Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਪਤੀ ਤੇ ਦਿਓਰਾਂ ਨੇ ਕੀਤਾ ਸੀ ਬਲੌਂਗੀ ਦੀ ਸਵਿਤਾ ਦਾ ਕਤਲ

ਸਿਰ 'ਚ ਹਥੌੜੀ ਅਤੇ ਪੱਥਰ ਮਾਰ ਕੇ ਉਤਾਰਿਆ ਸੀ ਮੌਤ ਦੇ ਘਾਟ

Web Admin

Web Admin

5 Dariya News

ਐਸ.ਏ.ਐਸ. ਨਗਰ , 18 Mar 2019

Last updated on: Mar 18, 2019, 00:00 IST

ਐਸ.ਏ.ਐਸ. ਨਗਰ ਪੁਲਿਸ ਨੇ ਗਿਲਕੋ ਸਿਟੀ ਖਰੜ ਵਿਖੇ ਹੋਏ ਸਵਿਤਾ ਦੇਵੀ ਕਤਲ ਕੇਸ ਨੂੰ ਚਾਰ ਦਿਨਾਂ ਵਿੱਚ ਹੱਲ ਕਰਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਜ਼ਿਲ੍ਹਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੇ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮਿਤੀ 14 ਮਾਰਚ 2019 ਨੂੰ ਕ੍ਰਿਪਾਲ ਸਿੰਘ ਬਾਜਵਾ ਪੁੱਤਰ ਪੂਰਨ ਸਿੰਘ ਵਾਸੀ ਗਿਲਕੋ ਵੈਲੀ ਖਰੜ ਨੇ ਥਾਣਾ ਸਿਟੀ ਖਰੜ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਉਸ ਦਾ ਪਲਾਟ ਨੰਬਰ 115 ਗਿਲਕੋ ਸਿਟੀ ਖਰੜ ਵਿਖੇ ਹੈ। ਜਦੋਂ ਉਹ 14 ਮਾਰਚ ਨੂੰ ਸਵੇਰੇ ਆਪਣੇ ਪਲਾਟ ਉਤੇ ਗਿਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਪਲਾਟ ਦੇ ਨਾਲ ਬਣੀਆਂ ਦੁਕਾਨਾਂ ਦੇ ਪਿਛਲੇ ਪਾਸੇ ਬਣੀ ਉਜਾੜ ਸੜਕ ਦੇ ਕਿਨਾਰੇ ਔਰਤ ਦੀ ਲਾਸ਼ ਪਈ ਹੈ। ਇਸ ਬਾਰੇ 14 ਮਾਰਚ ਨੂੰ ਥਾਣਾ ਸਿਟੀ ਖਰੜ ਵਿਖੇ ਧਾਰਾ 302 ਤੇ 34 ਤਹਿਤ ਕੇਸ ਦਰਜ ਕੀਤਾ ਗਿਆ ਸੀ।ਸ. ਭੁੱਲਰ ਨੇ ਦੱਸਿਆ ਕਿ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਐਸ.ਪੀ. (ਇਨਵੈਸਟੀਗੇਸ਼ਨ) ਮੋਹਾਲੀ, ਵਰੁਣ ਸ਼ਰਮਾ ਦੀ ਨਿਗਰਾਨੀ ਹੇਠ ਡੀ.ਐਸ.ਪੀ. ਖਰੜ ਦੀਪ ਕਮਲ, ਡੀ.ਐਸ.ਪੀ. (ਇਨਵੈਸਟੀਗੇਸ਼ਨ) ਮੋਹਾਲੀ ਗੁਰਦੇਵ ਸਿੰਘ ਧਾਰੀਵਾਲ, ਸੀ.ਆਈ.ਏ. ਮੋਹਾਲੀ ਦੇ ਇੰਚਾਰਜ ਇੰਸਪੈਕਟਰ ਸਤਵੰਤ ਸਿੰਘ ਅਤੇ ਐਸ.ਐਚ.ਓ. ਸਿਟੀ ਖਰੜ ਇੰਸਪੈਕਟਰ ਭਗਵੰਤ ਸਿੰਘ ਉਤੇ ਆਧਾਰਤ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ। ਇਸ ਟੀਮ ਵੱਲੋਂ ਮਾਮਲੇ ਦੀ ਪੂਰੀ ਬਰੀਕੀ ਨਾਲ ਹਰ ਪਹਿਲੂ ਤੋਂ ਛਾਣਬੀਣ ਕੀਤੀ ਗਈ। ਤਫ਼ਤੀਸ਼ ਦੌਰਾਨ ਮ੍ਰਿਤਕਾ ਦੀ ਪਛਾਣ ਸਵਿਤਾ ਪਤਨੀ ਪਿੰਟੂ ਵਾਸੀ ਕਿਰਾਏਦਾਰ ਨੇੜੇ ਗੁਰੂ ਨਾਨਕ ਪਬਲਿਕ ਸਕੂਲ ਬਲੌਂਗੀ ਵਜੋਂ ਹੋਈ। ਤਫ਼ਤੀਸ਼ੀ ਟੀਮ ਵੱਖ-ਵੱਖ ਪਹਿਲੂਆਂ ਬਾਰੇ ਜਾਂਚ ਕਰਨ ਮਗਰੋਂ ਇਸ ਸਿੱਟੇ 'ਤੇ ਪੁੱਜੀ ਕਿ ਸਵਿਤਾ ਦੇਵੀ ਦਾ ਕਤਲ ਉਸ ਦੇ ਪਤੀ ਪਿੰਟੂ ਨੇ ਆਪਣੇ ਭਰਾਵਾਂ ਨਾਲ ਮਿਲ ਕੇ ਕੀਤਾ ਹੈ।ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਹੋਰ ਛਾਣਬੀਣ ਕਰਨ ਤੋਂ ਇਹ ਗੱਲ ਸਾਹਮਣੇ ਆਈ ਕਿ ਸਵਿਤਾ ਦੀ ਪਿਛਲੇ ਕਾਫੀ ਸਮੇਂ ਤੋਂ ਆਪਣੇ ਪਤੀ ਪਿੰਟੂ ਨਾਲ ਅਣਬਣ ਚੱਲੀ ਆ ਰਹੀ ਸੀ ਅਤੇ ਉਹ ਆਪਣੇ ਪਤੀ ਤੋਂ ਅਲੱਗ ਰਹਿ ਰਹੀ ਸੀ। 

ਪਿੰਟੂ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧ ਹਨ, ਜਿਸ ਕਾਰਨ ਉਸ ਨੇ ਆਪਣੇ ਭਰਾ ਅਮਿਤ, ਦੀਪਕ ਅਤੇ ਰਾਮ ਕੁਮਾਰ ਨਾਲ ਮਿਲ ਕੇ ਸਵਿਤਾ ਦਾ ਕਤਲ ਕਰ ਦਿੱਤਾ।ਸ. ਭੁੱਲਰ ਨੇ ਅੱਗੇ ਦੱਸਿਆ ਕਿ ਮਿਤੀ 13 ਮਾਰਚ ਨੂੰ ਮੁਲਜ਼ਮ ਅਮਿਤ ਨੇ ਆਪਣੀ ਭਾਬੀ ਸਵਿਤਾ ਨੂੰ ਫੋਨ 'ਤੇ ਮਿਲਣ ਲਈ ਬੁਲਾਇਆ ਅਤੇ ਫਿਰ ਉਸ ਨੂੰ ਥ੍ਰੀਵੀਲਰ ਵਿੱਚ ਬਿਠਾ ਕੇ ਖਰੜ ਗਿਲਕੋ ਵੈਲੀ ਲੈ ਗਿਆ। ਉਨ੍ਹਾਂ ਰਾਤ ਕਰੀਬ 08:40 ਵਜੇ ਬਾਕੀ ਮੁਲਜ਼ਮਾਂ ਨਾਲ ਮਿਲ ਕੇ ਸਵਿਤਾ ਦੇ ਸਿਰ ਵਿੱਚ ਹਥੌੜੀ ਅਤੇ ਪੱਥਰ ਮਾਰ ਕੇ ਉਸਦਾ ਕਤਲ ਕਰ ਦਿੱਤਾ ਅਤੇ ਮੌਕਾ ਤੋਂ ਆਪਣੇ ਥ੍ਰੀਵੀਲਰ ਵਿੱਚ ਫਰਾਰ ਹੋ ਗਏ। ਇਸ ਦੌਰਾਨ ਕਾਹਲੀ ਵਿੱਚ ਪਿੰਟੂ ਦੀ ਦੁਕਾਨ ਦੀਆਂ ਚਾਬੀਆਂ ਮੌਕੇ ਉਤੇ ਡਿੱਗ ਗਈਆਂ। ਫਿਰ ਦੁਬਾਰਾ ਮੁਲਜ਼ਮ ਦੀਪਕ ਅਤੇ ਅਮਿਤ ਦੇਰ ਰਾਤ ਆਪਣੇ ਸਕੂਟਰ 'ਤੇ ਮੌਕਾ ਦੇਖਣ ਆਏ ਤਾਂ ਦੀਪਕ ਨੇ ਫਿਰ ਸਵਿਤਾ ਦੇ ਸਿਰ ਵਿੱਚ ਪੱਥਰ ਮਾਰ ਕੇ ਇਹ ਯਕੀਨੀ ਕੀਤਾ ਕਿ ਉਹ ਮਰ ਚੁੱਕੀ ਹੈ ਪਰ ਉਨ੍ਹਾਂ ਨੂੰ ਕਾਫੀ ਭਾਲ ਮਗਰੋਂ ਵੀ ਚਾਬੀਆਂ ਨਹੀਂ ਮਿਲੀਆਂ। ਫਿਰ ਅਗਲੇ ਦਿਨ ਸਾਰੇ ਮੁਲਜ਼ਮ ਰੇਲ ਗੱਡੀ ਰਾਹੀਂ ਬਿਜਨੌਰ (ਉੱਤਰ ਪ੍ਰਦੇਸ਼) ਫਰਾਰ ਹੋ ਗਏ, ਜਿਸ ਮਗਰੋਂ ਪੁਲਿਸ ਇਨ੍ਹਾਂ ਦਾ ਪਿੱਛਾ ਕਰਦੀ ਉੱਤਰ ਪ੍ਰਦੇਸ਼ ਪੁੱਜ ਗਈ, ਜਿੱਥੇ ਥਾਣਾ ਸਿਟੀ ਖਰੜ ਦੇ ਐਸ. ਆਈ. ਨਿਧਾਨ ਸਿੰਘ ਅਤੇ ਸੀ.ਆਈ.ਏ. ਦੀ ਪੁਲਿਸ ਪਾਰਟੀ ਨੇ ਮੁਲਜ਼ਮਾਂ ਰਾਮ ਕੁਮਾਰ ਪੁੱਤਰ ਰਾਜੇਸ਼, ਅਮਿਤ ਪੁੱਤਰ ਰਾਮਪਾਲ ਸਿੰਘ, ਪਿੰਟੂ ਸਿੰਘ ਪੁੱਤਰ ਰਾਮਪਾਲ ਸਿੰਘ ਵਾਸੀਆਨ ਪਿੰਡ ਸਮਾਇਲਪੁਰ ਥਾਣਾ ਨਜੀਬਾਬਾਦ ਜ਼ਿਲ੍ਹਾ ਬਿਜਨੌਰ ਨੂੰ ਨਜੀਬਾਬਾਦ (ਉੱਤਰ ਪ੍ਰਦੇਸ਼) ਤੋਂ ਗ੍ਰਿਫਤਾਰ ਕਰ ਲਿਆ ਹੈ। ਚੌਥੇ ਦੋਸ਼ੀ ਦੀਪਕ ਕੁਮਾਰ ਦੀ ਤਲਾਸ਼ ਲਈ ਪੁਲਿਸ ਪਾਰਟੀ ਲਾਈ ਗਈ ਹੈ, ਜਿਸ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਸ. ਭੁੱਲਰ ਨੇ ਦੱਸਿਆ ਕਿ ਮੁੱਢਲੀ ਪੁੱਛ-ਪੜਤਾਲ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ ਹੈ। ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।

 

Tags: Crime News Punjab , SSP Mohali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD