ਨਗਰ ਕੌਸਲ ਖਰੜ ਦੇ ਜੂਨੀਅਰ ਮੀਤ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਕਮਲ ਕਿਸੋਰ ਸਰਮਾ ਵਲੋਂ ਕਮਰਸ਼ਿਅਲ ਨਕਸ਼ਾ ਫੀਸ ਵਧਾਉਣ ਦੇ ਰੋਸ ਵਜੋਂ ਕੌਸਲ ਦਫਤਰ ਦੇ ਅੱਗੇ ਸ਼ੁਰੂ ਕੀਤੀ ਭੁੱਖ ਹੜਤਾਲ ਦੇ ਦੂਸਰੇ ਦਿਨ ਨਗਰ ਕੌਸਲ ਖਰੜ ਦੇ ਜੇ.ਈ. ਅਨਿਲ ਕੁਮਾਰ ਨੇ ਜੂਸ ਪਿਲਾ ਕੇ ਭੁੱਖ ਹੜਤਾਲ ਨੂੰ ਖਤਮ ਕਰਵਾ ਦਿੱਤੀ। ਉਨ੍ਹਾਂ ਮੌਕੇ ਤੇ ਹਾਜ਼ਰ ਮਿਊਸਪਲ ਕੌਸਲਰਾਂ ਤੇ ਹੋਰਨਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਵਲੋਂ ਜੋ ਪਹਿਲਾਂ ਫੀਸਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਉਸ ਸਬੰਧੀ ਜਲਦੀ ਕੌਸਲ ਦੀ ਮੀਟਿੰਗ ਵਿਚ ਪਾਸ ਕਰਕੇ ਲਾਗੂ ਕੀਤਾ ਜਾਵੇਗਾ। ਇਸ ਮੋਕੇ ਬੋਲਦਿਆ ਸ੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਖਰੜ ਤੋਂ ਮੁੱਖ ਸੇਵਾਦਾਰ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਵਲੋਂ ਮਿਤੀ 6-10-2017 ਨੂੰ ਫੀਸਾਂ ਘਟਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਪਰ ਅਫਸੋਸ ਕਿ ਕੌਸਲ ਵਲੋਂ ਵਧਾਈਆਂ ਹੋਈਆਂ ਫੀਸਾਂ ਹੀ ਲਈਆਂ ਜਾ ਰਹੀਆਂ ਸਨ ਜਿਸ ਕਾਰਨ ਸਹਿਰ ਨਿਵਾਸੀਆਂ ਤੇ ਵਾਧੂ ਬੋਝ ਪਿਆ ਹੈ ਉਨ੍ਹਾਂ ਕਿਹਾ ਕਿ ਜਦੋ ਸਰਕਾਰ ਨੇ ਫੀਸਾਂ ਘਟਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਦੋਂ ਹੀ ਲਾਗੂ ਹੋਣਾ ਚਾਹੀਦਾ ਸੀ। ਭੁੱਖ ਹੜਤਾਲ ਤੇ ਬੈਠੇ ਕੌਸਲ ਦੇ ਜੂਨੀਅਰ ਮੀਤ ਪ੍ਰਧਾਨ ਕਮਲ ਕਿਸੋਰ ਸਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਸ੍ਰੋਮਣੀ ਅਕਾਲੀ ਦਲ-ਭਾਜਪਾ ਸਮੇਤ ਸਾਰੀਆਂ ਪਾਰਟੀਆਂ ਤੇ ਸ਼ਹਿਰ ਨਿਵਾਸੀਆਂ ਦਾ ਪੂਰਾ ਸਮਰੱਥਨ ਮਿਲਿਆ ਹੈ ਅਤੇ ਇਹ ਮਸਲਾ ਲੋਕ ਹਿੱਤਾਂ ਦਾ ਸੀ ਅਤੇ ਪਿਛਲੇ 5-6 ਮਹੀਨਿਆਂ ਤੋਂ ਮੰਗ ਕਰਦੇ ਆ ਰਹੇ ਸੀ ਕਿ ਕਮਰਿਸਅਲ ਵਧਾਈਆਂ ਗਈਆਂ ਫੀਸਾਂ ਵਾਪਸ ਹੋਣ ਪਰ ਸਰਕਾਰ , ਕੌਸਲ ਨੇ ਨਹੀਂ ਸੁਣੀ ਤਾਂ ਮਜ਼ਬੂਰ ਹੋ ਕੇ ਧਰਨਾ ਲਾਉਣਾ ਪਿਆ।






ਨਗਰ ਕੌਸਲ ਖਰੜ ਦੇ ਜੇ.ਈ. ਅਨਿਲ ਕੁਮਾਰ ਨੇ ਦਸਿਆ ਕਿ ਜੋ ਫੀਸਾਂ ਦੇ ਵਾਧੇ ਬਾਰੇ ਮੈਮੋਰੰਡਮ ਦਿੱਤਾ ਗਿਆ ਸੀ ਉਸ ਸਬੰਧੀ ਕੌਸਲ ਦੀ ਮੀਟਿੰਗ ਵਿਚ ਜਲਦੀ ਵਿਚਾਰ ਕਰਕੇ ਸਰਕਾਰ ਵਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਫੀਸਾਂ ਲਾਗੂ ਕੀਤੀਆਂ ਜਾਣਗੀਆਂ। ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਹੁਣ ਤੱਕ ਵਾਧੂ ਲਈਆਂ ਗਈਆਂ ਵਾਪਸ ਕਰਨ ਸਬੰਧੀ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਇਹ ਕੌਸਲ ਦੀ ਮੀਟਿੰਗ ਹੀ ਫੈਸਲਾ ਕਰੇਗੀ। ਇਸ ਮੌਕੇ ਕੌਸਲਰ ਮਾਨ ਸਿੰਘ, ਦਰਸ਼ਨ ਸਿੰਘ ਸਿਵਜੋਤ, ਰਾਜੂ, ਰਵਿੰਦਰ ਸ਼ਰਮਾ, ਅਮਰਜੀਤ ਸਿੰਘ ਮਿੰਟਾ, ਰੋਸ਼ਨ ਲਾਲ, ਕੁਲਦੀਪ ਸਿੰਘ ,ਰਾਜਪਾਲ ਸਿੰਘ ਪ੍ਰੀਤਕੰਵਲ ਸਿੰਘ, ਭਾਜਪਾ ਦੇ ਸੁਖਵਿੰਦਰ ਸਿੰਘ ਗੋਲਡੀ, ਨਰਿੰਦਰ ਸਿੰਘ ਰਾਣਾ, ਅਮਿੱਤ ਸ਼ਰਮਾ, ਸ਼ਿਆਮਵੇਦਪੁਰੀ, ਰਾਜਿੰਦਰ ਅਰੋੜਾ, ਸਰੂਪ ਸਿੰਘ ਸੈਣੀ, ਪਿੰਰ.ਜਸਵੀਰ ਚੰਦਰ, ਸੁਆਮੀ ਓਕਾਰ ਸਰਸਵਤੀ ਰਾਸਟਰੀ ਚੇਅਰਮੈਨ ਸ਼ਿਵ ਸੈਨਾ ਹਿੰਦ, ਦਲਜੀਤ ਸਿੰਘ ਸੈਣੀ,ਸੁਸ਼ਾਤ ਕੌਸ਼ਿਕ, ਪ੍ਰਗਟ ਸਿੰਘ, ਜਤਿੰਦਰ ਸਿੰਘ ਜੈਮਲ ਸਮੇਤ ਭਾਰੀ ਗਿਣਤੀ ਵਿਚ ਅਕਾਲੀ-ਭਾਜਪਾ ਦੇ ਆਗੂ, ਸ਼ਹਿਰ ਨਿਵਾਸੀ ਹਾਜ਼ਰ ਸਨ।