Thursday, 02 May 2024

 

 

ਖ਼ਾਸ ਖਬਰਾਂ ਭਗਵੰਤ ਮਾਨ ਨੇ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਕੀਤੀ ਤਾਰੀਫ਼, ਕਿਹਾ- ਰੌੜੀ ਗੜ੍ਹਸ਼ੰਕਰ ਦੇ ਵਿਕਾਸ ਪ੍ਰਤੀ ਬੇਹੱਦ ਸੰਜੀਦਾ ਸੀਨੀਅਰ ਮਹਿਲਾ ਆਗੂ ਆਪ ਛੱਡ ਕੇ ਐਨ ਕੇ ਸ਼ਰਮਾ ਤੇ ਬਿੱਟੂ ਚੱਠਾ ਦੀ ਹਾਜ਼ਰੀ ’ਚ ਅਕਾਲੀ ਦਲ ’ਚ ਹੋਏ ਸ਼ਾਮਲ ਗ਼ਰੀਬ ਦੀ ਗ਼ਰੀਬੀ ਉਸਦਾ ਬੱਚਾ ਹੀ ਪੜ੍ਹ-ਲਿਖ ਕੇ ਦੂਰ ਕਰ ਸਕਦਾ ਹੈ- ਭਗਵੰਤ ਮਾਨ ਟਰੱਸਟ ਦੀਆਂ ਲੈਬਾਰਟਰੀਆਂ ਤੋਂ ਹਰ ਸਾਲ 12 ਲੱਖ ਤੋਂ ਵਧੇਰੇ ਲੋਕ ਕਰਵਾ ਰਹੇ ਨੇ ਟੈਸਟ : ਡਾ.ਓਬਰਾਏ Chandigarh-Punjab Union of Journalists ਨੇ ਮਈ ਦਿਵਸ 'ਤੇ ਮਨੁੱਖੀ ਲੜੀ ਬਣਾਈ ਹੁਣ ਪਤੀ, ਭਰਾ ਜਾਂ ਪੁੱਤਰ ਔਰਤਾਂ ਦੀਆਂ ਵੋਟਾਂ ਲਈ ਸੌਦੇਬਾਜ਼ੀ ਨਹੀਂ ਕਰਨਗੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੂਬੇ ਦੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨਾਲ ਮੀਟਿੰਗ ਵੋਟਾਂ ਬਣਾਉਣ ਲਈ ਆਖ਼ਰੀ ਮਿਤੀ 4 ਮਈ: ਘਨਸ਼ਿਆਮ ਥੋਰੀ 1212 ਕਰੋੜ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ- ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਹਲਕਾ ਮਜੀਠਾ ਦੇ ਕਾਂਗਰਸੀ ਆਗੂਆਂ ਨੇ ਗੁਰਜੀਤ ਸਿੰਘ ਔਜਲਾ ਨਾਲ ਕੀਤੀ ਮੀਟਿੰਗ ਵਿਰੋਧੀ ਪਾਰਟੀਆਂ ਨੂੰ ਪਿੰਡਾਂ ਵਿੱਚ ਬੂਥ ਲਗਾਉਣ ਲਈ ਵਰਕਰ ਤੱਕ ਨਹੀਂ ਲੱਭਣੇ- ਹਰਭਜਨ ਸਿੰਘ ਈ ਟੀ ਓ ਮਜ਼ਦੂਰ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ : ਗੁਰਜੀਤ ਸਿੰਘ ਔਜਲਾ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਨੇ ਐਨ ਕੇ ਸ਼ਰਮਾ ਦੇ ਹੱਕ ’ਚ ਵਿਸ਼ਾਲ ਰੈਲੀ ਐਲਪੀਯੂ ਦੀ ਪ੍ਰੋ-ਚਾਂਸਲਰ, ਸ਼੍ਰੀਮਤੀ ਰਸ਼ਮੀ ਮਿੱਤਲ, ਆਨਰੇਰੀ ਕਰਨਲ ਰੈਂਕ ਨਾਲ ਸਨਮਾਨਿਤ ਸਾਬਕਾ ਕਾਂਗਰਸੀ ਦਲਵੀਰ ਗੋਲਡੀ ਦੇ ‘ਆਪ’ ‘ਚ ਸ਼ਾਮਲ ਹੋਣ ਨਾਲ ਸੰਗਰੂਰ ਵਿੱਚ ਪਾਰਟੀ ਦੀ ਸਥਿਤੀ ਹੋਈ ਹੋਰ ਮਜ਼ਬੂਤ ਮੀਤ ਹੇਅਰ ਦੀਆਂ ਚੋਣ ਮੀਟਿੰਗਾਂ ਵਿੱਚ ਜੁੜਨ ਲੱਗੇ ਭਾਰੀ ਇਕੱਠ ਕਿਸਾਨਾਂ ਨੇ ਕੀਤਾ ਔਜਲਾ ਦਾ ਸਮਰਥਨ ਲੁਧਿਆਣੇ 'ਚ ਮੇਰੀ ਜਿੱਤ, ਪਿੱਠ 'ਚ ਛੁਰਾ ਮਾਰਨ ਵਾਲਿਆਂ ਲਈ ਇੱਕ ਸਬਕ ਸਿੱਧ ਹੋਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਭਗਵੰਤ ਮਾਨ ਨੇ ਜੇਲ੍ਹ ਵਿੱਚ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ ਰਾਜਾ ਵੜਿੰਗ ਦੀ ਜਿੱਤ ਯਕੀਨੀ ਬਣਾਉਣ ਲਈ ਲੁਧਿਆਣਾ 'ਚ ਡੇਰਾ ਲਾਵਾਂਗਾ : ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਨੌਜਵਾਨ ਆਗੂ ਡਾ: ਜਤਿੰਦਰ ਸਿੰਘ ਮਾਨ ਸਮੇਤ 100 ਨੌਜਵਾਨ ਭਾਜਪਾ ਵਿੱਚ ਸ਼ਾਮਲ

 

'ਨਿਫ਼ਟ' ਵੱਲੋਂ ਫੈਸ਼ਨ ਸ਼ੋਅ 'ਅਨੁ-ਕਾਮਾ 2018' ਦਾ ਆਯੋਜਨ 22 ਨੂੰ

ਸੰਸਥਾ ਦੇ ਵਿਦਿਆਰਥੀਆਂ ਵੱਲੋਂ ਤਿਆਰ ਪਹਿਰਾਵਿਆਂ ਦਾ ਕੀਤਾ ਜਾਵੇਗਾ ਪ੍ਰਦਰਸ਼ਨ

Web Admin

Web Admin

5 Dariya News

ਲੁਧਿਆਣਾ , 21 May 2018

ਪੰਜਾਬ ਸਰਕਾਰ ਦੇ ਅਦਾਰੇ 'ਨਾਰਦਰਨ ਇੰਡੀਆ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ' (ਨਿਫ਼ਟ) ਦੇ ਲੁਧਿਆਣਾ ਕੇਂਦਰ ਵੱਲੋਂ ਸਾਲਾਨਾ ਫੈਸ਼ਨ ਸ਼ੋਅ 'ਅਨੁ-ਕਾਮਾ 2018' ਦਾ ਆਯੋਜਨ ਮਿਤੀ 22 ਮਈ, 2018 ਦਿਨ ਮੰਗਲਵਾਰ ਨੂੰ ਸ਼ਾਮ 6 ਵਜੇ ਸਥਾਨਕ ਗੁਰੂ ਨਾਨਕ ਦੇਵ ਭਵਨ, ਭਾਰਤ ਨਗਰ ਚੌਕ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।  ਇਸ ਸੰਬੰਧੀ ਰੱਖੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਉਦਯੋਗ ਕੇਂਦਰ, ਲੁਧਿਆਣਾ ਦੇ ਜਨਰਲ ਮੈਨੇਜਰ-ਕਮ-ਕੇਂਦਰ ਇੰਚਾਰਜ ਸ੍ਰੀ ਮਹੇਸ਼ ਖੰਨਾ ਨੇ ਦੱਸਿਆ ਕਿ ਇਸ ਫੈਸ਼ਨ ਸ਼ੋਅ ਦੌਰਾਨ ਆਪਣਾ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ 48 ਪਹਿਰਾਵਿਆਂ ਦਾ ਪ੍ਰਦਰਸ਼ਨ ਦੇਸ਼ ਵਿਦੇਸ਼ ਤੋਂ ਪਹੁੰਚੀਆਂ 30 ਪ੍ਰਸਿੱਧ ਮਾਡਲਾਂ ਵੱਲੋਂ ਕੀਤਾ ਜਾਵੇਗਾ। ਸਮਾਗਮ ਦੌਰਾਨ ਸਨਅਤਾਂ ਅਤੇ ਵਣਜ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਮੁੱਖ ਮਹਿਮਾਨ ਵਜੋਂ ਜਦਕਿ ਪ੍ਰਮੁੱਖ ਸਕੱਤਰ ਸ੍ਰੀ ਰਾਕੇਸ਼ ਕੁਮਾਰ ਵਰਮਾ ਆਈ. ਏ. ਐੱਸ. ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਨਿਰਦੇਸ਼ਕ ਸ੍ਰ. ਡੀ. ਪੀ. ਐੱਸ. ਖਰਬੰਦਾ ਵੀ ਸ਼ਾਮਿਲ ਹੋਣਗੇ। ਉਨ੍ਹਾਂ ਦੱਸਿਆ ਕਿ ਇਹ ਅਦਾਰਾ ਸਾਲ 1994 ਤੋਂ ਲਗਾਤਾਰ ਚੱਲ ਰਿਹਾ ਹੈ ਅਤੇ ਇਸ ਦਾ ਲੁਧਿਆਣਾ ਕੇਂਦਰ ਵੀ ਸਾਲ 2008 ਤੋਂ ਲਗਾਤਾਰ ਸੈਂਕੜੇ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਕਾਬਿਲ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੋਂ ਪੂਰੀ ਤਰ੍ਹਾਂ ਮਾਨਤਾ ਪ੍ਰਾਪਤ ਇਸ ਅਦਾਰੇ ਵਿੱਚ ਕੋਰਸ ਕਰਨ ਵਾਲੇ ਵਿਦਿਆਰਥੀਆਂ ਦੀ 100 ਫੀਸਦੀ ਪਲੇਸਮੈਂਟ ਹੋ ਜਾਂਦੀ ਹੈ ਅਤੇ ਜੋ ਵਿਦਿਆਰਥੀ ਨੌਕਰੀ ਨਹੀਂ ਕਰਨਾ ਚਾਹੁੰਦੇ ਤਾਂ ਉਹ ਆਪਣਾ ਕੰਮ ਸ਼ੁਰੂ ਕਰਕੇ ਵਧੀਆ ਕਮਾਈ ਕਰ ਸਕਦੇ ਹਨ। ਇਸ ਮੌਕੇ ਉਨ੍ਹਾਂ ਕੇਂਦਰ ਵਿੱਚ ਅਲੱਗ-ਅਲੱਗ ਕੋਰਸਾਂ ਲਈ ਚੱਲ ਰਹੇ ਦਾਖ਼ਲਿਆਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਕੋਆਰਡੀਨੇਟਰ ਡਾ. ਸਿਮਰਿਤਾ ਸਿੰਘ, ਰਜਿਸਟਰਾਰ ਸ੍ਰ. ਇੰਦਰਜੀਤ ਸਿੰਘ ਅਤੇ ਹੋਰ ਵੀ ਹਾਜ਼ਰ ਸਨ। 

 

Tags: FASHION

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD