ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਵੱਡੀ ਪੱਧਰ 'ਤੇ ਮਨਾਉਣ ਲਈ ਸਾਲ ਭਰ ਚੱਲਣ ਵਾਲੇ ਉਲੀਕੇ ਪ੍ਰੋਗਰਾਮਾਂ ਦੀ ਲੜੀ ਹੇਠ ਇੱਥੇ ਪੋਲੋ ਗਰਾਂਊਂਡ ਵਿਖੇ ਕਰਵਾਏ ਜਾ ਰਹੇ ਤਿੰਨ ਦਿਨਾਂ ਜ਼ਿਲ੍ਹਾ ਪੱਧਰੀ ਖੇਡ ਟੂਰਨਾਮੈਂਟ (ਲੜਕੇ ਅਤੇ ਲੜਕੀਆਂ) ਅੰਡਰ 25 ਸਾਲ 'ਚ ਵੱਡੀ ਗਿਣਤੀ ਖਿਡਾਰੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ।ਇਸ ਟੂਰਨਾਮੈਂਟ ਦੇ ਦੂਜੇ ਦਿਨ ਹੋਏ ਖੇਡ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ. ਹਰਪ੍ਰੀਤ ਸਿੰਘ ਹੁੰਦਲ ਨੇ ਦੱਸਿਆ ਕਿ ਬਾਕਸਿੰਗ ਵੂਮੈਨ ਵਰਗ ਵਿੱਚ 48-51 ਕਿਲੋ ਭਾਰ ਵਿੱਚ ਮਨੀਸ਼ਾ ਨੇ ਪਹਿਲਾ ਥਾਂ, ਕੋਮਲ ਨੇ ਦੂਜਾ ਥਾਂ ਮੱਲਿਆ। 51-54 ਕਿਲੋਭਾਰ 'ਚ ਨੀਤੂ ਨੇ ਪਹਿਲਾ ਤੇ ਮਨਪ੍ਰੀਤ ਨੇ ਦੂਜਾ ਥਾਂ ਹਾਸਲ ਕੀਤਾ। 54-57 ਕਿਲੋਭਾਰ 'ਚ ਰੀਆ ਨੇ ਪਹਿਲਾ ਤੇ ਸ਼ਿਲਪਾ ਨੇ ਦੂਜਾ ਥਾਂ ਮੱਲਿਆ। ਮਰਦਾਂ ਦੇ ਮੁਕਾਬਲੇ 'ਚ 46-49 ਭਾਰ 'ਚ ਸਦੀਸ਼ ਕੁਮਾਰ ਨੇ ਪਹਿਲਾ, ਗੁਰਪਿਆਰ ਸਿੰਘ ਨੇ ਦੂਜਾ ਥਾਂ ਹਾਸਲ ਕੀਤਾ। ਬਾਸਕਟਬਾਲ ਮਹਿਲਾ ਵਰਗ 'ਚ ਫਿਜੀਕਲ ਕਾਲਜ ਨੇ ਪਹਿਲਾ ਗੁਰੂ ਨਾਨਕ ਕਲੱਬ ਨੇ ਦੂਜਾ ਤੇ ਖਾਲਸਾ ਕਾਲਜ ਕਲੱਬ ਨੇ ਤੀਜਾ ਥਾਂ ਹਾਸਲ ਕੀਤਾ। ਮਰਦਾਂ ਦੇ ਮੁਕਾਬਲੇ 'ਚ ਮੋਦੀ ਕਾਲਜ ਨੇ ਪਹਿਲਾ, ਖਾਲਸਾ ਕਾਲਜ ਨੇ ਦੂਜਾ ਤੇ ਫਿਜੀਕਲ ਕਾਲਜ ਨੇ ਤੀਜਾ ਥਾਂ ਹਾਸਲ ਕੀਤਾ।ਇਸੇ ਤਰ੍ਹਾਂ ਹਾਕੀ ਦੇ ਮਰਦਾਂ ਦੇ ਮੁਕਾਬਲੇ 'ਚ ਮਹਿੰਦਰਾ ਕਾਲਜ ਜੇਤੂ, ਪੋਲੋ ਗਰਾਂਊਂਡ ਦੂਜੇ ਥਾਂ 'ਤੇ, ਫਿਜੀਕਲ ਕਾਲਜ ਨੇ ਤੀਜਾ ਥਾਂ ਤੇ ਮਹਿਲਾ ਵਰਗ ਦੀ ਹਾਕੀ 'ਚ ਸਾਈ ਸੈਂਟਰ ਪਟਿਆਲਾ ਨੇ ਪਹਿਲਾ, ਪੋਲੋ ਗਰਾਂਊਂਡ ਦੀ ਟੀਮ ਦੂਜੇ ਤੇ ਸਰਕਾਰੀ ਫਿਜੀਕਲ ਕਾਲਜ ਦੀ ਟੀਮ ਤੀਜੇ ਥਾਂ 'ਤੇ ਰਹੀ। ਵਾਲੀਬਾਲ ਵਿੱਚ ਮਰਦਾਂ ਦੇ ਮੁਕਾਬਲੇ ਵਿੱਚ ਪੋਲੋ ਸੈਂਟਰ ਨੇ ਪੰਜਾਬੀ ਯੂਨੀਵਰਸਿਟੀ ਨੂੰ 3-0 ਨਾਲ ਹਰਾਇਆ। ਫੁੱਟਬਾਲ ਮੈਚ 'ਚ ਮਰਦਾਂ ਦੇ ਵਰਗ 'ਚ ਫਿਜੀਕਲ ਕਾਲਜ ਨੇ ਖਾਲਸਾ ਕਾਲਜ ਦੀ ਟੀਮ ਨੂੰ 2-0 ਨਾਲ, ਬਹਾਰਦਰਗੜ੍ਹ ਸੈਂਟਰ ਨੇ ਮੈਡੀਕਲ ਕਾਲਜ ਨੂੰ 2-0 ਨਾਲ ਹਰਾਇਆ ਅਤੇ ਮਹਿਲਾ ਮੁਕਾਬਲੇ 'ਚ ਅਕਾਲ ਅਕੈਡਮੀ ਨੇ ਪਹਿਲਾ ਸਥਾਨ, ਬਹਾਦਰਗੜ੍ਹ ਸੈਂਟਰ ਦੂਜੇ ਥਾਂ 'ਤੇ ਅਤੇ ਫਿਜੀਕਲ ਕਾਲਜ ਤੀਜੇ ਥਾਂ 'ਤੇ ਰਹੇ।ਸ. ਹੁੰਦਲ ਨੇ ਦੱਸਿਆ ਕਿ ਟੇਬਲ ਟੈਨਿਸ ਮੁਕਾਬਲੇ ਦੇ ਮਹਿਲਾ ਵਰਗ ਵਿੱਚ ਪ੍ਰਭਸਿਮਰਨ ਕੌਰ ਨੇ ਨੇਹਾ ਨੂੰ 3-0 ਨਾਲ ਹਰਾਇਆ। ਨਿਸ਼ਾ ਨੇ ਅਰਪਣਾ ਨੂੰ 3-2 ਨਾਲ ਹਰਾਇਆ, ਮਰਦਾਂ ਦੇ ਮੁਕਾਬਲੇ 'ਚ ਅਮਨ ਨੇ ਪਾਰਸ ਨੂੰ 3-2 ਨਾਲ ਹਰਾਇਆ। ਜਿਮਨਾਸਟਿਕ ਦੇ ਮਰਦਾਂ ਦੇ ਵਰਗ 'ਚ ਸੌਰਵ ਕੁਮਾਰ ਨੇ ਪਹਿਲਾ ਸਥਾਨ, ਸੁਜੀਤ ਕੁਮਾਰ ਨੇ ਦੂਜਾ ਅਤੇ ਅਰੁਣ ਕੁਮਾਰ ਨੇ ਤੀਜਾ ਥਾਂ ਮੱਲਿਆ। ਮਹਿਲਾਵਾਂ ਦੇ ਮੁਕਾਬਲੇ 'ਚ ਪੁਰਨੂਰ ਕੌਸ਼ਲ ਨੇ ਪਹਿਲਾ, ਅੰਜਲੀ ਨੇ ਦੂਜਾ ਤੇ ਪ੍ਰਿਯੰਕਾ ਨੇ ਤੀਜਾ ਥਾਂ ਹਾਸਲ ਕੀਤਾ। ਇਸੇ ਤਰ੍ਹਾਂ ਖੋ-ਖੋ ਵੂਮੈਨ 'ਚ ਵਜੀਦਪੁਰ ਦੀ ਟੀਮ ਨੇ ਫਿਜੀਕਲ ਕਾਲਜ ਨੂੰ 3-2 ਨਾਲ ਹਰਾਇਆ ਤੇ ਕਰਹਾਲੀ ਸਾਹਿਬ ਦੀ ਟੀਮ ਨੇ ਪੋਲੋ ਸੈਂਟਰ ਨੂੰ 6-2 ਨਾਲ ਅਤੇ ਸਨੌਰ ਸਕੂਲ ਦੀ ਟੀਮ ਨੇ ਪੋਲੋ ਸੈਂਟਰ ਦੀ ਟੀਮ ਨੂੰ 12-9 ਨਾਲ ਹਰਾਇਆ।