ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਅਨੁਮੀਤ ਹੀਰਾ ਸੋਢੀ ਨੇ ਪੰਜਾਬ ਦ ਫਿਰੋਜਪੁਰ ਜ਼ਿਲ੍ਹੇ 'ਚ ਆਪਣੇ ਦੋਸਤਾਂ ਅਤੇ ਸਮਰਥਕਾਂ ਦੇ ਨਾਲ ਪਤੰਗ ਉਡਾ ਕੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ।ਬਸੰਤ ਪੰਚਮੀ ਦਾ ਤਿਉਹਾਰ ਬਸੰਤ ਦੀ ਸ਼ੁਰੂਆਤ ਦੇ ਪੰਜਵੇਂ ਦਿਨ ਜੋਸ਼ ਅਤੇ ਉਤਸਾਹ ਦੇ ਨਾਲ ਮਨਾਇਆ ਜਾਂਦਾ ਹੈ, ਇਸ ਦਿਨ ਪੂਰੇ ਪੰਜਾਬ 'ਚ ਪਤੰਗਾਂ ਉਡਾਈਆਂ ਜਾਂਦੀਆਂ ਹਨ। ਅਨੁਮੀਤ ਦੇ ਨਾਲ ਉਨ੍ਹਾਂ ਦੇ ਦੋਸਤ ਅਤੇ ਸਮਰਥਕ ਵੀ ਤਿਉਹਾਰ ਦਾ ਆਨੰਦ ਮਾਣਨ ਦੇ ਲਈ ਇਕੱਠੇ ਹੋਏ। ਹਵਾ 'ਚ ਚਾਰੇ ਪਾਸੇ ਜਿਵੇਂ ਖੁਸ਼ੀ ਦਾ ਮਾਹੌਲ ਸੀ, ਹਰ ਕੋਈ ਪਤੰਗ ਉਡਾ ਕੇ ਇਸ ਦਿਨ ਦਾ ਭਰਭੂਰ ਆਨੰਦ ਮਾਣ ਰਿਹਾ ਸੀ। ਦੇਖਦੇ ਹੀ ਦੇਖਦੇ ਪੂਰਾ ਅਸਮਾਨ ਰੰਗ ਬਿਰੰਗੀਆਂ, ਛੋਟੀਆਂ ਵੱਡੀਆਂ ਪਤੰਗਾਂ ਦੇ ਨਾਲ ਭਰ ਗਿਆ।ਤਿਉਹਾਰ ਦੇ ਬਾਰੇ 'ਚ ਦੱਸਦੇ ਹੋਏ ਅਨੁਮੀਤ ਹੀਰਾ ਸੋਢੀ ਨੇ ਕਿਹਾ ਤਿਉਹਾਰ ਅਤੇ ਸੰਸਕ੍ਰਿਤੀ ਧਰੋਹਰ ਹੀ ਪੰਜਾਬ ਨੂੰ ਰੰਗੀਨ ਅਤੇ ਖੁਸ਼ਹਾਲ ਰਾਜ ਬਣਾਉਂਦੇ ਹਨ। ਪੰਜਾਬ ਦੇ ਇਸ ਸੀਜਨਲ ਮਹੋਤਸਵ ਦੇ ਨਾਲ ਅਸੀਂ ਨਾਮਧਾਰੀ ਸਿੱਖਾਂ ਦੀ ਪਤੰਗ ਉਡਾ ਕੇ ਬਸੰਤ ਦਾ ਤਿਉਹਾਰ ਮਨਾਉਣ ਦੀ ਪਰੰਪਰਾ ਨੂੰ ਅੱਗੇ ਵਧਾ ਰਹੇ ਹਾਂ। ਆਸ ਕਰਦਾ ਹਾਂ ਕਿ ਬਸੰਤ ਪੰਚਮੀ ਦਾ ਇਹ ਤਿਉਹਾਰ ਹਰ ਵਿਅਕਤੀ ਦੀ ਜ਼ਿੰਦਗੀ 'ਚ ਬਹੁਤ ਸਾਰੀਆਂ ਖੁਸ਼ੀਆਂ, ਖੁਸ਼ਕਿਸਮਤੀ ਅਤੇ ਸਫਲਤਾ ਲੈ ਕੇ ਆਵੇ।