Friday, 05 June 2026

 

 

ਖ਼ਾਸ ਖਬਰਾਂ ਹਰਪਾਲ ਸਿੰਘ ਚੀਮਾ ਵੱਲੋਂ ਪੀ.ਐਸ.ਟੀ.ਸੀ. ਦੀ ਸਮੀਖਿਆ ਮੀਟਿੰਗ ਅਮਨ ਅਰੋੜਾ ਨੇ 43 ਪਿੰਡਾਂ ਨੂੰ 69 ਵਿਕਾਸ ਕਾਰਜਾਂ ਲਈ 2.50 ਕਰੋੜ ਰੁਪਏ ਦੇ ਮਨਜ਼ੂਰੀ ਪੱਤਰ ਵੰਡੇ ਭਗਵੰਤ ਮਾਨ ਸਰਕਾਰ ਵੱਲੋਂ ਸਖ਼ਤ ਸਮਾਂ-ਸੀਮਾ ਅਤੇ ਜਵਾਬਦੇਹੀ ਦੇ ਨਾਲ 'ਰੰਗਲਾ ਪੰਜਾਬ ਵਿਕਾਸ ਸਕੀਮ' ਵਿੱਚ ਤੇਜ਼ੀ : ਹਰਪਾਲ ਸਿੰਘ ਚੀਮਾ ਲੋਕ ਮਿਲਣੀ ਦੌਰਾਨ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਮੌਕੇ ‘ਤੇ ਕਰਵਾਇਆ ਲੋਕਾਂ ਦੀ ਸਮੱਸਿਆ ਦਾ ਹੱਲ ਭੋਜਨ-ਸੁਰੱਖਿਅਤ ਭਵਿੱਖ ਦਾ ਨਿਰਮਾਣ : ਨੀਤੀ ਅਤੇ ਭੋਜਨ ਦਾ ਸੁਮੇਲ 54 ਐਲਪੀਯੂ ਵਿਦਿਆਰਥੀਆਂ ਨੂੰ ਭਾਰਤੀ ਏਅਰਟੈੱਲ ਸਕਾਲਰਸ਼ਿਪ ਵਿੱਚ ₹5 ਕਰੋੜ ਤੋਂ ਵੱਧ ਪ੍ਰਾਪਤ ਹੋਏ ਅਤੇ ਵਿਸ਼ਵ ਵਾਤਾਵਰਣ ਦਿਵਸ 'ਤੇ 180 ਰੁੱਖ ਲਗਾਏ ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ, ਨਸ਼ਿਆਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਅਮਰਪ੍ਰੀਤ ਕੌਰ ਸੰਧੂ ਵੱਲੋਂ ਸੈਂਸਜ-2027 ਸਬੰਧੀ ਸੈਂਸਜ ਅਫਸਰਾਂ ਤੇ ਚਾਰਜ ਅਫਸਰਾਂ ਨਾਲ ਬੈਠਕ ਰਾਹੁਲ ਚਾਬਾ ਨੇ ਨੀਟ ਪ੍ਰੀਖਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਨਸ਼ਿਆਂ ਦਾ ਖਾਤਮਾ ਕਰਕੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇਗਾ - ਗੁਰਦਿੱਤ ਸਿੰਘ ਸੇਖੋਂ ਰਣਬੀਰ ਭੁੱਲਰ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਨਵੇਂ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਦਾ ਸ਼ੁਭ ਆਰੰਭ ਨਸ਼ਿਆਂ ਦੇ ਮੁਕੰਮਲ ਖਾਤਮੇ ਤੱਕ ਜਾਰੀ ਰਹੇਗਾ ਯੁੱਧ ਨਸ਼ਿਆਂ ਵਿਰੁੱਧ : ਕੁਲਤਾਰ ਸਿੰਘ ਸੰਧਵਾਂ ਆਰਬੀਯੂ ਨੇ 'ਏਕ ਪੇੜ ਮਾਂ ਕੇ ਨਾਮ' ਰੁੱਖ ਲਗਾਉਣ ਦੀ ਮੁਹਿੰਮ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਿੰਗਾਰਾ ਸਿੰਘ ਸਲਾਣਾ ਅਤੇ ਵਾਈਸ ਚੇਅਰਮੈਨ ਗੁਰਵਿੰਦਰ ਸਿੰਘ ਨੇ ਅਹੁੱਦਾ ਸੰਭਾਲਿਆ ਲਖਵੀਰ ਸਿੰਘ ਰਾਏ ਵੱਲੋਂ ਪਿੰਡ ਝਾਂਮਪੁਰ ਵਿਖੇ 42 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਖੇਡ ਸਟੇਡੀਅਮ ਦਾ ਕੀਤਾ ਉਦਘਾਟਨ ਡਾ. ਬਲਜੀਤ ਕੌਰ ਨੇ ਮੰਡੀ ਲੱਖੇਵਾਲੀ ਵਿਖੇ 2.50 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਨਵੀਂ ਅਨਾਜ ਮੰਡੀ ਦਾ ਨੀਂਹ ਪੱਥਰ ਰੱਖਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੀਐੱਸਈਆਰਸੀ ਵਿੱਚ ਬਾਹਰੀ ਵਿਅਕਤੀ ਦੀ ਨਿਯੁਕਤੀ ਦੀ ਨਿੰਦਾ ਕੀਤੀ ਦਿਵਿਯਾ ਪੀ. ਨੇ ਬੈਂਕਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ ਆਸਾਨ ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਲਈ ਕਿਹਾ ਚੋਣ ਤਹਿਸੀਲਦਾਰ ਸੰਜੇ ਕੁਮਾਰ ਸਹਾਇਕ ਮੁੱਖ ਚੋਣ ਅਫਸਰ, ਪੰਜਾਬ ਵਜੋਂ ਪਦਉੱਨਤ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ

 

ਜਫ਼ਰ ਲੁਹਾਰ ਨੇ ਮੁਹਾਲੀ ਪ੍ਰੈਸ ਕਲੱਬ ਵਿੱਚ ਬੰਨਿਆ ਰੰਗ

Web Admin

Web Admin

5 ਦਰਿਆ ਨਿਊਜ਼

ÁËÃ.¶.ÁËÃ.é×ð. , 25 Mar 2012

Last updated on: Mar 25, 2012, 00:00 IST

ਆਲਮ ਲੁਹਾਰ ਦਾ ਚੇਲਾ ਅਤੇ ਕੌਮਾਂਤਰੀ ਪੱਧਰ 'ਤੇ ਸਨਮਾਨਿਤ ਹਸਤੀ ਜਫ਼ਰ ਲੁਹਾਰ ਦਾ ਸੰਗੀਤਕ ਗਰੁਪ ਜਦੋਂ ਰਾਤੀਂ ਅੱਠ ਵਜੇ  ਮੋਹਾਲੀ ਪ੍ਰੈਸ ਕਲੱਬ ਪਹੁੰਚਿਆਂ ਤਾਂ ਕਲੱਬ ਦੀ ਨਵੀਂ ਜਿੱਤੀ ਟੀਮ ਦੀ ਖੁਸ਼ੀ 'ਚ ਹੋਰ ਵਾਧਾ ਹੋ ਗਿਆ।ਹੱਥਾਂ ਵਿੱਚ ਲੰਬਾ ਚਿਮਟਾ ਵਜਾਉਂਦੇ ਤੇ ਨੱਚਦੇ ਹੋਏ ਜਦੋਂ ਜਫ਼ਰ ਲੁਹਾਰ ਨੇ 'ਬੋਲ ਮਿੱਟੀ ਦਿਆ ਬਾਵਿਆ' ਦੀ ਸੁਰ ਛੇੜੀ ਤਾਂ ਹਾਜ਼ਰ ਸਰੋਤਿਆਂ ਨੂੰ ਇੱਹ ਫਰਕ ਕਰਨਾ ਔਖਾ  ਹੋ ਗਿਆ ਕਿ ਗਾਉਣ ਵਾਲਾ ਆਲਮ ਲੁਹਾਰ  ਹੈ ਜਾਂ ਜਫ਼ਰ ਲੁਹਾਰ। ਅਲਗੋਜਿਆਂ  ਦੀ ਜੋੜੀ ਵਜਾਉਣ ਵਾਲਾ ਮੁਹੰਮਦ ਅਸਲ, ਵੱਡੇ ਢੋਲਕ ਵਾਲਾ ਦਿਉਕੱਦ ਰਿਆਜ਼, ਛੋਟੀ ਢੋਲਕ ਵਾਲਾ ਸਾਈਂ ਵਲੈਤ ਸ਼ਾਹ ਅਤੇ ਡਾ. ਮਸੀਹ ਦੇ ਹਰਮੋਨੀਅਮ ਵਾਲੀ ਇਹ ਛੋਟੀ ਪਰ ਸੰਗੀਤ ਤੇ ਲੈਅ ਨਾਲ ਇੱਕਸੁਰ ਹੋਕੇ  ਗਾਉਣ ਵਾਲੇ ਜਫ਼ਰ ਲੁਹਾਰ ਨੇ ਆਲਮ ਲੁਹਾਰ ਦੇ ਪ੍ਰਸਿੱਧ ਗੀਤ ' ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ ' ਦੀ ਸੁਰ ਚੁੱਕੀ ਤਾਂ ਸਰੋਤੇ ਅੱਸ਼-ਅੱਸ਼ ਕਰ ਉਠੇ। ਫਿਰ ਇੱਕ ਤੋਂ ਬਾਅਦ ਇੱਕ ਇੱਕ ਕਰਕੇ ਜੱਗਾ, ਮਿਰਜਾ ਅਤੇ ਜੁਗਨੀ ਗਾ ਕੇ ਜਫ਼ਰ ਲੁਹਾਰ ਨੇ ਪੰਜਾਬੀ ਲੋਕ ਸੰਗੀਤ ਦੇ ਅਸਲੀ ਰੰਗ ਨੂੰ ਸ਼ਾਹਕਾਰ ਕਰ ਦਿੱਤਾ। 

ਸਿਰਫ਼ ਇੱਕ ਘੰਟੇ ਦੀ ਪ੍ਰਫਾਰਮੈਂਸ ਦੇਣ ਆਏ ਫੰਨਕਾਰ ਸਮੇਂ ਦੀ ਸੀਮਾਵਾਂ ਵਿੰਚ ਸੀਮਤ ਨਾ ਰਹੇ ਸਕੇ ਅਤੇ ਉਨ੍ਹਾ ਸਰੋਤਿਆਂ ਦੇ ਪਿਆਰ ਨੂੰ ਸਿਜਦਾ ਕਰਦਿਆਂ ਲਗਾਤਾਰ ਤਿੰਨ ਘੰਟੇ ਗਾ ਕੇ ਆਪਣੀ ਗਾਇਕੀ ਦਾ ਲੋਹਾ ਮੰਨਵਾਇਆ। ਵੱਡੀ ਢੋਲਕ  ਵਾਲੇ ਰਿਆਜ  ਨੇ ਗਲ਼ 'ਚ ਢੋਲ ਪਾ ਕੇ ਸਿਰਫ਼ ਢੋਲ ਹੀ ਨਹੀਂ ਵਜਾਇਆ ਸਗੋਂ ਢੋਲ ਦੇ ਕਈ ਤਰ੍ਹਾਂ ਦੇ ਕਰਤੱਵ ਦਿਖਾਉਂਦਿਆਂ ਧਰਤੀ 'ਤੇ ਪਏ ਸੌ-ਸੌ ਦੇ ਦੇ ਨੋਟਾਂ ਨੂੰ ਆਪਣੀਆਂ ਦੋਵੇਂ ਅੱਖਾਂ ਵਿੱਚ ਚੁੱਕ ਸਰੋਤਿਆਂ ਨੂੰ ਤਾੜੀਆਂ ਮਾਰਨ ਲਈ ਮਜ਼ਬੂਰ ਕਰ ਦਿੱਤਾ। ਮੋਹਾਲੀ ਪ੍ਰੈਸ ਕਲੱਬ ਵੱਲੋਂ ਇਨ੍ਹਾਂ ਕੌਮਾਂਤਰੀ ਕਲਾਕਾਰਾਂ ਨੂੰ ਮੋਹਾਲੀ ਵਿੱਚ ਬੁਲਾ ਕੇ ਜਿੱਥੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸਾਂਝੇ ਸੱਭਿਆਚਾਰ ਨੂੰ ਨੌਜਵਾਨ ਪੀੜ੍ਹੀ ਅੱਗੇ ਪੇਸ਼ ਕੀਤਾ ਗਿਆ ,ਉੱਥੇ ਹੀ ਸਾਂਝੀ ਮਾਂ ਬੋਲੀ ਪੰਜਾਬੀ ਅਤੇ  ਵਿਰਾਸਤ ਦੇ ਅੰਗ ਚਿਮਟੇ , ਢੋਲ, ਅਲਗੋਜੇ ਅਤੇ ਹਰਮੋਨੀਅਮ ਨਾਲ ਪੇਸ਼ਕਾਰੀ ਦੇ ਕੇ ਪੁਰਾਣੇ ਪੰਜਾਬ ਦੇ ਮੇਲਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ। ਜਫ਼ਰ ਲੁਹਾਰ ਦੀ ਦਿਲਕਸ਼ ਆਵਾਜ਼, ਚਿਮਟੇ ਦਾ ਅਨੋਖਾ ਅੰਦਾਜ਼ ਅਤੇ ਅਖਾੜੇ 'ਚ ਨਚਾਰਾਂ ਵਾਂਗ ਨੱਚ ਕੇ ਪਾਈ ਜਾ ਰਹੀ ਧੁਮਾਲ ਦੀ ਸਰੋਤਿਆਂ ਨੇ ਰੱਜ ਕੇ ਦਾਦ ਦਿੱਤੀ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਫ਼ਰ ਲੁਹਾਰ ਨੇ ਕਿਹਾ ਕਿ ਦੋਵੇਂ ਪੰਜਾਬਾਂ ਦੇ ਲੋਕ ਦਾ ਦਿਲ,ਖੂਨ ਤੇ ਪਿਆਰ ਇੱਕ ਹੈ। ਲੋਕਾਂ ਦੇ ਦਿਲਾਂ 'ਚ ਕੋਈ ਸਰਹੱਦ ਨਹੀਂ,ਸਗੋਂ ਇਹ ਤਾਂ ਹਾਕਮਾਂ ਦੀਆਂ ਬਣਾਈਆਂ ਸਰਹੱਦਾਂ ਹਨ ਜੋ ਪੰਜਾਬੀਆਂ ਨੂੰ ਕਦੇ ਤੋੜ ਨਹੀਂ ਸਕਦੀਆਂ।ਇਸ ਸਮੇਂ ਮੁਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ, ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ ਅਤੇ ਸੱਭਿਆਚਾਰਕ ਕਮੇਟੀ  ਦੇ ਚੇਅਰਮੈਨ ਗੁਰਜੀਤ ਸਿੰਘ ਬਿੱਲਾ ਤੇ ਨਵੀਂ ਚੁਣੀ ਪ੍ਰੈਸ ਕਲੱਬ ਦੀ ਟੀਮ ਨੇ ਸਾਰੇ ਕਲਾਕਾਰਾਂ ਨੂੰ ਮੋਮੈਂਟੋ ਤੇ ਲੋਈਆਂ ਦੇ ਕੇ ਸਨਮਾਨਿਤ ਕੀਤਾ ਗਿਆ । 

 

Tags: mohali press club

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD