Wednesday, 15 May 2024

 

 

ਖ਼ਾਸ ਖਬਰਾਂ ਜਨਰਲ, ਪੁਲਿਸ ਅਤੇ ਖਰਚਾ ਨਿਗਰਾਨ ਵੱਲੋਂ ਸਹਾਇਕ ਰਿਟਰਨਿੰਗ ਅਫ਼ਸਰਾਂ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਜਨਰਲ ਆਬਜ਼ਰਵਰ ਵੱਲੋਂ ਈ.ਵੀ.ਐਮ/ਵੀ.ਵੀ. ਪੈਟ ਵੇਅਰਹਾਊਸ ਅਤੇ ਸਟਰਾਂਗ ਰੂਮਾਂ ਦਾ ਮੁਆਇਨਾ, ਪ੍ਰਬੰਧਾਂ 'ਤੇ ਵੀ ਤਸੱਲੀ ਪ੍ਰਗਟਾਈ ਪੰਜਾਬ ਪੁਲਿਸ ਦੀ ਏਜੀਟੀਐਫ ਨੇ ਮਾਸਟਰਮਾਈਂਡ ਇਕਬਾਲਪ੍ਰੀਤ ਬੁਚੀ ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼; ਮੁੱਖ ਸੰਚਾਲਕ ਗੁਰਵਿੰਦਰ ਸ਼ੇਰਾ ਸਮੇਤ ਚਾਰ ਮੈਂਬਰ ਕਾਬੂ ਪੰਜਾਬ ਪੁਲਿਸ ਨੇ ਬਠਿੰਡਾ ਅਤੇ ਦਿੱਲੀ ਵਿਖੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨਾਂ ਨੂੰ ਕੀਤਾ ਕਾਬੂ ਗੁਰਬਾਜ ਸਿੰਘ ਸਿੱਧੂ ਨੂੰ ਸਹੁਰਿਆਂ ਦੇ ਪਿੰਡ ਲੱਡੂਆਂ ਨਾਲ ਤੋਲਿਆ ਹਰਸਿਮਰਤ ਕੋਰ ਬਾਦਲ ਨੂੰ ਪਾਈ ਇੱਕ ਇੱਕ ਵੋਟ ਭਾਜਪਾ ਨੂੰ ਜਾਵੇਗੀ : ਜੀਤ ਮਹਿੰਦਰ ਸਿੰਘ ਸਿੱਧੂ ਬਾਜਵਾ ਨੇ 'ਆਪ' ਅਤੇ ਭਾਜਪਾ ਦੀ ਕੀਤੀ ਆਲੋਚਨਾ, ਫਤਿਹਗੜ੍ਹ ਰੈਲੀ 'ਚ ਗਿਣਾਏ ਕਾਂਗਰਸ ਦੇ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਕੀਤਾ ਚੋਣ ਪ੍ਰਚਾਰ ਅਯੁੱਧਿਆ ਵਿੱਚ ਵਿਸ਼ਾਲ ਸ਼੍ਰੀ ਰਾਮ ਮੰਦਰ ਬਣ ਗਿਆ ਹ, ਹੁਣ ਮਥੁਰਾ ਦੀ ਵਾਰੀ ਹੈ : ਪੁਸ਼ਕਰ ਸਿੰਘ ਧਾਮੀ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਪੰਜਾਬ ਕਰਜ਼ੇ ਦੀ ਲਪੇਟ 'ਚ, ਗਰਦਨ ਤੱਕ ਕਰਜ਼ੇ 'ਚ ਡੁੱਬਿਆ ਹੋਇਆ : ਵਿਜੇ ਇੰਦਰ ਸਿੰਗਲਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇਗੀ ਕਾਂਗਰਸ ਸਰਕਾਰ; ਐਮਐਸਪੀ ਲਈ ਕਾਨੂੰਨੀ ਗਾਰੰਟੀ ਪ੍ਰਦਾਨ ਕਰੇਗੀ ਚੰਡੀਗੜ੍ਹ ਦੇ ਵਾਰਡ 8 ਤੋਂ ਨਗਰ ਨਿਗਮ ਚੋਣ ਲੜੇ ਅਮਰੀਕ ਸਿੰਘ ਸੈਣੀ ਹੋਏ ਆਪ ਵਿੱਚ ਸ਼ਾਮਿਲ ਸੰਗਰੂਰ ਅਤੇ ਫ਼ਰੀਦਕੋਟ ਲੋਕ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਮਨੀਸ਼ ਤਿਵਾੜੀ ਦੀ ਪਦਯਾਤਰਾ 'ਚ ਹਜ਼ਾਰਾਂ ਕਾਂਗਰਸ, 'ਆਪ', ਸਪਾ ਵਰਕਰਾਂ ਨੇ ਸ਼ਮੂਲੀਅਤ ਕੀਤੀ ਫਿਰਕੂ ਵੰਡੀਆਂ ਪਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਠਿੱਬੀ ਲਾ ਕੇ ਕਾਂਗਰਸ ਦੀ ਸਰਕਾਰ ਬਣਾ ਦਿਓ - ਗੁਰਜੀਤ ਔਜਲਾ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਨੇ ਲੋਕ ਸਭਾ ਚੋਣਾਂ ਸਬੰਧੀ ਕੀਤੀਆਂ ਤਿਆਰੀਆਂ ਦਾ ਨਿਰੀਖਣ ਕੀਤਾ

 

ਸ਼ਮਸ਼ੇਰ ਸਿੰਘ ਦੁਲੋਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਿੰਡ ਪ੍ਰਿਥੀਪੁਰ ਨੂੰ ਸਹੀ ਮਾਇਨਿਆਂ ਵਿਚ ਆਦਰਸ਼ ਪਿੰਡ ਬਣਾਇਆ ਜਾਵੇਗਾ : ਗੁਰਨੀਤ ਤੇਜ

Web Admin

Web Admin

5 Dariya News

ਰੂਪਨਗਰ , 18 May 2018

ਸਾਂਸਦ ਆਦਰਸ਼ ਗਰਾਮ ਯੋਜਨਾ ਤਹਿਤ ਰੂਪਨਗਰ ਬਲਾਕ ਦੇ ਪਿੰਡ ਪ੍ਰਿਥੀਪੁਰ ਨੂੰ ਸ਼ਮਸ਼ੇਰ ਸਿੰਘ ਦੁਲੋਂ ਸਾਂਸਦ ਰਾਜ ਸਭਾ ਵਲੋਂ ਗੋਦ ਲਿਆ ਗਿਆ ਹੈ। ਇਸ ਪਿੰਡ ਦਾ ਸਰਬਪੱਖੀ ਵਿਕਾਸ ਕਰਦੇ ਹੋਏ ਇਸ ਵਿਚ ਬੁਨਿਆਦੀ ਢਾਂਚਾ ਮੁਹਈਆ ਕਰਵਾਉਣ ਦੇ ਮੰਤਵ ਨਾਲ ਸ਼ਮਸ਼ੇਰ ਸਿੰਘ ਦੂਲੋ ਸਾਂਸਦ ਨੇ ਅੱਜ ਡਿਪਟੀ ਕਮਿਸ਼ਨਰ ਰੂਪਨਗਰ ਗੁਰਨੀਤ ਤੇਜ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਦਸਿਆ ਕਿ ਉਨਾਂ ਵਲੋਂ ਬਾਬੂ ਕਾਂਸ਼ੀ ਰਾਮ ਦੇ ਜਨਮ ਸਥਾਨ ਇਸ ਪਿੰਡ ਨੂੰ ਗੋਦ ਲਿਆ ਗਿਆ ਹੈ ਅਤੇ ਉਨਾਂ ਦੀ ਦਿਲੀ ਤਮੰਨਾ ਹੈ ਕਿ ਇਸ ਪਿੰਡ ਦਾ ਸਰਬਪੱਖੀ ਵਿਕਾਸ ਕੀਤਾ ਜਾਵੇ। ਉਨਾਂ ਦਸਿਆ ਕਿ ਉਨਾਂ ਵਲੋਂ ਪਹਿਲਾਂ ਹੀ ਇਸ ਪਿੰਡ ਵਿਚ ਬਹੁਮੰਤਵੀ ਕਮਿਉਨਿਟੀ ਸੈਂਟਰ ਬਨਾਉਣ ਲਈ 20 ਲੱਖ ਰੁਪਏ ਦੇ ਫੰਡਜ ਜਾਰੀ ਕੀਤੇ ਗਏ ਹਨ।ਉਨਾਂ ਕਿਹਾ ਕਿ ਇਸ ਕਮਿਉਨਿਟੀ ਸੈਂਟਰ ਵਿਚ ਇਕ ਹੀ  ਛੱਤ ਹੇਠ  ਵਖ ਵਖ ਸਹੂਲਤਾਂ ਦਿਤੀਆਂ ਜਾਣ ਦੇ ਮੰਤਵ ਨਾਲ ਕਿਸੇ ਆਰਚੀਟੈਕਟ ਪਾਸੋਂ ਐਸਟੀਮੇਟ ਲਗਵਾ ਲਿਆ ਜਾਵੇ ਤਾਂ ਜੋ ਇਸ ਬਹੁਮੰਤਵੀ ਸੈਂਟਰ ਵਿਚ ਹੀ ਜਿਮ, ਆਂਗਣਵਾੜੀ ਕੇਂਦਰ , ਹੁਨਰ ਵਿਕਾਸ ਕੇਂਦਰ, ਗੈਸਟ ਰੂਮ ਆਦਿ ਸ਼ੁਰੂ ਕੀਤਾ ਜਾ ਸਕੇ। ੳਨਾਂ ਕਿਹਾ ਕਿ ਉਹ ਜਲਦੀ ਹੀ ਸਿਹਤ ਮੰਤਰੀ ਨਾਲ ਇਸ ਪਿੰਡ ਵਿਚ ਪੇਂਡੂ ਡਿਸਪੈਂਸਰੀ ਬਨਾਉਣ ਲਈ ਗਲਬਾਤ ਕਰਨਗੇ ਤਾਂ ਜੋ ਪਿੰਡ ਵਾਸੀਆਂ ਨੂੰ  ਸਿਹਤ ਸੇਵਾਵਾਂ ਦੀ ਕੋਈ ਸਮੱਸਿਆ ਨਾ ਆਵੇ।ੳਨਾਂ ਇਹ ਵੀ ਕਿਹਾ ਕਿ ਪਿੰਡ ਵਿਚਲੇ ਪ੍ਰਾਈਮਰੀ ਸਕੂਲ ਦੇ ਨਵੀਨੀਕਰਨ ਦੇ ਤਖਮੀਨੇ ਵੀ ਲਗਵਾਏ ਜਾਣ ਤਾਂ ਜੋ ਇਸ ਸਕੂਲ ਵਿਚ ਵਿਦਿਆਰਥੀਆਂ ਦੇ ਬੈਠਣ ਲਈ ਹੋਰ ਕਮਰਿਆਂ ਦੀ ਉਸਾਰੀ ਕੀਤੀ ਜਾ ਸਕੇ। ੳਨਾਂ ਇਹ ਵੀ ਕਿਹਾ ਕਿ ਪਿੰਡ ਵਿਚ ਸੋਲਰ ਲਾਈਟਾਂ ਲਗਾਉਣ ਲਈ ਵੀ ਐਸਟੀਮੇਟ ਲਗਵਾਏ ਜਾਣ।  ਉਨਾਂ ਕਿਹਾ ਕਿ ਇਸ ਪਿੰਡ ਦੇ ਵਿਕਾਸ ਲਈ ਉਹ ਕੇਂਦਰ ਪਾਸੋਂ ਵੀ ਫੰਡਜ ਮੁਹਈਆ ਕਰਾਉਣਗੇ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਗੁਰਨੀਤ ਤੇਜ ਨੇ ਦਸਿਆ ਕਿ ਇਸ ਪਿੰਡ ਦੀ ਪੰਚਾਇਤ ਵਲੋਂ ਕਮਿਉਨਿਟੀ ਸੈਂਟਰ ਲਈ 12 ਮਰਲੇ ਜਮੀਨ ਦਾਨ ਦਿਤੀ ਗਈ ਹੈ ਅਤੇ ਸ਼੍ਰੀ ਸ਼ਮਸ਼ੇਰ ਸਿੰਘ ਦੁਲੋਂ ਸਾਂਸਦ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਸ ਪਿੰਡ ਦਾ ਵਿਕਾਸ ਕਰਦੇ ਹੋਏ ਇਸ ਪਿੰਡ ਨੂੰ ਸਹੀ ਮਾਇਨਿਆਂ ਵਿਚ ਆਦਰਸ਼ ਪਿੰਡ ਬਣਾਇਆ  ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਪਿੰਡ ਵਿਚ ਕਮਿਊਨਿਟੀ ਸੈਂਟਰ ਬਨਾਉਣ ਲਈ ਸ਼੍ਰੀ ਸ਼ਮਸ਼ੇਰ ਸਿੰਘ ਦੁਲੋਂ ਸਾਂਸਦ ਵਲੋਂ 20 ਲੱਖ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਉਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਬਾਕੀ ਕੰਮਾਂ ਦੇ ਵੀ ਐਸਟੀਮੇਟ ਲਗਾ ਕੇ ਉ੿ਨਾਂ ਨੂੰ ਭੇਜ ਦਿਤੇ ਜਾਣਗੇ। ਇਸ ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਸ਼੍ਰੀ ਅਮਰਦੀਪ ਸਿੰਘ ਗੁਜਰਾਲ ਵਧੀਕ ਡਿਪਟੀ ਕਮਿਸ਼ਨਰ '(ਵਿਕਾਸ), ਸ਼੍ਰੀ ਗੁਰਿੰਦਰ ਪਾਲ ਸਿੰਘ ਬਿੱਲਾ ਚੇਅਰਮੈਨ ਓ ਬੀ ਸੀ ਸੈਲ, ਸ਼੍ਰੀ ਤੇਜਪਾਲ ਸਿੰਘ ਕਾਰਜਕਾਰੀ ਇੰਜੀਨੀਅਰ ਤੇ ਐਡਵੋਕੇਟ ਲਖਬੀਰ ਸਿੰਘ ਹਾਜਰ ਸਨ।   

 

Tags: Shamsher Singh Dullo , DC ROAPR

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD