Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਮਿਸ਼ਨ ਤੰਦਰੁਸਤ ਪੰਜਾਬ-ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਲੁਧਿਆਣਾ ਵਿੱਚ ਲਗਾਏ ਜਾਣਗੇ ਸਿਹਤ ਜਾਂਚ ਕੈਂਪ

ਵੇਰਵਾ ਜਾਰੀ, ਲੋਕ ਇਨ੍ਹਾਂ ਕੈਂਪਾਂ ਦਾ ਭਰਪੂਰ ਲਾਭ ਲੈਣ-ਸਿਵਲ ਸਰਜਨ

Web Admin

Web Admin

5 Dariya News

ਲੁਧਿਆਣਾ , 06 Jul 2018

Last updated on: Jul 06, 2018, 00:00 IST

ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਲੋਕਾਂ ਨੂੰ ਚੰਗੀਆਂ ਸਹੂਲਤ ਮੁਹੱਈਆ ਕਰਾਉਣ ਦੇ ਮਕਸਦ ਨਾਲ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਲੁਧਿਆਣਾ ਵਿੱਚ ਸਿਹਤ ਜਾਂਚ ਕੈਂਪ ਲਗਾਉਣ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਜੁਲਾਈ ਮਹੀਨੇ ਲਗਾਏ ਜਾਣ ਵਾਲੇ ਕੈਂਪਾਂ ਦਾ ਵੇਰਵਾ ਜਾਰੀ ਕਰਦਿਆਂ ਸਿਵਲ ਸਰਜਨ ਡਾ. ਪਰਵਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਮਿਤੀ 7 ਜੁਲਾਈ ਨੂੰ ਸਾਧ ਸੰਗਤ ਗੁਰਦੁਆਰਾ (ਦੁੱਗਰੀ ਅਰਬਨ ਮੁੱਢਲਾ ਸਿਹਤ ਕੇਂਦਰ) ਵਿਖੇ ਕੈਂਪ ਲਗਾਇਆ ਜਾਵੇਗਾ। ਇਸੇ ਤਰ੍ਹਾਂ ਮਿਤੀ 8 ਜੁਲਾਈ ਨੂੰ ਅਰਬਨ ਮੁੱਢਲਾ ਸਿਹਤ ਕੇਂਦਰ ਜਨਤਾ ਨਗਰ ਅਤੇ ਅਰਬਨ ਮੁੱਢਲਾ ਸਿਹਤ ਕੇਂਦਰ ਮਹਾਰਾਣਾ ਪ੍ਰਤਾਪ ਨਗਰ ਅਧੀਨ ਪੈਂਦੇ ਸਿਮਰਨਜੀਤ ਨਗਰ ਵਿਖੇ ਅਤੇ ਧੁੰਮਾਂ ਮੁਹੱਲਾ ਜਗਰਾਂਉ ਵਿਖੇ ਕੈਂਪ ਲਗਾਏ ਜਾਣਗੇ। ਮਿਤੀ 10 ਜੁਲਾਈ ਨੂੰ ਅਰਬਨ ਮੁੱਢਲਾ ਸਿਹਤ ਕੇਂਦਰ ਅਬਦੁੱਲਾਪੁਰ ਬਸਤੀ ਅਧੀਨ ਪੈਂਦੇ ਕੌਂਸਲਰ ਹਾਊਸ ਵਿਖੇ, ਅਰਬਨ ਮੁੱਢਲਾ ਸਿਹਤ ਕੇਂਦਰ ਭਗਵਾਨ ਨਗਰ ਅਧੀਨ ਪੈਂਦੇ ਵਿਸ਼ਕਰਮਾ ਕਲੋਨੀ ਭਾਈ ਰਾਮ ਸਿੰਘ ਗੁਰਦੁਆਰਾ ਵਿਖੇ, ਅਰਬਨ ਮੁੱਢਲਾ ਸਿਹਤ ਕੇਂਦਰ ਸਲੇਮ ਟਾਬਰੀ ਅਧੀਨ ਪੈਂਦੇ ਗੁਰਦੁਆਰਾ ਅਸ਼ੋਕ ਨਗਰ ਵਿਖੇ ਅਤੇ ਗੁਰਦੁਆਰਾ ਕਲਗੀਧਰ ਸਾਹਿਬ ਜੀ. ਟੀ. ਰੋਡ ਖੰਨਾ ਵਿਖੇ ਕੈਂਪ ਲੱਗਣਗੇ। ਮਿਤੀ 11 ਜੁਲਾਈ ਨੂੰ ਅਰਬਨ ਮੁੱਢਲਾ ਸਿਹਤ ਕੇਂਦਰ ਸਬਜੀ ਮੰਡੀ ਅਧੀਨ ਪੈਂਦੇ ਬਾਬਾ ਬਹਾਦਰ ਨਗਰ ਵਿਖੇ, ਅਰਬਨ ਮੁੱਢਲਾ ਸਿਹਤ ਕੇਂਦਰ ਢੋਲੇਵਾਲ, ਅਰਬਨ ਮੁੱਢਲਾ ਸਿਹਤ ਕੇਂਦਰ ਦੁਗਰੀ, ਅਰਬਨ ਮੁੱਢਲਾ ਸਿਹਤ ਕੇਂਦਰ ਸ਼ਿਵਪੁਰੀ ਅਤੇ ਸੰਤ ਨਾਮਦੇਵ ਭਵਨ ਲਲਹੇੜੀ ਰੋਡ ਖੰਨਾ ਅਤੇ ਸੰਤ ਨਾਮਦੇਵ ਮੰਦਿਰ ਲਲਹੇੜੀ ਰੋਡ ਖੰਨਾ ਵਿਖੇ ਕੈਂਪ ਲੱਗਣਗੇ।  12 ਜੁਲਾਈ ਨੂੰ ਅਰਬਨ ਮੁੱਢਲਾ ਸਿਹਤ ਕੇਂਦਰ ਮਾਡਲ ਟਾਊਨ ਅਧੀਨ ਟਰਾਂਸਪੋਰਟ ਨਗਰ ਬਾਲਮੀਕੀ ਮੰਦਿਰ ਅਤੇ ਰਾਮ ਲੀਲਾ ਪਾਰਕ ਵਿਖੇ, ਅਰਬਨ ਮੁੱਢਲਾ ਸਿਹਤ ਕੇਂਦਰ ਮਹਾਰਾਣਾ ਪ੍ਰਤਾਪ ਨਗਰ ਵਿਖੇ ਅਤੇ ਮਨੋਜ ਕਲੋਨੀ ਗੁਰਦੁਆਰਾ ਸਾਹਿਬ ਵਿਖੇ ਕੈਂਪ ਲੱਗਣਗੇ। 

ਮਿਤੀ 13 ਜੁਲਾਈ ਨੂੰ ਅਰਬਨ ਮੁੱਢਲਾ ਸਿਹਤ ਕੇਂਦਰ ਬਸਤੀ ਅਬਦੁੱਲਾਪੁਰ ਅਧੀਨ ਮਨਜੀਤ ਨਗਰ ਧਰਮਸ਼ਾਲਾ ਵਿਖੇ, ਅਰਬਨ ਮੁੱਢਲਾ ਸਿਹਤ ਕੇਂਦਰ ਦੁੱਗਰੀ ਅਧੀਨ ਬਾਲਮੀਕੀ ਮੰਦਰ ਪ੍ਰੀਤ ਨਗਰ ਵਿਖੇ, ਅਰਬਨ ਮੁੱਢਲਾ ਸਿਹਤ ਕੇਂਦਰ ਜਗਰਾਂਉ ਅਧੀਨ ਬਾਬਾ ਜੀਵਨ ਸਿੰਘ ਗੁਰਦੁਆਰਾ ਅਗਵਾੜ ਖਵਾਜਾ ਬਾਜੂ ਵਿਖੇ ਅਤੇ ਅਰਬਨ ਮੁੱਢਲਾ ਸਿਹਤ ਕੇਂਦਰ ਮਾਡਲ ਟਾਊਨ ਖੰਨਾ ਅਧੀਨ ਗੁਰਦੁਆਰਾ ਦੁੱਖ ਨਿਵਾਰਨ ਦਲੀਪ ਸਿੰਘ ਨਗਰ ਵਿਖੇ ਕੈਂਪ ਲਗਾਏ ਜਾਣਗੇ। ਮਿਤੀ 14 ਜੁਲਾਈ ਨੂੰ ਅਰਬਨ ਮੁੱਢਲਾ ਸਿਹਤ ਕੇਂਦਰ ਸਬਜ਼ੀ ਮੰਡੀ ਅਧੀਨ ਬਾਪੂ ਲਾਭਾ ਸਿੰਘ ਗੁਰਦੁਆਰਾ ਵਿਖੇ, ਅਰਬਨ ਮੁੱਢਲਾ ਸਿਹਤ ਕੇਂਦਰ ਜਨਤਾ ਨਗਰ ਅਧੀਨ ਚੰਦੀਰ ਮੰਦਰ ਗਲੀ ਨੰਬਰ 9 ਵਿੱਚ ਅਤੇ ਅਰਬਨ ਮੁੱਢਲਾ ਸਿਹਤ ਕੇਂਦਰ ਸੁਨੇਤ ਅਧੀਨ ਆਂਗਣਵਾੜੀ ਪ੍ਰੇਮ ਨਗਰ ਵਿਖੇ ਕੈਂਪ ਲਗਾਇਆ ਜਾਵੇਗਾ।ਮਿਤੀ 15 ਜੁਲਾਈ ਨੂੰ ਅਰਬਨ ਮੁੱਢਲਾ ਸਿਹਤ ਕੇਂਦਰ ਸਬਜੀ ਮੰਡੀ ਅਧੀਨ ਹੀਰਾ ਨਗਰ ਗੁਰਦੁਆਰਾ ਵਿਖੇ ਅਤੇ ਅਰਬਨ ਮੁੱਢਲਾ ਸਿਹਤ ਕੇਂਦਰ ਸ਼ਿਵਪੁਰੀ ਅਧੀਨ ਸ਼ੰਕਰਪੁਰੀ ਵਿਖੇ ਅਤੇ ਰਵੀਦਾਸ ਮੰਦਰ ਖੰਨਾ ਵਿਖੇ,  ਮਿਤੀ 16 ਜੁਲਾਈ ਨੂੰ ਅਰਬਨ ਮੁੱਢਲਾ ਸਿਹਤ ਕੇਂਦਰ ਸਬਜ਼ੀ ਮੰਡੀ ਵਿਖੇ ਅਤੇ ਮਿਤੀ 17 ਜੁਲਾਈ ਨੂੰ ਅਰਬਨ ਮੁੱਢਲਾ ਸਿਹਤ ਕੇਂਦਰ ਮੁਰਾਦਪੁਰ ਅਧੀਨ ਬਾਜ਼ੀਗਰ ਮੁਹੱਲਾ ਦੀਪ ਨਗਰ ਵਿਖੇ ਕੈਂਪ ਲਗਾਇਆ ਜਾਵੇਗਾ।ਮਿਤੀ 18 ਜੁਲਾਈ ਨੂੰ ਅਰਬਨ ਮੁੱਢਲਾ ਸਿਹਤ ਕੇਂਦਰ ਭਗਵਾਨ ਨਗਰ ਵਿਖੇ ਅਤੇ ਅਤੇ ਅਰਬਨ ਮੁੱਢਲਾ ਸਿਹਤ ਕੇਂਦਰ ਸ਼ਿਵਪੁਰੀ ਅਧੀਨ ਬਸਤੀ ਜੋਧੇਵਾਲ ਵਿਖੇ ਅਤੇ ਕਮਿਊਨਿਟੀ ਹੈੱਲਥ ਕੇਂਦਰ ਸੁਭਾਸ਼ ਨਗਰ ਵਿਖੇ, ਮਿਤੀ 20 ਜੁਲਾਈ ਨੂੰ ਅਰਬਨ ਮੁੱਢਲਾ ਸਿਹਤ ਕੇਂਦਰ ਮਹਾਰਾਣਾ ਪ੍ਰਤਾਪ ਨਗਰ ਅਧੀਨ ਮਾਇਆਪੁਰੀ ਵਿਖੇ ਕੈਂਪ ਲੱਗਣਗੇ। ਇਸੇ ਤਰ੍ਹਾਂ ਸਬ ਸੈਂਟਰ ਪਿੰਡ ਲੋਹਾਰਾ, ਸੰਜੇ ਗਾਂਧੀ ਕਲੋਨੀ ਕਿਓਸਕ ਵਿਖੇ ਅਤੇ ਅਰਬਨ ਮੁੱਢਲਾ ਸਿਹਤ ਕੇਂਦਰ ਜਗਰਾਂਉ ਵਿਖੇ 21 ਜੁਲਾਈ ਨੂੰ ਕੈਂਪ ਲਗਾਇਆ ਜਾਵੇਗਾ। ਮਿਤੀ 22 ਜੁਲਾਈ ਨੂੰ ਅਰਬਨ ਮੁੱਢਲਾ ਸਿਹਤ ਕੇਂਦਰ ਦੁੱਗਰੀ ਅਧੀਨ ਗੁਰੂ ਤੇਗ ਬਹਾਦਰ ਨਗਰ ਸਕੂਲ ਵਿਖੇ, ਅਰਬਨ ਮੁੱਢਲਾ ਸਿਹਤ ਕੇਂਦਰ ਮੁਰਾਦਪੁਰ ਅਧੀਨ ਐੱਮ. ਆਈ. ਜੀ. ਫਲੈਟਸ ਦਸ਼ਮੇਸ਼ ਨਗਰ ਵਿਖੇ, ਅਰਬਨ ਮੁੱਢਲਾ ਸਿਹਤ ਕੇਂਦਰ ਸਲੇਮ ਟਾਬਰੀ ਅਧੀਨ ਭੋਰਾ ਕਲੋਨੀ ਗੁਰਦੁਆਰਾ ਸਾਹਿਬ ਵਿਖੇ ਕੈਂਪ ਲੱਗਣਗੇ।ਮਿਤੀ 23 ਜੁਲਾਈ ਨੂੰ ਅਰਬਨ ਮੁੱਢਲਾ ਸਿਹਤ ਕੇਂਦਰ ਭਗਵਾਨ ਨਗਰ ਅਧੀਨ ਐੱਸ. ਏ. ਐੱਸ. ਨਗਰ ਗੁਰਦੁਆਰਾ ਗਲੀ ਨੰਬਰ 4 ਵਿਖੇ, ਮਿਤੀ 24 ਜੁਲਾਈ ਨੂੰ ਅਰਬਨ ਮੁੱਢਲਾ ਸਿਹਤ ਕੇਂਦਰ ਸਲੇਮ ਟਾਬਰੀ ਵਿਖੇ, ਮਿਤੀ 26 ਜੁਲਾਈ ਨੂੰ ਅਰਬਨ ਕਿਓਸਕ ਢੰਡਾਰੀ ਖੁਰਦ ਅਧੀਨ ਜੀਵਨ ਨਗਰ ਵਿਖੇ, ਮਿਤੀ 28 ਜੁਲਾਈ ਨੂੰ ਮੈਟਰੋ ਰੋਡ ਕਿਓਸਕ ਵਿਖੇ, ਅਰਬਨ ਮੁੱਢਲਾ ਸਿਹਤ ਕੇਂਦਰ ਸੁਨੇਤ ਅਧੀਨ ਆਂਗਣਵਾੜੀ ਸੈਂਟਰ 120 ਵਿਖੇ, ਅਰਬਨ ਮੁੱਢਲਾ ਸਿਹਤ ਕੇਂਦਰ ਸ਼ਿਵਪੁਰੀ ਅਧੀਨ ਕਮਿਊਨਿਟੀ ਹੈੱਲਥ ਕੇਂਦਰ ਸੁਭਾਸ਼ ਨਗਰ ਵਿਖੇ, ਮਿਤੀ 29 ਜੁਲਾਈ ਨੂੰ ਜਮਾਲਪੁਰ ਕਿਓਸਕ ਵਿਖੇ ਅਤੇ ਮਿਤੀ 31 ਜੁਲਾਈ ਨੂੰ ਵਰਧਮਾਨ ਨੇੜੇ ਤਾਜਪੁਰ ਸੜਕ ਵਿਖੇ ਕੈਂਪ ਲਗਾਇਆ ਜਾਵੇਗਾ। ਡਾ. ਸਿੱਧੂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਕੈਂਪਾਂ ਦਾ ਭਰਪੂਰ ਲਾਭ ਲੈਣ।

  

 

Tags: Tandarust Punjab , Civil Surgeon Ludhiana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD