Friday, 24 July 2026

 

 

ਖ਼ਾਸ ਖਬਰਾਂ ਹੁਣ ਉੱਤਰਾਖੰਡ ਵਿੱਚ ਪੇਪਰ ਲੀਕ ਹੋ ਗਏ, ਪ੍ਰਧਾਨ ਮੰਤਰੀ ਜੀ ਇਹ ਕਦੋਂ ਰੁਕਣਗੇ?- ਕੇਜਰੀਵਾਲ ਬੱਚਿਆਂ ਨੇ ਫਾਸਟ ਟ੍ਰੈਕ ਕੋਰਟ ਨਹੀਂ, ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ ਹੈ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ

 

ਮਧੂਵਨ ਵਾਟਿਕਾ ਸਕੂਲ 'ਚ ਮਨਾਇਆ ਗਿਆ ਮਾਂ ਦਿਵਸ, ਵਿਦਿਆਰਥੀਆਂ ਨੇ ਮਾਂ ਦਾ ਦਿਲ ਗੀਤ ਤੇ ਕੀਤੀ ਬਿਹਤਰੀਨ ਪੇਸ਼ਕਾਰੀ

ਮਮਤਾ,ਤਿਆਗ 'ਤੇ ਪਿਆਰ ਦੀ ਮੂਰਤ ਹੁੰਦੀ ਹੈ ਮਾਂ:-ਮੈਡਮ ਸੁਦੇਸ ਚੱਡਾ,ਮੈਡਮ ਚੰਚਲ

Web Admin

Web Admin

5 Dariya News (ਬਿਮਲ ਸੈਣੀ)

ਨੂਰਪੁਰ ਬੇਦੀ , 11 May 2018

Last updated on: May 11, 2018, 00:00 IST

ਮਾਂ ਦੀ ਅਸੀਮ ਮਮਤਾ ਨੂੰ ਸਮਰਪਿਤ ਮਾਂ ਦਿਵਸ ਦਾ ਦਿਹਾੜਾ ਮਧੂਵਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ਵਿਚ ਵੱਖਰੇ ਤਰੀਕੇ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸਕੂਲ ਵਿਚ ਰੰਗਾਂ ਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਮੁੱਖ ਮਹਿਮਾਨ ਦੇ ਤੋਰ ਤੇ ਪਹੁੰਚੇ ਮੈਡਮ ਸੁਦੇਸ ਚੱਡਾ ਅਤੇ ਮੈਡਮ ਚੰਚਲ ਕੇਹਰਪਾਲ ਸਣੇ  ਵਿਦਿਆਰਥੀਆ ਦੀਆਂ ਮਾਤਾਵਾਂ ਨੇ ਸਟੇਜ ਤੇ ਮਿਲ ਕੇ ਸ਼ਮਾ ਰੋਸਨ ਕੀਤੀ ਗਈ । ਇਸ ਮੋਕੇ ਤੇ ਵਿਦਿਆਰਥੀਆਂ ਅਤੇ ਉਨ੍ਹਾ ਮਾਤਾਵਾ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪ੍ਰੋਗਰਾਮ ਦਾ ਆਗਾਜ਼ ਪਵਿੱਤਰ ਗਾਇਤਰੀ ਮੰਤਰ ਦੇ ਪਾਠ ਨਾਲ ਕੀਤਾ ਗਿਆ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ  ਮਾਂ ਨੂੰ ਸਮਰਪਿਤ ਇਕ ਗੀਤ ਪੇਸ਼ ਕੀਤਾ ਗਿਆ । ਵਿਦਿਆਰਥੀਆਂ ਵੱਲੋਂ ਇਕ ਤੋਂ ਬਾਅਦ ਇਕ ਪੁੱਛੋ ਨਾ ਕਿਹੋ ਜਿਹੀ ਮੇਰੀ ਮਾਂ, ਮਾਂ ਤੂੰ ਕਿਤਨੀ ਅੱਛੀ ਹੈ, ਤਿੰਨ ਰੰਗ ਨਹੀਂ ਲੱਭਣੇ,ਮਾਂਵਾਂ ਮਾਂਵਾਂ ਇਹ ਜੰਨਤ ਦਾ ਪਰਛਾਵਾਂ ਆਦਿ ਗੀਤਾਂ ਤੇ ਸਟੇਜ ਤੇ ਡਾਂਸ ਕਰ ਕੇ ਮਾਹੌਲ ਪੂਰੀ ਤਰਾਂ ਮਾਂ ਦੇ ਪਿਆਰ ਦੇ ਰੰਗ ਵਿਚ ਰੰਗ ਦਿਤਾ। ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਮਾਂ ਦਾ ਦਿਲ ਗੀਤ ਤੇ ਕੀਤੀ ਬਿਹਤਰੀਨ ਪੇਸ਼ਕਾਰੀ  ਨੇ ਹਾਜ਼ਰ ਦਰਸ਼ਕਾਂ ਦੀਆਂ ਅੱਖਾਂ ਵਿਚ ਅੱਥਰੂ ਲਿਆ ਦਿਤੇ।ਇਸ ਮੌਕੇ ਤੇ ਬੱਚਿਆਂ ਵੱਲੋਂ ਮਾਂ ਨਾਲ ਸਬੰਧਿਤ ਤਿਆਰ ਕੀਤੇ ਗਰੀਟਿੰਗ ਕਾਰਡਾਂ ਦੀ ਇਕ ਪ੍ਰਦਰਸ਼ਨੀ ਵੀ ਲਗਾਈ ਗਈ। ਅਜਿਹੇ ਖ਼ੂਬਸੂਰਤ ਮਾਹੌਲ ਵਿਚ ਮਾਤਾਵਾਂ ਨੇ ਵੀ ਖ਼ੁਸ਼ੀ ਵਿਚ ਝੂਮਦੇ ਹੋਏ ਸਟੇਜ ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਜਦ ਕਿ ਸਕੂਲ ਲੇਡੀਜ ਸਟਾਫ ਜਿਨ੍ਹਾ 'ਚ ਮੈਡਮ ਦੀਪਿਕਾ ਪੁਰੀ ਮੈਡਮ ਈਸਕਾ ਕੋਸਲ, ਮੈਡਮ,ਮਨਪ੍ਰੀਤ ਕੋਰ ,ਮੈਡਮ ਮੀਨਾ ਲੁਥਰਾ ,ਮੈਡਮ ਨੇਹਾ ਵਰਮਾ, ਮੈਡਮ ਕੀਰਤੀ ਸੈਣੀ ਆਦਿ ਨੇ ਉਨ੍ਹਾਂ ਦਾ ਸਾਥ ਦਿਤਾ।

ਇਸ ਮੋਕੇ ਤੇ ਸਕੂਲ ਵਿਦਿਆਰਥੀ ਨਾਲ ਵਿਸੇਸ ਤੋ ਸਮਾਗਮ 'ਚ ਪਹੁੰਚਿਆ ਮਾਤਾਵਾ ਦੇ ਵਿਚਕਾਰ ਕਰਵਾਈਆ ਗਏ "ਮਦਰ ਡੇਅ ਕਵੀਨ ਕੋਨਟੈਸਟ"  ਦੋਰਾਨ  ਕਵੀਨ ਆਫ ਮਦਰ ਡੇਅ ਮਿਸ ਜਸਵੀਰ ਕੋਰ ਨੂੰ ਅਤੇ ਮੋਨੀਕਾ  ਦੇਵੀ ਅਤੇ ਕਮਲਜੀਤ ਕੋਰ ਨੂੰ ਰਨਰ ਅੱਪ ਖਿਤਾਬ ਲਈ ਚੁਣਿਆ ਗਿਆ ।,ਇਸ ਮੋਕੇ ਤੇ ਬੱਚਿਆਂ ਅਤੇ ਸਟਾਫ ਨੂੰ ਮਦਰਜ ਡੇਅ ਦੀ ਵਧਾਈ ਦਿੰਦਿਆਂ ਸਕੂਲ ਚੇਅਰਮੈਨ ਸ੍ਰੀ ਅਮਿਤ ਚੱਡਾ ਨੇ ਕਿਹਾ ਕਿ ਮਾਤਾ-ਪਿਤਾ ਦੇ ਸੇਵਾ ਕਰਨ ਵਾਲੇ ਬੱਚਿਆਂ ਨੂੰ ਕਿਸੇ ਤੀਰਥ ਸਥਾਨ ਤੇ ਜਾਣ ਦੀ ਲੋੜ ਨਹੀਂ ਕਿਉਕਿ ਮਾਤਾ ਦਾ ਦਰਜਾ ਪ੍ਰਮਾਤਮਾ ਨਾਲੋਂ ਘੱਟ ਨਹੀਂ।ਇਸ ਮੌਕੇ ਤੇ ਵਿਸੇਸ ਤੋਰ ਤੇ ਪਹੁੰਚੇ ਮੁੱਖ ਮਹਿਮਾਨ ਮੈਡਮ ਸੁਦੇਸ ਚੱਡਾ ਅਤੇ ਮੈਡਮ ਚੰਚਲ ਕੇਹਰਪਾਲ ਨੇ ਆਪਣੇ ਵੱਖੋ-ਵੱਖਰੇ ਸਬੋਧਨ ਦੋਰਾਨ ਜਿੱਥੇ ਉਨ੍ਹਾ ਵਲੋ  ਹਾਜ਼ਰ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ ਉੱਥੇ ਹੀ ਉਨ੍ਹਾ ਵਲੋ  ਵਿਦਿਆਰਥੀਆਂ ਨੂੰ ਆਪਣੇ ਮਾਂ ਬਾਪ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿਤੀ। ਉਨ੍ਹਾਂ ਇਕ ਮਾਂ ਦੇ ਆਪਣੇ ਬੱਚੇ ਲਈ ਉਸ ਦੀ ਕੁਰਬਾਨੀ ਅਤੇ ਉਸ ਦੇ ਸਮਰਪਣ ਨੂੰ ਨਤਮਸਤਕ ਹੁੰਦੇ ਹੋਏ ਕਿਹਾ ਕਿ ਇਕ ਛੋਟੇ ਜਿਹੇ ਬੱਚੇ ਤੋਂ ਉਸ ਦੇ ਬੱਚਿਆਂ ਦੇ ਮਾਂ ਬਾਪ ਬਣਨ ਤੋਂ ਬਾਅਦ ਵੀ ਇਕ ਮਾਂ ਆਪਣੀ ਸਾਰੀ ਜ਼ਿੰਦਗੀ ਉਸ ਦੀ ਸੰਭਾਲ ਅਤੇ ਉਸ ਦੀ ਚਿੰਤਾ ਵਿਚ ਲੰਘਾ ਦਿੰਦੀ ਹੈ।ਇਸ ਦੀ  ਦੁਨੀਆਂ ਵਿਚ ਆਪਣੀ ਇਕ ਵੱਖਰੀ ਮਿਸਾਲ ਹੈ।ਇਸ ਮੌਕੇ ਤੇ ਬਿਹਤਰੀਨ ਪੇਸ਼ਕਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਨੇਜਮੈਂਟ ਵੱਲੋਂ ਸਨਮਾਨਿਤ ਵੀ ਕੀਤਾ ਗਿਆ।ਇਸ  ਉਕਤ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਸਕੂਲ ਟੀਚਰ ਪੋਲੋਸਜ ਰਾਫਿਲ ਅਤੇ ਰੇਬਿਨ ਮੈਥਿਉ ਨੇ ਅਹਿਮ ਭੂਮਿਕਾ ਨਿਭਾਈ ।ਇਸ ਮੋਕੇ ਤੇ ਸਕੂਲ ਚੇਅਰਮੈਨ ਸ੍ਰੀ ਅਮਿਤ ਚੱਡਾ ,ਸਕੂਲ ਡਾਇਰੈਕਟਰ ਸ੍ਰੀ ਕੇਸਵ ਕੁਮਾਰ, ਸਕੂਲ ਪ੍ਰਿ ਜੋਬੀ ਟੀ ਅਬਰਾਇਮ,ਅਵਿਨਾਸ ਕੁਮਾਰ, ਧਰਮਵੀਰ ਸਿੰਘ, ਜਗਜੀਤ ਸਿੰਘ,ਰੀਕੇਸ਼ਨ ਹੈਡ ਦਵਿੰਦਰ ਸਿੰਘ ,ਆਫਿਸ ਕੋਆਰਡੀਨੇਟਰ ਸ੍ਰੀ ਸਜੀਵ ਕੁਮਾਰ ਸੈਣੀ ,ਆਦਿ ਵਿਸੇਸ ਤੋਰ ਤੇ ਹਜਾਰ ਸਨ। 

 

Tags: Madhuban Vatika Public School

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD