Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਥਾਣਾ ਨਵਾਂ ਗਰਾਉਂ ਦੀ ਪੁਲਿਸ ਨੇ ਸੁਲਝਾਈ ਅੰਨੇ ਕਤਲ ਕੇਸ ਦੀ ਗੁੱਥੀ : ਕੁਲਦੀਪ ਸਿੰਘ ਚਾਹਲ

2 ਦੋਸ਼ੀ ਗ੍ਰਿਫਤਾਰ , ਪੈਸੇ ਲੁੱਟਣ ਦੀ ਨੀਅਤ ਨਾਲ ਕੀਤਾ ਸੀ ਕਤਲ

Web Admin

Web Admin

5 Dariya News

ਐਸ.ਏ.ਐਸ.ਨਗਰ , 25 Jan 2019

Last updated on: Jan 25, 2019, 00:00 IST

ਜ਼ਿਲਖ਼ਾ ਪੁਲਿਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਹੈ ਕਿ ਥਾਣਾ ਨਵਾਂ ਗਰਾਉਂ ਦੀ ਪੁਲਿਸ ਨੇ ਇੱਕ ਅੰਨੇ ਕਤਲ ਕੇਸ ਦੇ 02 ਦੋਸ਼ੀਆਂ ਨੂੰ ਟਰੇਸ ਕਰਕੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। 22 ਜਨਵਰੀ ਨੂੰ ਥਾਣਾ ਨਵਾਂ ਗਰਾਉਂ ਵਿਖੇ ਇੰਦਰਜੀਤ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਮਕਾਨ ਨੰਬਰ 156, ਬਲਾਕ-ਆਰ, ਸ਼ਿਵਾਲਿਕ ਬਿਹਾਰ-2, ਨਵਾਂ ਗਰਾਓਂ ਨੇ ਇਤਲਾਹ ਦਿੱਤੀ ਸੀ ਕਿ 22 ਜਨਵਰੀ ਨੂੰ ਉਹ ਦੁਪਹਿਰ 12:00 ਵਜੇ ਆਪਣੀ ਡਿਊਟੀ ਤੇ ਆਈ. ਟੀ. ਪਾਰਕ ਮਨੀ ਮਾਜਰਾ ਵਿਖੇ ਗਿਆ ਸੀ। ਜਦੋ ਉਹ ਰਾਤ 9:30 ਵਜੇ ਵਾਪਿਸ ਘਰ ਆਇਆ ਤਾਂ ਉਸ ਦਾ ਪਿਤਾ ਰਾਜ ਕੁਮਾਰ ਜੋ ਕਿ ਪੰਜਾਬ ਐਂਡ ਹਰਿਆਣਾ ਹਾਈਕੋਰਟ ਚੰਡੀਗੜਖ਼ ਤੋ ਏ.ਜੀ. ਦਫਤਰ ਹਰਿਆਣਾ ਤੋਂ ਰਿਕਾਰਡ ਸੁਪਰਵਾਈਜਰ ਰਿਟਾਇਰਡ ਸੀ, ਘਰ ਦੇ ਅੰਦਰ ਰਸੋਈ ਵਿੱਚ ਮ੍ਰਿਤਕ ਹਾਲਤ ਵਿੱਚ ਪਿਆ ਸੀ। ਜਿਸ ਦੀ ਗਰਦਨ ਅਤੇ ਪੇਟ ਉੱਪਰ ਡੂੰਘੇ ਜਖਮ ਸਨ। ਜਿਸ ਦਾ ਕਿ ਕਿਸੇ ਨਾ ਮਲੂਮ ਵਿਅਕਤੀ/ਵਿਅਕਤੀਆਂ ਨੇ ਘਰ ਦੇ ਅੰਦਰ ਵੜ ਕੇ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਮੁਦੱਈ ਵੱਲੋਂ ਦਿੱਤੀ ਇਤਲਾਹ ਦੇ ਆਧਾਰ ਤੇ ਮੁਕੱਦਮਾ ਨੰ. 08 ਮਿਤੀ 22-1-2019 ਅ/ਧ 458,302 ਆਈ ਪੀ ਸੀ ਥਾਣਾ ਨਵਾਂ ਗਰਾਓ ਬਰਖਿਲਾਫ ਨਾ ਮਾਲੂਮ ਦੋਸ਼ੀਆਂ ਦੇ ਦਰਜ ਰਜਿਸਟਰ ਕੀਤਾ ਗਿਆ ਸੀ।ਇਸ ਅੰਨੇ ਕਤਲ ਕੇਸ ਨੂੰ ਟਰੇਸ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਸ੍ਰੀ ਜਸਕਰਨ ਸਿੰਘ ਤੇਜਾ, ਐਸ.ਪੀ. (ਸਿਟੀ) ਮੋਹਾਲੀ ਦੀ ਅਗਵਾਈ ਵਿੱਚ ਸ੍ਰੀ ਅਮਰੋਜ ਸਿੰਘ ਡੀ.ਐਸ.ਪੀ. ਸਿਟੀ-1, ਮੋਹਾਲੀ ਅਤੇ ਥਾਣੇਦਾਰ ਸੁਮਿਤ ਮੋਰ ਮੁੱਖ ਅਫਸਰ ਥਾਣਾ ਨਵਾਂ ਗਰਾਓਂ ਦੀ ਟੀਮ ਗਠਿਤ ਕੀਤੀ ਗਈ ਸੀ। ਇਸ ਮੁਕੱਦਮਾ ਦੀ ਡੂੰਘਾਈ ਨਾਲ ਤਫਤੀਸ਼ ਕਰਦਿਆਂ ਇਸ ਮੁਕੱਦਮੇ ਦੇ 02 ਦੋਸ਼ੀਆ ਪਹਿਲਾ ਦੋਸ਼ੀ ਸੁਭਮ ਗਰੋਵਰ ਪੁੱਤਰ ਸਲਤਾਨ ਸਿੰਘ ਵਾਸੀ ਪਿੰਡ ਬੜੋਦਾ ਥਾਣਾ ਗੋਹਾਣਾ ਜਿਲਾ ਰੋਹਤਕ (ਹਰਿਆਣਾ) ਹਾਲ ਵਾਸੀ ਕਿਰਾਏਦਾਰ ਖੁੱਡਾ ਅਲੀਸੇਰ ਚੰਡੀਗੜਖ਼ ਉਮਰ 20 ਸਾਲ ਅਤੇ ਦੂਜਾ ਦੋਸ਼ੀ ਇਸਤੇਕਾਰ ਖਾਨ ਉਰਫ ਮੋਨੂੰ ਪੁੱਤਰ ਮੁੰਨਾ ਵਾਸੀ ਰੋਹਾਨਾ ਥਾਣਾ ਮਿਲ, ਜ਼ਿਲਖ਼ਾ ਮੁਜੱਫਰ ਨਗਰ ਯੂ.ਪੀ ਹਾਲ ਵਾਸੀ ਕਿਰਾਏਦਾਰ ਮਕਾਨ ਮਾਲਕ ਹਜਾਰਾ ਸਿੰਘ ਮਕਾਨ ਨੰ.3 ਸੀ ਪਿੰਡ ਖੁੱਡਾ ਅਲੀਸੇਰ ਚੰਡੀਗੜਖ਼ ਯੂ.ਟੀ ਉਮਰ ਕਰੀਬ 24 ਸਾਲ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ।

ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਰਾਜ ਕੁਮਾਰ ਅਕਸਰ ਦੋਸ਼ੀ ਇਸਤੇਕਾਰ ਖਾਨ ਉਰਫ ਮੋਨੂੰ ਜੋ ਕਿ ਖੁੱਡਾ ਅਲੀਸ਼ੇਰ ਚੰਡੀਗੜ ਵਿਖੇ ਨਾਈ ਦੀ ਦੁਕਾਨ ਕਰਦਾ ਹੈ, ਪਾਸ ਆਉਦਾ-ਜਾਂਦਾ ਰਹਿੰਦਾ ਸੀ, ਦੋਸ਼ੀ ਇਸਤੇਕਾਰ ਖਾਨ ਉਰਫ ਮੋਨੂੰ ਕੋਲ ਰਾਜ ਕੁਮਾਰ ਵਾਰਦਾਤ ਵਾਲੇ ਦਿਨ ਵੀ ਸ਼ਾਮ ਨੂੰ ਆਇਆ ਸੀ। ਦੋਸ਼ੀਆਂ ਦੀ ਪੁੱਛਗਿੱਛ ਤੋਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਰਾਜ ਕੁਮਾਰ ਨੇ ਲੋਹੜੀ ਵਾਲੇ ਦਿਨ ਦੋਸ਼ੀ ਸੁਭਮ ਗਰੋਵਰ ਜੋ ਕਿ ਦਵਾਈਆਂ ਦੇ ਸੈਂਪਲ ਸਪਲਾਈ ਕਰਦਾ ਹੈ ਅਤੇ ਦੋਸ਼ੀ ਇਸਤੇਕਾਰ ਖਾਨ ਉਰਫ ਮੋਨੂੰ ਨੂੰ ਦੱਸਿਆ ਸੀ ਕਿ ਉਸ ਪਾਸ ਕੁਝ ਦਿਨਾਂ ਤੱਕ 03 ਲੱਖ ਰੁਪਏ ਆਉਣੇ ਹਨ, ਜਿਸ 'ਤੇ ਦੋਵੇ ਦੋਸ਼ੀਆ ਨੇ ਰਾਜ ਕੁਮਾਰ ਦਾ ਕਤਲ ਕਰਕੇ ਪੈਸੇ ਚੋਰੀ ਕਰਨ ਦੀ ਸਾਜ਼ਿਸ਼ ਬਣਾਈ ਸੀ ਅਤੇ 22 ਜਨਵਰੀ ਨੂੰ ਰਾਤ 7:30 ਵਜੇ ਰਾਜ ਕੁਮਾਰ ਦੇ ਘਰ ਜਾ ਕੇ ਉਸਦਾ ਕਤਲ ਕਰ ਦਿੱਤਾ ਅਤੇ ਪੈਸਿਆਾਂ ਦੀ ਭਾਲ ਵਿੱਚ ਘਰ ਦੇ ਸਾਮਾਨ ਦੀ ਫਰੋਲਾ ਫਰਾਲੀ ਕੀਤੀ, ਪਰੰਤੂ ਦੋਸ਼ੀਆਂ ਨੂੰ ਪੈਸੇ ਨਹੀਂ ਮਿਲੇ। ਉਨ੍ਹਾਂ ਨੂੰ ਉੱਥੋਂ ਸਿਰਫ 500 ਰੁਪਏ ਹੀ ਮਿਲੇ ਸਨ, ਕਿਉਕਿ ਰਾਜ ਕੁਮਾਰ ਦੇ ਪੈਸੇ ਉਦੋਂ ਤੱਕ ਨਹੀਂ ਆਏ ਸਨ, ਜੋ ਕਿ ਦੋਸ਼ੀਆਂ ਨੇ ਰਾਜ ਕੁਮਾਰ ਦਾ ਪੈਸੇ ਲੁੱਟਣ ਲਈ ਕਤਲ ਕਰ ਦਿੱਤਾ, ਕਤਲ ਕਰਨ ਤੋਂ ਬਾਅਦ ਦੋਸ਼ੀ ਸੁਭਮ ਦੀ ਪਹਿਨੀ ਹੋਈ ਚੱਪਲ ਜੋ ਕਿ ਮ੍ਰਿਤਕ ਦੇ ਖੂਨ ਵਿੱਚ ਲਿੱਬੜ ਗਈ ਸੀ ਅਤੇ ਉਸ ਦੇ ਨਿਸ਼ਾਨ ਮ੍ਰਿਤਕ ਦੇ ਘਰ ਦੇ ਫਰਸ਼ 'ਤੇ ਰਹਿ ਗਏ ਸਨ। ਉਹ ਚੱਪਲ ਦੋਸ਼ੀ ਸੁਭਮ ਤੋ ਬਰਾਮਦ ਕਰਵਾ ਲਈ ਗਈ ਹੈ। ਬਾਕੀ ਮੁਕੱਦਮੇ ਦੀ ਤਫਤੀਸ਼ ਜਾਰੀ ਹੈ।

 

Tags: Crime News Punjab , SSP Mohali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD