ਪੰਜਾਬ ਸਰਕਾਰ ਖੇਡ ਵਿਭਾਗ ਸਾਲ 2018-19 ਜਿਲਾ ਪੱਧਰ ਦੀਆਂ ਖੇਡਾਂ ਉਮਰ ਵਰਗ 25 (ਮੈੱਨ, ਵੂਮੈਨ) 3 ਨਵੰਬਰ ਤੋਂ 5 ਨਵੰਬਰ 2018 ਤੱਕ ਬਹੁਮੰਤਵੀ ਸਪੋਰਟਸ ਸਟੇਡੀਅਮ ਬਠਿੰਡਾ ਵਿਖੇ ਡਿਪਟੀ ਕਮਿਸ਼ਨਰ ਬਠਿੰਡਾ ਦੀ ਪ੍ਰਧਾਨਗੀ ਹੇਠ ਖੇਡ ਵਿਭਾਗ ਦੁਆਰਾ 3 ਰੋਜਾਂ ਜਿਲਾ ਪੱਧਰੀ ਖੇਡਾਂ ਜਿਲਾ ਖੇਡ ਅਫਸਰ ਵਿਜੇ ਕੁਮਾਰ ਦੀ ਅਗਵਾਈ ਵਿਚ ਸ਼ੁਰੂ ਹੋਈਆਂ। ਜਿਸ ਵਿਚ ਸਰਦਾਰ ਬਲਵਿੰਦਰ ਸਿੰਘ ਜਿਲਾ ਸਪੋਰਟਸ ਅਫਸਰ ਜਲੰਧਰ ਨੇ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਅਸ਼ੀਰਵਾਦ ਦੇ ਕੇ ਟੂਰਨਾਮੈਂਟ ਦਾ ਆਗਾਜ ਕੀਤਾ। ਇਸ ਮੌਕੇ ਜਿਲਾ ਸਪੋਰਟਸ ਅਫਸਰ ਬਠਿੰਡਾ ਵਿਜੇ ਕੁਮਾਰ ਨੇ ਦੱਸਿਆ ਕਿ ਇਸ ਟੂਰਨਾਂਮੈਂਂਟ ਵਿਚ ਖਿਡਾਰੀ, ਖਿਡਾਰਨਾਂ ਹਿੱਸਾ ਲੈ ਰਹੇ ਹਨ, ਉਨਾਂ ਖਿਡਾਰੀਆਂ ਲਈ ਵਿਭਾਗ ਦੁਆਰਾ ਵਧੀਆ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ। ਇਨਾਂ ਗੇਮਾਂ ਵਿਚ ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ ਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਟੂਰਨਾਂਮੈਂਟ ਦੇ ਪਹਿਲੇ ਦਿਨ ਗੇਮਾਂ ਦੇ ਹੋਏ ਮੁਕਾਬਲਿਆਂ ਵਿਚ 400 ਮੀਟਰ ਰੇਸ ਲੜਕਿਆਂ ਵਿਚ ਰਾਜਨਪ੍ਰੀਤ ਸਿੰਘ ਘੁੱਦਾ ਨੇ ਪਹਿਲਾ, ਮਹਿਕਦੀਪ ਸਿੰਘ ਭਾਈਰੂਪਾ ਨੇ ਦੂਸਰਾ ਅਤੇ ਪਵਨੀਤ ਸਿੰਘ ਬਠਿੰਡਾ ਨੇ ਤੀਸਰਾ ਸਥਾਨ ਹਾਸਿਲ ਕੀਤਾ। 800 ਮੀਟਰ ਰੇਸ ਲੜਕਿਆਂ ਵਿਚ ਗਗਨਦੀਪ ਸਿੰਘ ਭਾਈਰੂਪਾ ਨੇ ਪਹਿਲਾ, ਗੋਬਿੰਦ ਸਿੰਘ ਹਾਕਮ ਸਿੰਘ ਵਾਲਾ ਨੇ ਦੂਸਰਾ ਅਤੇ ਅਕਸ਼ੈ ਕੁਮਾਰ ਭੁੱਚੋ ਮੰਡੀ ਨੇ ਤੀਸਰਾ ਸਥਾਨ ਹਾਸਿਲ ਕੀਤਾ, 5000 ਮੀਟਰ ਰੇਸ ਲੜਕਿਆਂ ਵਿਚ ਬਿੰਦਰ ਸਿੰਘ ਨੇ ਪਹਿਲਾ, ਗੁਰਮੇਲ ਸਿੰਘ ਭਾਈਰੂਪਾ ਨੇ ਦੂਸਰਾ ਅਤੇ ਕੁਲਵਿੰਦਰ ਸਿੰਘ ਤਲਵੰਡੀ ਸਾਬੋ ਨੇ ਤੀਸਰਾ ਸਥਾਨ ਹਾਸਿਲ ਕੀਤਾ। 100 ਮੀਟਰ ਰੇਸ ਲੜਕੀਆਂ ਵਿਚ ਰਿਤਿਸ਼ਾ ਘੁੱਦਾ ਨੇ ਪਹਿਲਾ, ਜੋਤੀ ਬਠਿੰਡਾ ਨੇ ਦੂਸਰਾ ਅਤੇ ਰਮਨਦੀਪ ਕੌਰ ਭਾਈਰੂਪਾ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਇਸੇ ਤਰਾਂ 400 ਮੀਟਰ ਰੇਸ ਲੜਕੀਆਂ ਵਿਚ ਸਿਮਰਜੀਤ ਕੌਰ ਘੁੱਦਾ ਨੇ ਪਹਿਲਾ, ਰਤੀਸ਼ਾ ਘੁੱਦਾ ਨੇ ਦੂਸਰਾ ਅਤੇ ਰਮਨਦੀਪ ਕੌਰ ਭਾਈਰੂਪਾ ਨੇ ਤੀਸਰਾ ਸਥਾਨ ਹਾਸਿਲ ਕੀਤਾ। 800 ਮੀਟਰ ਰੇਸ ਸਿਮਰਜੀਤ ਕੌਰ ਘੁੱਦਾ ਨੇ ਪਹਿਲਾ, ਮਨਦੀਪ ਕੌਰ ਭਾਈਰੂਪਾ ਨੇ ਦੂਸਰਾ ਅਤੇ ਪੂਜਾ ਰਾਣੀ ਰਾਮਪੁਰਾ ਫੂਲ ਨੇ ਤੀਸਰਾ ਸਥਾਨ ਹਾਸਿਲ ਕੀਤਾ। 3000 ਮੀਟਰ ਰੇਸ ਵਿਚ ਮਨਦੀਪ ਕੌਰ ਭਾਈਰੂਪਾ ਨੇ ਪਹਿਲਾ, ਲਵਪ੍ਰੀਤ ਕੌਰ ਤਲਵੰਡੀ ਸਾਬੋ ਨੇ ਦੂਸਰਾ ਅਤੇ ਜੋਤੀ ਕੌਰ ਪੂਹਲੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਕੁਆਰੜ ਸਕੇਟਿੰਗ ਲੜਕਿਆਂ ਵਿਚ ਰਿੰਕ ਰੇਸ 1-500 ਮੀਟਰ ਡੀ ਵਿਚ ਲੱਕੀ ਨੇ ਪਹਿਲਾ ਸਥਾਨ, ਰਾਜ ਕੁਮਾਰ ਨੇ ਦੂਸਰਾ ਸਥਾਨ ਲਿਆ। ਰਿੰਕ ਰੇਸ 2, 1000 ਮੀਟਰ ਵਿਚ ਸਾਹਿਲ ਗਾਂਧੀ ਨੇ ਪਹਿਲਾ, ਰਾਜ ਕੁਮਾਰ ਨੇ ਦੂਸਰਾ ਸਥਾਨ ਲਿਆ। ਰੋਡ ਰੇਸ 1, 3000 ਮੀਟਰ ਵਿਚ ਰਾਜਕੁਮਾਰ ਨੇ ਪਹਿਲਾ, ਲੱਕੀ ਕੁਮਾਰ ਨੇ ਦੂਸਰਾ ਸਥਾਨ ਲਿਆ। ਇਨ ਲਾਈਨ ਸਕੇਟਿੰਗ ਵਿਚ ਰਿੰਕ ਰੇਸ 3, 500 ਡੀ ਵਿਚ ਕਰਨ ਸ਼ਰਮਾ ਨੇ ਪਹਿਲਾ, ਨਿਖਿਲ ਨੇ ਦੂਸਰਾ ਅਤੇ ਅਮਿੱਤ ਕੁਮਾਰ ਨੇ ਤੀਸਰਾ ਸਥਾਨ ਲਿਆ। ਇਸ ਮੌਕੇ ਜਿਲਾ ਖੇਡ ਅਫਸਰ ਬਠਿੰਡਾ ਵਿਜੇ ਕੁਮਾਰ, ਜਿਲਾ ਖੇਡ ਅਫਸਰ ਜਲੰਧਰ ਬਲਵਿੰਦਰ ਸਿੰਘ, ਸੁਨੀਲ ਕੁਮਾਰ ਸੀਨੀਅਰ ਸਹਾਇਕ ਖੇਡ ਵਿਭਾਗ, ਸਾਹਿਲ ਕੁਮਾਰ ਕਲਰਕ, ਹਰਦੀਪ ਸਿੰਘ ਬਾਕਸਿੰਗ ਕੋਚ, ਹੁਕਮਜੀਤ ਕੌਰ ਵਾਲੀਬਾਲ ਕੋਚ, ਹੁਕਮਜੀਤ ਕੌਰ ਵਾਲੀਬਾਲ ਕੋਚ, ਹਰਨੇਕ ਸਿੰਘ ਅਥਲੈਟਿਕਸ ਕੋਚ, ਪਰਮਿੰਦਰ ਸਿੰਘ ਪਾਵਰਲਿਫਟਿੰਗ ਕੋਚ, ਹਰਪ੍ਰੀਤ ਕੌਰ ਵਾਲੀਬਾਲ ਕੋਚ, ਗੁਰਨੀਤ ਸਿੰਘ ਹਾਕੀ ਕੋਚ, ਰਾਜਵੰਤ ਸਿੰਘ ਹਾਕੀ ਕੋਚ, ਸੁਖਪਾਲ ਕੌਰ ਸਾਈਕਲਿੰਗ ਕੋਚ, ਰੁਪਿੰਦਰ ਸਿੰਘ ਹਾਕੀ ਕੋਚ, ਮਨਜਿੰਦਰ ਸਿੰਘ ਫੁਟਬਾਲ ਕੋਚ, ਬਲਜੀਤ ਸਿੰਘ ਬਾਸਕਟਬਾਲ ਕੋਚ, ਅਵਤਾਰ ਸਿੰਘ ਹਾਕੀ ਕੋਚ, ਸੰਦੀਪ ਕੌਰ ਬਾਕਸਿੰਗ ਕੋਚ, ਰਾਮਸੁੱਖ ਅਤੇ ਜਸਵੀਰ ਸਿੰਘ ਗਿੱਦੜਬਾਹਾ ਆਦਿ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ।