Wednesday, 08 May 2024

 

 

ਖ਼ਾਸ ਖਬਰਾਂ ਖੇਡਾਂ ਦੇ ਖੇਤਰ ਵਿੱਚ ਪੰਜਾਬ ਮੁੜ ਚਮਕੇਗਾ, ਨਵੀਂ ਖੇਡ ਨੀਤੀ ਨੇ ਨੁਹਾਰ ਬਦਲੀ: ਮੀਤ ਹੇਅਰ ਭਗਵੰਤ ਮਾਨ ਦੀ ਬਠਿੰਡਾ ਵਾਸੀਆਂ ਨੂੰ ਅਪੀਲ: ਬੱਸ ਇੱਕ ਬਠਿੰਡੇ ਵਾਲਾ ਕੰਢਾ ਰਹਿ ਗਿਆ, ਇਹ ਵੀ ਕੱਢ ਦਿਓ ਇਸ ਵਾਰ ਪ੍ਰਨੀਤ ਕੌਰ ਨੇ ਕਿਹਾ, ਪੂਰਾ ਪਟਿਆਲਾ ਜ਼ਿਲ੍ਹਾ ਮੇਰਾ ਪਰਿਵਾਰ, ਮੈਂ ਨੂੰਹ ਬਣ ਕੇ ਆਈ ਸੀ, ਧੀ ਵਰਗਾ ਪਿਆਰ ਮਿਲਿਆ ਭਗਵੰਤ ਮਾਨ ਨੇ ਲੋਕ ਸਭਾ ਹਲਕਾ ਫ਼ਿਰੋਜਪੁਰ ਵਿਚ ਕੀਤਾ ਚੋਣ ਪ੍ਰਚਾਰ ਸੀਆਈਐਸਸੀਈ ਦੇ 12ਵੀਂ ਕਲਾਸ ਦਾ ਨਤੀਜਾ ਐਨ ਕੇ ਸ਼ਰਮਾ ਦੇ ਮੁੱਖ ਚੋਣ ਦਫਤਰ ਦੇ ਉਦਘਾਟਨ ਮੌਕੇ ਉਮੜਿਆ ਜਨ ਸੈਲਾਬ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ‘ਸਵੀਪ’ ਟੀਮ ਵੱਲੋਂ ਤਿਆਰ ਗੀਤ ‘ਵੋਟ ਮੈਂ ਜ਼ਰੂਰ ਪਾਉਣੀ ਆਂ’ ਦਾ ਵੀਡੀਓ ਜਾਰੀ ਸਵੀਪ ਤਹਿਤ ਪੰਜਾਬ ਦੇ ਸਾਰੇ ਲੋਕ ਸਭਾ ਹਲਕਿਆਂ ਦੀ ਸਾਈਕਲ ਯਾਤਰਾ ਕਰਕੇ ਪਰਤੇ ਮਨਮੋਹਨ ਸਿੰਘ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਰਵਾਂ ਸੁਆਗਤ ਮੋਹਾਲੀ ਪ੍ਰਸ਼ਾਸਨ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਵਚਨਬੱਧ-ਡੀ ਸੀ ਆਸ਼ਿਕਾ ਜੈਨ ਅੰਮ੍ਰਿਤਸਰ ਦੀ ਅਵਾਜ਼ ਬੁਲੰਦ ਕਰਨ ਵਾਲੇ ਲੀਡਰ ਨੂੰ ਆਪਣੀ ਵੋਟ ਦਿਓ- ਬੱਬਰ ਔਜਲਾ ਲੋਕ ਸਭਾ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕ੍ਰਿਆ ਸ਼ੂਰੂ- ਸੰਦੀਪ ਕੁਮਾਰ ਨੈਤਿਕ ਅਧਾਰ ਉਪਰ ਵੋਟ ਜਰੂਰ ਪਾਉਣ ਦਾ ਨੁੱਕੜ ਨਾਟਕ ਰਾਹੀਂ ਸੁਨੇਹਾ ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨਾਂ ਨੂੰ 1566 ਕਰੋੜ ਰੁਪਏ ਦੀ ਕੀਤੀ ਅਦਾਇਗੀ, ਪਹੁੰਚੀ ਕਣਕ ਦੀ 99 ਫੀਸਦੀ ਤੋਂ ਵਧ ਹੋਈ ਖਰੀਦ ਸੇਫ ਸਕੂਲ ਵਾਹਨ ਪਾਲਿਸੀ ਬਾਰੇ ਸਕੂਲੀ ਬੱਸਾਂ ਦੇ ਡਰਾਈਵਰਾਂ, ਕੰਡਕਟਰਾਂ ਤੇ ਲੇਡੀ ਅਟੈਂਡੈਂਟ ਨੂੰ ਕੀਤਾ ਜਾਗਰੂਕ ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ ਪੁੱਜੀ ਕਣਕ ਦੀ ਹੋਈ 100 ਫੀਸਦੀ ਖਰੀਦ : ਹਰਚੰਦ ਸਿੰਘ ਬਰਸਟ ਪਹਿਲੇ ਦਿਨ 3 ਨਾਮਜ਼ਦਗੀ ਪੱਤਰ ਹੋਏ ਦਾਖਲ: ਰਾਜੇਸ਼ ਧੀਮਾਨ ਨਿਰਪੱਖ, ਪਾਰਦਰਸ਼ੀ ਅਤੇ ਭੈਅ ਮੁਕਤ ਚੋਣਾਂ ਕਰਵਾਉਣ ਲਈ ਪਟਿਆਲਾ ਜ਼ਿਲ੍ਹਾ ਪ੍ਰਸਾਸ਼ਨ ਪੂਰੀ ਤਰ੍ਹਾਂ ਚੌਕਸ ਸਿਵਲ ਸਰਜਨ ਵੱਲੋਂ ਸਿਹਤ ਯੋਜਨਾਵਾਂ ਦੀ ਪਹੁੰਚ ਵਧਾਉਣ ਸਬੰਧੀ ਮੀਟਿੰਗ ਲੀਡਰਾਂ ਦੇ ਨਿਆਣਿਆਂ ਦੀ ਜਗ੍ਹਾਂ ਆਮ ਘਰਾਂ ਦੇ ਪੁੱਤਾਂ-ਧੀਆਂ ਨੂੰ ਨੌਕਰੀ ਮਿਲਣ ਲੱਗੀਆਂ: ਮੀਤ ਹੇਅਰ ਸਿਵਲ ਸਰਜਨ ਵਲੋਂ ਵੱਧ ਤੋਂ ਵੱਧ ਯੋਗ ਵਿਅਕਤੀਆਂ ਦੇ ਆਯੁਸ਼ਮਾਨ ਕਾਰਡ ਬਣਾਉਣ ਦੀ ਹਦਾਇਤ ਰਵਾਇਤੀ ਸਨਅਤ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ - ਗੁਰਜੀਤ ਔਜਲਾ

 

ਡਾ. ਗਾਂਧੀ ਦੀ ਅਵਾਜ਼ ਨੂੰ ਨਾ ਮੋਦੀ ਦਬਾ ਪਾਇਆ ਨਾ ਕੈਪਟਨ ਅਤੇ ਨਾ ਕੇਜਰੀਵਾਲ- ਯੋਗੇਂਦਰ ਯਾਦਵ

ਡਾ. ਗਾਂਧੀ ਦਾ ਕਿਰਦਾਰ ਪੂਰੇ ਦੇਸ਼ ਲਈ ਮਿਸਾਲ ਹੈ- ਯੋਗੇਂਦਰ ਯਾਦਵ

5 Dariya News

ਪਟਿਆਲਾ/ਜ਼ੀਰਕਪੁਰ/ਡੇਰਾਬਸੀ , 08 May 2019

ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਦੇ ਚੋਣ ਪ੍ਰਚਾਰ ਨੂੰ ਹੋਰ ਸ਼ਿਖਰਾਂ ਵੱਲ ਲਿਜਾਣ ਲਈ ਅੱਜ ਵਿਸ਼ੇਸ਼ ਤੌਰ 'ਤੇ ਸਵਰਾਜ ਇੰਡੀਆ ਦੇ ਪ੍ਰਧਾਨ ਸ਼੍ਰੀ ਯੋਗੇਂਦਰ ਯਾਦਵ ਨੇ ਡੇਰਾਬਸੀ ਪਹੁੰਚ ਕੇ ਰੋਡ ਸ਼ੋਅ ਕੀਤਾ। ਯੋਗੇਂਦਰ ਯਾਦਵ ਅਤੇ ਡਾ. ਗਾਂਧੀ ਵੱਲੋਂ ਵੱਡੀ ਗਿਣਤੀ ਕਾਰਾਂ ਅਤੇ ਮੋਟਰਸਾਈਕਲਾਂ 'ਤੇ ਸਵਾਰ ਆਪਣੇ ਹਮਾਇਤੀਆਂ ਸਮੇਤ ਸਵੇਰ ਤੋਂ ਸ਼ਾਮ ਤੱਕ ਕੀਤੇ ਰੋਡ ਸ਼ੋਅ ਦਾ ਵੱਖ-ਵੱਖ ਥਾਵਾਂ 'ਤੇ ਲੋਕਾਂ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ। ਇਸ ਦੌਰਾਨ ਵੱਡੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਯੋਗੇਂਦਰ ਯਾਦਵ ਨੇ ਕਿਹਾ ਕਿ ਚੋਣਾਂ ਹਰ ਇੱਕ ਨੇਤਾ ਲਈ ਪੇਪਰਾਂ ਦੇ ਨਤੀਜੇ ਵਾਂਗ ਹੁੰਦੀਆਂ ਹਨ ਕਿ ਜਿਸ ਉਮੀਦਵਾਰ ਨੇ ਜਿੰਨਾਂ ਕੰਮ ਕੀਤਾ ਹੁੰਦਾ ਹੈ ਉਸਨੂੰ ਲੋਕ ਓਨਾਂ ਹੀ ਪਸੰਦ ਕਰਦੇ ਹਨ। ਯੋਗੇਂਦਰ ਯਾਦਵ ਨੇ ਡਾ. ਗਾਂਧੀ ਨੂੰ ਜਿਤਾਉਣ ਲਈ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਿਛਲੀ ਵਾਰ ਸਾਲ 2014 ਦੀਆਂ ਚੋਣਾਂ ਵਿੱਚ ਤੁਹਾਡੇ ਲਈ ਡਾ. ਗਾਂਧੀ ਸਿਆਸਤ ਵਿੱਚ ਇੱਕ ਨਵਾਂ ਚਿਹਰਾ ਸੀ, ਇਸਦੇ ਬਾਵਜੂਦ ਤੁਸੀਂ ਡਾ. ਗਾਂਧੀ 'ਤੇ ਯਕੀਨ ਕਰਕੇ ਉਸਨੂੰ ਵੱਡੀ ਗਿਣਤੀ ਵਿੱਚ ਜਿਤਾ ਕੇ ਪਾਰਲੀਮੈਂਟ ਭੇਜਿਆ ਸੀ ਪਰ ਇਸ ਵਾਰ ਡਾ. ਗਾਂਧੀ ਤੁਹਾਡੇ ਲਈ ਨਵਾਂ ਚਿਹਰਾ ਨਹੀਂ ਹੈ ਕਿਉਂਕਿ ਜਿਸ ਵਿਸ਼ਵਾਸ਼ ਦੀ ਚਾਦਰ ਤੁਸੀਂ ਡਾ. ਗਾਂਧੀ ਨੂੰ ਸੌਂਪੀ ਸੀ ਤੁਹਾਡੀ ਉਸ ਚਿੱਟੀ ਚਾਦਰ ਨੂੰ ਗਾਂਧੀ ਨੇ ਇੱਕ ਵੀ ਦਾਗ ਨਹੀਂ ਲੱਗਣ ਦਿੱਤਾ ਅਤੇ ਬੇਦਾਗ ਹੋ ਕੇ ਡਾ. ਗਾਧੀ ਨੇ ਤੁਹਾਡੇ ਲਈ ਹਜ਼ਾਰਾਂ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਲਿਆਂਦੇ ਹਨ। ਯੋਗੇਂਦਰ ਯਾਦਵ ਨੇ ਕਿਹਾ ਕਿ ਡਾ. ਗਾਂਧੀ ਨੇ ਪਾਰਲੀਮੈਂਟ ਵਿੱਚ ਸਿਰਫ ਪਟਿਆਲਾ ਹਲਕਾ ਦੇ ਲੋਕਾਂ ਦੀ ਹੀ ਅਵਾਜ਼ ਨਹੀਂ ਚੁੱਕੀ ਸਗੋਂ ਪੰਜਾਬ ਅਤੇ ਦੇਸ਼ ਦੇ ਹਰ ਵਰਗ ਦੇ ਲੋਕਾਂ ਦੇ ਹੱਕਾਂ ਲਈ ਸਵਾਲ ਕੀਤੇ ਹਨ ਭਾਵੇਂ ਉਹ ਸਿੱਖ ਕੌਮ ਲਈ ਵੱਖਰਾ ਸਿੱਖ ਮੈਰਿਜ਼ ਐਕਟ ਬਿੱਲ ਪਾਸ ਕਰਨ ਦੀ ਮੰਗ ਹੋਵੇ, ਦੇਸ਼ ਦੇ ਕਿਸਾਨਾਂ ਦੇ ਹੱਕਾਂ ਦੀ ਅਵਾਜ਼ ਹੋਵੇ, ਬੇਰੁਜ਼ਗਾਰ ਨੌਜਵਾਨਾਂ ਦੇ ਹੱਕਾਂ ਦੀ ਅਵਾਜ਼ ਹੋਵੇ, ਦੇਸ਼ ਦੇ ਡਰਾਈਵਰਾਂ ਦੇ ਹੱਕਾਂ ਦੀ ਅਵਾਜ਼ ਹੋਵੇ, ਦੇਸ਼ ਦੇ ਕਿਸਾਨਾਂ ਦੀ ਅਵਾਜ਼ ਹੋਵੇ ਅਤੇ ਜਾਂ ਫਿਰ ਪੰਜਾਬ ਵਿੱਚੋਂ ਸਿੰਥੈਟਿਕ ਨਸ਼ੇ ਖਤਮ ਕਰਨ ਦੀ ਅਵਾਜ਼ ਹੋਵੇ। 

ਯੌਗੇਂਦਰ ਯਾਦਵ ਨੇ ਕਿਹਾ ਡਾ. ਗਾਂਧੀ ਨੇ ਪਾਰਲੀਮੈਂਟ ਵਿੱਚ ਜਿਹੜੇ ਸਵਾਲ ਚੁੱਕੇ ਹਨ ਉਹ ਸਵਾਲ 70 ਸਾਲਾਂ ਵਿੱਚ ਕਦੇ ਕਿਸੇ ਮੈਂਬਰ ਪਾਰਲੀਮੈਂਟ ਨੇ ਸੰਸਦ ਵਿੱਚ ਨਹੀਂ ਉਠਾਏ ਅਤੇ ਡਾ. ਗਾਂਧੀ ਦੀ ਅਵਾਜ਼ ਨੂੰ ਨਾ ਨਰਿੰਦਰ ਮੋਦੀ ਦਬਾ ਪਾਇਆ ਹੈ ਨਾ ਕੈਪਟਨ ਅਮਰਿੰਦਰ ਸਿੰਘ ਅਤੇ ਨਾ ਹੀ ਅਰਵਿੰਦ ਕੇਜਰੀਵਾਲ ਕਿਉਂਕਿ ਡਾ. ਗਾਂਧੀ ਦੇ ਗਲੇ ਵਿੱਚੋਂ ਹਮੇਸ਼ਾ ਸੱਚ ਨਿਕਲਦਾ ਹੈ ਅਤੇ ਸੱਚ ਦੀ ਅਵਾਜ਼ ਨੂੰ ਕੋਈ ਵੀ ਨਹੀਂ ਦਬਾ ਸਕਦਾ। ਉਹਨਾਂ ਕਿਹਾ ਕਿ ਡਾ. ਗਾਂਧੀ ਬਤੌਰ ਡਾਕਟਰ ਪਿਛਲੇ 40 ਸਾਲਾਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਹੁਣ ਪਿਛਲੇ 5 ਸਾਲਾਂ ਤੋਂ ਬਤੌਰ ਮੈਂਬਰ ਪਾਰਲੀਮੈਂਟ ਜੋ ਇਹਨਾਂ ਨੇ ਸੱਚਾ ਤੇ ਸਾਫ ਸੁਥਰਾ ਕਿਰਦਾਰ ਨਿਭਾਇਆ ਹੈ ਉਹ ਪੂਰੇ ਦੇਸ਼ ਦੇ ਲੋਕਾਂ ਲਈ ਇੱਕ ਵਿਲੱਖਣ ਮਿਸਾਲ ਹੈ। ਯੋਗੇਂਦਰ ਯਾਦਵ ਨੇ ਕਿਹਾ ਕਿ ਮੈਂਨੂੰ ਪੂਰਾ ਯਕੀਨ ਹੈ ਕਿ ਪਟਿਆਲਾ ਲੋਕ ਸਭਾ ਹਲਕਾ ਦੇ ਲੋਕ ਸੱਚ ਦੀ ਅਵਾਜ਼ ਬੁਲੰਦ ਕਰਨ ਲਈ ਦੁਬਾਰਾ ਡਾ. ਗਾਂਧੀ ਨੂੰ ਜਿਤਾ ਕੇ ਇੱਕ ਵੱਖਰੀ ਮਿਸਾਲ ਪੈਦਾ ਕਰਨਗੇ ਤਾਂ ਜੋ ਡਾ. ਗਾਂਧੀ ਲੋਕਾਂ ਦੇ ਹੱਕਾਂ ਲਈ ਇਸੇ ਤਰਾਂ ਲੜਦੇ ਰਹਿਣ।ਯੋਗੇਂਦਰ ਯਾਦਵ ਨੇ ਕਿਹਾ ਚੋਣਾਂ ਦੌਰਾਨ ਸਾਰੇ ਲੀਡਰਾਂ ਨੂੰ ਹੈ ਕਿ ਜਨਤਾ ਨੂੰ ਆਪਣੇ ਕੰਮਾਂ ਦਾ ਹਿਸਾਬ ਦਿਓ ਅਤੇ ਉਹਨਾਂ ਦੇ ਸਵਾਲਾਂ ਦਾ ਜਵਾਬ ਦਿਓ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਬਣੀ ਨੂੰ 2 ਸਾਲ ਬੀਤ ਚੁੱਕੇ ਹਨ ਇਸ ਲਈ ਲੋਕਾਂ ਨੂੰ ਸੱਤਾਧਾਰੀ ਧਿਰ ਦੇ ਆਗੂ ਕੰਮਾਂ ਦਾ ਹਿਸਾਬ ਦੇਣ ਸਵਾਲਾਂ ਦੇ ਜਵਾਬ ਦੇਣ। ਉਹਨਾਂ ਕਿਹਾ ਜਦੋਂ ਇਹਨਾਂ ਰਵਾਇਤੀ ਪਾਰਟੀਆਂ ਨੂੰ ਲੋਕਾਂ ਸਵਾਲ ਪੁੱਛਦੇ ਹਨ ਤਾਂ ਇਹ ਜਾਂ ਤਾਂ ਹਿੰਦੂ ਮੁਸਲਮਾਨ ਮਸਲਾ ਖੜਾ ਕਰ ਦਿੰਦੇ ਹਨ ਅਤੇ ਜਾਂ ਫਿਰ ਹਿੰਦੂਸਤਾਨ ਅਤੇ ਅਤੇ ਪਾਕਿਸਤਾਨ ਦਾ ਮਸਲਾ ਪੇਸ਼ ਕਰ ਦਿੰਦੇ ਹਨ। ਯੋਗੇਂਦਰ ਯਾਦਵ ਨੇ ਕਿਹਾ ਕਿ ਚੋਣ ਕਮਿਸ਼ਨ ਭਾਜਪਾ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਸ਼ਰੇਆਮ ਭਾਜਪਾ ਲਈ ਹੀ ਕੰਮ ਕਰ ਰਿਹਾ ਹੈ ਅਤੇ ਚੋਣ ਕਮਿਸ਼ਨ ਨੇ ਹਿੰਦੂਸਤਾਨ ਦੀ ਜਮਹੂਰੀਅਤ ਅਤੇ ਇੱਜ਼ਤ ਨੂੰ ਢਾਅ ਲਾਈ ਹੈ ਅਤੇ ਚੋਣ ਕਮਿਸ਼ਨ ਪੂਰੇ ਦੇਸ਼ ਨੂੰ ਦੁਨੀਆਂ ਭਰ ਵਿੱਚ ਸ਼ਰਮਸ਼ਾਰ ਕਰ ਰਿਹਾ ਹੈ।ਇਸ ਦੌਰਾਨ ਲੋਕਾਂ ਨੂੰ ਅਪੀਲ ਕਰਦਿਆਂ ਡਾ. ਗਾਂਧੀ ਨੇ ਕਿਹਾ ਕਿ ਉਹਨਾਂ ਨੇ ਪਿਛਲੇ 5 ਸਾਲ ਬਤੌਰ ਮੈਂਬਰ ਪਾਰਲੀਮੈਂਟ ਜਿਸ ਤਰਾਂ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਪਟਿਆਲਾ ਹਲਕੇ ਦੇ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਹਜ਼ਾਰਾਂ ਕਰੋੜ ਰੁਪਏ ਦੇ ਵੱਡੇ ਵਿਕਾਸ ਕਾਰਜ ਕਰਵਾਏ ਹਨ ਠੀਕ ਉਸੇ ਤਰਾਂ ਜਿੱਤਣ ਉਪਰੰਤ ਇਸ ਵਾਰ ਵੀ ਆਪਣੇ ਹਲਕੇ ਲਈ ਆਪਣੇ ਲੋਕਾਂ ਲਈ ਇਮਾਨਦਾਰੀ ਨਾਲ ਕੰਮ ਕਰਾਂਗਾ। 

 

Tags: Yogendra Yadav , Dr Dharamveer Gandhi

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD