ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਪਿੰਡ ਕਿੱਲਾ ਜੀਵਨ ਸਿੰਘ ਦੇ ਸਰਕਾਰੀ ਹਾਈ ਸਕੂਲ ਜੰਡਿਆਲਾ ਵਿਖੇ ਬੇਟੀ ਬਚਾਓ ਬੇਟੀ ਪੜ੍ਹਾਓ ਜਾਗਰੂਕਤਾ ਮੁਹਿੰਮ ਅਧੀਨ ਮੇਗਾ ਕੈਂਪ ਦਾ ਆਯੌਜਨ ਕੀਤਾ ਗਿਆ। ਇਸ ਕੈਂਪ ਵਿੱਚ ਮੁਹਿੰਮ ਨਾਲ ਸੰਬਧਤ ਵੱਖ ਵੱਖ ਵਿਭਾਗਾਂ ਵਲੋਂ ਲੜਕੀਆਂ ਨਾਲ ਸਬੰਧਤ ਸਕੀਮਾਂ ਅਤੇ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸ੍ਰੀਮਤੀ ਕੁਲਦੀਪ ਕੌਰ ਸੀ ਡੀ ਪੀ ਓ ਜੰਡਿਆਲਾ ਗੁਰੂ ਨੇ ਦੱਸਿਆ ਕਿ ਬਲਾਕ ਜੰਡਿਆਲਾ ਗੁਰੂ ਵਿਚ ਚਾਰ ਮੇਘਾ ਕੈਂਪ ਅਤੇ ਸੱਤ ਟ੍ਰੇਨਿੰਗ ਕੈਂਪ ਬੇਟੀ ਬਚਾਓ ਬੇਟੀ ਪੜ੍ਹਾਓ ਅਧੀਨ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਕੈਂਪ ਉਨਾਂ ਪਿੰਡਾਂ ਵਿਚ ਜਿਆਦਾ ਲਗਾਏ ਜਾਣਗੇ ਜਿੱਥੇ ਚਾਈਲਡ ਸੈਕਸ ਰੇਸ਼ੋ ਬਹੁਤ ਘੱਟ ਹੈ। ਉਨਾਂ ਦੱਸਿਆ ਕਿ ਅੱਜ ਦੇ ਇਸ ਮੇਗਾ ਕੈਂਪ ਵਿੱਚ ਈ.ਐਸ.ਐਮ.ਵੀ, ਬੇਬੇ ਲਾਡਲੀ ਸਕੀਮ ਅਤੇ ਹੋਰ ਸਕੀਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ ਅਤੇ ਇਸ ਮੌਕੇ ਸੀਨੀਅਰ ਸੈਕੰਡਰੀ ਸਕੂਲ ਮਾਨਾਂਵਾਲਾ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਨਾਟਕ ਵੀ ਖੇਡਿਆ ਗਿਆ। ਜਿਸ ਲਈ ਇਸ ਸਕੂਲ ਨੂੰ 1100 ਰੁਪਏ ਨਕਦ ਪ੍ਰੋਤਸਾਹਨ ਵੀ ਦਿੱਤਾ ਗਿਆ। ਸ੍ਰੀਮਤੀ ਕੁਲਦੀਪ ਕੌਰ ਨੇ ਦੱਸਿਆ ਕਿ 6 ਨਵਜੰਮੀਆਂ ਬੱਚੀਆਂ ਨੂੰ ਮੌਕੇ ਤੇ ਹੀ ਸਰਟੀਫਿਕੇਟ ਅਤੇ ਉਨਾਂ ਦੀਆਂ ਮਾਤਾਵਾਂ ਨੂੰ ਵੀ ਸਨਮਾਨਤ ਕੀਤਾ ਗਿਆ। ਉਨਾਂ ਦੱਸਿਆ ਕਿ ਇਸ ਦੌਰਾਨ ਜਿਨ੍ਹਾਂ ਲੜਕੀਆਂ ਨੇ ਵੱਖ-ਵੱਖ ਖੇਤਰਾਂ ਵਿਚ ਚੰਗਾ ਕੰਮ ਕੀਤਾ ਹੈ। ਉਨਾਂ ਨੂੰ ਵੀ ਸਨਮਾਨਤ ਕੀਤਾ ਗਿਆ।ਇਸ ਮੌਕੇ ਜ਼ਿਲ੍ਹਾ ਬਾਗ ਸੁਰੱਖਿਆ ਯੂਨਿਟ ਵਲੋਂ ਸ੍ਰੀ ਬਲਵਿੰਦਰ ਸਿੰਘ ਸਕਿੱਲ ਡਿਵਲਪਮੇਂਟ ਵਿਭਾਗ ਤੋਂ ਸ੍ਰੀ ਗਗਨਦੀਪ ਸਿੰਘ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਆਥਰਟੀ ਅਵਨੀਤ ਲਿਖਾਰੀ, ਡਾ. ਅਮਨਦੀਪ ਸਿੰਘ ਵਲੋਂ ਲੜਕੀਆਂ ਸਬੰਧੀ ਅਧਿਕਾਰਾਂ/ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਪੰਜਾਬ ਨੈਸ਼ਨਲ ਬੈਂਕ ਵਲੋਂ ਸ: ਐਸ ਐਸ ਮੱਲੀ ਵਲੋਂ ਬੈਕਿੰਗ ਸੈਕਟਰ ਦੁਆਰਾ ਲੜਕੀਆਂ ਅਤੇ ਆਮ ਲੋਕਾਂ ਨੂੰ ਬੈਂਕ ਲੋਨ ਸਬੰਧੀ ਵਿਸਥਾਰਪੂਰਵਕ ਦੱਸਿਆ ਗਿਆ। ਮੇਗਾ ਕੈਂਪ ਦੋਰਾਨ ਮਨਰੇਗਾ ਵਿਭਾਗ ਵਲੋਂ 31 ਪੌਦੇ ਸਕੂਲ ਦੇ ਕੈਂਪਸ ਅਤੇ ਉਸ ਦੇ ਆਲੇ ਦੁਆਲੇ ਲਗਾਏ ਗਏ ਅਤੇ ਜਾਗਰੂਕਤਾ ਰੈਲੀ ਵੀ ਕੱਢੀ ਗਈ। ਇਸ ਮੌਕੇ ਪਿੰਡ ਦੇ ਸਰਪੰਚ ਸ: ਜੁਗਿੰਦਰ ਸਿੰਘ, ਸ੍ਰੀ ਨਿਸ਼ਾਨ ਸਿੰਘ, ਜੀ ਓ ਜੀ ਸ੍ਰੀ ਜਗਤਾਰ, ਪੰਚਾਇਤ ਮੈਂਬਰ ਸਕੂਲ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ।