ਜਗਦੀਪ ਸਹਿਗਲ ਪੀ.ਸੀ.ਐਸ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਗਰਾਉਂਡ ਫਲੌਰ ਤੇ ਐਸ.ਡੀ.ਐਮ ਦੇ ਦਫਤਰ ਵਿਖੇ ਬਤੌਰ ਮੋਹਾਲੀ ਸਬ ਡਵੀਜ਼ਨ ਦੇ ਐਸ.ਡੀ.ਐਮ ਵਜੋਂ ਆਪਣੇ ਆਹੁਦੇ ਦਾ ਕਾਰਜਭਾਰ ਸੰਭਾਲ ਲਿਆ ਹੈ। ਉਹ ਮਈ 2016 ਬੈਚ ਦੇ ਪੀ.ਸੀ.ਐਸ ਅਫਸਰ ਹਨ ਇਸ ਤੋਂ ਪਹਿਲਾਂ ਉਹ ਸਹਾਇਕ ਕਮਿਸ਼ਨਰ ਜਨਰਲ ਫਾਜ਼ਲਿਕਾ ਵਿਖੇ ਤਾਇਨਾਤ ਸਨ। ਉਹ ਇਕ ਮਿਲਣਸਾਰ ਅਧਿਕਾਰੀ ਹਨ ਆਪਣੇ ਆਹੁਦੇ ਦਾ ਕਾਰਜਭਾਰ ਸੰਭਾਲਣ ਮੌਕੇ ਉਨ੍ਹਾਂ ਦਫਤਰ ਦੇ ਸਮੂਹ ਕਰਮਚਾਰੀਆਂ ਨੂੰ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਆਖਿਆ। ਇਸ ਤੋਂ ਪਹਿਲਾਂ ਦਫਤਰ ਦੇ ਸਮੂਹ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਗੁਲਦਸਤਾ ਦੇ ਕੇ ਉਨ੍ਹਾਂ ਨੂੰ ਜੀ ਆਇਆ ਆਖਿਆ।