“ਬੇਟੀ ਬਚਾਓ, ਬੇਟੀ ਪੜਾਓ” ਸਕੀਮ ਅਧੀਨ ਜਿਲੇ ਦੀ ਧੀਆਂ ਦੇ ਸਸ਼ਕਤੀਕਰਨ ਲਈ ਜਿਲੇ ਵਿੱਚ ਮੁਫ਼ਤ ਡ੍ਰਾਇਵਿੰਗ ਕਲਾਸਾਂ ਸ਼ੁਰੁਆਤ ਅੱਜ ਜਿਲਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਵੱਲੋਂ ਹਰੀ ਝੰਡੀ ਦੇ ਕੇ ਦੀ ਕੀਤੀ ਗਈ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੇਟੀਆਂ ਅੱਜ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ।ਸਾਲ 2016 ਤੋਂ ਲੈ ਕੇ ਜ਼ਿਲੇ ਦੀ ਸਕੇਸ ਰੇਸ਼ੋ ਵਿੱਚ ਵੀ ਸੁਧਾਰ ਆਇਆ ਹੈ।ਅੱਜ ਜਿਲੇ ਦੀ ਸੈਕਸ ਰੇਸ਼ੋ 910 ਤਕ ਪਹੁੰਚ ਗਈ ਹੈ, ਹੁਣ ਜਿਲੇ ਦੀ ਧੀਆਂ ਨੂੰ ਆਪਣੇ ਪੈਰਾ ‘ਤੇ ਖੜਾ ਹੋਣ ਲਈ ਪ੍ਰਸਾਸ਼ਨ ਵਲੋਂ “ਮੁਫਤ ਡ੍ਰਾਇਵਿੰਗ ਕਲਾਸਾਂ” ਦਾ 3 ਮਹੀਨੇ ਦਾ ਕੋਰਸ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਕੋਈ ਵੀ ਧੀ /ਔਰਤਾਂ ਆ ਕੇ ਫ੍ਰੀ ਕਲਾਸਾਂ ਜੋਆਇੰਨ ਕਰ ਸਕਦੀਆਂ ਹਨ। ਇਨਾ ਬੱਚਿਆਂ ਦੀ ਕੋਚਿੰਗ ਫੀਸ ਜਿਲਾ ਪ੍ਰਸਾਸ਼ਨ ਵੱਲੋਂ ਦਿੱਤੀ ਜਾਵੇਗੀ।ਫ੍ਰੀ ਡਰਾਵਿੰਗ ਕਲਾਸਾ ਵਿੱਚ ਦਾਖਲੇ ਲਈ ਜਿਲਾ ਪ੍ਰੋਗਰਾਮ ਅਫਸਰ ਤਰਨਤਾਰਨ ਦੇ ਕਮਰਾ ਨਬਰੰ 318 ਵਿੱਚ ਸੰਪਰਕ ਕੀਤਾ ਜਾ ਸਕਦਾ ਹੈ।ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਲਮ ਏਰੀਆਂ ਵਿੱਚ ਮੈਨਸੁਰਲ ਹਾਈਜੀਨ ਲਈ ਸੈਨੇਟਰੀ ਪੈਡ ਵੀ ਘੱਟ ਕੀਮਤ ਵਿੱਚ ਜਿਲਾ ਪ੍ਰਸਾਸ਼ਨ ਵੱਲੋਂ ਮੁਹੱਈਆ ਕਰਵਾਏ ਜਾਣਗੇ, ਜਿਸ ਲਈ ਰਤਨ ਸੈੱਲਫ ਹੈਲਪ ਗਰੱੁਪ ਅਲਾਦੀਨਪੁਰ, ਤਰਨ ਤਾਰਨ ਵਲੋਂ ਇਹ ਪੇਡ ਤਿਆਰ ਕੀਤੇ ਜਾਣਗੇ, ਜਿਸ ਨਾਲ ਇੱਕ ਮਹਿਲਾਵਾਂ ਨੂੰ ਜਿੱਥੇ ਰੋਜ਼ਗਾਰ ਮਿਲੇਗਾ, ਉੱਥੇ ਹੀ ਮੈਨਸੁਰਲ ਹਾਈਜੀਨ ਨੂੰ ਵੀ ਬੜਾਵਾ ਮਿਲੇਗਾ। ਜਿਲਾ ਪ੍ਰਸਾਸ਼ਨ ਵਲੋਂ ਇਸ ਤਰਾਂ ਬੇਟੀਆਂ ਦੇ ਭਵਿੱਖ ਲਈ ਲੋਕਾਂ ਨੂੰ ਜਾਗਰੂਕ ਅਤੇ ਸਸ਼ਕਤੀਕਰਨ ਲਈ ਨਵੇਂ ਉਪਰਾਲੇ ਕੀਤੇ ਜਾਂਦੇ ਰਹਿਣਗੇ।ਇਸ ਮੋਕੇ ‘ਤੇ ਸ਼੍ਰੀ ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਤਰਨਤਾਰਨ, ਸ਼੍ਰੀ ਮਨਜਿੰਦਰ ਸਿੰਘ ਜਿਲਾ ਪ੍ਰੋਗਰਾਮ ਅਫਸਰ ਤਰਨਤਾਰਨ, ਸ਼੍ਰੀ ਰਾਜੇਸ਼ ਕੁਮਾਰ ਜਿਲਾ ਬਾਲ ਸੁਰੱਖਿਆ ਅਫਸਰ ਤਰਨ ਤਾਰਨ, ਸ਼੍ਰੀ ਬਿਕਰਮਜੀਤ ਸਿੰਘ ਪੁਰੇਵਾਲ ਜਿਲਾ ਭਲਾਈ ਅਫਸਰ, ਸ਼੍ਰੀਮਤੀ ਰਜਿੰਦਰ ਕੌਰ ਉਪ ਜਿਲਾ ਸਿਖਿਆ ਅਫਸਰ, ਸ਼੍ਰੀਮਤੀ ਰਜਿੰਦਰ ਕੌਰ ਸੀ. ਡੀ. ਪੀ. ਓਜ਼ ਤਰਨ ਤਾਰਨ ਅਤੇ ਜਿਲਾ ਬਾਲ ਸੁਰੱਖਿਆ ਯੂਨਿਟ ਸਟਾਫ਼ ਹਾਜਰ ਸਨ ।