Thursday, 16 May 2024

 

 

ਖ਼ਾਸ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਰਾ ਅਤੇ ਭਿੱਖੀਵਿੰਡ ਵਿੱਚ ਲਾਲਜੀਤ ਭੁੱਲਰ ਲਈ ਕੀਤਾ ਚੋਣ ਪ੍ਰਚਾਰ ਜਿਹੜੀ ਸਾਜ਼ਿਸ਼ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਬਣਾਇਆ, ਉਸਨੂੰ ਸਮਝਣ ਪੰਜਾਬੀ : ਸੁਖਬੀਰ ਸਿੰਘ ਬਾਦਲ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਉਨ੍ਹਾਂ ਦੀ ਜਨਮ ਭੂਮੀ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਕਾਂਗਰਸ ਪਾਰਟੀ ਗਰੀਬ ਪਰਿਵਾਰ ਨੂੰ 8500 ਰੁਪਏ ਪ੍ਰਤੀ ਮਹੀਨਾ ਦੇਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਆਰੰਭ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਹੋਏ 'ਆਪ' 'ਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ ਕਾਂਗਰਸ ਫਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ ਦੇਵੇਗੀ: ਵਿਜੇ ਇੰਦਰ ਸਿੰਗਲਾ ਸੂਬੇ ਦੀ ਗੱਲ ਛੱਡਣ ਪਹਿਲਾਂ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਸੁਧਾਰਨ ਬਲਬੀਰ ਸਿੰਘ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪਰਿਵਾਰ ਨੇ ਬਠਿੰਡਾ ਸ਼ਹਿਰ 'ਚ ਭਖਾਈ ਚੋਣ ਮੁਹਿੰਮ ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ : ਡਾ. ਸੁਭਾਸ਼ ਸ਼ਰਮਾ ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ ਗੁਰਬਾਜ ਸਿੰਘ ਸਿੱਧੂ ਨੂੰ ਲੰਬੀ ਹਲਕੇ ਦੇ ਵਿੱਚ ਮਿਲ ਰਿਹਾ ਭਰਵਾਂ ਸਮਰਥਨ ਸਰਦੂਲਗੜ ਹਲਕੇ 'ਚ ਪੀਣ ਵਾਲੇ ਸਾਫ ਪਾਣੀ ਅਤੇ ਹੋਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਕਰਾਂਗੇ ਹੱਲ: ਜੀਤ ਮਹਿੰਦਰ ਸਿੰਘ ਸਿੱਧੂ ਪਿੰਡ ਧਾਰੜ, ਰਾਣਾ ਕਾਲਾ, ਬਾਲੀਆ ਮੰਝਪੁਰ ਤੋਂ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਲੋਕ: ਮੰਤਰੀ ਹਰਭਜਨ ਈ.ਟੀ.ਓ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕ ਲਹਿਰ ਬਣੀ ਲੋਕ ਵੀਹ ਦਿਨਾਂ ਦੇ ਲਾਲਚ ਵਿੱਚ ਅਗਲੇ 5 ਸਾਲ ਬਰਬਾਦ ਨਾ ਕਰਨ-ਬਾਬਰ ਔਜਲਾ ਮੋਹਾਲੀ ਪ੍ਰਸ਼ਾਸਨ ਨੇ ਜਾਦੂਗਰ ਦੇ ਜਾਦੂ ਸ਼ੋ ਜ਼ਰੀਏ ਦਿੱਤਾ ਮਤਦਾਨ ਦਾ ਸੁਨੇਹਾ

 

ਕਾਰ ਖੋਹਣ ਦੀ ਵਾਰਦਾਤ ਵਿੱਚ ਸ਼ਾਮਲ ਦੋ ਹੋਰ ਮੁਲਜ਼ਮ ਗ੍ਰਿਫ਼ਤਾਰ

ਨੈਣਾਂ ਦੇਵੀ ਵਿਖੇ ਮਾਰੇ ਗਏ ਦੋਸ਼ੀ ਸਨੀ ਮਸਹੀ ਦੇ ਸਾਥੀ ਹਨ ਦੋਵੇਂ ਮੁਲਜ਼ਮ

Web Admin

Web Admin

5 Dariya News

ਐਸ.ਏ.ਐਸ. ਨਗਰ (ਮੁਹਾਲੀ) , 16 Jul 2018

ਕੁਲਦੀਪ ਸਿੰਘ ਚਾਹਲ, ਆਈ.ਪੀ.ਐਸ. ਜਿਲਾ ਪੁਲਿਸ ਮੁੱਖੀ ਐਸ.ਏ.ਐਸ.ਨਗਰ ਨੇ ਦੱਸਿਆ ਹੈ ਕਿ ਮਿਤੀ 13.07.2018 ਨੂੰ ਲਾਂਡਰਾ -ਬਨੂੜ ਰੋਡ ਤੇ ਯੂਨੀਟੈਕ ਸੋਸਾਇਟੀ ਦੇ ਗੇਟ ਦੇ ਸਾਹਮਣੇ ਤੋਂ ਕਾਰ ਸਵਾਰਾਂ ਤੇ ਫਾਇਰਿੰਗ ਕਰਕੇ ਵਰਨਾ ਕਾਰ ਦੀ ਖੋਹ ਹੋਈ ਸੀ, ਜਿਸ ਸਬੰਧੀ ਨਵਨੀਤ ਸਿੰਘ ਦੇ ਬਿਆਨ ਤੇ ਮੁਕੱਦਮਾ ਨੰਬਰ 151 ਮਿਤੀ 14.07.2018 ਅ/ਧ 395,307 ਹਿੰ:ਦੰ:, 25,54,59 ਅਸਲਾ ਐਕਟ ਥਾਣਾ ਸੋਹਾਣਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਅਤੇ ਖੋਹ ਹੋਈ ਗੱਡੀ ਨੂੰ ਅਤੇ ਦੋਸੀਆਂ ਨੂੰ ਟਰੇਸ ਕਰਨ ਲਈ  ਅਲੱਗ-ਅਲੱਗ ਪੁਲਿਸ ਪਾਰਟੀਆਂ ਬਣਾ ਕੇ ਕਾਰਵਾਈ ਸ਼ੁਰੂ ਕੀਤੀ ਗਈ।ਡੀ.ਐਸ.ਪੀ.ਸਿਟੀ-2 ਮੋਹਾਲੀ ਅਤੇ ਇੰਚਾਰਜ ਸੀ.ਆਈ.ਏ.ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਵੱਲੋਂ ਟੈਕਨੀਕਲ ਤਰੀਕੇ ਨਾਲ ਕਾਰਵਾਈ ਕਰਦਿਆਂ ਇਸ ਖੋਹ ਹੋਈ ਵਰਨਾ ਕਾਰ ਨੂੰ ਨੈਣਾਂ ਦੇਵੀ ( ਹਿਮਾਚਲ ਪ੍ਰਦੇਸ) ਤੋਂ ਟਰੇਸ ਕਰਕੇ ਜਦੋਂ ਦੋਸ਼ੀਆ ਨੂੰ ਕਾਬੂ ਕਰਨ ਲੱਗੇ ਤਾਂ ਮੌਕਾ ਤੇ ਦੋਸ਼ੀਆਂ ਨੇ ਪੁਲਿਸ ਪਾਰਟੀ ਨੂੰ ਮਾਰ ਦੇਣ ਦੀ ਨੀਯਤ ਨਾਲ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ, ਪੁਲਿਸ ਨੇ ਵੀ ਆਪਣੇ ਬਚਾਅ ਵਿੱਚ ਜਵਾਬੀ ਫਾਇਰਿੰਗ ਕੀਤੀ, ਜਿਸ ਦੌਰਾਨ ਦੋਸ਼ੀ ਸਨੀ ਮਸੀਹ ਵਾਸੀ ਧਾਰੀਵਾਲ ਜਿਲਾ ਗੁਰਦਾਸਪੁਰ ਨੂੰ ਫਾਇਰ ਲੱਗਣ ਕਾਰਨ ਜਖਮੀ ਹੋ ਗਿਆ ਸੀ, ਜਿਸ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਗਈ ਸੀ।  ਮੌਕੇ ਤੇ ਪੁਲਿਸ ਪਾਰਟੀ ਤੇ ਹੋਈ ਫਾਇਰਿੰਗ ਸਬੰਧੀ ਸ੍ਰੀ ਰਮਨਦੀਪ ਸਿੰਘ, ਡੀ.ਐਸ.ਪੀ.ਸਿਟੀ-2 ਮੋਹਾਲੀ ਦੇ ਬਿਆਨ ਤੇ ਮੁਕੱਦਮਾ ਨੰਬਰ  59 ਮਿਤੀ 14.07.18 ਅ/ਧ 353,332,307,34 ਹਿੰ:ਦੰ:, 25,27,54,59 ਅਸਲਾ ਐਕਟ ਥਾਣਾ ਕੋਟ ਕਹਿਲੂ ਜਿਲਾ ਬਲਾਸਪੁਰ (ਹਿਮਾਚਲ ਪ੍ਰਦੇਸ) ਵਿਖੇ ਦਰਜ ਰਜਿਸਟਰ ਕਰਵਾਇਆ ਗਿਆ ਸੀ। ਜਿਸ ਦੀ ਤਫਤੀਸ਼ ਹਿਮਾਚਲ ਪ੍ਰਦੇਸ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਉਕੱਤ ਗੱਡੀ ਖੋਹ ਦੀ ਵਾਰਦਾਤ ਵਿੱਚ ਸ਼ਾਮਲ ਦੋਸ਼ੀ  ਗੋਲਡੀ ਮਸੀਹ ਅਤੇ ਅਮਰਪ੍ਰੀਤ ਸਿੰਘ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਇਹਨਾਂ ਦੋਸ਼ੀਆਂ ਪਾਸੋਂ  02 ਪਿਸਟਲ .30 ਬੋਰ ਸਮੇਤ ਕਾਰਤੂਸ ਬ੍ਰਾਮਦ ਹੋਏ ਸਨ। ਇਹਨਾਂ ਦੋਸੀਆਂ ਦੇ ਨਾਲ ਦੇ ਸਾਥੀ ਦੋਸ਼ੀ ਜੋ ਰੀਟਿਜ ਕਾਰ ਵਿੱਚ ਸਵਾਰ ਸਨ, ਨੂੰ ਟਰੇਸ ਕਰਨ ਲਈ ਡੀ.ਐਸ.ਪੀ. (ਇਨਵੈਸਟੀਗੇਸ਼ਨ) ਮੋਹਾਲੀ ਦੀ ਨਿਗਰਾਨੀ ਹੇਠ ਪੁਲਿਸ ਵੱਲੋਂ ਰੇਡ ਕੀਤੇ ਜਾ ਰਹੇ ਸਨ। ਮੁਕੱਦਮਾ ਨੰਬਰ 151 ਮਿਤੀ 14.07.18 ਅ/ਧ 395,307 ਹਿੰ:ਦੰ:, 25,54,59 ਅਸਲਾ ਐਕਟ ਥਾਣਾ ਸੋਹਾਣਾ ਦੀ ਤਫਤੀਸ਼ ਦੌਰਾਨ ਮਿਤੀ 15.07.18 ਪੁਲਿਸ ਨੂੰ ਖੁਫੀਆ ਇਤਲਾਹ ਮਿਲੀ ਕਿ ਇਸ ਮੁਕੱਦਮਾ ਵਿੱਚ ਲੋੜੀਂਦੇ ਜਸਵੀਰ ਸਿੰਘ ਉਰਫ ਸੰਜੂ ਪੁੱਤਰ ਪੰਨਾ ਸਿੰਘ ਵਾਸੀ ਧਰਮਕੋਟ ਬੱਗਾ ਜਿਲਾ ਗੁਰਦਾਸਪੁਰ ਅਤੇ ਵਰੁਣ ਸੂਦ ਪੁੱਤਰ ਅਨਿਲ ਸੂਦ ਵਾਸੀ ਰਤਨਗੜ੍ਹ, ਥਾਣਾ ਮੋਰਿੰਡਾ ਜਿਲਾ ਰੋਪੜ ਜੋ ਕਿ ਇਸ ਮੁਕੱਦਮਾ ਵਿੱਚ ਵਰਤੀ ਗਈ ਰੀਟਿਸ ਕਾਰ ਨੰਬਰ ਪੀਬੀ-01ਬੀ-0274 ਵਿੱਚ ਸਵਾਰ ਹਨ ਅਤੇ ਘੜੂੰਆ ਦੇ ਏਰੀਆ ਵਿੱਚ ਘੁੰਮ ਰਹੇ ਹਨ, ਜਿਸ ਪਰ ਥਾਣਾ ਸੋਹਾਣਾ ਅਤੇ ਸੀ.ਆਈ.ਏ.ਸਟਾਫ ਮੋਹਾਲੀ ਦੀ ਪੁਲਿਸ ਨੇ ਸਾਂਝੇ ਤੌਰ ਤੇ ਕਾਰਵਾਈ ਕਰਦਿਆਂ ਉਕੱਤ ਦੋਸ਼ੀਆਂ ਨੂੰ ਸਮੇਤ ਰੀਟਿਸ ਕਾਰ ਦੇ ਮਾਛੀਪੁਰ ਤੋਂ ਘੜੂੰਆ ਰੋਡ ਰੇਲਵੇ ਟਰੇਕ ਅੰਡਰ ਬ੍ਰਿਜ ਦੇ ਨੇੜੇ ਤੋਂ ਦੌਰਾਨੇ ਨਾਕਾਬੰਦੀ ਗ੍ਰਿਫਤਾਰ ਕੀਤਾ ਗਿਆ,  ਇਹਨਾਂ ਦੋਸ਼ੀਆਂ ਪਾਸੋਂ ਰੀਟਿਜ ਗੱਡੀ ਵਿਚੋਂ 01 ਦੇਸੀ ਕੱਟਾ .12 ਬੋਰ ਸਮੇਤ 02 ਕਾਰਤੂਸ .12 ਬੋਰ, 01 ਖਿਡੌਣਾ ਪਿਸਟਲ, ਇੱਕ ਸਵਿੱਫਟ ਗੱਡੀ ਦੀ ਆਰ.ਸੀ. ਨੰਬਰ ਪੀਬੀ-10 ਐਫ.ਜੀ-9198 ਅਤੇ ਲਾਲ ਮਿਰਚਾਂ ਦਾ ਪਾਉਂਡਰ ਬ੍ਰਾਮਦ ਹੋਇਆ ਹੈ।

ਦੋਸ਼ੀਆਨ ਜਸਵੀਰ ਸਿੰਘ ਉਰਫ ਸੰਜੂ ਅਤੇ ਵਰੁਣ ਸੂਦ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਿਰੋਹ ਦੇ ਲੀਡਰ ਗੋਲਡੀ ਅਤੇ ਸਨੀ ਮਸੀਹ ਸਨ ਅਤੇ ਇਹ ਗਿਰੋਹ ਦੋਰਾਹਾ ਵਿਖੇ ਗੋਲਡੀ ਦੀ ਦੁਕਾਨ ਤੇ ਇਕੱਠੇ ਹੁੰਦੇ ਸਨ, ਮਿਤੀ 12.07.2018 ਨੂੰ ਗੋਲਡੀ ਅਤੇ ਜਸਵੀਰ ਸਿੰਘ ਉਰਫ ਸੰਜੂ ਨੂੰ ਜਲੰਧਰ ਤੋਂ ਲੈਣ ਲਈ ਗਏ ਸਨ ਅਤੇ ਕਸਬਾ ਸਭਾਨਪੁਰ ਤੋਂ ਸੰਜੂ ਨੂੰ ਨਾਲ ਲੈ ਲਿਆ ਸੀ ਅਤੇ ਫਗਵਾੜਾ ਤੋਂ ਗੱਡੀ ਦੀਆਂ ਨੰਬਰ ਪਲੇਟਾਂ ਬਣਵਾਈਆਂ ਸਨ ਅਤੇ ਮਿਤੀ 12.07.2018 ਨੂੰ ਗੋਲਡੀ ਦੇ ਘਰ ਦੋਰਾਹਾ ਵਿਖੇ ਪਹੁੰਚ ਗਏ ਸਨ ਅਤੇ ਅਗਲੇ ਦਿਨ ਮਿਤੀ 13.07.2018 ਨੂੰ ਦੋਸ਼ੀ ਗੋਲਡੀ, ਜਸਵੀਰ ਸਿੰਘ ਉਰਫ ਸੰਜੂ, ਸੰਨੀ ਮਸੀਹ ਜੋ ਕਿ ਰੀਟਿਜ ਕਾਰ ਤੇ ਸਵਾਰ ਹੋ ਕੇ ਮੋਰਿੰਡਾ ਪਹੁੰਚੇ ਸਨ, ਗੋਲਡੀ ਨੇ ਪਹਿਲਾਂ ਹੀ ਫੋਨ ਤੇ ਵਰੁਣ ਸੂਦ ਅਤੇ ਅਮਰਪ੍ਰੀਤ ਸਿੰਘ ਨੂੰ ਤਿਆਰ ਰਹਿਣ ਲਈ ਕਿਹਾ ਸੀ, ਜੋ ਇਹਨਾਂ ਨੂੰ ਮੋਰਿੰਡੇ ਤੋਂ ਲੈ ਕੇ ਚੰਡੀਗੜ੍ਹ ਲਈ ਚਲ ਪਏ ਸਨ ਅਤੇ ਫਿਰ ਚੰਡੀਗੜ੍ਹ - ਮੋਹਾਲੀ  ਵਿਖ ੇ ਘੁੰਮ  ਕੇ  ਰੈਕੀ  ਕਰਦੇ  ਰਹੇ ਅਤੇ ਫਿਰ ਖਰੜ ਪਹੁੰਚ ਕੇ ਇਹਨਾਂ ਨੇ ਗੱਡੀ ਵਿੱਚ ਹੀ ਬੈਠ ਕੇ ਸ਼ਰਾਬ ਪੀਤੀ ਅਤੇ ਫਿਰ ਪਹਿਲਾਂ ਤੋਂ ਹੀ ਮਿਥੀ ਯੋਜਨਾ ਮੁਤਾਬਿਕ ਇਹਨਾਂ ਦੋਸ਼ੀਆਂ ਨੇ ਖਰੜ -ਬਨੂੜ ਰੋਡ ਤੇ ਵਰਨਾ ਗੱਡੀ ਦੇ ਅੱਗੇ ਆਪਣੀ ਰੀਟਿਜ ਕਾਰ ਲਗਾ ਕੇ ਵਰਨਾ ਕਾਰ ਰੋਕ ਲਈ ਅਤੇ ਰੀਟਿਜ ਕਾਰ ਵਿਚੋਂ ਸਨੀ ਮਸੀਹ, ਗੋਲਡੀ ਅਤੇ ਅਮਰਪ੍ਰੀਤ ਸਿੰਘ ਹੇਠਾਂ ਉਤਰ ਗਏ, ਸਨੀ ਮਸੀਹ ਅਤੇ ਅਮਰਪ੍ਰੀਤ ਸਿੰਘ ਕੋਲ ਪਿਸਟਲ ਸਨ ਅਤੇ ਗੋਲਡੀ ਕੋਲ ਲੋਹੇ ਦੀ ਰਾਡ ਸੀ, ਸਨੀ ਮਸੀਹ ਨੇ ਵਰਨਾ ਕਾਰ ਸਵਾਰਾਂ ਤੇ ਆਪਣੇ ਪਿਸਟਲ ਨਾਲ ਫਾਇਰਿੰਗ ਕਰ ਦਿੱਤੀ ਸੀ, ਜੋ ਵਰਨਾ ਕਾਰ ਸਵਾਰ ਡਰ ਗਏ ਸਨ, ਜਿਨਾਂ ਪਾਸੋਂ ਵਰਨਾ ਕਾਰ ਖੋਹ ਕੇ ਸਨੇਟਾ ਸਾਈਡ ਨੂੰ ਚਲੇ ਗਏ ਸਨ,  ਵਰਨਾ  ਕਾਰ  ਵਿੱਚ  ਸਨੀ  ਮਸੀਹ, ਗੋਡਲੀ ਅਤੇ ਅਮਰਪ੍ਰੀਤ ਸਿੰਘ ਸਨ ਅਤੇ ਰੀਟਿਜ ਕਾਰ ਵਿੱਚ ਜਸਵੀਰ ਸਿੰਘ ਉਰਫ ਸੰਜੂ ਅਤੇ ਵਰੁਣ ਸੂਦ ਸਨ, ਜੋ ਇਹ ਸਾਰੇ ਪਹਿਲਾਂ ਸਨੇਟੇ ਵੱਲ ਨੂੰ ਚਲ ਪਏ ਅਤੇ ਰੇਲਵੇ ਬ੍ਰਿਜ ਕੋਲ ਜਾ ਕੇ ਸਲਾਹ ਕਰਕੇ ਸੰਜੂ ਅਤੇ ਵਰੁਣ ਸੂਦ ਮੋਰਿੰਡਾ ਵਿਖੇ ਵਰੁਣ ਸੂਦ ਦੇ ਘਰ ਚਲੇ ਗਏ ਸਨ ਅਤੇ ਬਾਕੀ ਦੋਸ਼ੀ ਖੋਹ ਕੀਤੀ ਹੋਈ ਵਰਨਾ ਕਾਰ ਵਿੱਚ ਸਵਾਰ ਹੋ ਕੇ ਰੋਪੜ ਸਾਈਡ ਨੂੰ ਚਲੇ ਗਏ ਸਨ। ਜਸਵੀਰ ਸਿੰਘ ਉਰਫ ਸੰਜੂ ਨੇ ਦੌਰਾਨੇ ਪੁੱਛਗਿੱਛ ਇਹ ਵੀ ਖੁਲਾਸਾ ਕੀਤਾ ਹੈ ਕਿ ਗੋਲਡੀ ਜੋ ਕਿ ਦੇਸੀ ਦਵਾਈਆਂ ਦੇਣ ਦਾ ਕੰਮ ਦੋਰਾਹਾ ਵਿਖੇ ਕਰਦਾ ਹੈ, ਇਸੇ ਕਰਕੇ ਇਸ ਨੂੰ ਡਾਕਟਰ ਵੀ ਕਹਿੰਦੇ ਹਨ, ਇਹ ਮਾਰਚ ਵਿੱਚ ਵੀ ਇੱਕ ਐਗਜਾਈਲੋ ਗੱਡੀ ਰਾਹੀਂ ਗੱਡੀ ਖੋਹ ਕਰਦੇ ਹੋਏ ਥਾਣਾ ਕਲਾਨੌਰ (ਗੁਰਦਾਸਪੁਰ) ਵਿੱਚ ਗ੍ਰਿਫਤਾਰ ਹੋਇਆ ਸੀ, ਜਿਸ ਦੌਰਾਨ ਇਸ ਦੇ ਨਾਲ ਇਸ ਦੇ ਹੋਰ 03 ਸਾਥੀ ਵੀ ਮੌਕੇ ਤੇ ਹੀ ਫੜੇ ਗਏ ਸਨ ਅਤੇ ਜੂਨ 2018 ਵਿੱਚ ਹੀ ਇਹ ਜਮਾਨਤ ਤੇ ਬਾਹਰ ਆਇਆ ਸੀ।ਦੋਸ਼ੀਆਂ ਦੀ ਵਾਰਦਾਤ ਕਰਨ ਦਾ ਤਰੀਕਾ-ਵਾਰਦਾਤ ਇਹ ਸੀ ਕਿ ਪਹਿਲਾਂ ਹੀ ਕਿਸੇ ਵੀ ਗੱਡੀ ਦੇ ਕਾਗਜਾਤ ਚੋਰੀ ਕਰ ਲੈਂਦੇ ਸਨ, ਫਿਰ ਉਸੇ ਮਾਰਕਾ ਦੀ ਗੱਡੀ ਖੋਹ ਕਰਕੇ ਉਸ ਤੇ ਉਹੀ ਨੰਬਰ ਲਗਾਕੇ ਅੱਗੇ ਜੇ.ਐਡ ਕੇ ਵਿਖੇ ਵੇਚ ਦਿੰਦੇ ਸਨ, ਮਿਤੀ 13.07.2018 ਦੀ ਰਾਤ ਨੂੰ ਸੋਹਾਣਾ ਇਲਾਕਾ ਵਿਚੋਂ ਜਿਹੜੀ ਇਹਨਾਂ ਦੋਸੀਆਂ ਨੇ ਵਰਨਾ ਕਾਰ ਦੀ ਖੋਹ ਕੀਤੀ ਸੀ, ਉਸ ਤੇ  ਵੀ ਇਹਨਾਂ ਨੇ ਲੁਧਿਆਣਾ ਦਾ ਨੰਬਰ ਪੀਬੀ-10- ਏ.ਬੀ-7200  ਲਗਾ ਲਿਆ ਸੀ, ਉਸੇ ਨੰਬਰ ਦੀ ਆਰ.ਸੀ. ਵੀ ਇਹਨਾਂ ਦੋਸੀਆਂ ਪਾਸੋਂ ਬ੍ਰਾਮਦ ਹੋਈ ਹੈ।  ਦੋਸ਼ੀਆਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ।  ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦਾ ਕ੍ਰਿਮੀਨਲ ਰਿਕਾਰਡ ਇਸ ਤਰ੍ਹਾਂ ਹੈ। ਦੋਸ਼ੀ ਸਨੀ ਮਸੀਹ  -  ਮੁੱ:ਨੰ: 44/2014 ਅ/ਧ 379,411 ਹਿੰ:ਦੰ:25,54,59 ਅਸਲਾ ਐਕਟ ਥਾਣਾ ਨਗਰੋਟਾ ਜਿਲਾ ਕਾਂਗੜਾ (ਹਿਮਾਚਲ ਪ੍ਰਦੇਸ), ਦੋਸ਼ੀ ਅਮਰਪ੍ਰੀਤ ਸਿੰਘ - ਮੁੱ:ਨੰ: 15/2018 ਅ/ਧ 379,323, 34 ਹਿੰ:ਦੰ: ਥਾਣਾ ਕੁਰਾਲੀ, ਦੋਸ਼ੀ ਗੋਲਡੀ ਮਸੀਹ- ਮੁੱ:ਨੰ: 31/2018 ਅ/ਧ 399,402, 420,472,467,468,471 ਹਿੰ:ਦੰ: ਥਾਣਾ ਕਲਾਨੌਰ ਜਿਲਾ ਗੁਰਦਾਸਪੁਰ। 

 

Tags: CRIME NEWS PUNJAB , SSP Mohali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD