Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਅੰਮ੍ਰਿਤਸਰ 'ਚ ਸਵਸੱਥ ਭਾਰਤ ਤੰਦਰੁਸਤ ਪੰਜਾਬ ਮਿਸ਼ਨ ਯਾਤਰਾ 6 ਤੋ 8 ਦਸੰਬਰ - ਡਾ ਹਰਦੀਪ ਸਿੰਘ ਘਈ

Web Admin

Web Admin

5 Dariya News

ਅੰਮ੍ਰਿਤਸਰ , 05 Dec 2018

Last updated on: Dec 05, 2018, 00:00 IST

ਸਵਸੱਥ ਭਾਰਤ ਤੰਦਰੁਸਤ ਪੰਜਾਬ ਮਿਸ਼ਨ ਯਾਤਰਾ ਜੋ ਕਿ ਮਿਤੀ 6 ਦਸੰਬਰ ਤੋ 8 ਦਸੰਬਰ 2018 ਤੱਕ ਅੰਮ੍ਰਿਤਸਰ ਜਿਲੇ ਵਿੱਚ ਆ ਰਹੀ ਹੈ। ਆਮ ਲੋਕਾ ਨੂੰ ਜਾਗਰੂਕ ਕਰਨ ਲਈ ਸਿਵਲ ਸਰਜਨ ਡਾ ਹਰਦੀਪ ਸਿੰਘ ਘਈ ਅਤੇ ਡਾ ਲਖਬੀਰ ਸਿੰਘ ਭਾਗੋਵਾਲੀਆ ਵਲੋ ਇਕ ਆਟੋ ਰਿਕਸ਼ਾ ਰੈਲੀ ਨੂੰ ਹਰੀ ਝੰਡੀ ਦੇ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿੱਚ ਰਵਾਨਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੀਆ ਡਾ ਭਾਗੋਵਾਲੀਆ ਨੇ ਦੱਸਿਆ ਇਹ ਆਟੋ ਰਿਕਸ਼ਾ ਰਾਮ ਆਸ਼ਰਮ ਸਕੂਲ, ਸਰਕੁਲਰ ਰੋਡ, ਜਾਮਨ ਵਾਲੀ ਗਲੀ, ਮਾਲ ਰੋਡ ਹਾਲ ਗੇਟ, ਘੰਟਾ ਘਰ, ਬਾਬਾ ਸਾਹਿਬ ਚੋਕ, ਤੁੰਡਾ ਤਲਾਬ, ਤਰਨਤਾਰਨ ਰੋਡ ਆਦਿ ਇਲਾਕਿਆ ਵਿੱਚ ਮਾਇਕਿੰਗ ਰਾਹੀ ਲੋਕਾ ਨੂੰ ਇਸ ਯਾਤਰਾ ਬਾਰੇ ਜਾਗਰੁਕ ਕਰਨਗੇ। ਪੰਜਾਬ ਸਰਕਾਰ ਵਲੋ  ਇਸ ਯਾਤਰਾ  ਦੇ ਨੋਡਲ ਅਫਸਰ  ਡਾ ਲਖਬੀਰ ਸਿੰਘ ਭਾਗੋਵਾਲੀਆ ਜਿਲ•ਾ ਸਿਹਤ ਅਫਸਰ ਅੰਮ੍ਰਿਤਸਰ ਨੂੰ ਲਗਾਇਆ ਗਿਆ ਹੈ ਅਤੇ ਡਾ ਏ.ਸੀ. ਮਿਸ਼ਰਾ ਸੰਯੁਕਤ ਨਿਰਦੇਸ਼ਕ ਐਫਐਸਐਸਏਆਈ ਨੂੰ ਇਸ ਯਾਤਰਾ  ਦੇ ਇੰਚਾਰਜ ਹੋਣਗੇ। ਇਸ ਯਾਤਰਾ ਵਿੱਚ 8 ਗੱਡੀਆ,25 ਸਾਇਕਲਿਸਟ ਅਤੇ 25 ਮੈਬਰਾ ਦਾ ਕਾਫਲਾ ਸ਼ਾਮਲ ਹੈ। ਇਸ ਯਾਤਰਾ ਦਾ ਮੁਖ ਮੰਤਵ ਫੂਡ ਬਿਜਨਸ ਆਪਰੇਟਰਾ ਨੂੰ ਟਰੇੰਡ ਕਰ ਕੇ ਆਮ ਨਾਗਰਿਕਾਂ ਨੂੰ ਸਾਫ ਸੁਥਰਾ ਅਤੇ ਸੰਤੁਲਿਤ ਭੋਜਨ ਮੁੱਹਇਆ ਕਰਵਾਉਣਾ ਹੈ। ਇਸ ਸਬੰਧੀ ਪਹਿਲਾ ਹੀ ਡਿਪਟੀ ਕਮਿਸ਼ਨਰ  ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਅਨੂਸਾਰ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਵੱਖ ਵੱਖ ਥਾਵਾ ਤੇ ਕਂੈਪ ਲਗਾ ਕੇ ਫੂਡ ਸੇਫਟੀ ਐਕਟ ਬਾਰੇ  ਫੂਡ ਬਿਜਨਸ ਆਪਰੇਟਰਾ ਅਤੇ ਆਮ ਜਣਤਾ ਨੂੰ ਜਾਗਰੂਕਤ ਕੀਤਾ ਜਾ ਰਿਹਾ ਹੈ। ਇਹ ਯਾਤਰਾ ਮਿਤੀ 6 ਦਸੰਬਰ 2018 ਨੂੰ ਦੁਪਹਿਰ ਇਕ ਵਜੇ ਰਾਮ ਆਸ਼ਰਾਮ ਸਕੂਲ ਮਜੀਠਾ ਰੋਡ ਵਿਖੇ ਪਹੁੰਚੇਗੀ ਜਿਖੇ ਕਿ ਐਮ.ਐਲ.ਏ ਸੁਨੀਲ ਦੱਤੀ ਇਸ ਨੂੰ ਰਿਸੀਵ ਕਰਨਗੇ ਅਤੇ ਮਾਣਯੋਗ ਸਿਖਿਆ ਮਤੰਰੀ ਓ.ਪੀ. ਸੋਨੀ ਵਲੋ ਮਿਤੀ 7 ਦਸੰਬਰ 2018 ਨੂੰ ਸਵੇਰੇ 10 ਵਜੇ ਰਾਮ ਆਸ਼ਰਮ ਸਕੂਲ 4 ਐਸ ਚੋਕ ਵਿਖੇ ਤੋ ਇਸ ਦਾ ਉਦਘਾਟਨ ਕਰਨਗੇ। 

ਇਸ ਸਮਾਗਮ ਵਿੱਚ ਜਿਲਾ ਪ੍ਰਸ਼ਾਸਨ ਦੇ ਅਧਿਕਾਰੀ, ਸਿਹਤ ਵਿਭਾਗ ਦੇ ਅਧਿਕਾਰੀ ਪ੍ਰੱਮੁਖ ,ਫੂਡ ਬਿਜਨਸ ਆਪਰੇਟਰ, ਐਨ.ਸੀ.ਸੀ ਕੈਡਟ, ਸਕੂਲਾਂ ਦੇ ਬੱਚੇ ਆਦੀ ਸ਼ਾਮਲ ਹੋਣਗੇ। ਇਸ ਪੋਗਰਾਮ ਦੇ ਸ਼ਰੂ ਵਿੱਚ ਮਿਲਾਵਟ ਖੋਰੀ ਦੇ ਵਿਰੁਧ ਅਤੇ ਸੰਤੁਲਿਤ ਭੋਜਣ ਖਾਣ ਲਈ ਆਮ ਲੋਕਾ ਨੂੰ ਜਾਗਰੂਕਤ ਕਰਨ ਲਈ ਪ੍ਰਭਾਤ ਫੇਰੀ ਕਢੀ ਜਾਵੇਗੀ। ਜੋ ਕਿ ਰਾਮ ਆਂਸ਼ਰਾਮ ਸਕੂਲ ਤੋ ਸ਼ੁਰੂ ਹੋਕੇ ਜਾਮੁਣ ਵਾਲੀ ਗਲੀ ਤੋ ਹੁਕੇ ਫਿਰ ਰਾਮ ਆਸ਼ਰਾਮ ਵਾਪਸ ਆਏਗੀ।ਇਸ ਤੋ ਬਾਦ ਮਿਲਾਵਟ ਖੋਰੀ ਰੋਕਣ ਲਈ ਸਹੁੰ ਚੁੱਕ ਸਮਾਗਮ ਕੀਤਾ ਜਾਵੇਗਾ ਅਤੇ ਇਸ ਉਪਰੰਤ  ਯਾਤਰਾ ਨੂੰ ਅਗੇ ਵਧਾਉਦੇ ਹੋਏ ਟਾਉਣ ਹਾਲ ਨੇੜੇ ਭਰਾਵਾ ਦੇ ਢਾਬੇ ਵਿਖੇ ਪਹੁੰਚਾ ਕੇ ਆਮ ਲੋਕਾ ਨੂੰ ਸ਼ੁੱਧ ਅਤੇ ਸਤੁੰਲਿਤ ਭੋਜਣ ਖਾਣ ਲਈ ਪ੍ਰੇਰਿਤ ਕਰੇਗੀ, ਇਸ ਕਾਫਲੇ ਦੇ ਨਾਲ ਨਾਲ ਇਕ ਫੂਡ ਟੈਸਟਿੰਗ ਵੈਨ ਵੀ ਜਾਵੇਗੀ। ਜਿਸ ਰਾਹੀ ਲੋਕ ਆਪਣੇ ਘਰਾਂ ਵਿੱਚ ਵਰਤੇ ਜਾਣ ਵਲੇ ਫੂਡ ਪਰੋਡਕਟਸ ਦੀ ਗੁਣਵਨਤਾ ਦੀ ਮੁਫਤ ਜਾਂਚ ਕਰਵਾ ਕੇ ਰਿਪੋਰਟਾ ਮੋਕੇ  ਤੇ  ਹੀ ਪ੍ਰਾਪਤ ਕਰ ਸਕਦੇ ਹਨ।ਦੁਪਹਿਰ ਤੋ ਬਾਅਦ ਇਹ ਕਾਫਲਾ ਕਬੀਰ ਪਾਰਕ ਵਿਖੇ ਪਹੁੰਚ ਕੇ ਲੋਕਾ ਨੂੰ ਮਿਲਾਵਟ ਖੋਰੀ ਅਤੇ 5at Right 9ndia ਦੇ ਸਾਰੇ ਸੰਦੇਸ਼ ਦੇਵੇਗਾ। ਇਸ ਤੋ ਬਾਅਦ ਸ਼ਾਮ 5 ਤੋਂ 6  ਵਜੇ ਤੱਕ ਰਣਜੀਤ ਐਵਿਨਿਉ ਵਿਸ਼ਾਲ ਮੇਗਾ ਮਾਰਟ ਦੇ ਸਾਹਮਣੇ ਪਹੁੰਚ ਕੇ ਲੋਕਾ ਨੂੰ ਜਾਗਰੂਕਤ ਕੀਤਾ ਜਾਵੇਗਾ। ਇਸ ਸਾਰੀ ਯਾਤਰਾ ਦੋਰਾਨ ਆਡਿਓ-ਵਿਜੂਅਲ ਰਾਹੀਂ ਫੂਡ ਸੇਫਟੀ ਬਾਰੇ ਫਿਲਮਾ ਵੀ ਦਿਖਾਈਆ ਜਾਣਗੀਆ। 8 ਦਸੰਬਰ ਨੂੰ ਸਵੇਰੇ 10 ਵਜੇ ਅੰਮ੍ਰਿਤਸਰ ਦੇ ਮੇਅਰ ਸ਼੍ਰੀ ਕਰਮਜੀਤ ਸਿੰਘ ਰਿੰਟੂ ਵਲੋ ਇਸ ਯਾਤਰਾ ਨੂੰ ਤਰਨਤਾਰਨ ਲਈ ਰਵਾਨਾ ਕਰ ਦਿੱਤਾ ਜਾਵੇਗਾ। 

 

Tags: Tandarust Punjab , Civil Surgeon Amritsar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD