ’ਤੇ ਹੀ ਧਾਮ ਖਾਂਦੀ। ਇਸ ਮੌਕੇ ਹਿਮਾਚਲ ਦੇ ਪ੍ਰਸਿੱਧ ਲੋਕ ਗਾਇਕ ਕਰਨੈਲ ਰਾਣਾ ਨੇ ਕੈਸਾ ਲਗਾ ਗੋਰੀਏ ਪਹਾੜੇ ਦ ਬਸਣਾ, ਕਜੂ ਨੈਨ ਮਿਲਾਏ ਦਿਲਾ ਮੇਰਆ, ਬਿੰਦੂ ਨੀਲੂ ਦੋ ਸਖੀਆ, ਤੇਰੇ ਮੱਥੇ ਤੇ ਬਿੰਦੂ ਲਾਣਾ ਗੋਰੀਏ ਵਰਗੇ ਕਈ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ।

 

Tags: Anurag Thakur , Anurag Singh Thakur , BJP , Bharatiya Janata Party , Minister of Information and Broadcasting , Sanjay Tandon , Satya Pal Jain , Indubala Goswami , Arun Sood , Karnail Rana , Ravikant Sharma , BJP Chandigarh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD