ਲੋਕਾਂ ਨੂੰ ਨਸ਼ੇ ਵਰਗੀ ਲਾਹਨਤ ਤੌ ਬਚਾਉਣ ਲਈ ਅੱਜ ਸਿਵਲ ਹਸਪਤਾਲ ਵਿਖੇ ਨਸ਼ਾ ਮੁਕਤ ਪੰਜਾਬ ਪ੍ਰਚਾਰ ਵੈਨ ਨੂੰ ਜੋ ਕਿ ਨਸ਼ਿਆ ਦੇ ਮਾੜੇ ਪ੍ਰਭਾਵਾ ਨੂੰ ਦਰਸਾਉਦੀ ਹੈ ਅਤੇ ਇਲਾਜ ਤੇ ਬਚਾਉ ਦੇ ਸਾਧਨਾਂ ਪ੍ਰਤੀ ਜਾਣਕਾਰੀ ਦੇ ਨਾਲ ਭਰਪੂਰ ਹੈ ਨੂੰ ਸਿਵਲ ਸਰਜਨ ਡਾ ਹਰਦੀਪ ਸਿੰਘ ਘਈ ਨੇ ਹਰੀ ਝੰਡੀ ਦੇ ਕੇ ਸ਼ਹਿਰ ਦੇ ਵੱਖ ਵੱਖ ਸ਼ਹਿਰੀ ਅਤੇ ਪੇਡੂ ਖੇਤਾਰਾ ਵਿੱਚ ਰਵਾਨਾ ਕੀਤਾ।ਇਸ ਮੌਕੇ ਤੇ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ ਹਰਦੀਪ ਸਿੰਘ ਘਈ ਨੇ ਕਿਹਾ ਕਿ ਨਸ਼ਾ ਸਾਡੇ ਸਮਾਜ ਦੀ ਤੱਰਕੀ ਵਿੱਚ ਬਹੁਤ ਵੱਡੀ ਰੁਕਾਵਟ ਹੈ। ਨਸ਼ਾ ਇਕ ਕੋਹੜ ਹੈ ਜੋ ਕਿ ਸਾਡੇ ਸਮਾਜ ਨੂੰ ਅੰਦਰੋ ਅੰਦਰੀ ਇੱਕ ਘੁਣ ਵਾਂਗ ਖਾਈ ਜਾ ਰਿਹਾ ਹੈ। ਇਸ ਲਈ ਸਮੁਚੇ ਸਮਾਜ ਦਾ ਫਰਜ ਹੈ ਕਿ ਨਸ਼ਾ ਮੁਕਤੀ ਮੁਹਿੰਮ ਵਿਚ ਤਹਿ ਦਿਲੋ ਸ਼ਾਮਲ ਹੋਵੇ ਤਾਂ ਜੋ ਕਿ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਸ ਤੋ ਇਲਾਵਾ ਨਸ਼ੇ ਕਈ ਤਰਾਂ ਦੇ ਹਨ ਜਿਵੇ ਕਿ ਅਫੀਮ, ਭੁਕੀ, ਚਰਸ, ਸਮੈਕ, ਭੰਗ ਅਤੇ ਸ਼ਰਾਬ ਆਦਿ ਹਨ। ਇਸ ਤੋ ਇਲਾਵਾ ਕਈ ਲੋਕ ਨਸ਼ੇ ਦਵਾਈਆ ਜਿਵੇ ਕੈਪਸੂਲ ਗੋਲੀਆ ਅਤੇ ਇੰਜੈਕਸ਼ਨ ਦੇ ਰੂਪ ਵਿੱਚ ਵੀ ਲੈਦੇ ਹਨ। ਇਹ ਸਾਰੇ ਨਸ਼ੇ ਜਿਥੇ ਇਨਸਾਨ ਦੀ ਸਿਹਤ ਨੂੰ ਤਾਂ ਖਰਾਬ ਕਰਦੇ ਹਨ ਸਗੋ ਉੱਥੇ ਉਸ ਨੂੰ ਸਰੀਰਕ ਅਤੇ ਮਾਨਸਿਕ ਤੋਰ ਤੇ ਵੀ ਨੁਕਸਾਨ ਪਹੁੰਚਾਉਦੇ ਹਨ ਅਤੇ ਉਸ ਨੂੰ ਸਮਾਜ ਵਿਚ ਰਹਿਣ ਦੇ ਯੋਗ ਵੀ ਨਹੀ ਰਹਿਣ ਦਿੰਦੇ। ਡਿਪਟੀ ਮੈਡੀਕਲ ਕਮੀਸ਼ਨਰ ਡਾ ਪ੍ਰਭਦੀਪ ਨੇ ਕਿਹਾ ਕਿ ਨਸ਼ੇ ਕਰਨ ਵਾਲਿਆ ਵਾਸਤੇ ਕੋਸਲਿੰਗ ਅਤੇ ਇਲਾਜ ਦੇ ਮੁਖ ਉਦੇਸ਼ ਹਨ ਤੇ ਇਸ ਤੋ ਬਾਦ ਨਸ਼ੇ ਛੱਡਣ ਵਾਲੇ ਇਨਸਾਨ ਲਈ ਸਮਾਜ ਵਿੱਚ ਮੁੜ ਵਸੇਬੇ ਦੇ ਯਤਨ ਕਰਨੇ ਹਨ। ਉਨਾਂ ਹਾਜਰ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਛੁਡਾਉਣ ਕੇਵਲ ਸਿਹਤ ਵਿਭਾਗ ਦਾ ਹੀ ਨਹੀ ਬਲਕਿ ਸਮੁਚ ਸਮਾਜ ਦਾ ਫਰਜ ਹੈ ਕਿ ਇਸ ਮੁਹਿੰਮ ਵਿੱਚ ਤਹਿ ਦਿਲੋ ਸ਼ਾਮਿਲ ਹੋਵੇ। ਉਨ੍ਹਾ ਨੇ ਕਿਹਾ ਜੋ ਇਨਸਾਨ ਨਸ਼ੇ ਕਰਦਾ ਹੈ ਉਸ ਨੂੰ ਸਰਕਾਰੀ ਨਸ਼ਾ ਛਡਾਉ ਕੇਂਦਰ ਸਵਾਮੀ ਵਿਵੇਕਾਨੰਦ ਸਰਕਾਰੀ ਮੈਡੀਕਲ ਕਾਲਜ ਵਿਖੇ ਦਾਖਲ ਕਰਵਾਉਣ ਅਤੇ ਇਲਾਜ ਤੋ ਬਾਦ ਵਿੱਚ ਉਸ ਦੇ ਮੁੜ ਵਸੇਬੇ ਲਈ ਉਸ ਨੂੰ ਸਰਕਾਰੀ Rehablitation ਸੈਟਰ ਵਿਖੇ ਜਰੂਰ ਦਾਖਲ ਕਰਾਉਣ। ਇਸ ਅਵਸਰ ਤੇ ਸਿਨੀਅਰ ਮੈਡੀਕਲ ਅਫਸਰ ਡਾ ਅਰੋੜਾ, ਅਮਰਦੀਪ ਸਿੰਘ,ਡਾ ਰਾਜੂ, ਡਾ ਸਰਤਾਜ, ਡਾ ਸਨਦੀਪ ਅਤੇ ਹਸਪਤਾਲ ਦਾ ਸਟਾਫ ਮੋਜੂਦ ਸੀ।