Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਅੱਖਾ ਦਾਨ ਹੈ ਮਹਾਂ ਦਾਨ-ਡਾ. ਹਰੀ ਨਰਾਇਣ ਸਿੰਘ, ਸਿਵਲ ਸਰਜਨ

ਸਿਵਲ ਸਰਜਨ ਵੱਲੋ ਹਰੀ ਝੰਡੀ ਦੇਣ ਮਗਰੋ ਜਾਗਰੂਕਤਾ ਵੈਨ ਰਵਾਨਾ

5 Dariya News

ਫਿਰੋਜ਼ਪੁਰ , 09 Sep 2019

Last updated on: Sep 09, 2019, 00:00 IST

ਸਿਹਤ ਵਿਭਾਗ ਫਿਰੋਜ਼ਪੁਰ ਵੱਲੋ ਡਾ. ਐਚ.ਐਨ. ਸਿੰਘ, ਸਿਵਲ ਸਰਜਨ, ਫਿਰੋਜ਼ਪੁਰ ਦੀ ਅਗਵਾਈ ਹੇਠ ਜਿਲ੍ਹੇ ਅੰਦਰ ਵੱਖ-ਵੱਖ ਸਿਹਤ ਗਤੀਵਿਧੀਆਂ ਜਾਰੀ ਹਨ।ਇਸੇ ਸਿਲਸਿਲੇ ਵਿੱਚ ਚਲ ਰਹੇ 'ਅੱਖਾ ਦਾਨ ਪਖਵਾੜੇ' ਦੋਰਾਨ ਸਟੇਟ ਹੈੱਡ-ਕੁਆਟਰ ਵੱਲੋ ਭੇਜੀ ਗਈ ਅੱਖਾ ਦਾਨ ਜਾਗਰੂਕਤਾ ਵੈਨ ਨੂੰ ਸਿਵਲ ਸਰਜਨ, ਫਿਰੋਜ਼ਪੁਰ ਡਾ. ਐਚ.ਐਨ. ਸਿੰਘ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਇਸ ਮੋਕੇ  ਸੰਬੋਧਿਤ ਕਰਦਿਆਂ ਸਿਵਲ ਸਰਜਨ ਡਾ. ਐਚ.ਐਨ. ਸਿੰਘ ਨੇ ਅੱਖਾ ਦਾਨ ਨੂੰ ਸਮੇ ਦੀ ਲੋੜ ਦੱਸਿਆ।ਉਹਨਾਂ ਕਿਹਾ ਕਿ ਇੱਕ ਅੱਖਾ ਦਾਨ ਕਰਨ ਨਾਲ ਦੋ ਅੰਨੇ ਵਿਅਕਤੀਆਂ ਨੂੰ ਨੇਤਰ ਜ਼ੋਤੀ ਪ੍ਰਦਾਨ ਕੀਤੀ ਜਾ ਸਕਦੀ ਹੈ।ਇਸ ਮੋਕੇ ਉਹਨਾ ਸਮੂਹ ਜਨਤਾ ਨੂੰ ਅਪੀਲ ਕੀਤੀ ਕਿ ਜੇ ਸਾਡੇ ਦੇਸ਼ ਅੰਦਰ ਹਰ ਵਿਅਕਤੀ ਵੱਲੋ ਅੱਖਾ ਦਾਨ ਲਈ ਸਹਿਮਤੀ ਫਾਰਮ ਭਰੇ ਜਾਣ ਅਤੇ ਅੱਖਾ ਦਾਨ ਨੂੰ ਅਮਲ ਰੂਪ ਵਿੱਚ ਲਿਆਂਦਾ ਜਾਵੇ ਤਾਂ ਸਾਡੇ ਦੇਸ਼ ਵਿੱਚ ਅੰਨੇਪਣ ਉੱਤੇ ਕਾਫੀ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸਭ ਨੂੰ ਮਰਨ ਤੋ ਬਾਅਦ ਆਪਣੀਆਂ ਅੱਖਾ ਦਾਨ ਕਰਨੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਅੱਖਾ ਦਾਨ ਮੋਤ ਤੋ 6 ਘੰਟੇ ਵਿੱਚ ਹੋਣੀਆਂ ਚਾਹੀਦੀਆਂ ਹਨ, ਜੇਕਰ ਕਿਸੇ ਕਾਰਨ ਦੇਰੀ ਹੋ ਜਾਵੇ ਤਾਂ 24 ਘੰਟੇ ਤੱਕ ਅੱਖਾ ਵਿੱਚ ਜਾਨ ਰਹਿੰਦੀ ਹੈ। ਕਿਸੇ ਵੀ ਉਮਰ ਚਾਹੇ ਐਨਕਾਂ ਲਗੀਆਂ ਹੋਣ, ਅੱਖਾ ਦੇ ਆਪਰੇਸ਼ਨ ਹੋਏ ਹੋਣ, ਅੱਖਾ ਵਿੱਚ ਲੈਨਜ ਪਏ ਹੋਣ, ਅੱਖਾ ਦਾਨ ਹੋ ਸਕਦੀਆਂ ਹਨ। ਅੱਖਾ ਦਾਨ ਕਰਨ ਨਾਲ ਇੱਕ ਇਨਸਾਨ ਦੂਸਰੇ ਇਨਸਾਨ ਨੂੰ ਰੋਸ਼ਨੀ ਦੇ ਸਕਦਾ ਹੈ। 

ਅੱਖਾ ਦਾਨ ਲਈ ਅੱਖ ਬੈਂਕ ਦੀ ਟੀਮ ਅੱਖਾ ਦਾਨੀ ਦੇ ਘਰ ਜਾਂਦੀ ਹੈ। ਅੱਖਾ ਦਾਨ ਲੈਣ ਮਗਰੋ ਨਕਲੀ ਅੱਖਾ ਲਗਾ ਦਿੱਤੀਆ ਜਾਂਦੀਆ ਹਨ, ਤਾਂ ਜ਼ੋ ਅੰਤਿਮ ਦਰਸ਼ਨ ਕਰਨ ਵੇਲੇ ਬੁਰਾ ਨਾ ਲੱਗੇ। ਸਧਾਰਨ ਮੋਤ ਵਿੱਚ ਹੀ ਅੱਖਾ ਦਾਨ ਹੋ ਸਕਦੀਆਂ ਹਨ। ਏਡਜ, ਪੀਲੀਆ, ਬਲੱਡ ਕੈਂਸਰ ਅਤੇ ਦਿਮਾਗੀ ਬੁਖਾਰ ਆਦਿ ਵਿੱਚ ਅੱਖਾ ਦਾਨ ਨਹੀ ਹੋ ਸਕਦੀਆਂ। ਅੱਖਾ ਦਾਨ ਕਰਨ ਲਈ ਅੱਖਾ ਦਾਨੀ ਦੀ ਮੋਤ ਉਪਰੰਤ ਤੁਰੰਤ ਪੰਜਾਬ ਸਰਕਾਰ ਦੀ 104 ਹੈਲਪ ਲਾਈਨ ਤੇ ਸੂਚਿਤ ਕੀਤਾ ਜਾਵੇ। ਡਾ. ਐਚ.ਐਨ. ਸਿੰਘ ਸਿਵਲ ਸਰਜਨ ਫਿਰੋਜਪੁਰ ਵੱਲੋ ਵੀ ਆਪਣੀਆ ਅੱਖਾ ਦਾਨ ਕਰਨ ਸਬੰਧੀ ਫਾਰਮ ਭਰੇ ਗਏ।ਸਿਵਲ ਹਸਪਤਾਲ, ਫਿਰੋਜ਼ਪੁਰ ਦੇ ਅੱਖਾ ਦੇ ਰੋਗਾ ਦੇ ਮਾਹਿਰ ਡਾ. ਦਵਿੰਦਰਪਾਲ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 'ਅੱਖਾ ਦਾਨ ਪਖਵਾੜੇ' ਦੋਰਾਨ ਕੁੱਲ 1505 ਮਰੀਜਾਂ ਦੀ ਅੱਖਾ ਦੀ ਜਾਂਚ ਕੀਤੀ ਗਈ ਅਤੇ 64 ਅੱਖਾ ਦਾਨੀਆ ਵੱਲੋ ਆਪਣੀਆ ਅੱਖਾ ਦਾਨ ਕਰਨ ਸਬੰਧੀ ਸਹਿਮਤੀ ਫਾਰਮ ਭਰੇ ਗਏ।ਆਯੋਜਨ ਦੀ ਸਫਲਤਾ ਵਿੱਚ ਜ਼ਿਲ੍ਹਾ ਬਲਾਈਡਨੈਸ ਕੰਟਰੋਲ ਵਿੰਗ ਦੇ ਨੋਡਲ ਅਫਸਰ ਡਾ. ਸੰਜੀਵ ਗੁਪਤਾ ਅਤੇ ਸਹਾਇਕ ਅਜੇ ਕੁਮਾਰ ਦਾ ਵਿਸ਼ੇਸ਼ ਯੋਗਦਾਨ ਰਿਹਾ।ਅੱਖਾ ਦੇ ਰੋਗ ਦੇ ਵਿਭਾਗ ਸਿਵਲ ਹਸਪਤਾਲ, ਫਿਰੋਜ਼ਪੁਰ ਵਿਖੇ ਆਯੋਜਿਤ ਇੱਕ ਜਾਗਰੂਕਤਾ ਸਮਾਰੋਹ ਮੌਕੇ ਇੱਕ ਨੁੱਕੜ ਨਾਟਕ 'ਅੱਖਾ ਦਾਨ ਮਹਾਂ ਦਾਨ'  ਰਾਹੀ ਆਮ ਲੋਕਾਂ ਨੂੰ ਅੱਖਾ ਦਾਨ ਪ੍ਰਤੀ ਜਾਗਰੂਕ ਕੀਤਾ ਗਿਆ।ਇਸ ਮੋਕੇ ਸਿਵਲ ਹਸਪਤਾਲ, ਫਿਰੋਜ਼ਪੁਰ ਦੇ ਅਪਥਾਲਮਿਕ ਅਫਸਰ ਸੰਦੀਪ ਬਜ਼ਾਜ਼, ਸਟੈਨੋ ਵਿਕਾਸ ਕਾਲੜਾ, ਮਾਸ ਮੀਡੀਆ ਅਫਸਰ ਰੰਜੀਵ ਸ਼ਰਮਾ  ਅਤੇ ਸਿਵਲ ਹਸਪਤਾਲ ਦਾ ਸਮੂਹ ਸਟਾਫ ਮੋਜ਼ੂਦ ਸੀ।

 

Tags: Civil Surgeon Ferozepur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD