ਸਵਤੰਤਰਤਾ ਦਿਵਸ ਦੇ ਸਬੰਧ ਵਿੱਚ ਰਿਲੇਅ ਰੇਸਿਜ ਅਤੇ ਸਾਫਟਬਾਲ ਦਾ ਪ੍ਰਦਰਸ਼ਨੀ ਮੈਚ ਗੁਰੂ ਨਾਨਕ ਦੇਵ ਸਟੇਡੀਅਮ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਗੁਰਿੰਦਰ ਸਿੰਘ ਹੁੰਦਲ ਸੀਨੀਅਰ ਸਹਾਇਕ, ਦਫਤਰ ਜਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਨੇ ਕਿਹਾ ਕਿ ਰਿਲੇਅ ਰੇਸਿਜ ਵਿੱਚ ਚਾਰ ਟੀਮਾਂ ਨੇ ਭਾਗ ਲਿਆ। ਪਹਿਲੇ ਸਥਾਨ ਤੇ ਖਾਲਸਾ ਪਬਲਿਕ ਸਕੂਲ ਅਤੇ ਦੂਜੇ ਸਥਾਨ ਤੇ ਖਾਲਸਾ ਸੀ:ਸੈਕੰ:ਸਕੂਲ ਗਰਲਜ ਅਤੇ ਤੀਜੇ ਸਥਾਨ ਤੇ ਖਾਲਸਾ ਕਾਲਜ ਫਾਰ ਵੂਮੈਨ ਦੀ ਟੀਮ ਰਹੀ। ਇਸ ਤੋ ਇਲਾਵਾ ਖਾਲਸਾ ਸੀ:ਸੈਕੰ:ਸਕੂਲ ਅੰਮ੍ਰਿਤਸਰ ਅਤੇ ਗੌ:ਸੀ:ਸੈ:ਸਕੂਲ ਕਰਮਪੁਰਾ ਸਾਫਟਬਾਲ ਦੀਆਂ ਟੀਮਾਂ ਵਿਚਾਲੇ ਪ੍ਰਦਰਸ਼ਨੀ ਮੈਚ ਹੋਇਆ। ਇਸ ਵਿੱਚ ਖਾਲਸਾ ਸੀ:ਸੈਕੰ:ਸਕੂਲ ਨੇ 3-2 ਦੇ ਸਕੋਰ ਨਾਲ ਗੌ:ਸੀ:ਸੈਕ:ਸਕੂਲ ਕਰਮਪੁਰਾ ਨੂੰ ਬੜੇ ਹੀ ਦਿਲਚਸਪ ਮੈਚ ਵਿੱਚ ਹਰਾਇਆ। ਇਸ ਮੌਕੇ ਤੇ ਮੁੱਖ ਮਹਿਮਾਨ ਬਲਵਿੰਦਰ ਸਿੰਘ ਏ.ਈ.ਓ (ਸਪੋਰਟਸ) ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਆਪਣੀ ਖੇਡ ਵਿੱਚ ਹੋਰ ਵੀ ਨਿਖਾਰ ਲਿਆਉਣ ਲਈ ਪ੍ਰੇਰਿਤ ਕੀਤਾ। ਗੁਰਿੰਦਰ ਸਿੰਘ ਹੁੰਦਲ ਸੀ: ਸਹਾਇਕ ਅਤੇ ਮੁੱਖ ਮਹਿਮਾਨ ਨੇ ਸਾਂਝੇ ਤੌਰ ਤੇ ਖਿਡਾਰੀਆਂ ਨੂੰ ਇਨਾਮਾ ਦੀ ਵੰਡ ਕੀਤੀ। ਇਸ ਮੌਕੇ ਤੇ ਸ੍ਰ; ਗੁਰਪ੍ਰੀਤ ਸਿੰਘ ਲੈਕਚਰਾਰ (ਫਿਜੀਕਲ ਐਜੂਕੈਸ.ਨ ), ਸ੍ਰੀ ਇੰਦਰਵੀਰ ਸਿੰਘ, ਜੂ; ਸਾਫਟਬਾਲ ਕੋਚ, ਮਿਸ ਸਵਿਤਾ ਕੁਮਾਰੀ ਜੂ: ਐਥਲੈਟਿਕਸ ਕੋਚ, ਸ੍ਰੀ ਅਕਾਸ.ਦੀਪ ਜੂ:ਜਿਮਨਾਸਟਿਕ ਕੋਚ, ਸ੍ਰ: ਸਿਮਰਨਜੀਤ ਸਿੰਘ ਜੂ:ਸਾਈਕਲਿੰਗ ਕੋਚ, ਸ੍ਰ: ਜਸਪ੍ਰੀਤ ਸਿੰਘ ਜੂ:ਬਾਕਸਿੰਗ ਕੋਚ, ਸ੍ਰ: ਗੁਰਮੀਤ ਸਿੰਘ ਜੂ:ਬਾਸਕਿਟਬਾਲ ਕੋਚ, ਸ੍ਰੀ ਵਿਨੋਦ ਸਾਂਗਵਾਨ ਤੈਰਾਕੀ ਕੋਚ, ਸ੍ਰੀ ਅਸ਼ੋਕ ਕੁਮਾਰ ਟੇਬਲ ਟੈਨਿਸ ਕੋਚ, ਸ੍ਰ: ਜਸਵੰਤ ਸਿੰਘ ਢਿੱਲੋ ਹੈਂਡਬਾਲ , ਸ੍ਰੀਮਤੀ ਰਜਨੀ ਸੈਣੀ ਜਿਮਨਾਸਟਿਕ ਕੋਚ, ਸ੍ਰੀਮਤੀ ਰਾਜਬੀਰ ਕੌਰ ਕਬੱਡੀ ਕੋਚ, ਸ੍ਰੀ: ਕਰਨ ਸ਼ਰਮਾ ਕੁਸ਼ਤੀ ਕੋਚ, ਸ੍ਰ: ਬਲਬੀਰ ਸਿੰਘ ਜਿਮਨਾਸਟਿਕ ਕੋਚ, ਸ੍ਰ: ਕਰਮਜੀਤ ਸਿੰਘ ਜੂਡੋ ਕੋਚ, ਸ੍ਰ: ਰਣਜੀਤ ਸਿੰਘ