15 ਅਗਸਤ ਨੂੰ ਸੁਤੰਤਰਤਾ ਦਿਵਸ ਮੌਕੇ ਤੇ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਸਿਵਲ ਹਸਪਤਾਲ ਫ਼ਿਰੋਜਪੁਰ ਵਿਖੇ ਕੌਮੀ ਝੰਡਾ ਲਹਿਰਾਇਆ ਅਤੇ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਬਲੀਦਾਨ ਸਦਕਾ ਹੀ ਅੱਜ ਅਸੀਂ ਆਜ਼ਾਦ ਫ਼ਿਜ਼ਾ ਦਾ ਆਨੰਦ ਮਾਣ ਰਹੇ ਹਾਂ ਅਤੇ ਸਾਡੇ ਅੱਜ ਦੇ ਨੌਜਵਾਨਾਂ ਨੂੰ ਉਨ੍ਹਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਤਹਿਤ ਝਾਕੀ ਕੱਢੀ ਹੈ ।ਇਸ ਸਕੀਮ ਅਧੀਨ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਹਰੇਕ ਹੱਕਦਾਰ ਪਰਿਵਾਰ ਨੂੰ ਸਾਲਾਨਾ 5 ਲੱਖ ਰੁਪਏ ਤੱਕ ਦੇ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾਣੀ ਹੈ । ਉਨ੍ਹਾ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਪੰਜਾਬ ਚ ਈ ਕਾਰਡ ਬਣਾਉਣ ਦੀ ਸ਼ੁਰੂਆਤ 1 ਅਗਸਤ 2019 ਤੋ ਹੋ ਚੁੱਕੀ ਹੈ ਇਸ ਦਾ ਲਾਭ ਸਮਾਜਿਕ ਆਰਥਿਕ ਅਤੇ ਜਾਤੀ ਜਨਗਣਨਾ ਡਾਟਾ ਵਿੱਚ ਸ਼ਾਮਿਲ ਪਰਿਵਾਰ, ਛੋਟੇ ਵਪਾਰੀ ਸਮਾਰਟ ਰਾਸ਼ਨ ਕਾਰਡ ਧਾਰਕ ਪਰਿਵਾਰ, ਕਿਸਾਨ ਪਰਿਵਾਰ( ਜੇ ਫਾਰਮ ਧਾਰਕ) ਉਸਾਰੀ ਭਲਾਈ ਬੋਰਡ ਪੰਜਾਬ ਕੋਲ ਪੰਜੀਕ੍ਰਿਤ ਉਸਾਰੀ ਕਾਮੇ ਆਦਿ ਨੂੰ ਮਿਲਣ ਯੋਗ ਹੋਵੇਗਾ । ਉਹਨਾ ਦੱਸਿਆ ਕਿ ਲਾਭਪਾਤਰੀ ਆਪਣੀ ਪਾਤਰਤਾ ਵੇਖਣ ਲਈ ਅਤੇ ਈ ਕਾਰਡ ਬਣਾਉਣ ਲਈ www.shapunjab.in ਵੈੱਬਸਾਈਟ ਤੇ ਜਾ ਸਕਦੇ ਹਨ ਅਤੇ ਨਜ਼ਦੀਕੀ ਕਾਮਨ ਸਰਵਿਸ ਸੈਂਟਰ ਨਾਲ ਜਾਂ ਟੋਲਫਰੀ ਨੰਬਰ 104 ਤੇ ਸੰਪਰਕ ਕਰ ਸਕਦੇ ਹਨ।ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫ਼ਸਰ ਇੰ: ਸਿਵਲ ਹਸਪਤਾਲ ਫਿਰੋਜ਼ਪੁਰ ਵੱਲੋ ਸਮਾਗਮ ਵਿੱਚ ਸਾਰੇ ਸਟਾਫ ਮੈੱਬਰ, ਅਧਿਕਾਰੀਆ, ਕਰਮਚਾਰੀਆ ਤੇ ਮੋਜੂਦ ਲੋਕਾਂ ਨੂੰ ਲੱਡੂ ਵੰਡ ਕੇ ਮੂਹ ਮਿੱਠਾ ਕਰਵਾਇਆ । ਇਸ ਮੋਕੇ ਤੇ ਡਾ ਰਜਿੰਦਰ ਮਨਚੰਦਾ ਡਿਪਟੀ ਮੈਡੀਕਲ ਕਮਿਸ਼ਨਰ, ਡਾ ਅਨੀਤਾ, ਜ਼ਿਲ੍ਹਾ ਸਿਹਤ ਅਫਸਰ, ਡਾ ਪਰਦੀਪ ਅਗਰਵਾਲ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ, ਡਾ: ਗੁਰਮੇਜ਼ ਰਾਮ ਗੋਰਾਇਆ ਸੀਨੀਅਰ ਮੈਡੀਕਲ ਅਫਸਰ,ਮਨਜਿੰਦਰ ਸਿੰਘ ਢਿੱਲੋ ਫੂਡ ਸੈਫਟੀ ਅਫਸਰ,ਵਿਕਾਸ ਕਾਲੜਾ,ਰੰਜੀਵ ਕੁਮਾਰ ਜ਼ਿਲ੍ਹਾ ਮਾਸ ਮੀਡੀਆ ਅਫਸਰ ਅਤੇ ਸਮੂਹ ਮੈਡੀਕਲ ਅਫਸਰ,ਪੈਰਾ ਮੈਡੀਕਲ ਸਟਾਫ, ਮਨਿਸਟੀਰੀਅਲ ਸਟਾਫ ਆਦਿ ਹਾਜ਼ਰ ਸਨ।